ਲੁਧਿਆਣਾ ਪੁਲਿਸ ਨੇ ਬਰਾਮਦ ਕੀਤੀਆਂ 6 ਕਰੋੜ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ, ਗੋਦਾਮ ’ਚ ਲੁਕਾ ਕੇ ਰੱਖੀ ਸੀ ਖੇਪ

29

October

2020

ਲੁਧਿਆਣਾ : ਪੰਜਾਬ ਦੀ ਲੁਧਿਆਣਾ ਪੁਲਿਸ ਨੇ ਨਸ਼ੀਲੀਆਂ ਦਵਾਈਆਂ ਦੀ ਨਜਾਇਜ਼ ਤਸਕਰੀ ਦੇ ਮਾਮਲੇ ਵਿਚ 6 ਕਰੋਡ਼ ਦੀ ਕੀਮਤ ਦੀਆਂ ਨਸ਼ੀਲੀਆਂ ਦਵਾਈਆਂ ਦੀ ਦੂਜੀ ਖੇਪ ਬਰਾਮਦ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ 4 ਕਰੋਡ਼ ਦੀ ਨਸ਼ੀਲੀਆਂ ਦਵਾਈਆਂ ਦੀ ਖੇਪ ਬਰਾਮਦ ਕੀਤੀ ਸੀ,ਜੋ ਕੁਲ ਅੰਕੜਾ 10 ਕਰੋੜ ਨੂੰ ਪਹੁੰਚ ਗਿਆ ਹੈ। ਇਹ ਬਰਾਮਦਗੀ ਵੀ ਰਾਜਸਥਾਨ ਤੋਂ ਕੀਤੀ ਗਈ ਹੈ, ਇਸ ਤੋਂ ਪਹਿਲਾਂ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛ ਪੜਤਾਲ ਦੇ ਆਧਾਰ ’ਤੇ ਹੋਈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁਧਿਆਣਾ ਪੁਲਿਸ ਨੇ 17 ਸਤੰਬਰ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਦੋ ਦੋਸ਼ੀਆਂ ਅਤੇ ਬਾਅਦ ਵਿਚ ਮੁੱਖ ਤਸਕਰ ਨੂੰ ਸੀਕਰ ਰੋਡ ਜੈਪੁਰ ਰਾਜਸਥਾਨ ਤੋਂ ਕਾਬੂ ਕਰਕੇ 4 ਕਰੋੜ ਦੀ ਨਸ਼ੀਲੀ ਦਵਾਈ ਬਰਾਮਦ ਹੋਈ।