Arash Info Corporation

ਦਿਨ ਦਿਹਾੜੇ ਚੋਰਾਂ ਨੇ ਨਗਦੀ ਤੇ ਸੋਨੇ 'ਤੇ ਕੀਤਾ ਹੱਥ ਸਾਫ

20

November

2020

ਬਠਿੰਡਾ, 20 ਨਵੰਬਰ (ਪ.ਪ): ਬਠਿੰਡਾ ਜਿਲ੍ਹੇ ਦੇ ਪਿੰਡ ਮਹਿਤਾ ਵਿਖੇ ਦਿਨ ਦਿਹਾੜੇ ਚੋਰ ਇੱਕ ਘਰ 'ਚ ਦਾਖਲ ਹੋ ਕੇ ਸੋਨਾ ਤੇ ਨਗਦੀ ਚੋਰੀ ਕਰਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਮਿਸਤਰੀ ਪੁੱਤਰ ਗੁਰਮੇਲ ਸਿੰਘ ਅਤੇ ਉਸ ਦਾ ਪਰਿਵਾਰ ਕਰੀਬ ਸਵੇਰੇ ਸਾਢੇ ਦਸ ਵਜੇ ਘਰ ਨੂੰ ਜਿੰਦਰਾ ਲਾਕੇ ਪਿੰਡ ਵਿੱਚ ਸੋਗ ਸਮਾਗਮ 'ਚ ਗਏ ਹੋਏ ਸਨ। ਇਸ ਦੌਰਾਨ ਜਦੋਂ 12 ਵਜੇ ਦੇ ਲਗਭਗ ਪ੍ਰਕਾਸ਼ ਸਿੰਘ ਅਚਾਨਕ ਘਰੇ ਕੋਈ ਕੰਮ ਆਇਆ ਤਾਂ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਟਰੰਕ, ਪੇਟੀਆਂ ਤੇ ਅਲਮਾਰੀ ਦਾ ਸਮਾਨ ਖਿਲਰਿਆ ਪਿਆ ਸੀ। ਜਦੋਂ ਪਰਿਵਾਰ ਨੇ ਸਮਾਨ ਦੀ ਪੜਤਾਲ ਕੀਤੀ ਤਾਂ ਅਲਮਾਰੀ ਤੇ ਪੇਟੀ ਵਿੱਚ ਰੱਖਿਆ ਸੋਨਾ ਤੇ ਨਗਦੀ ਗਾਇਬ ਸੀ ਜਿਸ ਨੂੰ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ । ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਅੱਠ ਹਜਾਰ ਰੁਪਏ ਨਗਦ, ਸੋਨੇ ਦਾ ਕੜਾ ਤੇ ਚੈਨੀ ਜੋ ਕਿ ਲਗਭਗ ਦੋ ਤੋਲੇ ਦਾ ਸੀ, ਚੋਰੀ ਕਰ ਲਿਆ ਹੈ। ਥਾਣਾ ਸੰਗਤ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਅਤੇ ੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਮਾਮਲੇ ਦੀ ਪੜਤਾਲ ਕਰਕੇ ਚੋਰਾਂ ਨੂੰ ਕਾਬੂ ਕਰਨ ਅਤੇ ਪੀੜਤ ਪ੍ਰੀਵਾਰ ਦਾ ਲੁੱਟਿਆ ਮਾਲ ਵਾਪਿਸ ਦਿਵਾਉਣ ਦੀ ਮੰਗ ਕੀਤੀ ਹੈ।