Wednesday, November 20 2019 07:14 AM
ਅੰਮ੍ਰਿਤਸਰ : ਬਾਹੂਬਲੀ ਫ਼ਿਲਮ ਦੀ ਅਦਾਕਾਰਾ ਤਮੰਨਾ ਭਾਟੀਆ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਅਤੇ ਗੁਰੂ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤਾ ਹੈ। ਦੱਸਣਯੋਗ ਹੈ ਕਿ ਸਾਊਥ ਦੀਆਂ ਫਿਲਮਾਂ ‘ਚ ਆਪਣੀ ਧਾਕ ਜਮਾਉਣ ਤੋਂ ਬਾਅਦ ਤਮੰਨਾ ਭਾਟੀਆ ਨੇ ਅਜੈ ਦੇਵਗਨ ਦੀ ਫਿਲਮ ‘ਹਿੰਮਤਵਾਲਾ’ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ‘ਬਾਹੂਬਲੀ’ ‘ਚ ਤਮੰਨਾ ਦੀ ਖੂਬ ਤਾਰੀਫ ਕੀਤੀ ਗਈ। ਦੱਸ ਦਈਏ ਕਿ ‘ਬਾਹੂਬਲੀ’ ‘ਚ ਤਮੰਨਾ ਭਾਟੀਆ ਨੇ ਅਵੰਕਿਤਾ ਦਾ ਕਿਰਦਾਰ ਨਿਭਾਇਆ ਸੀ ਅਤੇ ਉਸ ਦੇ ਅੰਦਾਜ਼ ਨੂੰ ਖੂਬ...
Thursday, November 14 2019 08:15 AM
ਮੁੰਬਈ: ਬਾਲੀਵੁੱਡ ਦੀ ਸਭ ਤੋਂ ਚਰਚਿਤ ਵਿਆਹੁਤਾ ਜੋੜੀ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਆਪਣੇ ਵਿਆਹ ਦੇ ਇਕ ਸਾਲ ਪੂਰੇ ਹੋਣ ’ਤੇ ਦੀਪਿਕਾ ਅਤੇ ਰਣਵੀਰ ਤਿਰੂਪਤੀ ਦੇ ਵੈਂਕਟੇਸ਼ਵਰ ਮੰਦਰ ਭਗਵਾਨ ਦਾ ਆਸ਼ੀਰਵਾਦ ਲੈਣ ਪਹੁੰਚੇ।
ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਜੋੜੀ ਨਵੀਂ ਵਿਆਹੀ ਜੋੜੀ ਦੀ ਹੀ ਤਰ੍ਹਾਂ ਸਜੀ ਹੋਈ ਹੈ। ਇਸ ਮੌਕੇ ’ਤੇ ਦੀਪਿਕਾ ਲਾਲ ਰੰਗ ਦੀ ਸਾੜ੍ਹੀ ਪਹਿਨੀ ਨਜ਼ਰ ਆਈ ਅਤੇ ਰਣਵੀਰ ਸਿੰਘ ਆਫ ਵਾ...
Friday, October 25 2019 06:24 AM
ਨਵੀਂ ਦਿੱਲੀ : 'ਬਿੱਗ ਬੌਸ' ਦੇ ਘਰ 'ਚ ਕੰਟੈਸਟੈਂਟ ਬਹਿਸ ਕਰਦੇ-ਕਰਦੇ ਅਕਸਰ ਹੱਦ ਪਾਰ ਕਰ ਜਾਂਦੇ ਹਨ ਤੇ ਇਕ-ਦੂਸਰੇ ਦੇ ਚਰਿੱਤਰ 'ਤੇ ਉਂਗਲ ਉਠਾ ਦਿੰਦੇ ਹਨ। ਕੰਟੈਸਟੈਂਟ ਨਾ ਕੁੜੀ ਦੇਖਧੇ ਨਾ ਮੁੰਡਾ ਤੇ ਬਹਿਸਬਾਜ਼ੀ 'ਚ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਹਾਲਾਂਕਿ ਪਿਛਲੇ ਕਈ ਸੀਜ਼ਨਾਂ 'ਚ ਸਲਮਾਨ ਖ਼ਾਨ ਵੀ ਇਸ ਚੀਜ਼ ਨੂੰ ਲੈ ਕੇ ਕੰਟੈਸਟੈਂਟਸ ਦੀ ਕਲਾਸ਼ ਲਗਾ ਚੁੱਕੇ ਹਨ। ਪਰ ਹਰ ਨਵੇਂ ਸੀਜ਼ਨ 'ਚ ਘਰਵਾਲਿਆਂ ਨੂੰ ਅਜਿਹਾ ਕਰਦਿਆਂ ਦੇਖਿਆ ਜਾਂਦਾ ਹੈ।
'ਬਿੱਗ ਬੌਸ 13' 'ਚ ਸ਼ਹਿਨਾਜ਼ ਗਿੱਲ ਨੂੰ ਲੈ ਕੇ ਸ਼ੁਰੂਆਤ ਤੋਂ ਹੀ ਕਮੈਂਟਬਾਜ਼ੀ ਚੱਲ ਰਹੀ ਹੈ। ਕਿਸੇ ਨੇ ਉਸ...
Wednesday, July 31 2019 06:44 AM
ਬੌਲੀਵੁੱਡ ਦੀ ਇਸ ਸਾਲ ਦੀ ਪਹਿਲੀ ਛਿਮਾਹੀ ਨੌਜਵਾਨ ਪੀੜ੍ਹੀ ਦੇ ਨਾਂ ਰਹੀ। ਕਈ ਨਵੇਂ ਚਿਹਰੇ ਸਿਲਵਰ ਸਕਰੀਨ ’ਤੇ ਨਜ਼ਰ ਆਏ ਤਾਂ ਕੁਝ ਨਵੀਆਂ ਜੋੜੀਆਂ ਵੀ ਬਣੀਆਂ। ਕੁਝ ਕਲਾਕਾਰਾਂ ਨੇ ਤਾਂ ਵੱਡੇ ਪਰਦੇ ’ਤੇ ਸ਼ੁਰੂਆਤ ਕਰਦੇ ਹੀ ਗਜ਼ਬ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਾਲ ਦੀ ਦੂਜੀ ਛਿਮਾਹੀ ਵਿਚ ਵੀ ਕਈ ਨਵੇਂ ਸਿਤਾਰੇ ਬੌਲੀਵੁੱਡ ਵਿਚ ਚਮਕ ਬਿਖੇਰਨ ਲਈ ਤਿਆਰ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਚ ਕੁਝ ਸਿਤਾਰਿਆਂ ਦੇ ਬੱਚੇ ਹਨ, ਕੁਝ ਉਨ੍ਹਾਂ ਦੇ ਭਾਈ ਭੈਣ ਤਾਂ ਕੁਝ ਬਾਹਰੋਂ ਨਵੇਂ ਆ ਰਹੇ ਹਨ। ਦੇਖਣਾ ਇਹ ਹੈ ਕਿ ਆਉਣ ਵਾਲੀਆਂ ਫ਼ਿਲਮਾਂ ਵਿਚ ਇਨ੍ਹਾਂ ਦ...
Wednesday, July 31 2019 06:41 AM
ਨਵੀਂ ਦਿੱਲੀ,
ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਅੰਜੁਮ ਮੌਦਗਿਲ ਨੇ ਅਰਜਨ ਬਾਬੁਤਾ ਨਾਲ ਮਿਲ ਕੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਅੱਜ ਸੋਨ ਤਗ਼ਮਾ ਜਿੱਤਿਆ, ਜੋ ਸਰਦਾਰ ਸੱਜਣ ਸਿੰਘ ਸੇਠੀ ਮੈਮੋਰੀਅਲ ਮਾਸਟਰਜ਼ ਨਿਸ਼ਾਨੇਬਾਜ਼ੀ ਟੂਰਨਾਮੈਂਟ ਵਿੱਚ ਉਸ ਦਾ ਦੂਜਾ ਸੋਨ ਤਗ਼ਮਾ ਹੈ।
ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਵਿੱਚ ਵਿਸ਼ਵ ਵਿੱਚ ਅੱਠਵੇਂ ਨੰਬਰ ਦੀ ਨਿਸ਼ਾਨੇਬਾਜ਼ ਮੌਦਗਿਲ ਨੇ ਕੱਲ੍ਹ ਆਲਮੀ ਰਿਕਾਰਡ ਤੋਂ ਬਿਹਤਰ ਪ੍ਰਦਰਸ਼ਨ ਕਰਦਿਆਂ ਮੇਹੁਲੀ ਘੋਸ਼ ਨੂੰ 1.7 ਅੰਕ ਨਾਲ ਪਛਾੜ ਕੇ ਸੋਨ ਤਗ਼ਮਾ ਜਿੱਤਿਆ ਸੀ। ਡਾ. ਕਰਨੀ ਸਿੰਘ ਸ਼ੂਟਿੰ...
Saturday, October 6 2018 06:22 AM
ਕਲਰਜ਼ ਚੈਨਲ ਦਾ ਆਗਾਮੀ ਸ਼ੋਅ ‘ਦਾਸਤਾਨ-ਏ-ਮੁਹੱਬਤ ਸਲੀਮ ਅਨਾਰਕਲੀ’ 1 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਿੱਚ ਨਾਮਵਰ ਕਲਾਕਾਰ ਸ਼ਹੀਰ ਸ਼ੇਖ, ਸੋਨਾਰਿਕਾ ਭਡੋਰਿਆ, ਗੁਰਦੀਪ ਕੋਹਲੀ ਅਤੇ ਸ਼ਾਹਬਾਜ਼ ਖ਼ਾਨ ਆਦਿ ਸ਼ਾਮਲ ਹਨ। ਸ਼ੋਅ ਦੇ ਜ਼ਿਆਦਾਤਰ ਪਾਤਰ ਅਸਲ ਮੁਗ਼ਲ ਅਵਤਾਰ ਵਿੱਚ ਦਿਖਾਈ ਦੇ ਰਹੇ ਹਨ। ਗੁਰਦੀਪ ਕੋਹਲੀ ਇਸ ਵਿੱਚ ਅਕਬਰ ਦੀ ਪਤਨੀ ਜੋਧਾ ਦੀ ਭੂਮਿਕਾ ਨਿਭਾ ਰਹੀ ਹੈ। ਇਸ ਵਿੱਚ ਉਹ ਭਾਰੀ ਲਹਿੰਗੇ ਵਿੱਚ ਨਜ਼ਰ ਆ ਰਹੀ ਹੈ। ਸਮੁੱਚੇ ਕਲਾਕਾਰਾਂ ਵਿਚੋਂ ਉਸਦੀ ਪੁਸ਼ਾਕ ਸਭ ਤੋਂ ਜ਼ਿਆਦਾ ਭਾਰੀ ਹੈ। ਉਸਦਾ ਵਜ਼ਨ ਲਗਪਗ 10 ਕਿਲੋਗ੍ਰਾਮ ਹੈ ਅਤੇ ਇਸ ਲਈ ਉਸਨੂੰ ਤਿਆਰ ਹੋਣ...
Saturday, October 6 2018 06:21 AM
ਗੀਤਕਾਰ ਤੇ ਗਾਇਕ ਤੋਂ ਅਦਾਕਾਰ ਬਣੇ ਤਰਸੇਮ ਜੱਸੜ ਦੀਆਂ ਫ਼ਿਲਮਾਂ ਦਾ ਆਪਣਾ ਹੀ ਰੰਗ ਹੁੰਦਾ ਹੈ। ਆਪਣੇ ਗੀਤਾਂ ਵਾਂਗ ਉਹ ਫ਼ਿਲਮੀ ਪਰਦੇ ’ਤੇ ਵੀ ਵੱਖਰਾ ਪ੍ਰਸ਼ੰਸਕ ਵਰਗ ਪੈਦਾ ਕਰਨ ਵਾਲਾ ਕਲਾਕਾਰ ਹੈ। ‘ਰੱਬ ਦਾ ਰੇਡੀਓ’ ਜਿਹੀ ਰਿਸ਼ਤਿਆਂ ਦੀ ਸਾਂਝ ਦਰਸਾਉਂਦੀ ਫ਼ਿਲਮ ਨਾਲ ਹੀ ਤਰੇਸਮ ਜੱਸੜ ਦੀ ਵਾਹ ਵਾਹ ਹੋਣ ਲੱਗੀ ਸੀ। ਫਿਰ ‘ਸਰਦਾਰ ਮੁਹੰਮਦ’ ਜਿਹੇ ਭਾਵੁਕਤਾ ਭਰੇ ਵਿਸ਼ੇ ਨੇ ਤਾਂ ਦਰਸ਼ਕਾਂ ਨੂੰ ਭਾਵੁਕ ਹੀ ਕਰ ਦਿੱਤਾ ਸੀ।
ਵੱਖਰੇ ਤੇ ਦਿਲਚਸਪ ਵਿਸ਼ੇ ਦੀਆਂ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਤਰਸੇਮ ਜੱਸੜ ਹੁਣ ‘ਅਫ਼ਸਰ’ ਫ਼ਿਲਮ ਰਾਹੀਂ ਖ਼ਾਸ ਰੁਤਬੇ ਵਾਲਾ ਅਫ਼ਸਰ ਬਣ ਕੇ ਆਇਆ ਹੈ। ...
Tuesday, October 2 2018 06:35 AM
'ਜੱਟ ਦੇ ਬਲੱਡ', 'ਮੁੰਡਾ ਗੱਗੂ ਗਿੱਲ ਵਰਗਾ', 'ਹਾਰਲੇ 7 ਲੱਖ ਦਾ', 'ਚੜ੍ਹਜੇ ਸਿਆਲ', 'ਚੂੜ੍ਹੇ ਵਾਲੀ ਬਾਹ', 'ਕਦਰ', 'ਬਦਨਾਮ' ਆਦਿ ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਮਨਕੀਰਤ ਔਲਖ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੇ ਹਨ।
ਉਨ੍ਹਾਂ ਦਾ ਜਨਮ 2 ਅਕਤੂਬਰ 1990 ਨੂੰ ਫਤਿਹਬਾਦ, ਹਰਿਆਣਾ 'ਚ ਹੋਇਆ। ਮਨਕੀਰਤ ਔਲਖ ਨੇ ਹੁਣ ਸੰਗੀਤ ਦੇ ਖੇਤਰ 'ਚ ਕਾਫੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ।
ਕੁਝ ਲੋਕਾਂ ਨੂੰ ਸ਼ਾਇਦ ਇੰਝ ਲੱਗ ਰਿਹਾ ਹੋਵੇਗਾ ਕਿ ਦੋ-ਤਿੰਨ ਸੁਪਰਹਿੱਟ ਗੀਤ ਦੇ ਕੇ ਮਨਕੀਰਤ ਔਲਖ ਸਟਾਰ ਬਣ ਗਿਆ ਪਰ ਉਨ੍ਹਾਂ ਨੂੰ ਇਹ ਸਫਲਤਾ ਇੰਨੀ ਸੌਖ...
Tuesday, October 2 2018 06:33 AM
ਟੀ. ਵੀ. ਅਦਾਕਾਰਾ ਮੌਨੀ ਰਾਏ ਲੋਕਪ੍ਰਿਯ ਸੀਰੀਅਲ 'ਨਾਗਿਨ' ਨਾਲ ਕਾਫੀ ਮਸ਼ਹੂਰ ਹੋਈ ਸੀ। ਹਾਲ ਹੀ 'ਚ ਮੌਨੀ ਰਾਏ ਨੇ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ 'ਚ ਮੌਨੀ ਦੀ ਐਕਟਿੰਗ ਨੂੰ ਕਾਫੀ ਤਾਰੀਫਾਂ ਮਿਲੀਆਂ।
ਇਸ ਫਿਲਮ ਤੋਂ ਬਾਅਦ ਹੁਣ ਮੌਨੀ ਕੋਲ ਫਿਲਮਾਂ ਦੀ ਲੰਬੀ ਲਿਸਟ ਹੈ। ਹੁਣ ਮੌਨੀ ਨੇ ਰਾਜਕੁਮਾਰ ਰਾਓ ਨਾਲ ਫਿਲਮ 'ਮੇਡ ਇਨ ਚਾਇਨਾ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਸਿਰਫ ਫਿਲਮਾਂ ਹੀ ਨਹੀਂ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਹੈ।
ਹੁਣ ਉਸ ਨੇ ਆਪਣੇ ਜਨਮਦਿਨ ਤੋਂ ਕੁਝ ਦਿਨ ਪਹਿਲਾਂ ਹੀ ਇੰਸਟਾਗ੍ਰਾਮ...
Tuesday, September 25 2018 07:00 AM
ਕੁਝ ਨਵਾਂ ਅਤੇ ਅਲੱਗ ਕਰਨ ਦੀ ਖ਼ੁਆਹਿਸ਼ ਸਭ ਦੇ ਮਨ ਵਿੱਚ ਹੁੰਦੀ ਹੈ। ਜਦੋਂ ਇਹ ਖ਼ੁਆਹਿਸ਼ ਆਪਣੇ ਕਾਰੋਬਾਰ ਦੇ ਹੀ ਕਿਸੇ ਪਹਿਲੂ ਨਾਲ ਜੁੜੀ ਹੋਵੇ ਤਾਂ ਸਹੀ ਸਮੇਂ ਅਤੇ ਮੌਕੇ ਦੀ ਤਲਾਸ਼ ਹੁੰਦੀ ਹੈ। ਅਜਿਹੇ ਹੀ ਸਹੀ ਮੌਕੇ ਅਤੇ ਸਮੇਂ ਦਾ ਲਾਭ ਉਠਾਉਂਦੇ ਹੋਏ ਕਈ ਅਭਿਨੇਤਰੀਆਂ ਨੇ ਅਦਾਕਾਰੀ ਦੇ ਨਾਲ ਨਾਲ ਫ਼ਿਲਮ ਨਿਰਮਾਣ ਅਤੇ ਨਿਰਦੇਸ਼ਨ ਦੀ ਕਮਾਨ ਸੰਭਾਲ ਲਈ ਹੈ। ਹਾਲਾਂਕਿ ਅਜੇ ਦੇਵਗਨ ਅਤੇ ਆਮਿਰ ਖ਼ਾਨ ਨੂੰ ਛੱਡ ਦਈਏ ਤਾਂ ਜ਼ਿਆਦਾਤਰ ਅਭਿਨੇਤਾਵਾਂ ਨੇ ਨਿਰਦੇਸ਼ਨ ਤੋਂ ਜ਼ਿਆਦਾ ਫ਼ਿਲਮ ਨਿਰਮਾਣ ਵਿੱਚ ਰੁਚੀ ਦਿਖਾਈ ਹੈ। ਇਸ ਵਿੱਚ ਅਮਿਤਾਭ ਬੱਚਨ, ਸ਼ਾਹਰੁਖ਼ ਖ਼ਾਨ, ਸਲਮਾਨ ਖ...
Tuesday, September 25 2018 06:58 AM
ਮਨੁੱਖ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦਿਆਂ ਉਹ ਅਨੇਕਾਂ ਰਿਸ਼ਤਿਆਂ ਦਾ ਨਿੱਘ ਮਾਣਦਾ ਹੈ। ਇਹ ਰਿਸ਼ਤੇ ਸਾਡੇ ਸਮਾਜਿਕ ਜੀਵਨ ਦਾ ਆਧਾਰ ਹਨ। ਹਰ ਰਿਸ਼ਤੇ ਦੀ ਆਪਣੀ ਇੱਕ ਪਰਿਭਾਸ਼ਾ ਹੈ, ਹਰ ਰਿਸ਼ਤੇ ਦਾ ਆਪਣਾ ਇੱਕ ਮਹੱਤਵ ਹੈ। ਰਿਸ਼ਤਿਆਂ ਦੀ ਮਾਲਾ ਵਿੱਚ ਅਨੇਕਾਂ ਹੀ ਖੱਟੇ-ਮਿੱਠੇ ਰਿਸ਼ਤੇ ਪਰੋਏ ਹੋਏ ਹੁੰਦੇ ਹਨ।
ਅਜਿਹੇ ਹੀ ਖੱਟੇ-ਮਿੱਠੇ ਅਨੁਭਵਾਂ ਨਾਲ ਭਰਪੂਰ ਰਿਸ਼ਤਾ ਹੈ- ਨਣਦ ਭਰਜਾਈ ਦਾ ਰਿਸ਼ਤਾ। ਜੇਕਰ ਇਸ ਰਿਸ਼ਤੇ ਵਿੱਚ ਸਮਝਦਾਰੀ ਤੇ ਪਿਆਰ ਹੋਵੇ ਤਾਂ ਇਸ ਰਿਸ਼ਤੇ ਜਿਹਾ ਪਿਆਰਾ ਰਿਸ਼ਤਾ ਹੋਰ ਕੋਈ ਨਹੀਂ, ਪਰ ਜੇਕਰ ਇਸ ਵਿੱਚ ਸਿਰਫ਼ ਈਰਖਾ ਤੇ ਨਫ਼ਰਤ ਹੋਵੇ ਤਾਂ ਘਰ ਵ...
Friday, September 21 2018 01:49 PM
ਮੁੰਬਈ — ਬਾਲੀਵੁੱਡ ਦੇ ਵੱਡੇ ਫਿਲਮ ਨਿਰਦੇਸ਼ਕਾਂ 'ਚ ਸ਼ਾਮਲ ਮਹੇਸ਼ ਭੱਟ ਨੇ ਹਾਲ ਹੀ 'ਚ ਆਪਣਾ 70ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਵਧਾਈਆਂ ਮਿਲੀਆਂ। ਇਸ ਮੌਕੇ ਬਾਲੀਵੁੱਡ ਅਦਾਕਾਰਾ ਰਿਆ ਚਕਰਵਰਤੀ ਨੇ ਵੀ ਮਹੇਸ਼ ਭੱਟ ਨੂੰ ਜਨਮਦਿਨ ਵਿਸ਼ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ।
ਰਿਆ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਮੇਰੇ ਬੁੱਧਾ ਨੂੰ ਜਨਮਦਿਨ ਦੀਆਂ ਵਧਾਈਆਂ। ਸਰ ਇਹ ਆਪਾਂ ਹਾਂ। ਤੁਸੀਂ ਮੇਰੇ 'ਤੇ ਪਿਆਰ ਜਤਾਇਆ। ਤੁਸੀਂ ਮੈਨੂੰ ਹਮੇਸ਼ਾ ਆਜ਼ਾਦ ਹੋ ਕੇ ਉਡਣਾ ਸਿਖ...
Thursday, September 20 2018 07:54 AM
ਅੱਜ ਬਾਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ-ਨਿਰਮਾਤਾ ਮਹੇਸ਼ ਭੱਟ ਆਪਣਾ 70ਵਾਂ ਜਨਮਦਿਨ ਮਨਾ ਰਹੇ ਹਨ। ਇਸ ਨੂੰ ਯਾਦਗਾਰ ਬਣਾਉਣ ਲਈ ਉਨ੍ਹਾਂ ਦੇ ਕਰੀਬੀ ਲੋਕਾਂ ਲਈ ਸ਼ਾਨਦਾਰ ਪਾਰਟੀ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਪਾਰਟੀ 'ਚ ਸ਼ਾਮਲ ਹੋਣ ਲਈ ਰਣਬੀਰ ਕਪੂਰ ਨੂੰ ਖਾਸ ਸੱਦਾ ਪੱਤਰ ਮਿਲਿਆ ਹੈ। ਰਣਬੀਰ ਤੇ ਮਹੇਸ਼ ਦੀ ਲਾਡਲੀ ਧੀ ਆਲੀਆ ਬੁਲਗਾਰੀਆ 'ਚ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਕਰ ਰਹੇ ਹਨ। ਮਹੇਸ਼ ਦੇ ਜਨਮਦਿਨ ਲਈ ਆਲੀਆ ਨੇ ਫਿਲਮ ਤੋਂ ਬ੍ਰੇਕ ਲੈ ਲਿਆ ਹੈ। ਇਸ ਲਈ ਰਣਬੀਰ ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਰਣਬੀਰ ਤੇ ਆਲੀਆ ਦੇ ਪਿਆਰ ਦੇ ਚਰਚੇ ਅੱਜਕਲ ਕਾਫੀ ਆਮ ਹੋ ਰਹੇ...
Thursday, September 20 2018 07:53 AM
ਅੱਜ-ਕੱਲ ਆਮ ਵਿਅਕਤੀ ਦੇ ਜੀਵਨ ਨਾਲ ਜੁੜੀਆਂ ਸਮੱਸਿਆਵਾਂ 'ਤੇ ਆਧਾਰਿਤ ਫਿਲਮਾਂ ਬਣ ਰਹੀਆਂ ਹਨ। 'ਟਾਇਲਟ ਏਕ ਪ੍ਰੇਮ ਕਥਾ' ਅਤੇ 'ਪੈਡਮੈਨ' ਵਰਗੀਆਂ ਫਿਲਮਾਂ ਦੀ ਲਿਸਟ 'ਚ ਹੁਣ 'ਬੱਤੀ ਗੁੱਲ ਮੀਟਰ ਚਾਲੂ' ਵੀ ਸ਼ਾਮਲ ਹੋਣ ਜਾ ਰਹੀ ਹੈ। ਇਹ ਫਿਲਮ 21 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਸ਼੍ਰੀ ਨਾਰਾਇਣ ਸਿੰਘ ਵਲੋਂ ਡਾਇਰੈਕਟਿਡ ਇਹ ਫਿਲਮ ਬਿਜਲੀ ਦੀ ਸਮੱਸਿਆ ਅਤੇ ਫਰਾਡ ਬਿੱਲ ਵਰਗੇ ਗੰਭੀਰ ਮੁੱਦਿਆਂ 'ਤੇ ਬਣੀ ਹੈ। ਉਹ ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੇ ਨਾਲ 'ਟਾਇਲਟ ਏਕ ਪ੍ਰੇਮ ਕਥਾ' ਵਰਗੀ ਹਿੱਟ ਫਿਲਮ ਦੇ ਚੁੱਕੇ ਹਨ। ਫਿਲਮ 'ਚ ਸ਼ਾਹਿਦ ਕਪੂਰ, ਸ਼ਰਧਾ ਕਪੂਰ ਅਤੇ ...
Thursday, September 20 2018 07:50 AM
ਮੁੰਬਈ (ਬਿਊਰੋ)— ਆਪਣੇ ਦੱਸ ਸਾਲ ਦੇ ਕਰੀਅਰ 'ਚ ਵÎਧੀਆ ਐਕਟਿੰਗ ਦੀ ਬਦੌਲਤ ਅਦਾਕਾਰਾ ਅਤੇ ਪ੍ਰਡਿਊਸਰ ਅਨੁਸ਼ਕਾ ਸ਼ਰਮਾ ਨੇ ਕਈ ਐਵਾਰਡ ਜਿੱਤੇ ਹਨ। ਇਸ ਐਵਾਰਡ ਦੀ ਗਿਣਤੀ 'ਚ ਇਕ ਹੋਰ ਐਵਾਰਡ ਸ਼ਾਮਿਲ ਹੋ ਗਿਆ ਹੈ। ਜੀ ਹਾਂ, ਬੁੱਧਵਾਰ ਨੂੰ ਅਨੁਸ਼ਕਾ ਸ਼ਰਮਾ ਨੂੰ 34ਵੇਂ 'ਪ੍ਰਿਅਦਰਸ਼ਨੀ ਅਕਾਦਮੀ ਗਲੋਬਲ ਐਵਾਰਡ' 'ਚ 'ਸਮਿਤਾ ਪਾਟਿਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ।
ਦੱਸ ਦੇਈਏ ਕਿ ਇਹ ਐਵਾਰਡ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੱਥੋਂ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਗਿਆ। ਐਵਾਰਡ ਫੰਕਸ਼ਨ ਦੌਰਾਨ ਅਨੁਸ਼ਕਾ ਸ਼ਰਮਾ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਉਨ੍ਹਾਂ ਨੇ ਹਰੇ ਰੰਗ ਦੀ ਸ...