ਡੀਸੀ ਵੱਲੋਂ ਮਗਨਰੇਗਾ ਸਟਾਫ ਨਾਲ ਬੈਠਕ, ਸਕੀਮ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਸਬੰਧੀ ਵਿਚਾਰਾਂ ਸਟਾਫ ਦੀਆਂ ਮੁਸਕਿਲਾਂ ਵੀ ਸੁਣੀਆਂ
Wednesday, October 28 2020 09:21 AM

ਫਾਜ਼ਿਲਕਾ, 28 ਅਕਤੂਬਰ (ਪ.ਪ) ਡਿਪਟੀ ਕਮਿਸ਼ਨਰ ਸ: ਅਰਵਿੰਦਪਾਲ ਸਿੰਘ ਸੰਧੂ ਨੇ ਮਗਨਰੇਗਾ ਦੇ ਫੀਲਡ ਸਟਾਫ ਨਾਲ ਬੈਠਕ ਕੀਤੀ ਅਤੇ ਉਨਾਂ ਨਾਲ ਮਹਾਤਮਾ ਗਾਂਧੀ ਦਿਹਾਤੀ ਰੋਜਗਾਰ ਗਰੰਟੀ ਕਾਨੂੰਨ ਨੂੰ ਪਿੰਡ ਪੱਧਰ ਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਉਨਾਂ ਨੇ ਇਸ ਮੌਕੇ ਸਟਾਫ ਨੂੰ ਕਿਹਾ ਕਿ ਸਕੀਮ ਤਹਿਤ ਆਰੰਭ ਕੀਤੇ ਪ੍ਰੋਜੈਕਟ ਪ੍ਰਭਾਵੀ ਤਰੀਕੇ ਨਾਲ ਮੁਕੰਮਲ ਕੀਤੇ ਜਾਣ ਅਤੇ ਕੰਮ ਦੀ ਗੁਣਵਤਾ ਨਾਲ ਕੋਈ ਸਮਝੋਤਾ ਨਾ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਇਹ ਯੋਜਨਾ ਪਿੰਡਾਂ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਨੂੰ ਵਧੀਆ ਤਰੀਕੇ...

Read More

ਫਾਜ਼ਿਲਕਾ ਵਿਖੇ ਖੁੱਲ ਚੁੱਕਿਆ ਹੈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ
Wednesday, October 28 2020 09:18 AM

ਫਾਜ਼ਿਲਕਾ, 28 ਅਕਤੂਬਰ (ਪ.ਪ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ ਫਾਜ਼ਿਲਕਾ ਵਿਖੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਖੁੱਲ ਚੁੱਕਾ ਹੈ ਤੇ ਆਪਣੀਆਂ ਲੋੜੀਂਦੀਆਂ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਸਾਬਕਾ ਸੈਨਿਕ, ਸੈਨਿਕਾਂ ਦੀਆਂ ਵਿਧਵਾਵਾਂ, ਪੁਰਸਕਾਰ ਵਿਜੇਤਾਵਾਂ ਅਤੇ ਸ਼ਹੀਦਾਂ ਦੇ ਪਰਿਵਾਰ ਆਪਣੇ ਦਫਤਰੀ ਕੰਮਕਾਜ ਲਈ ਤਹਿਸੀਲ ਕੰਪਲੈਕਸ ਫਾਜ਼ਿਲਕਾ ਵਿਖੇ ਸਥਿਤ ਦਫਤਰ ਵਿਖੇ ਸ਼ਿਰਕਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਪਹਿਲਾਂ...

Read More

ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਰੱਖਣ ਤੇ ਲਾਇਸੰਸ ਹੋ ਸਕਦਾ ਹੈ ਰੱਦ
Wednesday, October 28 2020 09:16 AM

ਫਿਰੋਜ਼ਪੁਰ 28 ਅਕਤੂਬਰ (ਪ.ਪ) ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੋਈ ਵੀ ਅਸਲਾ ਲਾਇਸੰਸਧਾਰੀ ਆਪਣੇ ਲਾਇਸੰਸ ਤੇ 02 ਤੋਂ ਵੱਧ ਤੋਂ ਹਥਿਆਰ ਨਹੀਂ ਰੱਖ ਸਕਦਾ। ਇਸ ਲਈ ਜਿਨ੍ਹਾਂ ਲਾਇਸੰਸ ਧਾਰਕਾਂ ਕੋੱਲ ਇੱਕ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਹਨ, ਉਹ ਆਪਣਾ ਤੀਸਰਾ ਅਸਲਾ ਨਜਦੀਕੀ ਥਾਣੇ/ਯੂਨਿਟ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਤੁਰੰਤ ਜਮ੍ਹਾਂ ਕਰਵਾਉਣ ਅਤੇ 13 ਦਸੰਬਰ 2020 ਤੋਂ ਪਹਿਲਾਂ ਪਹਿਲਾਂ ਤੀਸਰੇ ਵਾਧੂ ਅਸਲੇ ਨੂੰ ਆਪਣੇ ਅਸਲੇ ਲਾਇਸੰਸ ਤੋਂ ਡਿਲੀਟ ਵੀ ਕਰਵਾਉਣ। ਉਨ੍ਹਾਂ ਕਿਹਾ ਕਿ...

Read More

ਕਿਉਂ ਜਰੂਰੀ ਹੈ ਮਾਂ ਬੋਲੀ ਦੀ ਕਦਰ ਕਰਨਾ?
Wednesday, October 28 2020 08:27 AM

ਬੋਲੀ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਮਨੁੱਖ ਦੀ ਹੋਂਦ ਨਾਲ ਜੁੜੀ ਹੁੰਦੀ ਹੈ। ਇਤਹਾਸ ਵਿੱਚ ਭਾਸ਼ਾ ਦੀ ਖੋਜ ਇੱਕ ਅਜਿਹੀ ਖੋਜ ਹੈ ਜੇ ਇਹ ਨਾ ਹੁੰਦੀ ਤਾਂ ਅੱਜ ਮਨੁੱਖ ਨਾ ਤਾਂ ਤਰੱਕੀ ਦੀਆਂ ਬੁਲੰਦੀਆਂ ਛੋਹ ਸਕਦਾ ਸੀ ਤੇ ਨਾ ਹੀ ਪਸ਼ੂਆਂ ਨਾਲੋ ਵੱਖਰਾ ਜੀਵਨ ਵਿੱਚ ਸਫ਼ਲ ਹੁੰਦਾ। ਹਰ ਇੱਕ ਵਰਗ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਮਨੁੱਖ ਕੋਈ ਫਤਿਹ ਹਾਸਿਲ ਕਰਕੇ ਆਪਣੀ ਬੋਲੀ ਵਿੱਚ ਖੁਸ਼ੀ ਦਾ ਇਜਹਾਰ ਕਰਦਾ ਹੈ,ਆਪਣੀ ਬੋਲੀ ਵਿੱਚ ਹੀ ਦੁੱਖ ਵੇਲੇ ਅਰਦਾਸਾਂ ਕਰਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਵਰਗੇ ਵਿਦਵਾਨ ਜਿੰਨੇ ਪੰਜਾਬੀ ਦੇ ਮਾਹਰ...

Read More

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਬਲਿਹਾਰ ਸਿੰਘ ਦੀ ਗ੍ਰਿਫਤਾਰੀ ਨੂੰ ਲੈਕੇ ਤਿਖੇ ਸੰਘਰਸ਼ ਦਾ ਐਲਾਨ
Tuesday, October 27 2020 12:13 PM

ਲੌਂਗੋਵਾਲ,27 ਅਕਤੂਬਰ (ਜਗਸੀਰ ਸਿੰਘ) - ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਅਤੇ ਪਾਵਰਕਾਂਮ ਟ੍ਰਾਂਸਕੋ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆ ਜੋ ਕੱਚੇ ਕਾਮਿਆਂ ਦੇ ਲਈ ਲੜਾਈ ਲੜ ਰਹੇ ਹਨ ਉਨਾਂ ਨੂੰ ਮੋਰਿੰਡਾ ਦੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਦੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਸ਼ੇਰ ਸਿੰਘ ਖੰਨਾ, ਵਰਿੰਦਰ ਸਿੰਘ ਮੋਮੀ,ਜਗਰੂਪ ਸਿੰਘ ,ਵਰਿੰਦਰ ਸਿੰਘ ਬਠਿੰਡਾ,ਰੇਸ਼ਮ ਸਿੰਘ ਗਿੱਲ,ਗੁਰਪ੍ਰੀਤ ਸਿੰਘ ਈਸੜੂ,ਭਗਤ ਸਿੰਘ ਭਗਤਾ,ਜਗਸੀਰ ਸਿੰਘ ਭੰਗੂ,ਗੁਰਵਿੰਦਰ ਸਿੰਘ ਪੰਨੂੰ,ਸੇਵਕ ਸਿੰਘ ਦੰਦੀਵਾਲ,ਲਖਵੀਰ ਕਟਾਰੀਆ,ਰਿਸ਼ੀ ਸੋਨੀ ਆਦਿ ਨੇ ਨਿ...

Read More

ਦਿੱਲੀ ਨਗਰ ਨਿਗਮ ਵੱਲੋਂ ਡਾਕਟਰਾਂ ਨੂੰ ਤਨਖਾਹਾਂ ਨਾ ਦੇਣਾ ਸ਼ਰਮਨਾਕ: ਕੇਜਰੀਵਾਲ
Tuesday, October 27 2020 11:23 AM

ਨਵੀਂ ਦਿੱਲੀ, 27 ਅਕਤੂਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਹਸਪਤਾਲਾਂ ਦੇ ਡਾਕਟਰਾਂ ਨੂੰ ਬਿਨਾਂ ਤਨਖਾਹ ਕੰਮ ਕਰਨ ਲਈ ਮਜਬੂਰ ਕਰਨਾ ਸ਼ਰਮਨਾਕ ਹੈ। ਉਨ੍ਹਾਂ ਕੇਂਦਰ ਨੂੰ ਨਗਰ ਨਿਗਮਾਂ ਨੂੰ ਗਰਾਂਟਾਂ ਦੇਣ ਦੀ ਵੀ ਬੇਨਤੀ ਕੀਤੀ ਤਾਂ ਜੋ ਉਹ ਡਾਕਟਰਾਂ ਦੀਆਂ ਤਨਖਾਹਾਂ ਦੇ ਸਕਣ। ਉੱਤਰੀ ਦਿੱਲੀ ਨਗਰ ਨਿਗਮ ਦੇ ਬਹੁਤ ਸਾਰੇ ਡਾਕਟਰਾਂ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਹਨ ਅਤੇ ਉਹ ਪਿਛਲੇ ਦੋ ਹਫ਼ਤਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਸ੍...

Read More

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਐਸ.ਏ.ਐਸ ਨਗਰ ਸ਼ਹਿਰ 'ਚ 4771 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਸੌਂਪੇ
Tuesday, October 27 2020 11:15 AM

ਐਸ.ਏ.ਐਸ ਨਗਰ, 27 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਵਿਕਾਸ ਲਈ ਕੰਮ ਕਰ ਰਹੀ ਹੈ, ਜਿਸ ਲਈ ਵੱਖ-ਵੱਖ ਯੋਜਨਾਵਾਂ ਸੂਬੇ ਵਿੱਚ ਚਲਾਈਆਂ ਗਈਆਂ ਹਨ। ਉਹ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 4771 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਸੌਂਪਣ ਉਪਰੰਤ ਲਾਭਪਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਪੂਰੇ ਕੀਤੇ ਹਨ ਅਤੇ ਸਮਾਰਟ ...

Read More

ਸਿਹਤ ਵਿਭਾਗ ਦੀ ਟੀਮ ਨੇ 38 ਅਧਿਆਪਕਾਂ ਦੇ ਕੀਤੇ 'ਕੋਰੋਨਾ' ਟੈਸਟ, ਇਕ ਦੀ ਰੀਪੋਰਟ ਪਾਜ਼ੇਟਿਵ - ਡਿਪਟੀ ਕਮਿਸ਼ਨਰ
Tuesday, October 27 2020 11:10 AM

ਐਸ.ਏ.ਐਸ. ਨਗਰ, 27 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਮੁਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ• ਵਿਖੇ ਸਿਹਤ ਵਿਭਾਗ ਦੀ ਟੀਮ ਨੇ 38 ਅਧਿਆਪਕਾਂ ਦੇ 'ਕੋਰੋਨਾ ਵਾਇਰਸ' ਟੈਸਟ ਕੀਤੇ ਜਿਨ•ਾਂ ਵਿਚੋਂ ਇਕ ਅਧਿਆਪਕਾ ਦੀ ਰੀਪੋਰਟ ਪਾਜ਼ੇਟਿਵ ਆਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੀੜਾ ਦੇ 19 ਅਧਿਆਪਕਾਂ, ਸਰਕਾਰੀ ਹਾਈ ਸਕੂਲ ਪਿੰਡ ਮੀਆਂਪੁਰ ਚੰਗਰ ਦੇ 3 ਅਧਿਆਪਕਾਂ ਅਤੇ ਸਰਕਾਰੀ ਹਾਈ ਸਕੂਲ ਪਿੰਡ ਮਾਣਕਪੁਰ ਸ਼ਰੀਫ਼ ਦੇ 16 ਅਧਿਆਪਕਾਂ ਦੇ 'ਰੈਪਿਡ ਕਾਰਡ' ਟੈਸਟ ਕੀਤੇ ਗਏ ਜਿਨ•ਾਂ ਵਿਚੋ...

Read More

ਔਰਤ ਦਾ ਸੋਸ਼ਣ ਕਾਰਨ ਵਾਲਾ ਐੱਸਟੀਐੱਫ ਦਾ ਡੀਐੱਸਪੀ ਗ੍ਰਿਫ਼ਤਾਰ
Tuesday, October 27 2020 11:07 AM

ਬਠਿੰਡਾ, 27 ਅਕਤੂਬਰ (ਪ.ਪ) ਪੁਲੀਸ ਨੇ ਸਪੈਸ਼ਲ ਟਾਸਕ ਫੋਰਸ ਬਠਿੰਡਾ ਜ਼ੋਨ ਦੇ ਡੀਐੱਸਪੀ ਨੂੰ ਇਕ ਔਰਤ ਸਮੇਤ ਇਥੋਂ ਦੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਕਾਬੂ ਕਰ ਲਿਆ। ਥਾਣਾ ਸਿਵਲ ਲਾਈਨ ਵਿੱਚ ਡੀਐੱਸਪੀ ਖ਼ਿਲਾਫ਼ ਬਲੇਕਮੈਲ ਅਤੇ ਜਿਨਸੀ ਸੋਸ਼ਣ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਗੁਰਸ਼ਰਨ ਸਿੰਘ ਨੂੰ ਸੋਮਵਾਰ ਰਾਤ ਸਮੇਂ ਇਥੋਂ ਦੇ ਹਨੂੰਮਾਨ ਚੌਕ 'ਚ ਸਥਿਤ ਹੋਟਲ 'ਚੋਂ ਗ੍ਰਿਫ਼ਤਾਰ ਕੀਤਾ ਗਿਆ। ਐੱਸਟੀਐੱਫ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਪੰਜਾਬ ਪੁਲੀਸ ਦੇ ਏਐੱਸਆਈ, ਉਸ ਦੀ ਪਤਨੀ ਤੇ ਪੁੱਤਰ ਨੂੰ 212 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰਕੇ ਐੱਨਡੀਪ...

Read More

ਜਲੰਧਰ ਪੱਛਮੀ ਤੋਂ ਕਾਂਗਰਸੀ ਵਿਧਾਇਕ ਰਿੰਕੂ ਸੜਕ ਹਾਦਸੇ ਵਿੱਚ ਜ਼ਖ਼ਮੀ
Tuesday, October 27 2020 11:04 AM

ਜਲੰਧਰ, 27 ਅਕਤੂਬਰ (ਪ.ਪ) ਪੰਜਾਬ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਅੱਜ ਨਵਾਂਸ਼ਹਿਰ ਦੇ ਜਾਡਲਾ ਵਿਖੇ ਸੜਕ ਹਾਦਸੇ ਵਿੱਚ ਉਦੋਂ ਜ਼ਖ਼ਮੀ ਹੋ ਗਏ ਜਦੋਂ ਉਹ ਆਪਣੀ ਗੱਡੀ ਵਿੱਚ ਜਲੰਧਰ ਤੋਂ ਚੰਡੀਗੜ੍ਹ ਜਾ ਰਹੇ ਸਨ। ਜਲੰਧਰ (ਪੱਛਮੀ) ਤੋਂ ਵਿਧਾਇਕ ਰਿੰਕੂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਹ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਨ੍ਹਾਂ ਦਾ ਗੰਨਮੈਨ ਅਤੇ ਡਰਾਈਵਰ ਵੀ ਹਸਪਤਾਲ ਵਿੱਚ ਦਾਖਲ ਹਨ। ਵਿਧਾਇਕ ਹਰਦੇਵ ਲਾਡੀ ਅਤੇ ਪ੍ਰਗਟ ਸਿੰਘ ਵੀ ਜਲੰਧਰ ਸ੍ਰੀ ਰਿੰਕੂ ਦੇ ਨਾਲ ਆਪਣੀਆਂ ਕਾਰਾਂ ਵਿੱਚ ਚੰਡੀਗੜ੍ਹ ਜਾ ਰਹੇ ਸਨ।...

Read More

ਭਾਰਤ ਤੇ ਅਮਰੀਕਾ ਵਿਚਾਲੇ ਅਹਿਮ ਰੱਖਿਆ ਸਮਝੌਤੇ ’ਤੇ ਦਸਤਖ਼ਤ
Tuesday, October 27 2020 10:57 AM

ਨਵੀਂ ਦਿੱਲੀ, 27 ਅਕਤੂਬਰ ਇਥੇ ਭਾਰਤ ਤੇ ਅਮਰੀਕਾ ਵਿਚਾਲੇ ਤੀਜੀ ‘ਟੂ ਪਲੱਸ ਟੂ’ ਵਾਰਤਾ ਦੌਰਾਨ ਦੋਵਾਂ ਮੁਲਕਾਂ ਨੇ ਅਹਿਮ ਰੱਖਿਆ ਸਮਝੌਤੇ ਤੇ ਬੇਸਿਕ ਐਕਸਚੇਂਜ ਐਂਡ ਕੋ-ਆਪਰੇਸ਼ਨ ਐਗਰੀਮੈਂਟ (ਬੀਈਸੀਏ)भारत ’ਤੇ ਦਸਤਖ਼ਤ ਕੀਤੇ। ਮੀਟਿੰਗ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਕਈ ਅਹਿਮ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਮਰੀਕਾ ਨਾਲ ਬੀਈਸੀਏ ਸਮਝੌਤਾ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਭਾਰਤ ਦਾ ਫੌਜੀ ਪੱਧਰ ’ਤੇ ਸਹਿਯੋਗ ਬਹੁਤ ਵਧੀਆ ਢੰਗ ਨਾਲ ਅੱਗੇ ਵੱਧ ਰਿਹਾ ਹੈ। ਰੱਖਿਆ ਸਾਜ਼ੋ ਸਾਮਾਨ ਦੇ ਸਾ...

Read More

ਅਦਾਕਾਰਾ ਮਾਲਵੀ ਮਲਹੋਤਰਾ ’ਤੇ ਚਾਕੂ ਨਾਲ ਹਮਲਾ: ਹਸਪਤਾਲ ਵਿੱਚ ਦਾਖਲ
Tuesday, October 27 2020 10:54 AM

ਮੁੰਬਈ, 27 ਅਕਤੂਬਰ ਇਥੇ ਕਿ ਵਿਅਕਤੀ ਨੇ ਵਿਆਹ ਦੀ ਪੇਸ਼ਕਸ਼ ਰੱਦ ਕਰਨ ਬਾਅਦ ਗੁੱਸੇ ਵਿੱਚ ਆ ਕੇ ਉਪਨਗਰ ਅੰਧੇਰੀ ਵਿੱਚ ਟੀਵੀ ਅਭਿਨੇਤਰੀ ਮਾਲਵੀ ਮਲਹੋਤਰਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸੋਮਵਾਰ ਰਾਤ 9 ਵਜੇ ਦੇ ਕਰੀਬ ਅੰਧੇਰੀ ਦੇ ਵਰਸੋਵਾ ਖੇਤਰ ਵਿੱਚ ਵਾਪਰੀ ਜਦੋਂ ਅਦਾਕਾਰਾ ਮਾਲਵੀ ਮਲਹੋਤਰਾ ਕੈਫੇ ਤੋਂ ਘਰ ਪਰਤ ਰਹੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਯੋਗੇਸ਼ ਮਹੀਪਾਲ ਸਿੰਘ, ਜੋ ਕਾਰ ਵਿੱਚ ਸਵਾਰ ਸੀ, ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਪੁੱਛਣ ਲੱਗਿਆ ਕਿ ਉਹ ਹੁਣ ਉਸ ਨਾਲ ਗੱਲ ਕਿਉਂ ਨਹੀਂ ਕਰਦੀ। ਇਸ ਕਾਰਨ ਦੋਹਾਂ ਵਿਚਕ...

Read More

ਜੰਮੂ ਕਸ਼ਮੀਰ ਵਿੱਚ ਸਾਰੇ ਭਾਰਤੀਆਂ ਲਈ ਜ਼ਮੀਨ ਖਰੀਦਣ ਦਾ ਰਾਹ ਪੱਧਰਾ; ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ
Tuesday, October 27 2020 10:49 AM

ਨਵੀਂ ਦਿੱਲੀ, 27 ਅਕਤੂਬਰ - ਕੇਂਦਰ ਨੇ ਮਹੱਤਵਪੂਰਨ ਕਦਮ ਪੁੱਟਦਿਆਂ ਜੰਮੂ-ਕਸ਼ਮੀਰ ਲਈ ਨਵੇਂ ਜ਼ਮੀਨੀ ਕਾਨੂੰਨਾਂ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿਤਾ ਹੈ। ਗਜ਼ਟ ਨੋਟੀਫਿਕੇਸ਼ਨ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਇਸ ਬਾਰੇ ਸੂਚਿਤ ਕੀਤਾ ਹੈ। ਇਸ ਤਹਿਤ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਵਿਚ ਕਿਸੇ ਵੀ ਭਾਰਤੀ ਲਈ ਜ਼ਮੀਨ ਖਰੀਦਣ ਦਾ ਰਾਹ ਪੱਧਰਾ ਹੋ ਗਿਆ ਹੈ। ਗ੍ਰਹਿ ਮੰਤਰਾਲੇ ਮੁਤਾਬਕ ਇਹ ਹੁਕਮ ਤੁਰੰਤ ਲਾਗੂ ਹੋ ਗਿਆ ਹੈ।...

Read More

ਪ੍ਰਧਾਨ ਮੰਤਰੀ ਪੰਜਾਬ ਨਾਲ ਦੁਸ਼ਮਨੀ ਕੱਢ ਰਹੇ ਹਨ - ਵਿਰਕ
Tuesday, October 27 2020 10:40 AM

ਘਨੌਰ 27 ਅਕਤੂਬਰ (ਪ.ਪ) ਕੇਂਦਰ ਵਿਚ ਭਾਜਪਾ ਅਤੇ ਅਕਾਲੀ ਦਲ ਬਾਦਲ ਦਾ ਗੱਠਬੰਦਨ ਟੁੱਟਣ ਤੋ ਬਾਅਦ ਭਲਕੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋ ਭਾਜਪਾ ਨੂੰ ਹਿੰਦੂ – ਮੁਸਲਮਾਨ ਵਿਚਕਾਰ ਦਰਾਰ ਪੈਦਾ ਕਰ ਲੜਾਉਣ ਦੇ ਦਿੱਤੇ ਬਿਆਨ ਤੇ ਘਨੌਰ ਤੋ ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਹਰਿੰਦਰ ਸਿੰਘ ਵਿਰਕ ਨੇ ਦੇਰ ਆਏ ਦਰੁਸਤ ਆਏ ਦੀ ਕਹਾਵਤ ਨਾਲ ਤੋਲਿਆ । ਅਤੇ ਕਿਹਾ ਕਿ ਇਸ ਪਿਛੇ ਵੀ ਅਕਾਲੀ ਦਲ ਦਾ ਡਰਾਮਾ ਨਜਰ ਆ ਰਿਹਾ ਹੈ । ਅਤੇ ਕਿਹਾ ਕਿ ਪਿਛਲੇ ਦੋ ਦਹਾਕਿਆ ਤੋ ਅਕਾਲੀ ਦਲ ਭਾਜਪਾ ਨਾਲ ਆਪਣੇ ਨਿਜੀ ਹਿਤਾ ਦੀ ਪੂਰਤੀ ਲਈ ਸੂਬੇ ਦੇ ਹਰ ਵਰਗ ਨੂੰ ਭਾਜਪਾ ਕੋ...

Read More

ਪੰਜਾਬ ਵਿੱਚ ਕੈਪਟਨ ਨੇ ਕੀਤਾ ਕਿਸਾਨਾਂ ਨੂੰ ਗੁੰਮਰਾਹ ਆਮ ਆਦਮੀ ਪਾਰਟੀ ਪੰਜਾਬ ਵਿੱਚ ਖੇਲ ਰਹੀ ਹੈ ਫਿਕਸ ਮੈਚ
Tuesday, October 27 2020 10:28 AM

ਨੂਰਪੁਰਬੇਦੀ 27 ਅਕਤੂਬਰ (ਸ਼ਰਮਾ) ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਰੂਟ ਉੱਤੇ ਆਉਣ ਵਾਲੀਆ ਮਾਲ ਗੱਡੀਆਂ ਅਤੇ ਪੈਸੇਂਜਰ ਟਰੇਨਾਂ ਨੂੰ ਬੰਦ ਕਰਨ ਦੇ ਫੈਸਲੇ ਦੀ ਡਾ ਦਲਜੀਤ ਸਿੰਘ ਚੀਮਾ ਨੇ ਕੜੀ ਨਿੰਦਾ ਕੀਤੀ ਹੈ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬਚਕਾਨਾ ਫੈਸਲਾ ਹੈ ਇਸ ਕਦਮ ਨਾਲ ਅਜਿ ਹ ਲੱਗ ਰਿਹਾ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਕੋਈ ਸਰਕਾਰ ਹੜਤਾਲ ਉੱਤੇ ਚੱਲੀ ਗਈ ਹੈ ਇਸਦੇ ਪਿੱਛੇ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਦੇ ਨਾਲ ਮਿਲੀਭਗਤ ਹੈ ਕਿਉਂਕਿ ਇਹ ਲੋਕ ਇਸ ਤਰ੍ਹਾਂ ਦੇ ਪੰਜਾਬ ਵਿੱਚ ਹਾਲਾਤ ਬਣਾਉਣਾ ਚਾਹੁੰਦੇ ਹਨ ਕਿ ਕਿਸਾਨਾਂ...

Read More

ਪੰਜਾਬੀਆਂ ਨੇ ਤਾਂ ਵੱਡੇ ਵੱਡੇ ਜਾਲਮਾਂ ਨੂੰ ਝੁਕਾ ਦਿੱਤਾ ਫਿਰ ਮੋਦੀ ਕੀ ਸ਼ੈਅ-ਧਾਲੀਵਾਲ
Tuesday, October 27 2020 10:18 AM

ਲੁਧਿਆਣਾ 27 ਅਕਤੂਬਰ (ਸ.ਨ.ਸ)- ਰੇਲ ਮੰਤਰੀ ਪਿਊਸ਼ ਗੋਇਲ ਵੱਲੋਂ ਪੰਜਾਬ ਚ ਆਉਣ ਵਾਲੀਆਂ ਮਾਲਗੱਡੀਆਂ ਰੋਕੇ ਜਾਣ ਦਾ ਫੈਸਲਾ ਬਹੁਤ ਹੀ ਸ਼ਰਮਨਾਕ ਹੈ ਜੋ ਕਿ ਕੇਂਦਰ ਦੀ ਤਾਨਾਸ਼ਾਹੀ ਦਾ ਸਬੂਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦਿਹਾਤੀ ਦੇ ਜ਼ਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕੀ ਸੰਘਰਸ਼ ਦੇ ਚਲਦਿਆਂ ਖੇਤੀਬਾੜੀ ਬਿਲਾਂ ਦੇ ਵਿਰੋਧ ਵਿੱਚ ਪੰਜਾਬੀਆਂ ਦੇ ਲਾਮਬੱਧ ਹੋਣ ਤੋਂ ਬਾਅਦ ਕੇਂਦਰ ਨੂੰ ਆਪਣੇ ਮਨਸੂਬਿਆਂ ਤੇ ਪਾਣੀ ਫਿਰਦਾ ਨਜਰ ਆਉਣ ਲੱਗ ਪਿਆ।ਜਿਸਦੇ ਚਲਦਿਆਂ ਕੇਂਦਰ ਦੀ ਮੋਦੀ ਸਰਕਾਰ ਧੱਕੇਸ਼ਾਹੀਆਂ...

Read More

ਟਿੱਕੀ
Tuesday, October 27 2020 10:00 AM

ਮੈਨੂੰ ਟਿੱਕੀ ਖਾਣ ਦਾ ਬਹੁਤ ਸ਼ੌਕ ਹੈ। ਬਸ ਚਾਟ- ਟਿੱਕੀ ਦੇਖਦਿਆਂ ਹੀ ਮੇਰੀਆਂ ਲਾਲਾਂ ਡਿੱਗਣ ਲੱਗ ਪੈਂਦੀਆਂ ਹਨ। ਜੇ ਮੈਂ ਕਦੇ ਗੁੱਸੇ ਹੋ ਜਾਵਾਂ ਤਾਂ ਟਿਕੀ ਖੁਆ ਦਿਓ, ਝੱਟ ਮੰਨ ਜਾਂਦੀ ਹਾਂ। ਤਾਂ ਗੱਲ ਉਨ੍ਹਾਂ ਦਿਨਾਂ ਦੀ ਹੈ, ਜਦੋਂ ਮੇਰੀ ਨਵੀਂ- ਨਵੀਂ ਸ਼ਾਦੀ ਹੋਈ ਸੀ ਤੇ ਮੈਂ ਦੂਜੇ ਘਰ ਨੂੰ ਚਮਕਾਉਣ ਗਈ ਸਾਂ। ਕਿੰਨਾ ਕੁ ਚਮਕਿਆ, ਉਹ ਤਾਂ ਪਤਾ ਨਹੀਂ। ਪਰ ਹਰ ਰੋਜ਼ ਧਮਾਕੇ ਜ਼ਰੂਰ ਹੁੰਦੇ ਸਨ... ਮੇਰੀ ਜੀਭ ਬਹੁਤ ਜ਼ਿਆਦਾ ਚਟੋਰੀ ਹੈ। ਖਾਣਾ ਘੱਟ ਖਾਂਦੀ ਹਾਂ, ਅਤੇ ਚਾਟ- ਪਕੌੜੀ, ਸਮੋਸੇ ਜਿੰਨੇ ਮਰਜ਼ੀ ਖੁਆ ਦਿਓ। ਹੁਣ ਨਵੀਂ- ਨਵੀਂ ਸ਼ਾਦੀ ਹੋਈ।...

Read More

ਮਨੋਵਿਗਿਆਨ ਦਾ ਮਹੱਤਵ ਅਤੇ ਡਾ.ਇਰਫਾਨ ਦੀ ਸਰਵ ਪੱਖੀ ਸ਼ਖਸੀਅਤ
Tuesday, October 27 2020 09:54 AM

ਅੱਜ ਮੀਡੀਆ ਵਿਸ਼ੇਸ਼ ਕਰ ਪ੍ਰਿੰਟ ਮੀਡੀਆ ਚ' ਸਾਹਿਤ, ਵਿਗਿਆਨ, ਰਾਜਨੀਤਿਕ ਤੇ ਅਰਥ ਸ਼ਾਸਤਰ ਆਦਿ ਵਿਸ਼ਿਆਂ ਨਾਲ ਸੰਬੰਧਤ ਖੂਬ ਰਚਨਾਵਾਂ ਵੇਖਣ ਸੁਨਣ ਨੂੰ ਮਿਲਦੀਆਂ ਹਨ। ਪਰ ਮਨੋਵਿਗਿਆਨ ਵਿਸ਼ੇ ਦੇ ਸੰਦਰਭ ਵਿੱਚ ਅਜਿਹਾ ਨਹੀਂ ਹੈ। ਹਾਲਾਂਕਿ ਮਨੁੱਖ ਅਤੇ ਵੱਖ ਵੱਖ ਕੌਮਾਂ ਦੀ ਮਾਨਸਿਕਤਾ ਤੇ ਵਿਵਹਾਰ ਨੂੰ ਸਮਝਣ ਲਈ ਮਨੋਵਿਗਿਆਨ ਦਾ ਗਿਆਨ ਅਤਿ ਜਰੂਰੀ ਹੈ। ਪਰ ਅਫਸੋਸ ਕਿ ਮੀਡੀਆ ਕੈਨਵਸ ਤੇ ਇਕ ਤਰ੍ਹਾਂ ਨਾਲ ਮਨੋਵਿਗਿਆਨ ਦੀ ਤਸਵੀਰ ਗਾਇਬ ਜਾਪਦੀ ਹੈ। ਅਰਥਾਤ ਮਨੋਵਿਗਿਆਨ ਤੇ ਮਨੋਵਿਗਿਆਨੀਆਂ ਨਾਲ ਸੰਬੰਧਤ ਵਿਸ਼ਾ ਵਸਤੂ ਅਖਬਾਰਾਂ ਅਤੇ ਮੈਗਜ਼ੀਨਾਂ ਚ ਘੱਟ ਹੀ ਨਜ਼ਰ ਆਉਂਦਾ ਹੈ। ...

Read More

ਸ਼੍ਰੋਮਣੀ ਕਮੇਟੀ 100 ਸਾਲਾ ਸਥਾਪਨਾ ਸਮਾਗਮਾਂ ਦੀ ਰੂਪ ਰੇਖਾ ਕੀ ਹੋਵੇ?
Tuesday, October 27 2020 09:49 AM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਸਥਾਪਨਾ ਦੇ 100 ਵਰ੍ਹੇ ਪੂਰੇ ਹੋਣ 'ਤੇ ਇਸ ਦੀ ਸ਼ਤਾਬਦੀ ਵਿਸ਼ਾਲ ਪੱਧਰ 'ਤੇ ਮਨਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ, 15 ਨਵੰਬਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮਾਗਮਾਂ ਦੀ ਸ਼ੁਰੂਆਤ ਕਰਦਿਆਂ ਅਗਲਾ ਪੂਰਾ ਸਾਲ ਇਸ ਸ਼ਤਾਬਦੀ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਲਈ ਖ਼ਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਅਜਿਹਾ ਵਿਸਥਾਰ ਪੂਰਵਕ ਰੂਪ ਰੇਖਾ ਤਿਆਰ ਕਰਨ ਦੀ ਲੋੜ ਹੈ ਜੋ ਕੌਮ ਦੀ ਵਰਤਮਾਨ ਅਤੇ ਭਵਿੱਖ ਦੀ ਉਸਾਰੀ ਵਿਚ ਸਹਾਈ ਹੋ ਸਕੇ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਲਈ ਸਿੱਖ ਸ...

Read More

ਲੁਧਿਆਣਾ, ਖੰਨਾ, ਜਗਰਾਂਉ, ਸਮਰਾਲਾ ਅਤੇ ਪਾਇਲ ਵਿੱਚ ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ 12 ਦਸਬੰਰ ਨੂੰ
Monday, October 26 2020 01:17 PM

ਲੁਧਿਆਣਾ, 26 ਅਕਤੂਬਰ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਸ੍ਰੀਮਤੀ ਪ੍ਰੀਤੀ ਸੁਖੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਇਸ ਦੀਆਂ ਸਬ ਡਵੀਜ਼ਨਾਂ ਵਿਖੇ ਮਿਤੀ 12 ਦਸੰਬਰ, 2020 ਦਿਨ ਸਨਿੱਚਰਵਾਰ ਨੂੰ ਰਾਸ਼ਟਰੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਕੱਤਰ ਸ੍ਰੀਮਤੀ ਸੁਖੀਜਾ ਨੇ ਦੱਸਿਆ ਕਿ ਲੋਕ ਅਦਾਲਤਾਂ ਦੇ ਆਯੋਜਨ ਨਾਲ ਜਿੱਥੇ ਲੋਕਾਂ ਦੇ ਮਾਮਲਿਆਂ ਦਾ ਨਿਪਟਾਰਾ ਆਮ ਸਹਿਮਤੀ ਅਤੇ ਥੋੜੇ ਸਮੇਂ ਵਿੱਚ ਹੋ ਜਾਵੇਗਾ ਉਥੇ ਨਾਲ ਹੀ ਉਨ੍ਹਾਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ। ਇਹ ਲੋਕ ਅਦਾਲਤਾਂ ਰਾਸ਼ਟਰੀ ਪੱਧਰ 'ਤੇ ਹਰ...

Read More

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
3 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago

ਰਾਜਨੀਤੀ
ਸੰਗਮਾ ਨੇ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ: ਮੋਦੀ, ਸ਼ਾਹ ਤੇ ਨੱਢਾ ਸਮਾਗਮ ’ਚ ਹਾਜ਼ਰ
1 year ago