Arash Info Corporation

ਸੁਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦਾ ਜਨਮ ਮਹਾਉਤਸਵ ਮਨਾਉਣ ਸਬੰਧੀ ਹੋਈ ਮੀਟਿੰਗ

18

November

2020

ਮਲੋਟ/ਮੁਕਤਸਰ, 18 ਨਵੰਬਰ (ਪ.ਪ) ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਸ੍ਰੀ ਕਲਿਆਣ ਕਮਲ ਆਸਰਮ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਿਤ 1008 ਮਹਾਮੰਡਲੇਸ਼ਰ ਸੁਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦਾ 61ਵਾਂ ਜਨਮ ਮਹਾਉਤਸਵ ਧੂਮਧਾਮ ਨਾਲ ਮਨਾਉਣ ਸਬੰਧੀ ਪੁਰਸ਼ ਮੰਡਲ ਦੀ ਮੀਟਿੰਗ ਹੋਈ। ਜਿਸ ਵਿਚ ਸਵਾਮੀ ਕਮਲਾਨੰਦ ਜੀ ਦੀ ਪ੍ਰਧਾਨਗੀ ਹੇਠ ਮੰਡਲ ਦੇ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਜਨਮ ਮਹਾਉਤਸਵ ਸਬੰਧੀ ਵੱਖ-ਵੱਖ ਕੰਮਾਂ ਨੂੰ ਲੈ ਕੇ ਡਿਊਟੀਆਂ ਲਗਾਈਆ ਗਈਆਂ। ਪ੍ਰਵਕਤਾ ਹੰਸਰਾਜ ਦਾਬੜਾ ਅਤੇ ਨਥੂ ਰਾਮ ਗੋਇਲ ਨੇ ਦੱਸਿਆ ਕਿ ਗੁਰੂ ਜੀ ਮਹਾਰਾਜ ਦਾ 61ਵਾਂ ਜਨਮ ਮਹਾਉਤਸਵ ਇਸ ਵਾਰੀ ਵੀ 21 ਨਵੰਬਰ ਨੂੰ ਬੂੜਾ ਗੁਜਰ ਰੋਡ ਸਥਿਤ ਬਾਂਸਲ ਪੈਲਸ ਵਿਖੇ ਮਨਾਇਆ ਜਾਵੇਗਾ। ਕੋਵਿਡ-19 ਨਿਯਮਾਂ ਦੇ ਮੱਦੇਨਜਰ ਇਸ ਵਾਰ ਉਤਸਵ ਖਾਸ ਧਿਆਨ ਰੱਖਦਿਆ ਮਨਾਇਆ ਜਾਵੇਗਾ। ਪ੍ਰਵਕਤਾ ਰਮਨ ਜੈਨ ਨੇ ਕਿਹਾ ਕਿ ਗੁਰੂ ਜੀ ਮਹਾਰਾਜ ਦੇ ਜਨਮ ਮਹਾਉਤਸਵ ਨੂੰ ਲੈ ਕੇ ਸ਼ਰਧਾਲੂਆਂ ਵਿਚ ਭਾਰੀ ਉਤਸਾਹ ਹੈ। ਇਸ ਮੌਕੇ ਮੇਘਰਾਜ ਗਰਗ, ਤਰਸੇਮ ਗੋਇਲ, ਰਾਜ ਕੁਮਾਰ ਗੋਇਲ, ਨਰਿੰਦਰ ਗੁਪਤਾ, ਮਨੋਹਰ ਲਾਲ ਗਰਗ, ਸ਼ਰਨ ਕੁਮਾਰ, ਕਪਿਲ ਧੂੜੀਆ, ਰਵੀ ਮਿੱਤਲ, ਹਨੀ ਭਾਟੀਆ, ਜੀਨੂੰ ਦਾਬੜਾ, ਅੰਜੂ ਸ਼ਰਮਾ, ਓਮ ਪ੍ਰਕਾਸ਼ ਗਰਗ, ਅਨਿਲ ਵਾਟਸ, ਸ਼ਿਵਰਾਜ ਲੂਨਾ, ਅਮਰਜੀਤ ਬਾਂਸਲ, ਸੁਰਿੰਦਰ ਸ਼ਰਮਾ, ਸਤੀਸ਼ ਬਾਂਸਲ, ਲੇਖਰਾਜ ਵਾਟਸ, ਡਿੰਪਲ ਵਾਟਸ, ਕ੍ਰਿਸ਼ਨ ਗਾਵੜੀ, ਬਹਾਦਰ ਸਿੰਘ, ਰੋਸ਼ਨ ਲਾਲ ਰੱਸੇਵਟ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।