ਅਨੁਸ਼ਕਾ ਸ਼ਰਮਾ ਨੂੰ ਮਿਲਿਆ 'ਸਮਿਤਾ ਪਾਟਿਲ ਮੈਮੋਰੀਅਲ ਐਵਾਰਡ'

20

September

2018

ਮੁੰਬਈ (ਬਿਊਰੋ)— ਆਪਣੇ ਦੱਸ ਸਾਲ ਦੇ ਕਰੀਅਰ 'ਚ ਵÎਧੀਆ ਐਕਟਿੰਗ ਦੀ ਬਦੌਲਤ ਅਦਾਕਾਰਾ ਅਤੇ ਪ੍ਰਡਿਊਸਰ ਅਨੁਸ਼ਕਾ ਸ਼ਰਮਾ ਨੇ ਕਈ ਐਵਾਰਡ ਜਿੱਤੇ ਹਨ। ਇਸ ਐਵਾਰਡ ਦੀ ਗਿਣਤੀ 'ਚ ਇਕ ਹੋਰ ਐਵਾਰਡ ਸ਼ਾਮਿਲ ਹੋ ਗਿਆ ਹੈ। ਜੀ ਹਾਂ, ਬੁੱਧਵਾਰ ਨੂੰ ਅਨੁਸ਼ਕਾ ਸ਼ਰਮਾ ਨੂੰ 34ਵੇਂ 'ਪ੍ਰਿਅਦਰਸ਼ਨੀ ਅਕਾਦਮੀ ਗਲੋਬਲ ਐਵਾਰਡ' 'ਚ 'ਸਮਿਤਾ ਪਾਟਿਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਇਹ ਐਵਾਰਡ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੱਥੋਂ ਅਨੁਸ਼ਕਾ ਸ਼ਰਮਾ ਨੂੰ ਦਿੱਤਾ ਗਿਆ। ਐਵਾਰਡ ਫੰਕਸ਼ਨ ਦੌਰਾਨ ਅਨੁਸ਼ਕਾ ਸ਼ਰਮਾ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਉਨ੍ਹਾਂ ਨੇ ਹਰੇ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ। ਉਨ੍ਹਾਂ ਦਾ ਇਹ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਖਬਰ ਮੁਤਾਬਕ ਇਹ ਸਾੜ੍ਹੀ ਲੋਕਲ ਕਲਾਕਾਰ ਨੇ ਹੀ ਬਣਾਈ ਹੈ। ਗਰੀਨ ਕਲਰ ਦੀ ਸਾੜ੍ਹੀ ਦੇ ਨਾਲ ਅਨੁਸ਼ਕਾ ਸ਼ਰਮਾ ਨੇ ਗਰੀਨ ਕਲਰ ਦੀ ਬਿੰਦੀ ਵੀ ਲਗਾਈ ਹੋਈ ਸੀ। ਇਸ ਦੌਰਾਨ ਅਨੁਸ਼ਕਾ ਨੇ ਮੀਡੀਆ ਸਾਹਮਣੇ ਪੋਜ਼ ਵੀ ਦਿੱਤੇ। ਇਸ ਲੁੱਕ ਵਿਚ ਅਨੁਸ਼ਕਾ ਸ਼ਰਮਾ ਪਹਿਲਾਂ ਵੀ ਨਜ਼ਰ ਆ ਚੁੱਕੀ ਹੈ। ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਫ਼ਿਲਹਾਲ ਫਿਲਮ 'ਸੂਈ ਧਾਗਾ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ। ਫਿਲਮ ਸੂਈ ਧਾਗਾ 'ਚ ਅਨੁਸ਼ਕਾ ਵਰੁਣ ਧਵਨ ਨਾਲ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨਾਲ ਹੀ ਅਨੁਸ਼ਕਾ-ਵਰੁਣ ਧਵਨ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਦਿਖਾਈ ਦੇਣ ਵਾਲੇ ਹਨ।