ਭਵਾਨੀਗੜ ਵਿਖੇ ਕੈਂਪ ਦੌਰਾਨ ਐਸ.ਆਈ.ਐਸ ਸਕਿਊਰਟੀ ਗਾਰਡ ਲਈ 40 ਨੌਜਵਾਨਾਂ ਦੀ ਚੋਣ - ਰਵਿੰਦਰਪਾਲ ਸਿੰਘ

20

November

2020

ਭਵਾਨੀਗੜ, 20 ਨਵੰਬਰ (ਜਗਸੀਰ ਲੌਂਗੋਵਾਲ) - ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲਾ ਸੰਗਰੂਰ 'ਚ ਵਿਸ਼ੇਸ਼ ਕੈਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸ੍ਰੀ ਰਵਿੰਦਰ ਪਾਲ ਸਿੰਘ ਨੇ ਦਿੱਤੀ। ਉਨ੍ਰਾਂ ਦੱਸਿਆ ਕਿ ਬੀ.ਡੀ.ਪੀ.ਓ ਦਫ਼ਤਰ ਭਵਾਨੀਗੜ ਵਿਖੇ ਲਗਾਏ ਰੋਜ਼ਗਾਰ ਕੈਂਪ ਦੌਰਾਨ 100 ਪ੍ਰਾਰਥੀਆਂ ਨੇ ਸਮੂਲੀਅਤ ਕੀਤੀ ਅਤੇ 40 ਨੌਜਵਾਨਾਂ ਨੂੰੰ ਸਕਿਊਰਟੀ ਗਾਰਡ ਦੀ ਭਰਤੀ ਲਈ ਚੁਣਿਆ ਗਿਆ। ਉਨਾਂ ਦੱਸਿਆ ਕਿ ਅਜਿਹੇ ਕੈਂਪ ਜ਼ਿਲੇ ਦੀ ਹਰ ਸਬ ਡਵੀਜ਼ਨ ਪੱਧਰ 'ਤੇ 2 ਦਸੰਬਰ 2020 ਤੱਕ ਲਗਾ ਕੇ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਸਵੈ ਰੋਜ਼ਗਾਰ ਦੇ ਸਮਰੱਥ ਬਣਾਇਆ ਜਾਵੇਗਾ। ਸ੍ਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ 19 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਲਹਿਰਾ, 20 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਮੂਣਕ, 23 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਦਿੜਬਾ, 24 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਸੁਨਾਮ, 25 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਧੂਰੀ, 26 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਸ਼ੇਰਪੁਰ, 27 ਨਵੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਸੰਗਰੂਰ, 01 ਦਸੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਮਲੇਰਕੋਟਲਾ-1 ਅਤੇ 02 ਦਸੰਬਰ 2020 ਨੂੰ ਬੀ.ਡੀ.ਪੀ.ਓ. ਦਫ਼ਤਰ ਮਲੇਰਕੋਟਲਾ-2 ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਰੋਜ਼ਗਾਰ ਕੈਂਪ ਲਗਾਏ ਜਾਣਗੇ। ਉਨਾਂ ਦੱਸਿਆ ਕਿ ਇਸ ਭਰਤੀ ਪ੍ਰਕਿਰਿਆ 'ਚ ਸ਼ਾਮਿਲ ਹੋਣ ਵਾਲੇ ਨੌਜਵਾਨ 10ਵੀਂ ਪਾਸ ਅਤੇ ਉਮਰ 21 ਤੋਂ 37 ਸਾਲ ਅਤੇ ਕੱਦ 168 ਸੈ.ਮੀ. ਹੋਣਾ ਚਾਹੀਦਾ ਹੈ। ਭਰਤੀ ਹੋਣ ਵਾਲੇ ਨੌਜਵਾਨਾਂ ਨੂੰ 12500/ਪਏ ਤੋਂ 15000/-ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ, ਜਿਸ ਵਿੱਚ ਪੀ.ਐਫ ਅਤੇ ਬੀਮਾ ਆਦਿ ਸ਼ਾਮਿਲ ਹੋਣਗੇ। ਉਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਆਪਣੇ ਨਾਲ ਵਿੱਦਿਅਕ ਯੋਗਤਾ, ਪਾਸਪੋਰਟ ਸਾਈਜ਼ ਦੀਆਂ ਤਸਵੀਰਾਂ ਨਾਲ ਭਾਗ ਲੈ ਸਕਦੇ ਹਨ। ਸਿਲੈਕਟ ਹੋਏ ਪ੍ਰਾਰਥੀਆਂ ਨੂੰ ਕੰਪਨੀ ਵੱਲੋਂ ਪ੍ਰੋਸਪੈਕਟ ਲੈਣਾ ਜਰੂਰੀ ਹੈ। ਜਿਸ ਦੀ ਕੀਮਤ 350/-ਰੁਪਏ ਪ੍ਰਤੀ ਪ੍ਰੋਸਪੈਕਟ ਹੋਵੇਗੀ। ਉਨਾਂ ਕੈਂਪ 'ਚ ਸ਼ਮੂਲੀਅਤ ਕਰਨ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਪਾ ਕੇ ਆਉਣ ਅਤੇ ਜਨਤਕ ਦੂਰੀ ਦਾ ਖ਼ਿਆਲ ਰੱਖਣ। ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਦੇ ਹੈਲਲਾਈਨ ਨੰਬਰ 98779-18167 ਤੇ ਕਿਸੇ ਵੀ ਕੰਮਕਾਜ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦੇ ਹਨ।