ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਵੱਲੋਂ 26 ਨਵੰਬਰ ਦੀ ਦੇਸ ਵਿਆਪਕ ਹੜਤਾਲ ਦੀਆਂ ਤਿਆਰੀਆਂ ਮੁਕੰਮਲ - ਊਸ਼ਾ ਰਾਣੀ

20

November

2020

ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਭਰਵੀਂ ਕਨਵੈਨਸ਼ਨ ਸੰਗਰੂਰ ਵਿਖੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿਚ ਹੋਈ । ਇਸ ਕਨਵੈਨਸ਼ਨ ਵਿੱਚ ਮਾਲਵਾ ਬੈਲਟ ਦੇ 11 ਜਿਲੇ ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ, ਮੋਹਾਲੀ, ਫਤਹਿਗੜ੍ਹ ਸਾਹਿਬ, ਰੋਪੜ, ਮੁਕਤਸਰ ਸਾਹਿਬ ਮੋਗਾ ਦੀਆਂ ਆਗੂ ਭੈਣ ਨੇ ਭਾਗ ਲਿਆ । ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਡ ਹੈਲਪਰ ਦੇ ਕੌਮੀ ਪ੍ਰਧਾਨ ਸ੍ਰੀ ਮਤੀ ਊਸ਼ਾ ਰਾਣੀ ਨੇ ਕਿਹਾ ਕਿ ਅੱਜ ਪੂਰਾ ਭਾਰਤ ਕੇਂਦਰ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਨੀਤੀਆਂ ਅਤੇ ਸੰਵਿਧਾਨ ਤੇ ਹੋ ਰਹੇ ਹਮਲਿਆਂ ਦੇ ਖਿਲਾਫ ਸੰਘਰਸ਼ ਵਿੱਚ ਹੈ । ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਿਕਾਸ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਸੀ ਪਰ ਇਸ ਦੇ ਉਲਟ ਪਬਲਿਕ ਅਦਾਰਿਆ ਦਾ ਨਿੱਜੀਕਰਨ ਕਰ ਰਹੀ ਹੈ । ਅੱਜ ਹਿੰਦੁਸਤਾਨ ਦੀ ਜੀਡੀਪੀ ਰੇਟ ਬਹੁਤ ਡਿੱਗ ਗਿਆ ਹੈ ਅਤੇ ਰੁਪਇਆ ਬੰਗਾਲਾ ਦੇਸ਼ ਦੇ ਟਕੇ ਨਾਲੋਂ ਵੀ ਕੀਮਤ ਵਿੱਚ ਛੋਟਾ ਹੋ ਗਿਆ ਹੈ ? ਇੰਡੀਅਨ ਆਇਲ ਵਰਗੀਆਂ ਮੁਨਾਫ਼ਾ ਦੇਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਵੇਚ ਰਹੀ ਹੈ ਅਤੇ ਰੇਲਵੇ ਵਰਗੇ ਅਦਾਰੇ ਦਾ ਨਿਜੀਕਰਨ ਕਰਕੇ ਲੱਖਾਂ ਲੋਕਾਂ ਨੂੰ ਬੇਰੁਜ਼ਗਾਰ ਕਰਨ ਦੀ ਤਿਆਰੀ ਵਿੱਚ ਹੈ । ਕਰੋਨਾ ਮਾਹਵਾਰੀ ਦੀ ਆੜ ਵਿੱਚ ਕਿਸਾਨਾਂ, ਮੁਲਾਜ਼ਮਾਂ ਅਤੇ ਮਜ਼ਦੂਰਾਂ ਦੇ ਖਿਲਾਫ ਅਤੇ ਪੂੰਜੀ ਪਤੀਆਂ ਦੇ ਪੱਖੀ ਫੈਸਲਿਆ ਨਾਲ ਅੱਜ ਪੂਰੇ ਭਾਰਤ ਵਿੱਚ ਕਿਸਾਨ ਅਤੇ ਮਜ਼ਦੂਰ ਸ਼ੰਘਰਸ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਵਿਚ ਆਈਸੀਡੀਐਸ ਸਕੀਮ ਨੂੰ ਅੱਖੋਂ ਪਰੋਖੇ ਕਰਕੇ 45 ਸਾਲਾਂ ਤੋਂ ਕੰਮ ਕਰਨ ਵਾਲਿਆਂ ਵਰਕਰਾਂ ਹੈਲਪਰਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ । ਉਸ ਨੀਤੀ ਵਿੱਚ ਪ੍ਰਾਈਵੇਟ ਪਲੇ ਵੇ ਸਕੂਲਾਂ ਨੂੰ ਵੱਧ ਮਹੱਤਤਾ ਦਿੰਦੇ ਹੋਏ ਸਿੱਖਿਆ ਦਾ ਪ੍ਰਾਈਵੇਟੇਸ਼ਨ ਕਰਨ ਦੀ ਪਹਿਲ ਨੇ ਸਰਕਾਰ ਦੀ ਨੀਅਤ ਨੂੰ ਸਾਫ ਕਰ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਆਈਸੀਡੀਐੱਸ ਸਕੀਮ ਲਈ ਕਿੰਨੀ ਸੰਜੀਦਾ ਹੈ । ਉਨ੍ਹਾਂ ਨੇ ਕਿਹਾ ਕਿ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਭਾਰਤ ਸਰਕਾਰ ਵੱਲੋਂ 1975 ਵਿੱਚ ਸੰਗਠਿਤ ਬਾਲ ਵਿਕਾਸ ਸੇਵਾਵਾਂ ਸਕੀਮ ਸ਼ੁਰੂ ਕਰ ਆਂਗਨਵਾੜੀ ਕੇਂਦਰਾਂ ਦਾ ਗਠਨ ਕੀਤਾ ਸੀ ਸਾਲ 2000 ਵਿੱਚ ਸਕੀਮ ਦੇ ਪੱਚੀ ਸਾਲ ਪੂਰੇ ਹੋਣ ਤੇ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ ਇਹ ਸਕੀਮ ਦੁਆਰਾ 75 ਪ੍ਰਤੀਸ਼ਤ ਕੁਪੋਸ਼ਣ ਦਰ ਨੂੰ ਘਟਾਉਣ ਵਿੱਚ ਸਫ਼ਲਤਾ ਪ੍ਰਾਪਤ ਹੋਈ ਸੀ ਅਤੇ ਮਾਣਯੋਗ ਸੁਪਰੀਮ ਕੋਰਟ ਨੇ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਵੱਡਮੁੱਲੇ ਕੰਮ ਨੂੰ ਸਲਾਘਾ ਕਰਦਿਆਂ ਇਸ ਨੂੰ ਹੋਰ ਸਰਵ ਵਿਆਪੀ ਬਣਾਉਣ ਦਾ ਹੁਕਮ ਦਿੱਤਾ ਸੀ ਅਤੇ 300 ਦਿਨ ਫੀਡ ਦੇਣ ਦੇ ਹੁਕਮ ਜਾਰੀ ਕੀਤੇ ਸਨ ਪਰ ਅੱਜ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਨ ਸਕੀਮ ਖੁਦ ਕਪੋਸ਼ਿਤ ਹੋ ਗਈ ਹੈ । ਪੰਜਾਬ ਦੀ ਸਰਕਾਰ ਪਹਿਲਾਂ ਅਕਾਲੀ ਦਲ ਬਾਦਲ ਅਤੇ ਹੁਣ ਕਾਂਗਰਸ ਸਰਕਾਰ ਆਂਗਣਵਾੜੀ ਕੇਂਦਰਾਂ ਦੇ ਉਜਾੜੇ ਉੱਤੇ ਲੱਗੇ ਹੋਏ ਹਨ । ਪਹਿਲਾਂ ਤਿੰਨ ਤੋਂ ਛੇ ਸਾਲ ਦੇ ਬੱਚੇ ਸਕੂਲਾਂ ਵਿੱਚ ਭੇਜਣ ਦਾ 20 ਸਤੰਬਰ 2017 ਨੂੰ ਫੈਸਲਾ ਲਿਆ ਗਿਆ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਲਹੂ ਵੀਟਵੇਂ ਸੰਘਰਸ਼ ਸਦਕਾ 26 ਨਵੰਬਰ 2017 ਨੂੰ ਮੁੜ ਫ਼ੈਸਲਾ ਲੈਂਦੇ ਹੋਏ । ਆਂਗਣਵਾੜੀ ਕੇਂਦਰਾਂ ਨੂੰ ਬੱਚੇ ਮੋੜਨ ਦਾ ਫੈਸਲਾ ਹੋਇਆ ਸੀ ।ਪਰ ਅਜੇ ਵੀ ਸਿੱਖਿਆ ਮਹਿਕਮੇ ਦੀ ਨਿਗਾ ਆਂਗਣਵਾੜੀ ਕੇਂਦਰਾਂ ਉੱਤੇ ਹੀ ਲੱਗੀ ਹੋਈ ਹੈ ਅਤੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਵਾਪਸ ਨਾ ਲੈ ਕੇ, ਮੁੜ ਤੋਂ ਪੰਜਾਬ ਦੀ ਕੈਬਨਿਟ ਵਿੱਚ ਪ੍ਰੀ ਪ੍ਰਾਇਮਰੀ ਨੂੰ ਲੈ ਕੇ ਫੈਸਲਾ ਸੁਣਾ ਦਿੱਤਾ ਗਿਆ । ਇਸ ਮੌਕੇ ਸੂਬਾ ਸੀਟੂ ਜਨਰਲ ਸਕੱਤਰ ਕਾ: ਰਘੁਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨੀ ਵਿਰੋਧੀ ਕਾਨੂੰਨਾਂ ਅਤੇ ਮਜ਼ਦੂਰਾਂ ਦੇ ਲਈ ਬਣੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਨਾਮ ਤੇ ਖਤਮ ਕਰ ਲਿਆਂਦੇ ਗਏ ਚਾਰ ਕੋਡ ਲਿਆ ਨਵੀਆਂ ਸਾਜ਼ਿਸ਼ ਤਹਿਤ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਦੇ ਨਵੇਂ ਨਵੇਂ ਮਨਸੂਬੇ ਘੜੇ ਜਾ ਰਹੇ ਹਨ । ਜਿਸ ਨੂੰ ਜਮਹੂਰੀ ਇਨਸਾਫ ਪਸੰਦ ਅਤੇ ਕਿਰਤੀ ਲੋਕਾਂ ਮਾਫ ਨਹੀਂ ਕਰਨਗੇ । ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਅਤੇ ਸੂਬਾ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਨੇ ਕਿਹਾ ਵਰਕਰ ਹੈਲਪਰ ਕਵਿਡ ਉੱਨੀ ਦੀ ਮਹਾਂਮਾਰੀ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕਰੋਨਾ ਯੋਧਿਆਂ ਦੀ ਤਰ੍ਹਾਂ ਫਰੰਟ ਲਾਈਨ ਉੱਤੇ ਕੰਮ ਕਰ ਰਹੀਆਂ ਹਨ ਬਜ਼ੁਰਗਾਂ ਨੂੰ ਘਰ ਘਰ ਤੱਕ ਪੈਨਸ਼ਨ ਪਹੁੰਚਾਉਣ, ਡੋਰ ਟੂ ਡੋਰ ਕੋਵਿਡ ਮਾਹਾਵਾਰੀ ਲਈ ਅਵੇਅਰ ਕਰਨਾ, ਕੋਵਿਡ ਮਰੀਜ਼ ਨੂੰ ਨਿਗਰਾਨੀ ਕਰਨਾ, ਇਨ੍ਹਾਂ ਤੱਕ ਖਾਣਾ ਬਚਾਉਣਾ ਆਦਿ ਸੇਵਾਵਾਂ ਵਿੱਚ ਭਾਗੀਦਾਰੀ ਨਿਭਾਈ ਹੈ ਪਰ ਸਰਕਾਰ ਵੱਲੋਂ ਕੋਈ ਸੁਰੱਖਿਆ ਉਪਕਰਨ ਮੁਹੱਈਆ ਨਹੀਂ ਕਰਵਾਈ ਗਈ, ਨਾ ਹੀ ਕੋਵਿਡ ਰਿਸਕਵਰ ਬੀਮਾ ਵਿੱਚ ਆਂਗਨਵਾੜੀ ਵਰਕਰਾਂ ਨੂੰ ਸ਼ਾਮਿਲ ਕਰਕੇ ਪੰਜਾਹ ਲੱਖ ਰੁਪਈਆ ਵਰਕਰ ਹੈਲਪਰ ਦੇ ਬੀਮੇ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸਦਾ ਹੀ ਆਂਗਨਵਾੜੀ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਨਿੱਤ ਨਵੇਂ ਫ਼ਰਮਾਨ ਉਨ੍ਹਾਂ ਦੇ ਖ਼ਿਲਾਫ਼ ਲਿਆਂਦੇ ਜਾ ਰਹੇ ਹਨ। ਜੱਥੇਬੰਦੀਆਂ ਵੱਲੋਂ ਇਹਨਾਂ ਮੰਗਾਂ ਜਿਵੇਂ ਆਂਗਣਵਾੜੀ ਵਰਕਰ ਨੂੰ ਐਨ ਟੀ ਟੀ ਟੀਚਰ ਦਾ ਦਰਜਾ ਦਿੱਤਾ ਜਾਵੇ,ਕੱਟਿਆ ਮਾਣਭੱਤਾ 600ਰੁਪਏ ਵਰਕਰ 500 ਰੁਪਏ ਮਿੰਨੀ ਵਰਕਰ 300ਰੁ: ਹੈਲਪਰ ਦੇ ਜਾਰੀ ਕਰਵਾਉਣ, ਬਚਪਨ ਦੀ ਮੁੱਢਲੀ ਦੇਖਭਾਲ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਆਂਗਣਵਾੜੀ ਕੇਂਦਰਾਂ ਦੁਆਰਾ ਹੀ ਦੇਣੀ ਯਕੀਨੀ ਬਣਾਉਣ । ਪੈਨਸ਼ਨ ਅਤੇ ਗਰੈਚੂਟੀ ਲੈਣ ਲਈ, ਐਡਵਾਇਜਰ ਬੋਰਡ ਤੇ ਚਾਇਲਡ ਵੈਲ ਫੇਅਰ ਆਧੀਨ ਚਲਦੇ ਆਂਗਣਵਾੜੀ ਕੇਂਦਰ ਨੂੰ ਮੁੜ ਵਾਪਿਸ ਵਿਭਾਗ ਵਿੱਚ ਲਿਆਉਣ ਲਈ 26 ਨਵੰਬਰ ਨੂੰ ਦੇਸ਼ ਵਿਆਪੀ ਮੁਲਾਜ਼ਮ ਮਜ਼ਦੂਰ ਦੀ ਹੜਤਾਲ ਨੂੰ ਸਫਲ ਬਣਾਉਂਦੇ ਹੋਏ ਰੋਸ ਪ੍ਰਦਰਸ਼ਨ ਕਰ ਜਿਲ੍ਹਾ ਹੈੱਡ ਕੁਆਟਰ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਦਿਤੀਆਂ ਗ੍ਰਿਫਤਾਰੀਆਂ ਜਾਣਗੀਆ । ਅੱਜ ਦੀ ਕਨਵੈਨਸ਼ਨ ਵਿੱਚ ਮੀਤ ਪ੍ਰਧਾਨ ਬਲਰਾਜ ਕੌਰ, ਗੁਰਮੇਲ ਕੌਰ, ਗੁਰਮੀਤ ਕੌਰ, ਸਿੰਦਰ ਕੌਰ ਬੜੀ, ਗੁਰਪ੍ਰੀਤ ਕੌਰ, ਗੁਰਦੀਪ ਕੌਰ ਜੁਆਇੰਟ ਸਕੱਤਰ ਜਸਵਿੰਦਰ ਕੌਰ ਸਕੱਤਰ, ਭਿੰਦਰ ਕੌਰ ਗੌਸ਼ਲ, ਪ੍ਰਕਾਸ਼ ਕੌਰ ਸੋਹੀ, ਚਰਨਜੀਤ ਕੌਰ, ਜਸਵਿੰਦਰ ਕੌਰ ਮਹਿਮਾ, ਮਨਦੀਪ ਕੁਮਾਰੀ ਸ਼ਾਮਿਲ ਹੋਏ ਹਨ ।