Arash Info Corporation

News

ਹਲਕਾ ਪਠਾਨਕੋਟ ਦੀਆਂ ਸੜਕਾਂ ਦੀ ਹਾਲਤ ਦਰੁਸਤ ਕਰਨ ਲਈ ਲੋਕ ਨਿਰਮਾਣ ਵਿਭਾਗ ਨਾਲ ਵਿਧਾਇਕ ਸ੍ਰੀ ਅਮਿਤ ਵਿੱਜ ਨੇ ਕੀਤੀ ਰੀਵਿਓ ਮੀਟਿੰਗ

Wednesday, November 25 2020 06:24 AM
ਪਠਾਨਕੋਟ, 25 ਨਵੰਬਰ (ਪ.ਪ)- ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਪਠਾਨਕੋਟ ਸਹਿਰ ਦੇ ਲਿੰਕ ਮਾਰਗ, ਮੁੱਖ ਸੜਕਾਂ ਅਤੇ ਹਲਕਾ ਪਠਾਨਕੋਟ ਦੀਆਂ ਸੜਕਾਂ ਦੀ ਹਾਲਤ ਦਰੁਸਤ ਕਰਨ ਲਈ ਲੋਕ ਨਿਰਮਾਣ ਵਿਭਾਗ ਪਠਾਨਕੋਟ ਨਾਲ ਸਿਮਲਾ ਪਹਾੜੀ ਪਠਾਨਕੋਟ ਵਿਖੇ ਇੱਕ ਵਿਸ਼ੇਸ ਰੀਵਿਓ ਮੀਟਿੰਗ ਆਯੋਜਿਤ ਕੀਤੀ। ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਪਠਾਨਕੋਟ, ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀ ਅਤੇ ਹੋਰ ਸਬੰਧਤ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਸਰਕੂਲਰ ਰੋਡ, ...

ਪਿਛਲੇ 5 ਸਾਲਾਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਏ 10 ਏਕੜ ਰਕਬੇ ਵਿੱਚ ਖੇਤੀ ਕਰ ਰਿਹੈ ਕਿਸਾਨ ਗੁਰਪ੍ਰੀਤ ਸਿੰਘ

Wednesday, November 25 2020 06:21 AM
ਲੌਂਗੋਵਾਲ, 25 ਨਵੰਬਰ (ਜਗਸੀਰ ਸਿੰਘ) - ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਇਸ ਤਹਿਤ ਹੀ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲਾ ਸੰਗਰੂਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਤਾਂ ਜ਼ੋ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਿਆ ਜਾ ਸਕੇ।ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਨੇੜਲੇ ਪਿੰਡ ਖੇਤਲਾ ਬਲਾਕ ਸੁਨਾਮ ਜਿਲ੍ਹਾ ਸੰਗਰੂਰ ਦਾ ਅਗਾਂਹਵਧੂ ...

ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਖੇਤੀ ਖਰਚੇ ਘਟਦੇ ਹਨ : ਡਾ. ਵਾਲੀਆ

Wednesday, November 25 2020 06:15 AM
ਬਸੀ ਪਠਾਣਾ/ ਫ਼ਤਹਿਗੜ੍ਹ ਸਾਹਿਬ, 25 ਨਵੰਬਰ (ਮੁਖਤਿਆਰ ਸਿੰਘ) ਡਾ. ਸੁਰਜੀਤ ਸਿੰਘ ਵਾਲੀਆ, ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਝੋਨੇ ਦੀ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਪਿੰਡ ਮਾਰਵਾ ਬਲਾਕ ਬਸੀ ਪਠਾਣਾ ਵਿਖੇ ਕਿਸਾਨ ਸ੍ਰੀ ਸੁਖਵਿੰਦਰ ਸਿੰਘ ਦੇ ਖੇਤ ਵਿੱਚ ਸੁਪਰ ਐਸ.ਐਮ.ਐਸ ਵਾਲੀ ਕੰਬਾਇਨ ਨਾਲ ਝੋਨੇ ਦੀ ਵਢਾਈ ਕਰਵਾਉਣ ਉਪਰੰਤ ਹੈਪੀ ਸੀਡਰ ਮਸੀਨ ਨਾਲ ਕਣਕ ਦੀ ਬਿਜਾਈ ਸਬੰਧੀ ਦੌਰਾ ਕੀਤਾ । ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਖੇਤੀ ਖ...

ਨਸ਼ਿਆਂ ਦੇ ਮਾਮਲੇ ਵਿੱਚ ਵਿਦੇਸ਼ੀ ਨਾਗਰਿਕ ਗ੍ਰਿਫਤਾਰ : ਡੀ. ਐਸ.ਪੀ. ਧਰਮਪਾਲ

Wednesday, November 25 2020 06:10 AM
ਖਮਾਣੋਂ/ ਫ਼ਤਹਿਗੜ੍ਹ ਸਾਹਿਬ, 25 ਨਵੰਬਰ (ਮੁਖਤਿਆਰ ਸਿੰਘ) : ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬੀਤੇ ਦਿਨੀਂ 470 ਗ੍ਰਾਮ ਹੌਰੋਇਨ ਸਮੇਤ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/61/85 ਤਹਿਤ ਕੇਸ ਦਰਜ਼ ਕੀਤਾ ਗਿਆ ਸੀ । ਇਸੇ ਮਾਮਲੇ ਸਬੰਧੀ ਇੱਕ ਵਿਦੇਸ਼ੀ ਨਾਗਰਿਕ ਨੂੰ ਦਿੱਲੀ ਤੋਂ ਕਾਬੂ ਕਰਕੇ ਉਸ ਪਾਸੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਖਮਾਣੋਂ ਸ਼੍ਰੀ ਧਰਮਪਾਲ ਨੇ ਦੱਸਿਆ ਕਿ ਜੀਨ ਸੀ. ਕੋਫੀ ਨਾਮ ਦੇ ਮੁ...

ਰੇਲ ਗੱਡੀਆਂ ਦੀ ਸ਼ੁਰੂਆਤ ਪੰਜਾਬ ਦੇ ਉਤਪਾਦਨ ਨੂੰ ਵਧਾਉਣ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਹੋਵੇਗੀ ਸਹਾਈ ਸਿੱਧ - ਉਦਯੋਗਪਤੀ ਲੁਧਿਆਣਾ

Wednesday, November 25 2020 06:06 AM
ਲੁਧਿਆਣਾ, 25 ਨਵੰਬਰ (ਜੱਗੀ) - ਪੰਜਾਬ ਸੂਬੇ ਵਿੱਚ ਲਗਭਗ ਦੋ ਮਹੀਨਿਆਂ ਬਾਅਦ ਯਾਤਰੀ ਅਤੇ ਮਾਲ ਢੋਣ ਵਾਲੀਆਂ ਰੇਲ ਗੱਡੀਆਂ ਚੱਲਣ ਦੀ ਸ਼ੁਰੂਆਤ ਹੋਣ ਉਪਰੰਤ, ਜ਼ਿਲੇ ਦੇ ਉੱਘੇ ਉਦਯੋਗਪਤੀਆਂ ਵੱਲੋਂ ਅੱਜ ਰੇਲ ਗੱਡੀਆਂ ਦੀ ਸ਼ੁਰੂਆਤ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਉਤਪਾਦਨ ਨੂੰ ਵਧਾਉਣ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਸਹਾਈ ਸਿੱਧ ਹੋਣਗੀਆਂ। ਉੱਤਰੀ ਭਾਰਤ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੇ.ਕੇ. ਗਰਗ ਨੇ ਪ੍ਰੈਸ ਕਾਨਫਰੰਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਤੌਰ 'ਤੇ ਕੇਂਦਰ ਸਰਕਾਰ ਕੋਲ ਮੁੱਦਾ ਚੁੱਕਣ ਲਈ ਧੰਨਵਾ...

ਕਮਿਸ਼ਨਰ ਨਗਰ ਨਿਗਮ ਲੁਧਿਆਣਾ ਦੀ ਪ੍ਰਧਾਨਗੀ ਹੇਠ ਨੈਸ਼ਨਲ ਏਅਰ ਕਲੀਨ ਸਬੰਧੀ ਮੀਟਿੰਗ ਦਾ ਆਯੋਜਨ

Wednesday, November 25 2020 06:05 AM
ਲੁਧਿਆਣਾ, 25 ਨਵੰਬਰ (ਪਰਮਜੀਤ ਸਿੰਘ) - ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਨੈਸ਼ਨਲ ਏਅਰ ਕਲੀਨ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਸਰਕਾਰ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਸਬੰਧੀ ਭੇਜੀ ਜਾ ਰਹੀ ਗਰਾਂਟ ਨੂੰ ਹੋਰ ਚੰਗੇ ਤਰੀਕੇ ਨਾਲ ਵਰਤਣ ਲਈ ਏਅਰ ਪਲਿਯੂਸ਼ਨ ਕੰਟਰੋਲ ਨਾਲ ਸਬੰਧਤ ਵੱਖ-ਵੱਖ ਮੱਦਾਂ ਜਿਵੇਂ ਕਿ ਏਅਰ ਪਲਿਯੂਸ਼ਨ ਦੇ ਸੋਰਸ ਦੀ ਮੋਨੀਟਰਿੰਗ, ਸੜਕਾਂ ਤੇ ਡਸਟ ਅਮੀਸ਼ਨ ਦੇ ਕੰਟਰੌਲ ਲਈ ਹੀਲੇ ਅਤੇ ਇਸ ਤੋਂ ਇਲਾਵਾ ਸੋਲਿਡ ਵੇਸਟ ਨੂੰ ਅੱਗ ਲਗਾਉਣ ਸਬੰਧੀ ਮੁੱਦਿਆਂ ਤੇ ਵਿਚਾਰ ਵਟਾਂਦਰਾ...

ਸਮਾਜਸੇਵੀਆਂ ਤੇ ਦੁਕਾਨਦਾਰਾਂ ਵਲੋਂ ਮਿਲਕੇ ਲੋੜਵੰਦ ਅਪਾਹਜ ਵਿਅਕਤੀ ਦੀ ਕੀਤੀ ਮਦਦ

Wednesday, November 25 2020 05:47 AM
ਮਿਲਾਨ/ਸਮਰਾਲਾ, 25 ਨਵੰਬਰ (ਦਲਜੀਤ ਮੱਕੜ/ਸਤਨਾਮ ਮੱਕੜ) - ਕਹਿੰਦੇ ਹਨ ਇਨਸਾਨ ਨੂੰ ਆਪਣੇ ਕਮਾਈ ਵਿੱਚੋਂ ਕੁਝ ਮਾਇਆ ਸਮਾਜ ਸੇਵਾ ਲਈ ਵੀ ਕੱਢਣੀ ਚਾਹੀਦੀ ਹੈ, ਜਿਸ ਨਾਲ ਕਿ ਗਰੀਬਾਂ ਅਤੇ ਜ਼ਰੂਰਤਮੰਦਾਂ ਦਾ ਭਲਾ ਹੋ ਸਕੇ ਅਜਿਹੀ ਇਕ ਕੋਸ਼ਿਸ਼ ਸਮਰਾਲਾ ਵਿਚ ਸਮਾਜ ਸੇਵੀ ਅਤੇ ਦੁਕਾਨਦਾਰਾਂ ਵੱਲੋਂ ਮਿਲ ਕੇ ਕੀਤੀ ਗਈ ਹੈ, ਸਮਰਾਲਾ ਤੋੰ ਕਾਂਗਰਸ ਦੇ ਯੂਥ ਸ਼ਹਿਰੀ ਪ੍ਰਧਾਨ ਤੇ ਸਮਾਜਸੇਵੀ ਸੰਨੀ ਦੂਆ ਤੇ ਸਿੰਮਾ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਮੁੱਖ ਬਾਜਾਰ ਦੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਲੋੜਵੰਦ ਅਪਾਹਜ ਵਿਅਕਤੀ ਅਜੀਤ ਕੁਮਾਰ ਨੂੰ ਸਰਦੀ ਦੇ ਮੌ...

ਦੇਸ਼ ਵਿਆਪੀ ਸੱਦੇ 'ਤੇ ਮੋਦੀ ਸਰਕਾਰ ਦੀਆਂ ਮਜ਼ਦੂਰ-ਕਿਰਤੀ ਵਿਰੋਧੀ ਨੀਤੀਆਂ ਖਿਲਾਫ਼

Wednesday, November 25 2020 05:43 AM
ਲੁਧਿਆਣਾ, 25 ਨਵੰਬਰ (ਬਿਕਰਮਪ੍ਰੀਤ) ਕੱਲ੍ਹ (26 ਨਵੰਬਰ) ਦੇਸ਼ ਭਰ ਵਿੱਚ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੀਆਂ ਦੇਸੀ-ਵਿਦੇਸ਼ੀ ਸਰਮਾਏਦਾਰਾਂ ਪੱਖੀ ਨੀਤੀਆਂ ਖਿਲਾਫ਼ ਸੜ੍ਹਕਾਂ 'ਤੇ ਉੱਤਰ ਰਹੀਆਂ ਹਨ। ਇਸੇ ਦਿਨ ਕਿਸਾਨਾਂ ਦੀਆਂ ਜੱਥੇਬੰਦੀਆਂ ਲੋਕ ਦੋਖੀ ਖੇਤੀ ਕਨੂੰਨ ਰੱਦ ਕਰਾਉਣ ਲਈ ਦਿੱਲੀ ਕੂਚ ਰਹੀਆਂ ਹਨ। ਨੌਜਵਾਨਾਂ-ਵਿਦਿਆਰਥੀਆਂ ਤੇ ਹੋਰ ਤਬਕੇ ਨੇ ਵੀ ਦੇਸ਼ ਭਰ ਦੇ ਮਜ਼ਦੂਰਾਂ-ਕਿਰਤੀਆਂ ਦੀ ਅਵਾਜ਼ ਮਿਲਾਉਣ ਦਾ ਐਲਾਨ ਕੀਤਾ ਹੈ। ਕਾਰਖਾਨਾ ਮਜ਼ਦੂਰ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਮੋਲ਼ਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਨੌਜਵਾਨ ਭਾਰਤ ਸਭਾ, ਟੈਕਸਟ...

ਕਾਂਗਰਸੀ ਆਗੂ ਬਿੱਟੂ ਸਾਂਘਾ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਦਿੱਤੇ ਸਮਾਰਟ ਰਾਸ਼ਨ ਕਾਰਡ

Tuesday, November 24 2020 09:56 AM
ਫਿਰੋਜ਼ਪੁਰ 24 ਨਵੰਬਰ (ਪ.ਪ)- ਵਿਧਾਇਕ ਸ੍ਰ: ਪਰਮਿੰਦਰ ਸਿੰਘ ਪਿੰਕੀ ਦੀ ਰਹਿਨੁਮਾਈ ਹੇਠ ਕਾਂਗਰਸੀ ਆਗੂ ਸ੍ਰ: ਬਿੱਟੂ ਸਾਂਘਾ ਵੱਲੋਂ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਸਮਾਰਟ ਰਾਸ਼ਨ ਕਾਰਡ ਦਿੱਤੇ ਗਏ। ਸ੍ਰ: ਬਿੱਟੂ ਸਾਂਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨੂੰ ਸਹੀ ਢੰਗ ਅਤੇ ਸਮੇਂ ਸਿਰ ਰਾਸ਼ਨ ਮੁਹੱਈਆ ਕਰਵਾਉਣ ਲਈ ਸਮਾਰਟ ਰਾਸ਼ਨ ਕਾਰਡ ਸਕੀਮ ਸ਼ਰੂ ਕੀਤੀ ਗਈ ਸੀ, ਜਿਸ ਤਹਿਤ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਅੱਜ ਸਮਾਰਟ ਰਾਸ਼ਨ ਕਾਰਡ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਮਾਰਟ ਕਾਰਡ ਸਰਪੰਚਾਂ ਵੱ...

ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ 10 ਜਨਵਰੀ 2021 ਨੂੰ

Tuesday, November 24 2020 09:51 AM
ਫਿਰੋਜ਼ਪੁਰ 24 ਨਵੰਬਰ (ਪ.ਪ) ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲੇ ਲਈ ਇਮਤਿਹਾਨ 10 ਜਨਵਰੀ 2021 (ਐਤਵਾਰ) ਨੂੰ ਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਆਲ ਇੰਡੀਆ ਸੈਨਿਕ ਸਕੂਲਾਂ ਵਿਚ ਦਾਖਲਾ ਲੈਣ ਲਈ ਪ੍ਰੀਖਿਆ ਮਿਤੀ 10 ਜਨਵਰੀ 2021 ਨੂੰ ਹੋਵੇਗੀ। ਇਸ ਪ੍ਰੀਖਿਆ ਰਾਹੀਂ ਸਫਲ ਹੋਣ ਵਾਲੇ ਲੜਕੇ ਅਤੇ ਲੜਕੀਆਂ ਕਲਾਸ ਛੇਵੀਂ ਵਿਚ ਦਾਖਲਾ ਲੈ ਸਕਦੇ ਹਨ ਅਤੇ ਕਲਾਸ ਨੌਵੀਂ ਲਈ ਸਿਰਫ ਲੜਕੇ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਚਾਹਵਾਨ ਵਿਦਿਆਰਥੀ ਆਪਣੀ ਅਰਜ਼ੀ https://aissee. nta.nic....

ਅੱਜ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਹੋਵੇਗਾ ਆਨਲਾਈਨ ਕੁਇਜ਼ ਮੁਕਾਬਲਾ

Tuesday, November 24 2020 09:47 AM
ਫਾਜ਼ਿਲਕਾ, 24 ਨਵੰਬਰ (ਪ.ਪ) ਮੁੱਖ ਚੋਣ ਅਫਸਰ ਪੰਜਾਬ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਅੱਜ 'ਸੰਵਿਧਾਨ, ਲੋਕਤੰਤਰ ਤੇ ਅਸੀ' ਵਿਸ਼ੇ 'ਤੇ ਆਨਲਾਈਨ ਕੁਇਜ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੁਇਜ ਮੁਕਾਬਲੇ ਵਿਚ ਕੋਈ ਵੀ ਨਾਗਰਿਕ ਹਿੱਸਾ ਲੈ ਸਕਦਾ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਕੁਇਜ ਮੁਕਾਬਲੇ 'ਚ ਕੁਲ 30 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ ਵੱਲੋਂ ਉਕਤ ਵਿਸ਼ੇ ਸਬੰਧੀ 27 ਲੇਖਾਂ ਦੀ ...

ਹਰਿਆਣਾ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ 'ਚ ਦਿਤੇ ਬਿਆਨ ਨੇ ਮਾਹੌਲ ਗਰਮਾਇਆ

Tuesday, November 24 2020 09:45 AM
ਚੰਡੀਗੜ੍ਹ, 24 ਨਵੰਬਰ (ਥਿੰਦ ਪੰਜਾਬੀ)- ਦੋ ਮਹੀਨੇ ਤੋਂਦਿਲੀ ਹਕੂਮਤ ਵਲੋਂ ਪਾਸ ਕੀਤੇ ਗਏ ਕਾਨੂੰਨਾ ਦੇ ਵਿਰੋਧ ਵਿਚ ਕਿਸਾਨੀ ਦੇ ਚਲ ਰਹੇ ਦੇਸ ਦੇ ਕਿਸਾਨਾ ਵਿਚ ਜਬਰਦਸਤ ਰੋਸ ਹੈ ਤੇ ਉਹ 50 ਦਿਨਾ ਤੋਂ ਰੇਲ ਟ੍ਰੈਕ, ਸੜਕਾਂ ਟੌਲ ਪਲਾਜਾ ਰੋਕੀ ਬੈਠੇ ਹਨ ਪਰ ਦਿਲੀ ਦੀ ਭਾਜਪਾ ਹਕੂਮਤ ਇਸ ਗਲ ਤੇ ਅੜੀ ਹੋਈ ਹੈ ਉਸਨੇ ਕਿਸਾਨਾ ਨੂੰ 3 ਦਸੰਬਰ ਨੂੰ ਦਿਲੀ ਗਲਬਾਤ ਲਈ ਬੁਲਾਇਆ ਹੈ ਤੇ ਕਿਸਾਨਾ ਇਸਨੂੰ ਹੱਕੀ ਘੋਲ ਨੂੰ ਡਕਣ ਦੀ ਸ਼ਾਜਿਸ਼ ਕਰਾਰ ਦਿੰਦਿਆ ਕਿਹਾ ਕਿ ਕੇਦਰ ਲੋਕਾਂ ਦੀਆਂ ਭਾਵਨਾਵਾ ਨਾਲ ਨਾ ਖੇਡੇ। ਐਧਰ ਹਰਿਆਣਾ ਦੇ ਭਾਜਪਾਈ ਮੁਖ ਮੰਤਰੀ ਖੱਟਰ ਨੇ ਕਿਸਾਨਾ ਨੂੰ ਕ...

ਭਾਰਤ ਨੂੰ ਮਿਲੀ ਇਕ ਹੋਰ ਕਾਮਯਾਬੀ, ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਲੈਂਡ ਅਟੈਕ ਵਰਜਨ ਦਾ ਸਫਲ ਪ੍ਰੀਖਣ

Tuesday, November 24 2020 09:44 AM
ਨਵੀਂ ਦਿੱਲੀ, 24 ਨਵੰਬਰ- ਭਾਰਤ ਨੇ ਅੱਜ ਆਪਣੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਲੈਂਡ ਅਟੈਕ ਵਰਜਨ ਦਾ ਸਫਲ ਪ੍ਰੀਖਣ ਕੀਤਾ। ਭਾਰਤੀ ਫ਼ੌਜ ਵਲੋਂ ਇਸ ਮਿਜ਼ਾਈਲ ਦਾ ਪ੍ਰੀਖਣ ਅੱਜ ਸਵੇਰੇ 10 ਵਜੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਤੋਂ ਕੀਤਾ ਅਤੇ ਇਸ ਮਿਜ਼ਾਈਲ ਦਾ ਨਿਸ਼ਾਨਾ ਉੱਥੇ ਮੌਜੂਦ ਇਕ ਹੋਰ ਟਾਪੂ ਸੀ। ਫੌਜ 'ਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਵਿਕਸਿਤ ਮਿਜ਼ਾਈਲ ਪ੍ਰਣਾਲੀ 'ਚ ਕਈ ਰੈਜੀਮੈਂਟ ਸ਼ਾਮਿਲ ਹਨ। ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਰੇਂਜ ਨੂੰ ਵਧਾ ਕੇ 400 ਕਿਲੋਮੀਟਰ ਕਰ ਦਿੱਤਾ ਗਿਆ ਹੈ।...

'ਸਸੁਰਾਲ ਸਿਮਰ ਕਾ' ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਰਾਏ ਦਾ ਦਿਹਾਂਤ, ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਸਨ ਪਰੇਸ਼ਾਨ

Tuesday, November 24 2020 09:43 AM
ਮੁੰਬਈ, 24 ਨਵੰਬਰ - ਸੀਰੀਅਲ 'ਸਸੁਰਾਲ ਸਿਮਰ ਕਾ' ਦੇ ਮਸ਼ਹੂਰ ਅਦਾਕਾਰ ਆਸ਼ੀਸ਼ ਰਾਏ ਦਾ ਦਿਹਾਂਤ ਹੋ ਗਿਆ। ਉਹ 55 ਸਾਲਾਂ ਦੇ ਸਨ। ਆਸ਼ੀਸ਼ ਲੰਬੇ ਸਮੇਂ ਤੋਂ ਗੁਰਦਿਆਂ ਦੀ ਸਮੱਸਿਆ ਨਾਲ ਜੂਝ ਰਹੇ ਸਨ। ਉਨ੍ਹਾਂ ਕੋਲ ਬਿਮਾਰੀ ਦੇ ਇਲਾਜ ਲਈ ਲੋੜੀਂਦੇ ਪੈਸੇ ਤੱਕ ਨਹੀਂ ਸਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਮਦਦ ਵੀ ਮੰਗੀ ਸੀ। ਦੱਸ ਦਈਏ ਕਿ ਆਸ਼ੀਸ਼ ਰਾਏ ਛੋਟੇ ਪਰਦੇ ਦੇ ਮਸ਼ਹੂਰ ਅਦਾਕਾਰ ਸਨ ਅਤੇ ਉਹ ਸਸੁਰਾਲ ਸਿਮਰ ਕਾ ਤੋਂ ਇਲਾਵਾ ਬਨੇਗੀ ਆਪਨੀ ਬਾਤ, ਰੀਮਿਕਸ, ਕੁਝ ਰੰਗ ਪਿਆਰ ਕੇ ਐਸੇ ਭੀ, ਜਿਨੀ ਔਰ ਜੂਜੂ ਵਰਗੇ ਸੀਰੀਅਲਾਂ 'ਚ ਨਜ਼ਰ ਆ ਚੁੱਕੇ ਹਨ।...

ਲੋਕ ਇਨਸਾਫ਼ ਪਾਰਟੀ ਨੇ 'ਆਪ' ਵਿਧਾਇਕਾਂ ਬੀਬੀ ਮਾਣੂੰਕੇ 'ਤੇ ਜਾਅਲੀ ਡਿਗਰੀਆਂ ਦੇਣ ਦਾ ਲਾਇਆ ਦੋਸ਼

Tuesday, November 24 2020 09:41 AM
ਲੁਧਿਆਣਾ, 24 ਨਵੰਬਰ - ਮੁੱਖ ਬੁਲਾਰਾ ਲੋਕ ਇਨਸਾਫ਼ ਪਾਰਟੀ ਤੇ ਵਿਧਾਇਕ ਗਗਨਦੀਪ ਸਿੰਘ ਸੰਨੀ ਕੈਂਥ ਨੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦੇ ਪਤੀ ਦੁੱਗਰੀ ਸੀ. ਆਰ. ਪੀ. ਐਫ਼. ਕਾਲੋਨੀਆਂ 'ਚ ਜਾਅਲੀ ਡਿਗਰੀ ਦੀ ਦੁਕਾਨ ਚਲਾ ਰਹੇ ਹਨ। ਕੈਂਥ ਨੇ ਬੀਬੀ ਮਾਣੂੰਕੇ ਵਲੋਂ ਸਰਕਾਰੀ ਫਲੈਟਾਂ 'ਤੇ ਕੀਤੇ ਕਬਜ਼ਿਆਂ ਸਬੰਧੀ ਵੀ ਖ਼ੁਲਾਸੇ ਕੀਤੇ। ਇਸ ਮੌਕੇ ਹਰਜੀਤ ਕੌਰ ਅਤੇ ਅਮਰਪਾਲ ਕੌਰ ਨੇ ਵੀ ਬੀਬੀ ਮਾਣੂੰਕੇ '...

ਲੁਧਿਆਣਾ ‘ਚ ਰੂਹ ਕੰਬਾਊ ਘਟਨਾ- ਪ੍ਰਾਪਰਟੀ ਡੀਲਰ ਨੇ ਕੁਹਾੜੀ ਨਾਲ ਵੱਢਿਆ ਪੂਰਾ ਪਰਿਵਾਰ

Tuesday, November 24 2020 09:40 AM
ਲੁਧਿਆਣਾ ਵਿੱਚ ਮੰਗਲਵਾਰ ਨੂੰ ਇੱਕ ਬਹੁਤ ਹੀ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦਾ ਘਰ ਦੇ ਹੀ ਮੁਖੀ ਨੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਪ੍ਰਾਪਰਟੀ ਡੀਲਰ ਰਾਜੀਵ ਸੁੰਡਾ ਨੇ ਆਪਣੀ ਪਤਨੀ, ਨੂੰਹ, ਬੇਟੇ ਅਤੇ ਪੋਤੇ ਨੂੰ ਕੁਹਾੜੀ ਨਾਲ ਵੱਢ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਟੀਮ ਫਿੰਗਰ ਪ੍ਰਿੰਟ ਐਕਸਪਰਟ, ਡੌਗ ਸਕਵਾਇਡ ਅਤੇ ਫੋਰੈਂਸਿਕ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਈ। ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪੁਲਿਸ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ।ਦੱਸਣਯੋਗ ਹੈ ਕਿ ਘਟਨਾ ਸ...

ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਜੀ ਦੇ ਪੀਏ ਸ੍ਰੀ ਭੱਲਾ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ ਨੇ ਕੀਤਾ ਉਦਘਾਟਨ

Tuesday, November 24 2020 09:08 AM
ਮੰਡੀ ਗੋਬਿੰਦਗੜ੍ਹ, 24 ਨਵੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)- Ñਲੋਹਾ ਨਗਰੀ ਮੰਡੀ ਗੋਬਿੰਦਗੜ• ਦੇ ਵਾਰਡ ਨੰਬਰ 21 ਨਵੇਂ ਦੇ ਨੰਬਰਦਾਰ ਬਲਕਾਰ ਸਿੰਘ ਅਤੇ ਸਮੂਹ ਸਾਥੀਆਂ ਵਲੋ ਕੱਚਾ ਸ਼ਾਤੀ ਨਗਰ ਅਤੇ ਸ਼ਹਿਰ 'ਚ ਨਵੇਂ ਆਏ ਇਲਾਕਿਆਂ ਦੇ ਲੋਕਾਂ ਨੂੰ ਨਰਕਾ ਵਿੱਚੋਂ ਕੱਢਣ ਦੇ ਮਕਸਦ ਨਾਲ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਦੇ ਪੀ.ਏ ਸ੍ਰੀ ਰਾਮ ਕ੍ਰਿਸ਼ਨ ਭੱਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਦੱਤਾ ਵਲੋਂ ਸੀਵਰੇਜ਼ ਸਪਲਾਈ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਦਾ ਜ਼ਾਲ ਵਿਛਾਉਣ ਦਾ ਉਦਘਾਟਨ ਕਰਨ ਲਈ ਵਿਸੇਸ਼ ਤੋਰ ਤੇ ਗੋਬਿੰਦਗੜ• ਦੇ ਡਿਸਪੋਜਲ ਰੋਡ ਤੇ ਪੁੱਜੇ...

ਭਗਤ ਨਾਮਦੇਵ ਜੀ

Tuesday, November 24 2020 06:18 AM
ਪ੍ਰਭੂ ਨੇ ਆਪ ਸ੍ਰਿਸ਼ਟੀ ਪੈਦਾ ਕਰਕੇ ਆਪ ਹੀ ਭਰਮ'ਚ ਪਾਈ ਹੋਈ ਹੈ। ਜਿਸਨੂੰ ਇਹ ਸਮਝ ਜਾਂਦਾ ਉਹ ਫਿਰ ਆਪਣੇ ਹੀ ਘੜ੍ਹਿਆਂ ਅਗੇ ਮੱਥੇ ਨਹੀਂ ਟੇਕਦਾ। ਸਭ ਤ੍ਰਿਗਣੀ ਸੁਭਾਅ ਦਾ ਤਮਾਸ਼ਾ ਹੈ ਅਤੇ ਇਸ ਤਮਾਸ਼ੇ ਦਾ ਮਾਲਕ ਗੋਬਿੰਦ ਹੈ ਜਾਂ ਇੰਝ ਕਹਿ ਲਓ ਕਿ, ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ£ (ਅੰਗ-485) ਧਾਗਾ ਵੀ ਉਹੀ ਹੈ ਮਣਕਾ ਵੀ, ਬੁਲਬੁਲਾ ਵੀ ਉਹੀ ਹੈ ਪਾਣੀ ਵੀ, ਸੁਗੰਧ ਵੀ ਉਹੀ ਹੈ ਭੌਰਾ ਵੀ, ਖੀਰ ਵੀ ਉਹੀ ਹੈ ਅਤੇ ਵੱਛਾ ਵੀ। ਉਸਨੂੰ ਕੋਈ ਨੇੜੇ ਆਖਦਾ ਕੋਈ ਦੂਰ, ਉਸਦੀ ਪ੍ਰਾਪਤੀ ਬਾਰੇ ਦਾਅਵੇ ਇੰਝ ਹਨ ਜਿਵੇਂ ਜਲ ਦੀ ਮਛਲੀ ਖੰਜੂਰ 'ਤੇ ...

ਸਾਵਧਾਨੀ ਨਾਲ ਵਰਤੋ ਕਰੋ ਹੀਟਰਾਂ-ਗਿੱਠੀਆ ਦੀ:

Tuesday, November 24 2020 05:55 AM
ਸਰਦੀਆ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਗਿੱਠੀਆ,ਬਲੋਰਾਂ ਦੀ ਵਰਤੋਂ ਕਰਦੇ ਹਾਂ।ਆਮ ਤੌਰ ਤੇ ਲੋਕ ਸਾਰੀ ਰਾਤ ਕਮਰੇ ਵਿੱਚ ਹੀਟਰ ਲਗਾ ਕੇ ਸੌਂ ਜਾਂਦੇ ਹਨ। ਜਿਸ ਕਾਰਨ ਕਮਰੇ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਅਕਸਰ ਅਖਬਾਰਾਂ ਵਿੱਚ ਵੀ ਪੜ੍ਹਦੇ ਹਨ ਕਿ ਕਮਰਿਆਂ ਵਿਚ ਹੀਟਰ ਗਿੱਠੀਆਂ ਬਾਲ ਕੇ ਕਈ ਪਰਿਵਾਰ ਸੋ ਜਾਂਦੇ ਹਨ ਤੇ ਉਹ ਸੋਂਦੇ ਹੀ ਰਹਿ ਜਾਂਦੇ ਹਨ।ਕੁਝ ਦਿਨ ਪਹਿਲਾਂ ਹੀ ਅਖਬਾਰ ਵਿੱਚ ਖਬਰ ਪੜ੍ਹਨ ਨੂੰ ਮਿਲੀ ਕਿ 23 ਸਾਲਾ ਨੌਜਵਾਨ ਨਹਾ ਰਿਹਾ ਸੀ ਤੇ ਗੈਸ ਸਲੰਡਰ ਵਿੱਚੋਂ ਗੈਸ ਰਿਸਣ ਕਾਰਨ ਉਸ ਦੀ ਮੌਤ ਹੋ ਗਈ...

ਸੰਗਤਾਂ ਨੂੰ ਪੂਰਾ ਇੱਕ ਮਹੀਨੇ ਘਰਾਂ ਤੋਂ ਹੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਨਤਮਸਤਕ ਹੋਣ ਦੀ ਅਪੀਲ

Tuesday, November 24 2020 05:41 AM
ਫ਼ਤਹਿਗੜ੍ਹ ਸਾਹਿਬ, 24 ਨਵੰਬਰ (ਮੁਖਤਿਆਰ ਸਿੰਘ): ਦਸਮਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਸਭਾ ਦੌਰਾਨ ਕੋਵਿਡ-19 ਦੀ ਦੂਸਰੀ ਲਹਿਰ ਨੂੰ ਵਧੇਰੇ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਸੰਬਰ ਦੀ ਸੰਗਰਾਦ ਤੋਂ ਜਨਵਰੀ, 2021 ਦੀ ਸੰਗਰਾਂਦ ਤੱਕ ਆਪਣੇ ਘਰਾਂ 'ਚ ਪਾਠ ਕਰਕੇ ਤੇ ਨੇੜਲੇ ਗੁਰਦੁਆਰਾ ਸਾਹਿਬਾਨ ਵਿੱਚ ਜਾ ਕੇ ਸ਼ਹੀਦਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਨ ਤਾਂ ਜੋ ਵਧੇਰੇ...