ਮਹੇਸ਼ ਭੱਟ ਦੇ ਜਨਮਦਿਨ 'ਤੇ ਰਿਆ ਨੇ ਸ਼ੇਅਰ ਕੀਤੀ ਤਸਵੀਰ, ਅਨੂਪ-ਜਸਲੀਨ ਨਾਲ ਕਰ ਦਿੱਤੀ ਤੁਲਨਾ

21

September

2018

ਮੁੰਬਈ — ਬਾਲੀਵੁੱਡ ਦੇ ਵੱਡੇ ਫਿਲਮ ਨਿਰਦੇਸ਼ਕਾਂ 'ਚ ਸ਼ਾਮਲ ਮਹੇਸ਼ ਭੱਟ ਨੇ ਹਾਲ ਹੀ 'ਚ ਆਪਣਾ 70ਵਾਂ ਜਨਮਦਿਨ ਮਨਾਇਆ। ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਵਧਾਈਆਂ ਮਿਲੀਆਂ। ਇਸ ਮੌਕੇ ਬਾਲੀਵੁੱਡ ਅਦਾਕਾਰਾ ਰਿਆ ਚਕਰਵਰਤੀ ਨੇ ਵੀ ਮਹੇਸ਼ ਭੱਟ ਨੂੰ ਜਨਮਦਿਨ ਵਿਸ਼ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ। ਰਿਆ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਮੇਰੇ ਬੁੱਧਾ ਨੂੰ ਜਨਮਦਿਨ ਦੀਆਂ ਵਧਾਈਆਂ। ਸਰ ਇਹ ਆਪਾਂ ਹਾਂ। ਤੁਸੀਂ ਮੇਰੇ 'ਤੇ ਪਿਆਰ ਜਤਾਇਆ। ਤੁਸੀਂ ਮੈਨੂੰ ਹਮੇਸ਼ਾ ਆਜ਼ਾਦ ਹੋ ਕੇ ਉਡਣਾ ਸਿਖਾਇਆ। ਤੁਸੀਂ ਇਕ ਅਜਿਹਾ ਪ੍ਰਕਾਸ਼ ਹੋ, ਜੋ ਤੁਹਾਡੇ ਸੰਪਰਕ 'ਚ ਆਉਣ ਵਾਲੇ ਹਰ ਇਕ ਸ਼ਖਸ 'ਤੇ ਰੋਸ਼ਣ ਕਰ ਦਿੰਦਾ ਹੈ। ਰਿਆ ਨੇ ਮਹੇਸ਼ ਭੱਟ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਮਹੇਸ਼ ਉਨ੍ਹਾਂ ਦੇ ਮੋਢੇ 'ਤੇ ਸਿਰ ਟਿਕਾ ਕੇ ਬੈਠੇ ਨਜ਼ਰ ਆ ਰਹੇ ਹਨ। ਰਿਆ ਇਨ੍ਹਾਂ ਤਸਵੀਰਾਂ ਕਾਰਨ ਟਰੋਲ ਵੀ ਹੋਈ। ਕਈ ਲੋਕਾਂ ਨੇ ਕਿਹਾ ਕੀ ਉਨ੍ਹਾਂ ਦਾ ਮਹੇਸ਼ ਭੱਟ ਨਾਲ ਅਫੇਅਰ ਚੱਲ ਰਿਹਾ ਹੈ। ਇੱਥੋਂ ਤੱਕ ਕਿ ਕੁਝ ਲੋਕਾਂ ਨੇ ਤਾਂ ਉਨ੍ਹਾਂ ਦੀ ਤੁਲਨਾ 'ਬਿੱਗ ਬੌਸ' ਦੀ ਵਿਵਾਦਿਤ ਜੋੜੀ ਅਨੂਪ ਜਲੋਟਾ ਤੇ ਜਸਲੀਨ ਮਥਾਰੂ ਨਾਲ ਕਰ ਦਿੱਤੀ। ਇਕ ਸ਼ਖਸ ਨੇ ਲਿਖਿਆ 'ਬਿੱਗ ਬੌਸ' ਦਾ ਅਸਰ ਪੂਰੇ ਦੇਸ਼ 'ਚ ਦੇਖਣ ਨੂੰ ਮਿਲ ਰਿਹਾ ਹੈ। ਸਾਰੇ ਜਾਣਦੇ ਹਨ ਕਿ 'ਬਿੱਗ ਬੌਸ' 'ਚ ਭਜਨ ਗਾਇਕ ਅਨੂਪ ਜਲੋਟਾ ਅਤੇ ਉਨ੍ਹਾਂ ਦੀ ਵਿਦਿਆਰਥਣ ਜਸਲੀਨ ਮਥਾਰੂ ਦੀ ਜੋੜੀ ਦੀਆਂ ਚਰਚਾਵਾਂ ਦੇਸ਼ਭਰ 'ਚ ਹੋ ਰਹੀਆਂ ਹਨ। ਇਹ ਜੋੜੀ ਇਸ ਵਾਰ ਦੇ ਸੀਜ਼ਨ ਦੀ ਇਕ ਵੱਡੀ ਵਿਵਾਦਿਤ ਜੋੜੀ ਬਣਦੀ ਜਾ ਰਹੀ ਹੈ। ਦੋਹਾਂ ਦੀ ਉਮਰ 'ਚ 37 ਸਾਲ ਦਾ ਫਰਕ ਹੈ।