Arash Info Corporation

ਦੇਸ਼ ਵਿੱਚ ਕਰੋਨਾ ਦੇ 48648 ਨਵੇਂ ਮਾਮਲੇ: ਕੁੱਲ ਕੇਸ ਸਵਾ 81 ਲੱਖ ਨੂੰ ਟੱਪੇ

31

October

2020

ਨਵੀਂ ਦਿੱਲੀ, 31 ਅਕਤੂਬਰ ਭਾਰਤ ਵਿਚ ਕਰੋਨਾ ਵਾਇਰਸ ਦੀ ਲਾਗ ਦੇ 48648 ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਕੋਵਿਡ-19 ਲੋਕਾਂ ਦੀ ਕੁਲ ਗਿਣਤੀ 8137119 ਹੋ ਗਈ ਹੈ। ਅੱਜ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 551 ਹੋਰ ਲੋਕਾਂ ਦੀ ਮੌਤ ਹੋਣ ਕਾਰਨ ਦੇਸ਼ ਵਿੱਚ ਹੁਣ ਤੱਕ ਕਰੋਨਾ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ 121641 ਹੋ ਗਈ ਹੈ।