ਦੇਸ਼ ਵਿੱਚ ਕਰੋਨਾ ਦੇ 48648 ਨਵੇਂ ਮਾਮਲੇ: ਕੁੱਲ ਕੇਸ ਸਵਾ 81 ਲੱਖ ਨੂੰ ਟੱਪੇ
Saturday, October 31 2020 09:20 AM

ਨਵੀਂ ਦਿੱਲੀ, 31 ਅਕਤੂਬਰ ਭਾਰਤ ਵਿਚ ਕਰੋਨਾ ਵਾਇਰਸ ਦੀ ਲਾਗ ਦੇ 48648 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਕੋਵਿਡ-19 ਲੋਕਾਂ ਦੀ ਕੁਲ ਗਿਣਤੀ 8137119 ਹੋ ਗਈ ਹੈ। ਅੱਜ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 551 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਦੇਸ਼ ਵਿੱਚ ਹੁਣ ਤੱਕ ਕਰੋਨਾ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ 121641 ਹੋ ਗਈ ਹੈ।...

Read More

ਪੁਲਵਾਮਾ ਹਮਲੇ ਦਾ ਸੱਚ ਪਾਕਿਸਤਾਨੀ ਸੰਸਦ ਵਿੱਚ ਕਬੂਲ ਕੀਤਾ ਗਿਆ: ਮੋਦੀ
Saturday, October 31 2020 09:19 AM

ਕੇਵਡੀਆ, 31 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਸਾਲ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਦੀ ਸੱਚਾਈ ਨੂੰ ਪਾਕਿਸਤਾਨ ਦੀ ਸੰਸਦ ਵਿੱਚ ਪ੍ਰਵਾਨ ਕਰ ਲਿਆ ਗਿਆ। ਇਸ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ 40 ਜਵਾਨ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨੇ ਇਹ ਗੱਲ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਬੱਲਭਭਾਈ ਪਟੇਲ ਦੀ 145ਵੀਂ ਜਯੰਤੀ ’ਤੇ' ਸਟੈਚੂ ਆਫ ਯੂਨਿਟੀ 'ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਜਦੋਂ ਪੁਲਵਾਮਾ ਹਮਲੇ ਤੋਂ ਬਾਅ...

Read More

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਰਾਜਸਥਾਨ ਵਿਧਾਨ ਸਭਾ ’ਚ ਤਿੰਨ ਬਿੱਲ ਪੇਸ਼
Saturday, October 31 2020 09:17 AM

ਜੈਪੁਰ, 31 ਅਕਤੂਬਰ- ਰਾਜਸਥਾਨ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਰਾਜ ਦੇ ਕਿਸਾਨਾਂ ’ਤੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਪ੍ਰਭਾਵ ਨੂੰ' ਬੇਅਸਰ ਕਰਨ 'ਲਈ ਰਾਜ ਵਿਧਾਨ ਸਭਾ ਵਿਚ ਅੱਜ ਤਿੰਨ ਬਿੱਲ ਪੇਸ਼ ਕੀਤੇ ਗਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਨੇ ਖੇਤੀਬਾੜੀ ਪੈਦਾਵਾਰ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) (ਰਾਜਸਥਾਨ ਸੋਧ) ਬਿੱਲ 2020, ਖੇਤੀਬਾੜੀ (ਸਸ਼ਕਤੀਕਰਨ ਅਤੇ ਸੁਰੱਖਿਆ) ਭਾਅ ਦਾ ਭਰੋਸਾ ਤੇ ਖੇਤੀ ਸੇਵਾ ਕਰਾਰ ਬਿੱਲ 2020 ਤੇ ਜ਼ਰੂਰੀ ਸੇਵਾ ਬਿੱਲ 2020 ਸਦਨ ਵਿੱਚ ਪੇਸ਼ ਕੀਤੇ ਹਨ। ਇਸ ਦੇ ...

Read More

ਭਾਜਪਾ ਦਾ ਮੁਫ਼ਤ ਕਰੋਨਾਵਾਇਰਸ ਰੋਕੂ ਟੀਕੇ ਦਾ ਵਾਅਦਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ: ਚੋਣ ਕਮਿਸ਼ਨ
Saturday, October 31 2020 09:14 AM

ਨਵੀਂ ਦਿੱਲੀ, 31 ਅਕਤੂਬਰ - ਚੋਣ ਕਮਿਸ਼ਨ ਨੇ ਕਿਹਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੇ ਚੋਣ ਮਨੋਰਥ ਪੱਤਰ ਵਿਚ ਕਰੋਨਾਵਾਇਰਸ ਰੋਕੂ ਟੀਕਾ ਮੁਹੱਈਆ ਕਰਾਉਣ ਦਾ ਭਾਜਪਾ ਦਾ ਵਾਅਦਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ। ਆਰਟੀਆਈ ਕਾਰਕੁਨ ਸਾਕੇਤ ਗੋਖਲੇ ਦੀ ਸ਼ਿਕਾਇਤ ਦੇ ਜਵਾਬ ਵਿਚ ਕਮਿਸ਼ਨ ਨੇ ਕਿਹਾ ਕਿ ਇਸ ਮੁੱਦੇ ਵਿਚ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਹੋਈ ਹੈ। ਕਮਿਸ਼ਨ ਨੇ ਕਿਹਾ, " ਆਦਰਸ਼ ਚੋਣ ਜ਼ਾਬਤੇ ਦੇ ਕਿਸੇ ਵੀ ਧਾਰਾ ਦੀ ਕੋਈ ਉਲੰਘਣਾ ਨਹੀਂ ਹੋਈ।" ਸ੍ਰੀ ਗੋਖਲੇ ਨੇ ਦਾਅਵਾ ਕੀਤਾ ਸੀ ਕਿ ਬਿਹਾਰ ਚੋਣਾਂ ਦੌਰਾਨ ਕੇਂਦਰ ਸਰਕਾਰ ਦੁਆਰਾ ਕ...

Read More

ਹਿਮਾਚਲ ਦੀ ਲਾਹੌਲ ਸਪਿਤੀ ਵਾਦੀ ਨੂੰ ਬਰਫ਼ਬਾਰੀ ਨੇ ਲਗਾਏ ਚਾਰ ਚੰਦ
Saturday, October 31 2020 09:11 AM

ਚੰਡੀਗੜ੍ਹ, 31 ਅਕਤੂਬਰ - ਉੱਤਰੀ ਭਾਰਤ ਵਿੱਚ ਠੰਢ ਜ਼ੋਰ ਫੜ ਰਹੀ ਹੈ ਤੇ ਹਿਮਾਚਲ ਦੀਆਂ ਉੱਚੀਆਂ ਪਹਾੜੀਆਂ ’ਤੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਫਿਲਹਾਲ ਲਾਹੌਲ ਸਪਿਤੀ ਵਿੱਚ ਬਰਫ਼ਬਾਰੀ ਕਾਰਨ ਲੋਕ ਇਸ ਦਾ ਆਨੰਦ ਲੈਣ ਲਈ ਪਹੁੰਚ ਰਹੇ ਹਨ। ਬਰਫ਼ਬਾਰੀ ਤੋਂ ਇਲਾਵਾ ਲੋਕਾਂ ਲਈ ਖਿੱਚ ਦਾ ਕੇਂਦਰ ਅੱਟਲ ਸੁਰੰਗ ਹੈ।ਸੈਲਾਨੀ ਇਸ ਕੋਲ ਜਾ ਕੇ ਫੋਟੋਆਂ ਖਿਚਵਾ ਰਹੇ ਹਨ ਤੇ ਸੈਲਫੀਆਂ ਲੈ ਰਹੇ ਹਨ। ਇਸ ਵੇਲੇ ਲਾਹੌਲ ਸਪਿਤੀ ਦੀਆਂ ਪਹਾੜੀਆਂ ਤੇ ਰਿਹਾਇਸ਼ੀ ਇਲਾਕਿਆਂ ’ਤੇ ਬਰਫ਼ ਨੇ ਇਨ੍ਹਾਂ ਨੂੰ ਸਫੈਦ ਕਰ ਦਿੱਤਾ ਹੈ।...

Read More

ਬਿਹਾਰ ਚੋਣਾਂ ਦੀ ਥਕਾਣ ਨੂੰ ਰਾਹੁਲ ਲਾਹ ਰਹੇ ਨੇ ਸ਼ਿਮਲਾ ’ਚ: ਭੈਣ ਦੇ ਬੰਗਲੇ ਵਿੱਚ ਕੀਤਾ ਜਾ ਰਿਹੈ ਅਰਾਮ
Saturday, October 31 2020 09:08 AM

ਸ਼ਿਮਲਾ, 31 ਅਕਤੂਬਰ ਕਾਂਗਰਸ ਨੇਤਾ ਰਾਹੁਲ ਗਾਂਧੀ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਣ ਤੋਂ ਬਾਅਦ ਛੁੱਟੀਆਂ ਦੇ ਮੂਡ ਵਿੱਚ ਹਨ। ਉਹ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਆਪਣੀ ਭੈਣ ਦੇ ਬੰਗਲੇ' ਤੇ 'ਛੁੱਟੀਆਂ' ਮਨਾ ਰਿਹਾ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਉਹ ਛਰਬਰਾ ਵਿਖੇ ਰਹੇ ਹਨ। ਜਿਥੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੇ ਬੰਗਲਾ ਬਣਾਇਆ ਹੈ। ਪ੍ਰਿਅੰਕਾ ਦਾ ਬੰਗਲਾ ਸੰਘਣੇ ਜੰਗਲਾਂ ਦੇ ਵਿਚਕਾਰ 8000 ਫੁੱਟ ਤੋਂ ਵੱਧ ਦੀ ਉਚਾਈ ’ਤੇ ਹੈ। ਇਹ ਸ਼ਿਮਲਾ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਹੈ। ਅਧਿਕਾਰੀ ਨੇ...

Read More

ਲੁਧਿਆਣਾ ਪੁਲਿਸ ਨੇ ਬਰਾਮਦ ਕੀਤੀਆਂ 6 ਕਰੋੜ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ, ਗੋਦਾਮ ’ਚ ਲੁਕਾ ਕੇ ਰੱਖੀ ਸੀ ਖੇਪ
Thursday, October 29 2020 10:33 AM

ਲੁਧਿਆਣਾ : ਪੰਜਾਬ ਦੀ ਲੁਧਿਆਣਾ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਨਜਾਇਜ਼ ਤਸਕਰੀ ਦੇ ਮਾਮਲੇ ਵਿਚ 6 ਕਰੋਡ਼ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਦੀ ਦੂਜੀ ਖੇਪ ਬਰਾਮਦ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ 4 ਕਰੋਡ਼ ਦੀ ਨਸ਼ੀਲੀਆਂ ਦਵਾਈਆਂ ਦੀ ਖੇਪ ਬਰਾਮਦ ਕੀਤੀ ਸੀ,ਜੋ ਕੁਲ ਅੰਕੜਾ 10 ਕਰੋੜ ਨੂੰ ਪਹੁੰਚ ਗਿਆ ਹੈ। ਇਹ ਬਰਾਮਦਗੀ ਵੀ ਰਾਜਸਥਾਨ ਤੋਂ ਕੀਤੀ ਗਈ ਹੈ, ਇਸ ਤੋਂ ਪਹਿਲਾਂ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਹੋਈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁਧਿਆਣਾ ਪੁਲਿਸ ਨੇ 17 ਸਤੰਬਰ ਨੂੰ...

Read More

ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ''ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਜਾਗਰੂਕਤਾ'' ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ
Thursday, October 29 2020 10:33 AM

ਲੁਧਿਆਣਾ, 29 ਅਕਤੂਬਰ (ਇੰਦਰਜੀਤ ਸਿੰਘ) ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਆਰਥਿਕ ਅਪਰਾਧ ਸ਼ਾਖਾ ਵਿਜੀਲੈਂਸ ਬਿਊਰੋ ਪੰਜਾਬ ਲੁਧਿਆਣਾ ਦੇ ਸਹਿਯੋਗ ਨਾਲ ''ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਜਾਗਰੂਕਤਾ'' ਵਿਸ਼ੇ ਤੇ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਵਕਤਾ ਸ. ਅਮਰਜੀਤ ਸਿੰਘ ਬਾਜਵਾ (ਐੱਸ.ਐੱਸ.ਪੀ. ਵਿਜੀਲੈਂਸ, ਈ.ਓ.ਵਿੰਗ ਲੁਧਿਆਣਾ) ਅਤੇ ਵਕਤਾ ਸ. ਕਰਮਵੀਰ ਸਿੰਘ (ਡੀ.ਐੱਸ.ਪੀ. ਵਿਜੀਲੈਂਸ, ਈ.ਓ.ਵਿੰਗ ਲੁਧਿਆਣਾ) ਨੇ ਸਮਾਜ ਦੀਆਂ ਭ੍ਰਿਸ਼ਟ ਕਾਰਜ ਪ੍ਰਣਾਲੀਆਂ ਸੰਬੰਧੀ ਵਿਚਾਰ ਪੇਸ਼ ਕੀਤੇ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ੍...

Read More

ਜੈਵਿਕ ਖੇਤੀ ਕਰਕੇ ਪ੍ਰਤੀ ਏਕੜ ਕਮਾ ਰਿਹਾ 04.00 ਲੱਖ ਰੁਪਏ ਓਪਿੰਦਰ ਸਿੰਘ ਕੋਠਾ ਗੁਰੂ
Thursday, October 29 2020 10:21 AM

ਐਸ.ਏ.ਐਸ ਨਗਰ, 29 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਫਸਲ ਵਿਭਿੰਨਤਾ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਤੋਂ ਹਟ ਕਿ ਜੈਵਿਕ ਖੇਤੀ ਕਰਕੇ ਓਪਿੰਦਰ ਸਿੰਘ ਕੋਠਾਗੁਰੂ ਚੌਖੀ ਕਮਾਈ ਕਰ ਰਿਹਾ ਹੈ। ਉਸ ਵੱਲੋਂ 02 ਏਕੜ ਜ਼ਮੀਨ ਵਿੱਚ ਕਰੀਬ 37 ਕਿਸਮ ਦੀਆਂ ਸਬਜ਼ੀਆ ਅਤੇ ਮਸਲੇ ਤਿਆਰ ਕੀਤੇ ਜਾ ਰਹੇ ਹਨ । ਤਿਆਰ ਕੀਤੀ ਹੋਈ ਜੈਵਿਕ ਖੇਤੀ ਦਾ ਜਾਇਜ਼ਾ ਲੈਣ ਲਈ ਐਸ.ਡੀ.ਐਮ ਮੋਹਾਲੀ ਸ੍ਰੀ ਜਗਦੀਪ ਸਹਿਗਲ ਨੇ ਪਿੰਡ ਮਕੱੜਿਆਂ ਸਥਿਤ ਫਾਰਮ ਹਾਊਸ ਦਾ ਦੌਰਾ ਕੀਤਾ । ਸ੍ਰੀ ਸਹਿਗਲ ਨੇ ਇਸ ਸਮੇਂ ਤਿਆਰ ਸਬਜ਼ੀਆਂ ਅਤੇ ਮਸਾਲੇ ਆਦਿ ਦੇ ਬੂਟਿਆਂ ਦਾ ਜਾਇਜ਼ਾ ਲਿਆ । ਉਨ•ਾਂ ਕਿਹਾ ਕਿ ਇਹ ਇਕ ...

Read More

ਤਿਉਹਾਰਾਂ ਦਾ ਸੀਜ਼ਨ: ਡੀਸੀ ਨੇ ਵਿਆਪਕ ਕੋਵਿਡ-19 ਟੈਸਟਿੰਗ ਦੇ ਦਿੱਤੇ ਨਿਰਦੇਸ਼
Thursday, October 29 2020 10:18 AM

ਐਸ.ਏ.ਐਸ.ਨਗਰ, 29 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਵਿੱਚ ਜਨਤਕ ਮੀਟਿੰਗਾਂ, ਆਪਸੀ ਮੇਲ-ਜੋਲ ਅਤੇ ਸਮਾਜਿਕ ਇੱਕਠਾਂ ਕਾਰਨ ਨੋਵਲ ਕੋਰੋਨਾਵਾਇਰਸ ਦੇ ਸੰਚਾਰ ਵਿੱਚ ਵਾਧੇ ਦੀ ਸੰਭਾਵਨਾ ਲਈ ਕੋਈ ਜੋਖ਼ਮ ਨਾ ਲੈਂਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਿਵਲ ਸਰਜਨ ਦਫ਼ਤਰ ਨੂੰ ਆਉਣ ਵਾਲੇ ਪੰਦਰਵਾੜੇ ਵਿੱਚ ਵਿਆਪਕ ਨਮੂਨੇ ਲੈਣ ਦੇ ਨਿਰਦੇਸ਼ ਦਿੱਤੇ। ਕੋਵਿਡ ਦੇ ਮਾਮਲੇ ਲਗਾਤਾਰ ਘੱਟਣ ਨਾਲ ਬਹੁਤ ਸਾਰੇ ਲੋਕਾਂ ਨੂੰ ਇੰਝ ਜਾਪਣ ਲੱਗਾ ਹੈ ਕਿ ਕੋਵਿਡ ਦਾ ਖ਼ਤਰਾ ਹੁਣ ਟੱਲ ਗਿਆ ਹੈ। ਅਸੀਂ ਸਾਰੇ ਵੀ ਇਹੀ ਇੱਛਾ ਅਤੇ ਅਰਦਾਸ ਕਰਦੇ ਹਾਂ ਪਰ ਅਸ...

Read More

ਅੰਦਰ ਬਾਹਰ ਫੈਲਿਆ ਪ੍ਰਦੂਸ਼ਣ
Thursday, October 29 2020 09:45 AM

ਗੁਰਬਾਜ ਸਿੰਘ ਹਰ ਸਾਲ ਹਾੜੀ ਸਾਉਣੀ ਦੀ ਫ਼ਸਲ ਕੱਟਣ ਤੇ ਦੀਵਾਲੀ ਦੁਸਹਿਰੇ ਤੋਂ ਪਹਿਲਾਂ ਆਪਣੇ ਇਲਾਕੇ ਦੇ ਪਿੰਡਾਂ ਵਿੱਚ ਜਾ ਕੇ ਵਾਤਾਵਰਣ ਬਚਾਉਣ ਦਾ ਹੋਕਾ ਦਿੰਦਾ।ਇਸ ਦੇ ਲਈ ਉਹ ਸੈਮੀਨਾਰ,ਨਾਟਕ,ਭਾਸ਼ਣ ਕਰਵਾ ਕੇ ਲੋਕਾਂ ਨੂੰ ਫੈਲ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਦੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਅੱਗੇ ਆਉਣ ਵਾਸਤੇ ਬੇਨਤੀ ਕਰਦਾ।ਇਸ ਤੋਂ ਇਲਾਵਾ ਪਰਾਲੀ ਨਾ ਸਾੜਨ,ਪਟਾਕੇ ਨਾ ਚਲਾਉਣ,ਪਲਾਸਟਿਕ ਦੀ ਵਰਤੋਂ ਘੱਟ ਕਰਨ ਆਦਿ ਸਬੰਧੀ ਪਰਚੇ ਛਪਾ ਕੇ ਲੋਕਾਂ ਨੂੰ ਵੰਡਦਾ। ਗੁਰਬਾਜ ਸਿੰਘ ਵੱਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਨ ਵਿੱਚ ਹੋ ਰਹੇ ਬਦਲਾਅ ਤੋਂ ਚੰਗੀ ਤਰ੍ਹਾਂ ਜਾ...

Read More

ਜ਼ਿਲ੍ਹਾ ਪ੍ਰਧਾਨ ਲਕਸ਼ਮੀ ਮਿੱਤਲ ਦੀ ਅਗਵਾਈ ਹੇਠ ਕੈਪਟਨ ਦੀ ਕੋਠੀ ਦੇ ਘੇਰਾਓ ਲਈ ਭਾਜਪਾ ਮਹਿਲਾ ਮੋਰਚਾ ਦਾ ਜੱਥਾ ਰਵਾਨਾ
Thursday, October 29 2020 09:24 AM

ਮੰਡੀ ਗੋਬਿਦਗੜ੍ਹ, 29 ਅਕਤੂਬਰ (ਮੁਖਤਿਆਰ ਸਿੰਘ) : ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਗਰੀਬਾਂ ਅਤੇ ਜਰੂਰਤਮੰਦਾਂ ਦੇ ਕਰੋੜਾਂ ਰੁਪਏ ਦੇ ਘੋਟਾਲੇ ਕਰਕੇ ਡਕਾਰ ਚੁੱਕੇ ਹਨ ਅਤੇ ਦੂਜੇ ਪਾਸੇ ਇਸ ਸਭ ਤੋਂ ਬੇਫਿਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਪੰਜਾਬ ਵਿੱਚ ਆਏ ਦਿਨ ਔਰਤਾਂ ਤੇ ਅਤਿਆਚਾਰ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਪ੍ਰੰਤੂ ਇਸਦੇ ਬਾਵਜੂਦ ਸੂਬਾ ਸਰਕਾਰ ਪੰਜਾਬ ਨਿਵਾਸੀਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਵਿੱਚ ਅਸਫਲ ਸਾਬਿਤ ਹੋਈ ਹੈ। ਇਹ ਵਿਚਾਰ ਸ਼੍ਰੀ ਬ੍ਰਾਹਮਣ ਸਭ...

Read More

ਸਵੈ ਰੋਜ਼ਗਾਰ ਸ਼ੁਰੂ ਕਰਨ ਲਈ 26 ਨੌਜਵਾਨਾਂ ਨੂੰ ਦਿੱਤੇ ਜਾਣਗੇ 120.53 ਲੱਖ ਦੇ ਕਰਜੇ: ਗਿੱਲ
Thursday, October 29 2020 09:23 AM

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਮੁਖਤਿਆਰ ਸਿੰਘ): ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਘਰ-ਘਰ ਰੋਜ਼ਗਾਰ ਅਧੀਨ ਜ਼ਿਲ੍ਹਾ ਉਦਯੋਗ ਕੇਂਦਰ, ਖਾਦੀ ਬੋਰਡ ਤੇ ਖਾਦੀ ਕਮਿਸ਼ਨ ਵੱਲੋਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਕਰਜ਼ੇ ਦਿੱਤੇ ਜਾਂਦੇ ਹਨ ਤਾਂ ਜੋ ਨੌਜਵਾਨ ਸਵੈ ਰੋਜ਼ਗਾਰ ਸ਼ੁਰੂ ਕਰਕੇ ਆਪਣਾ ਆਰਥਿਕ ਪੱਧਰ ਉਚਾ ਚੁੱਕ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉ...

Read More

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਯਾਦ ਪੱਤਰ ਭੇਜਕੇ ਕੀਤੀ ਮੰਗ
Thursday, October 29 2020 09:16 AM

ਲੁਧਿਆਣਾ, 29 ਅਕਤੂਬਰ (ਕੁਲਦੀਪ ਸਿੰਘ) ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਦੀ ਪ੍ਰਵਾਨਗੀ ਅਨੁਸਾਰ ਸਿੱਖਿਆ ਸਕੱਤਰ ਪੰਜਾਬ ਸਰਕਾਰ ਵੱਲੋਂ ਸੈਂਕੜੇ ਕਿਲੋਮੀਟਰ ਦੂਰ ਦੁਰੇਡੇ ਥਾਵਾਂ ਤੇ ਕੰਮ ਕਰਦੇ ਬਹੁਤ ਸਾਰੇ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀਆਂ ਪ੍ਰਤੀ ਬੇਨਤੀਆਂ ਅਨੁਸਾਰ ਪਿਛਲੇ ਛੇ ਸੱਤ ਮਹੀਨਿਆਂ ਦੌਰਾਨ ਉਨ੍ਹਾਂ ਦੀ ਰਿਹਾਇਸ਼ ਦੇ ਨਜ਼ਦੀਕ ਪੈੰਦੇ ਸਕੂਲਾਂ ਵਿੱਚ ਬਦਲੀਆਂ ਖਾਲੀ ਥਾਵਾਂ ਤੇ ਕੀਤੀਆਂ ਗਈਆਂ ਹਨ । ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਬੰਧਤ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਨੂੰ ਆਪਣੇ ਨਵੇਂ ਸਕੂਲ ਵਿ...

Read More

ਆਰੀਅਨਜ਼ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਯੂਨੀਵਰਸਿਟੀ ਦੇ ਨਤੀਜਿਆਂ ਵਿਚ ਛਾਏ
Thursday, October 29 2020 08:23 AM

ਮੋਹਾਲੀ 29 ਅਕਤੂਬਰ (ਪ.ਪ) ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ, ਰਾਜਪੁਰਾ, ਨੇੜੇ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਬਠਿੰਡਾ ਦੇ ਐਮਆਰਐਸ-ਪੀਟੀਯੂ ਵਲੋ ਕਰਵਾਈਆਂ ਗਈਆਂ ਅੰਤਮ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਨਤੀਜੇ ਦੇ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਬੀਟੈਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਚੌਥਾ ਸਾਲ, ਵਿੱਚ ਮਸਾਵੀਰ ਖਾਲਿਕ ਨੇ 9.53 ਐਸਜੀਪੀਏ ਨਾਲ ਪਹਿਲਾ ਸਥਾਨ, ਮਹਿਵਿਸ਼ ਰਸ਼ੀਦ ਨੇ 8.87 ਐਸਜੀਪੀਏ ਨਾਲ ਦੂਜਾ ਸਥਾਨ ਅਤੇ ਗੋਵਿੰਦ ਸ਼ਰਨ ਨੇ 8.73 ਐਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ; ਬੀ.ਟੈਕ ਇਲੈਕਟ੍ਰੀਕਲ ਇੰਜੀ. ਚੌਥਾ ਸਾਲ, ਵਿੱਚ ਮੀਨਾਕਸ਼ੀ ਸਿੰਘ ਨੇ 9 ਐਸਜੀਪੀ...

Read More

ਮੁਸ਼ਕਿਲ ਸਮਾਂ ਦਿਖਾਉਂਦਾ ਹੈ ਰਿਸ਼ਤਿਆਂ ਦੇ ਅਸਲੀ ਚਿਹਰੇ
Thursday, October 29 2020 08:19 AM

ਜ਼ਿੰਦਗੀ ਵਿੱਚ ਚੰਗੇ ਬੁਰੇ ਆਉਂਦੇ ਜਾਂਦੇ ਰਹਿੰਦੇ ਹਨ।ਜਿੰਦਾ ਇਨਸਾਨ ਨੂੰ ਹਜਾਰਾਂ ਮੁਸ਼ਕਿਲਾਂ ,ਮੁਸੀਬਤਾਂ ਦਾ ਸਾਮ੍ਹਣਾ ਸਾਰੀ ਜ਼ਿੰਦਗੀ ਕਰਨਾ ਹੀ ਪੈਂਦਾ ਹੈ। ਪਰ ਅਸੀਂ ਸਭ ਦੇਖਦੇ ਹੀ ਹਾਂ ਕਿ ਜਦੋਂ ਸਾਡੇ ਚੰਗੇ ਦਿਨ ਚੱਲ ਰਹੇ ਹੁੰਦੇ ਹਨ ਤਾਂ ਬਹੁਤ ਸਾਰੇ ਰਿਸ਼ਤੇ ਤੇ ਦੋਸਤ ਸਾਡੇ ਆਸ ਪਾਸ ਮੰਡਰਾਉਂਦੇ ਰਹਿੰਦੇ ਹਨ। ਹਰ ਕੋਈ ਸਾਡਾ ਹਾਲ ਚਾਲ ਪੁੱਛਦਾ ਰਹਿੰਦਾ ਹੈ।ਫੋਨ ਵੀ ਆਉਂਦੇ ਰਹਿੰਦੇ ਹਨ। ਪਰ ਜਿਵੇਂ ਹੀ ਸਾਡਾ ਬੁਰਾ ਸਮਾਂ ਸ਼ੁਰੂ ਤਾਂ ਬਹੁਤ ਸਾਰੇ ਰਿਸ਼ਤੇ ਭਲਾ ਉਹ ਸਾਡੇ ਬਹੁਤ ਨਜ਼ਦੀਕੀ ਤੇ ਖੂਨ ਦੇ ਰਿਸ਼ਤੇ ਹੀ ਹੋਣ,ਇਕਦਮ ਗਾਇਬ ਹੋਣ ਲਗਦੇ ਹਨ।ਕਈ ਤਾਂ ਤੁਹ...

Read More

ਇੰਟਰਨੈੱਟ ਅਤੇ ਸੁਰੱਖਿਆ
Thursday, October 29 2020 08:15 AM

ਅੱਜ ਦਾ ਯੁੱਗ ਤਕਨੀਕੀ ਯੁੱਗ ਹੈ, ਹਰ ਖੇਤਰ ਵਿੱਚ ਵਿਕਾਸ ਹੋ ਰਹੇ ਹਨ। ਵਿਕਾਸ ਦਾ ਮੁੱਖ ਤੌਰ ਤੇ ਸਿਹਰਾ ਤਕਨੀਕ ਅਤੇ ਵਿਗਆਨ ਨੂੰ ਹੀ ਜਾਂਦਾਂ ਹੈ। ਜਦੋਂ ਗੁਜ਼ਰੇ ਵਕਤ ਵੱੱਲ ਧਿਆਨ ਮਾਰੀਏ ਤਾਂ ਯਾਦ ਆਉਦਾਂ ਹੈ, ਪਹਿਲਾਂ ਕਿਸੇ ਆਪਣੇ ਬਹੁਤ ਹੀ ਨਜ਼ਦੀਕੀ ਦੀ ਸੁਖ ਸਾਂਦ ਪੁੱਛਣ ਲਈ ਚਿੱਠੀਆਂ ਪਾਈਆਂ ਜਾਂਦੀਆਂ ਸਨ, ਜਦੋਂ ਡਾਕੀਏ ਦੇ ਸਾਈਕਲ ਦੀ ਘੰਟੀ ਦੀ ਅਵਾਜ਼ ਸੁਣਨੀ ਤਾਂ ਹਰ ਸੁਆਣੀ ਨੂੰ ਆਪਣੇ ਨਿਗਦਿਆਂ ਦਾ ਚੇਤਾ ਆ ਜਾਂਦਾ ਖੋਰੇ ਉਸ ਦੀ ਵੀ ਕੋਈ ਚਿੱਠੀ ਆਈ ਹੋਉ। ਸਾਡੇ ਵੇਖਦਿਆਂ ਵੇਖਦਿਆਂ ਸਮਾਂ ਬਦਲਿਆ ਤਾਂ ਪਿੰਡਾਂ ਵਿੱਚ ਪੀ. ਸੀ. ਓ ਖੁੱਲ ਗਏ। ਪਿੰਡ ਦੇ ਹਰ ਬੰਦੇ ...

Read More

ਕਪੂਰਥਲਾ 'ਚ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ
Thursday, October 29 2020 07:27 AM

ਕਪੂਰਥਲਾ : ਜ਼ਿਲ੍ਹੇ ਦੇ ਪਿੰਡ ਸ਼ਿਕਾਰਪੁਰ 'ਚ ਬੁੱਧਵਾਰ ਦੀ ਅੱਧੀ ਰਾਤ ਲੁਟੇਰੇ ਇਕ ਘਰ 'ਚ ਵੜ ਗਏ। ਲੁਟੇਰਿਆਂ ਨੇ ਘਰ 'ਚ ਸੌ ਰਹੇ ਬਜ਼ੁਰਗ ਜੋੜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਤੇ ਘਰ ਦੀ ਤਲਾਸ਼ੀ ਲਈ। ਸਵੇਰੇ ਜਦੋਂ ਲੋਕਾਂ ਨੂੰ ਘਟਨਾ ਦਾ ਪਤਾ ਚਲਿਆ ਤਾਂ ਘਰ 'ਚ ਸਾਮਾਨ ਪੂਰੀ ਤਰ੍ਹਾਂ ਖਿਲਰਿਆ ਪਿਆ ਸੀ। ਬਜ਼ੁਰਗ ਜੋੜੇ ਦੀ ਲਾਸ਼ ਲਹੂਲੁਹਾਨ ਹਾਲਾਤ 'ਚ ਵੇੜੇ 'ਚ ਪਈ ਸੀ। ਲੋਕਾਂ ਨੇ ਘਟਨਾ ਦੀ ਜਣਕਾਰੀ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪੁਲਿਸ ਪਹੁੰਚ ਗਈ ਹੈ। ਲੁਟੇਰੇ ਕੌਣ ਸਨ ਇਸ ਲਈ ਨੇੜੇ-ਤੇੜੇ ਦੇ ਸੀਸੀਟੀਵੀ ਫੁਟੇਜ ਲਈ ਜਾ ਰਹੀ ਹੈ। ਪੁਲਿਸ ਨੇੜੇ-ਤੇੜੇ ...

Read More

ਗੁਜਰਾਤ ਦੇ ਸਾਬਕਾ CM ਕੇਸ਼ੂਭਾਈ ਪਟੇਲ ਦੀ ਕੋਰੋਨਾ ਨਾਲ ਮੌਤ
Thursday, October 29 2020 07:26 AM

ਅਹਿਮਦਾਬਾਦ : ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਦੇਹਾਂਤ ਹੋ ਗਿਆ ਹੈ। ਵੀਰਵਾਰ ਸਵੇਰੇ ਸਾਹ ਲੈਣ ਵਿਚ ਤਕਲੀਫ਼ ਹੋਣ ਤੋਂ ਬਾਅਦ ਕੇਸ਼ੂਭਾਈ ਪਟੇਲ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਕੇਸ਼ੂਭਾਈ ਪਟੇਲ ਦੀ ਦੋ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ।...

Read More

ਖ਼ਾਲਸਾ ਕਾਲਜ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਾਰਤਾ
Thursday, October 29 2020 05:40 AM

ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ)- ਖ਼ਾਲਸਾ ਕਾਲਜ ਦੇ ਹਿੰਦੀ ਵਿਭਾਗ ਵਲੋਂ ਸੰਗੀਤ ਵਿਭਾਗ ਦੇ ਸਹਿਯੋਗ ਨਾਲ ਰਾਸ਼ਟਰੀ ਪੱਧਰ ਦੀ ਆਨਲਾਈਨ ਵਾਰਤਾ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਉਚ ਪੱਧਰ ਦੇ ਵਿਦਵਾਨਾਂ ਦੇ ਨਾਲ ਨਾਲ ਵਿਦਿਆਰਥੀਆਂ ਵਲੋਂ ਸ਼ਿਰਕਤ ਕੀਤੀ ਗਈ। ਹਿੰਦੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਸ: ਹਰਮਿੰਦਰ ਸਿੰਘ ਬੇਦੀ, ਚਾਂਸਲਰ ਕੇਂਦਰੀ ਯੂਨੀਵਰਸਿਟੀ, ਧਰਮਸ਼ਾਲਾ, ਹਿਮਾਚਲ ਪ੍ਰਦੇਸ਼, ਇਸ ਵਾਰਤਾ ਦੇ ਮੁੱਖ ਵਕਤਾ ਸਨ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਹੋਇਆ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦ...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
6 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
12 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago