News: ਦੇਸ਼

ਅਧਿਆਪਕ ਯੂਨੀਅਨ ਦੇ ਪ੍ਰਧਾਨ ਸਰਵਣ ਸਿੰਘ ਕੰਬੋਜ ਨੂੰ ਨੋਟਿਸ

Friday, November 16 2018 06:41 AM
ਚੰਡੀਗੜ੍ਹ, ਜੇਬੀਟੀ ਦੀਆਂ ਅਸਾਮੀਆਂ ਲਈ ਪ੍ਰੀਖਿਆ ਪੰਜਾਬੀ ’ਚ ਵੀ ਦੇਣਾ ਲਾਜ਼ਮੀ ਕਰਨ ਲਈ ਆਵਾਜ਼ ਬੁਲੰਦ ਕਰਨ ਵਾਲੇ ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸ੍ਰੀ ਕੰਬੋਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20 ਵਿੱਚ ਤਬਲਾ ਅਧਿਆਪਕ ਹਨ ਜਦਕਿ ਉਨ੍ਹਾਂ ਨੂੰ ਸਰਕਾਰੀ ਸਕੂਲ ਸੈਕਟਰ-37 ਦੇ ਅਧਿਆਪਕ ਹੋਣ ਦੇ ਨਾਤੇ ਨੋਟਿਸ ਦਿੱਤਾ ਗਿਆ ਹੈ। ਇਸ ਨੋਟਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਵਿਭਾਗ ਨੂੰ ਆਪਣੇ ਹੀ ਅਧਿਆਪਕਾਂ ਦੀ ਕਿਸੇ ਸਕੂਲ ਵਿਚ ਤਾਇਨਾਤੀ ਬ...

ਬੇਕਾਬੂ ਕਾਰ ਖੰਭੇ ਨਾਲ ਟਕਰਾਉਣ ਮਗਰੋਂ ਪਲਟੀ; ਦੋ ਜ਼ਖ਼ਮੀ

Friday, November 16 2018 06:40 AM
ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਸੈਕਟਰ-68 ਸਥਿਤ ਨਗਰ ਨਿਗਮ ਦਫ਼ਤਰ ਵੱਲ ਜਾਂਦੀ ਸੜਕ ’ਤੇ ਵਾਪਰੇ ਹਾਦਸੇ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਇੱਕ ਮਹਿਲਾ ਸੈਕਟਰ-67 ਤੋਂ ਸੈਕਟਰ-68 ਵੱਲੋਂ ਆਪਣੀ ਕਾਰ ’ਤੇ ਜਾ ਰਹੀ ਸੀ। ਇਸ ਦੌਰਾਨ ਮਹਿਲਾ ਦੀ ਕਾਰ ਅਤੇ ਸੈਕਟਰ-80 ਤੋਂ ਨਾਈਪਰ ਵੱਲ ਜਾ ਰਹੀ ਦੂਜੀ ਕਾਰ ਚੌਕ ਵਿੱਚ ਇੱਕ ਦੂਜੇ ਨਾਲ ਟਕਰਾਉਣ ਤੋਂ ਬਚਾਉਣ ਦੇ ਯਤਨ ਕਰਦਿਆਂ ਇੱਕ ਕਾਰ ਬੇਕਾਬੂ ਹੋ ਕੇ ਖੰਭੇ ਨਾਲ ਜਾ ਟਕਰਾਈ ਅਤੇ ਸੜਕ ’ਤੇ ਪਲਟ ਗਈ। ਇਸ ਕਾਰਨ ਕਾਰ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ...

ਜਗਤਪੁਰਾ ਵਿੱਚ ਦੋ ਨੌਜਵਾਨਾਂ ’ਤੇ ਕਾਤਲਾਨਾ ਹਮਲਾ

Friday, November 16 2018 06:40 AM
ਐਸਏਐਸ ਨਗਰ (ਮੁਹਾਲੀ), ਮੁਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਹੱਦ ਨਾਲ ਲਗਦੇ ਪਿੰਡ ਜਗਤਪੁਰਾ ਵਿੱਚ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਇੱਕ ਜ਼ਖ਼ਮੀ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਹਾਣਾ ਪੁਲੀਸ ਨੇ ਹਮਲਾਵਰਾਂ ਦਾ ਪਿੱਛਾ ਕਰਕੇ ਚੰਡੀਗੜ੍ਹ ਦੇ ਸੈਕਟਰ-52 ਵਿੱਚੋਂ ਹਮਲਾਵਰਾਂ ਦੀਆਂ ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ। ਇਨ੍ਹਾਂ ਵਾਹਨਾਂ ’ਚੋਂ ਪੁਲੀਸ ਨੂੰ ਤੇਜ਼ਧਾਰ ਹਥਿਆਰ ਮਿਲੇ ਹਨ। ਇਸ ਦੌਰਾਨ ਪੁਲੀਸ ਨੇ ਦੋ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਹਮਲਾਵਰ ਦੀ ਪਛਾਣ ਮੁਹੰਮਦ ਸਾਜਿਦ ਵਜੋਂ...

ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ

Thursday, November 15 2018 06:31 AM
ਲਾਲੜੂ, ਆਬਕਾਰੀ ਤੇ ਕਰ ਵਿਭਾਗ ਪੰਜਾਬ ਦੀ ਟੀਮ ਨੇ ਅੱਜ ਇੱਥੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਟੋਲ ਪਲਾਜ਼ਾ ਦੱਪਰ ਨੇੜੇ ਛਾਪਾ ਮਾਰ ਕੇ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਰਵਾਈ ਆਬਕਾਰੀ ਤੇ ਕਰ ਵਿਭਾਗ ਦੇ ਡਾਇਰੈਕਟਰ (ਇਨਵੈਸਟੀਗੇਸ਼ਨ) ਨਵਦੀਪ ਕੌਰ ਭਿੰਡਰ ਦੀ ਅਗਵਾਈ ਹੇਠ ਵਿਭਾਗ ਦੀ ਮੋਬਾਈਲ ਵਿੰਗ ਦੀ ਟੀਮ ਪਟਿਆਲਾ, ਚੰਡੀਗੜ੍ਹ ਅਤੇ ਮੁਹਾਲੀ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਟੀਮ ਵਿੱਚ ਉਪ ਆਬਕਾਰੀ ਤੇ ਕਰ ਕਮਿਸ਼ਨਰ (ਡਿਸਟਿਲਰੀਜ਼) ਨਰੇਸ ਦੂਬੇ, ਉਪ ਆਬਕਾਰੀ ਤੇ ਕਰ ਕਮਿਸ਼ਨਰ ਰੂਪਨਗਰ ਬਲਦੀਪ ਕੌਰ, ਸਹਾਇਕ ਆਬਕਾਰੀ ਤ...

ਆਬਾਦੀ ਦੇਹ ਵਾਲੀਆਂ ਜਾਇਦਾਦਾਂ ਛੁਡਾਉਣ ਲਈ ਕੋਸ਼ਿਸ਼ਾਂ ਤੇਜ਼

Thursday, November 15 2018 06:30 AM
ਬਨੂੜ, ਨਗਰ ਕੌਂਸਲ ਬਨੂੜ ਨੇ ਆਪਣੀ ਮਲਕੀਅਤ ਵਾਲੀ ਆਬਾਦੀ ਦੇਹ ਵਾਲੀਆਂ ਥਾਵਾਂ ਉੱਤੇ ਬੋਰਡ ਲਗਾਉਣ ਮਗਰੋਂ ਹੁਣ ਨਾਜਾਇਜ਼ ਕਬਜ਼ੇ ਛੁਡਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਕੌਂਸਲ ਦੇ ਕਾਰਜਕਾਰੀ ਪ੍ਰਧਾਨ ਭਜਨ ਲਾਲ ਦੀ ਅਗਵਾਈ ਅਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਮੌਜੂਦਗੀ ਵਿੱਚ ਹੋਈ ਕੌਂਸਲ ਦੀ ਮੀਟਿੰਗ ਵਿੱਚ ਅਜਿਹੀਆਂ ਥਾਵਾਂ ਦੀਆਂ ਰਜਿਸਰਟੀਆਂ ਕਰਵਾਉਣ ਉਪਰੰਤ ਕੌਂਸਲ ਵਿੱਚੋਂ ਮਕਾਨਾਂ ਦੀ ਉਸਾਰੀ ਲਈ ਪਾਸ ਕਰਵਾਏ ਗਏ ਨਕਸ਼ਿਆਂ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਬਨੂੜ ਵਿੱਚ ਆਬਾਦੀ ਦੇਹ ਦੀ ਸੈਂਕੜੇ ਵਿੱਘੇ ਜ਼ਮੀਨ ਹੈ ਜਿਸ ਵਿੱਚੋਂ ਕਈ ਥਾਵਾਂ ਉ...

ਨਿਗਮ ਨੇ ਬੂਥਾਂ ਦੇ ਪਾਣੀ ਤੇ ਸੀਵਰੇਜ ਦੇ ਗੈਰ ਕਾਨੂੰਨੀ ਕੁਨੈਕਸ਼ਨ ਕੱਟੇ

Thursday, November 15 2018 06:30 AM
ਐੱਸ.ਏ.ਐੱਸ. ਨਗਰ (ਮੁਹਾਲੀ), ਇੱਥੋਂ ਦੇ ਫੇਜ਼-5 ਦੀ ਮਾਰਕੀਟ ਵਿੱਚ ਕੁਝ ਬੂਥਾਂ ਦੇ ਮਾਲਕਾਂ ਅਤੇ ਦੁਕਾਨਦਾਰਾਂ ਵੱਲੋਂ ਪਾਣੀ ਤੇ ਸੀਵਰੇਜ ਦੇ ਕਥਿਤ ਤੌਰ ’ਤੇ ਗੈਰ ਕਾਨੂੰਨੀ ਕੁਨੈਕਸ਼ਨ ਜੋੜ ਕੇ ਮੁਹਾਲੀ ਨਗਰ ਨਿਗਮ ਨੂੰ ਰਗੜਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਗਰ ਨਿਗਮ ਦੀ ਟੀਮ ਨੇ ਅੱਜ ਮੌਕੇ ’ਤੇ ਪਹੁੰਚ ਕੇ ਗੈਰ ਕਾਨੂੰਨੀ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨ ਕੱਟ ਦਿੱਤੇ। ਇਹ ਕਾਰਵਾਈ ਵਾਰਡ ਨੰਬਰ-16 ਦੀ ਕੌਂਸਲਰ ਤਰਨਜੋਤ ਕੌਰ ਗਿੱਲ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸਵੱਛ ਭਾਰਤ ਮੁਹਿੰਮ ਤਹਿਤ ਬੀਬੀ ਗਿੱਲ ਨੇ ਆਪ...

ਮੁਹਾਲੀ ਵਿੱਚ ਪੁਰਾਣੇ ਅੰਤਰਰਾਜੀ ਬੱਸ ਅੱਡੇ ਨੂੰ ਮੁੜ ਚਾਲੂ ਕਰਨ ਦੀ ਮੰਗ

Wednesday, November 14 2018 05:47 AM
ਐਸ.ਏ.ਐਸ. ਨਗਰ (ਮੁਹਾਲੀ), ਇੱਥੋਂ ਦੇ ਫੇਜ਼-8 ਸਥਿਤ ਪੁਰਾਣੇ ਅੰਤਰਰਾਜੀ ਬੱਸ ਅੱਡੇ ਨੂੰ ਮੁੜ ਤੋਂ ਚਾਲੂ ਕਰਨ ਦੀ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਕੁਝ ਸਮਾਂ ਪਹਿਲਾਂ ਗਮਾਡਾ ਨੇ ਇਹ ਬੱਸ ਅੱਡਾ ਬੰਦ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਪ੍ਰਾਈਵੇਟ ਬੱਸਾਂ ਅਤੇ ਕੁਝ ਸਰਕਾਰੀ ਬੱਸਾਂ ਦੇ ਚਾਲਕ ਅੱਡੇ ਦੇ ਬਾਹਰ ਬੱਸਾਂ ਖੜ੍ਹੀਆਂ ਕਰਕੇ ਸਵਾਰੀਆਂ ਢੋਹ ਰਹੇ ਹਨ। ਇਲਾਕੇ ਦੇ ਕੌਂਸਲਰ ਸਤਵੀਰ ਸਿੰਘ ਧਨੋਆ, ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ-69 ਦੇ ਪ੍ਰਧਾਨ ਅਵਤਾਰ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ, ਮੈਂਬਰ ਮੇਜਰ ਸਿੰਘ ਅਤੇ ਸੁਰਜੀਤ ਸਿ...

ਚੋਣਾਂ ਨੇੜੇ ਦੇਖ ਚੰਡੀਗੜ੍ਹ ਦੀ ਸਿਆਸੀ ਫਿਜ਼ਾ ਬਦਲਣ ਲੱਗੀ

Wednesday, November 14 2018 05:46 AM
ਚੰਡੀਗੜ੍ਹ, ਚੰਡੀਗੜ੍ਹ ਦੇ ਸਿਆਸੀ ਅਖਾੜੇ ’ਚ ਇਸ ਵਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਦਲਬਦਲੀਆਂ ਹੋਣ ਦੇ ਅਸਾਰ ਬਣ ਗਏ ਹਨ। ਇਕ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬਾਗੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਆਮ ਆਦਮੀ ਪਾਰਟੀ (ਆਪ) ਦੇ ਝਾੜੂ ਨਾਲ ਕਾਂਗਰਸ ਅਤੇ ਭਾਜਪਾ ਵਿਚਲੀ ਫੁੱਟ ਦਾ ਲਾਭ ਉਠਾ ਕੇ ਦੋਵਾਂ ਪਾਰਟੀਆਂ ਦਾ ਸਫਾਇਆ ਕਰਨ ਦੀ ਤਾਕ ਵਿੱਚ ਹਨ ਅਤੇ ਦੂਸਰੇ ਪਾਸੇ ਚੰਡੀਗੜ੍ਹ ਦੀ ਆਵਾਜ਼ ਦੇ ਥੜ੍ਹੇ ਤੋਂ ਲੋਕ ਸਭਾ ਦੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਅਵਿਨਾਸ਼ ਸਿੰਘ ਸ਼ਰਮਾ ਪਰਵਾਸੀ ਕਲੋਨੀਆਂ ਵਿੱਚ ਕਾਂਗਰਸ ਅਤੇ ਭਾ...

ਪੀਯੂ ਦੇ ਫਾਇਨਾਂਸ ਬੋਰਡ ਵੱਲੋਂ ਨਵਾਂ ਬਜਟ ਪਾਸ

Wednesday, November 14 2018 05:46 AM
ਚੰਡੀਗਡ਼੍ਹ, ਪੰਜਾਬ ਯੂਨੀਵਰਸਿਟੀ ਦੇ ਬੋਰਡ ਆਫ ਫਾਇਨਾਂਸ (ਬੀਓਐੱਫ) ਨੇ ਅੱਜ ਅਗਲੇ ਵਿੱਤੀ ਵਰ੍ਹੇ ਲਈ 577.32 ਕਰੋਡ਼ ਰੁਪਏ ਦੇ ਤਜਵੀਜ਼ਸ਼ੁਦਾ ਬਜਟ ਨੂੰ ਪ੍ਰਵਾਨਗੀ ਦੇ ਕੇ ਇਸ ਨੂੰ ਸਿੰਡੀਕੇਟ ਕੋਲ ਵਿਚਾਰ ਲਈ ਭੇਜ ਦਿੱਤਾ ਹੈ। ਬਜਟ ’ਚ ਖਾਸ ਗੱਲ ਇਹ ਹੈ ਕਿ ਇਸ ’ਚ ਪਿਛਲੇ 7 ਸਾਲਾਂ ਤੋਂ ਉਸਾਰੀ ਅਧੀਨ ਮਲਟੀਪਰਪਜ਼ ਆਡੀਟੋਰੀਅਮ ਲਈ 69 ਕਰੋਡ਼ ਰੁਪਏ ਦੀ ਤਜਵੀਜ਼ ਰੱਖੀ ਗਈ ਹੈ ਜਦਕਿ ਇਸ ਪੂਰੇ ਪ੍ਰਾਜੈਕਟ ਲਈ 72.62 ਕਰੋਡ਼ ਖਰਚੇ ਜਾਣ ਦਾ ਅਨੁਮਾਨ ਹੈ। ਬਾਕੀ ਫਰਕ ਇਸ ਪ੍ਰਾਜੈਕਟ ਲਈ ਅਲਾਟ ਕੀਤੇ ਗਏ ਪੈਸਿਆਂ ਦੇ ਵਿਆਜ਼ ਤੋਂ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐੱ...

ਕਾਰ ਦੀ ਟੱਕਰ ਨਾਲ ਦੋ ਦੋਸਤਾਂ ਦੀ ਮੌਤ

Wednesday, November 14 2018 05:45 AM
ਜ਼ੀਰਕਪੁਰ, ਇੱਥੋਂ ਦੀ ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਲੰਘੀ ਦੇਰ ਰਾਤ ਇਕ ਕਾਰ ਨੇ ਅੱਗੇ ਜਾ ਰਹੇ ਬੁਲਟ ਮੋਟਰਸਾਈਕਲ ਨੂੰ ਪਿੱਛੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਬਲਟਾਣਾ ਰਹਿੰਦੇ ਆਪਣੇ ਇਕ ਦੋਸਤ ਦੇ ਵਿਆਹ ਸਮਾਗਮ ਵਿੱਚੋਂ ਜ਼ੀਰਕਪੁਰ ਵੱਲ ਆ ਰਹੇ ਸੀ। ਮ੍ਰਿਤਕਾਂ ਦੀ ਪਛਾਣ 29 ਸਾਲਾ ਬਹਾਦਰ ਸਿੰਘ ਵਾਸੀ ਪਿੰਡ ਪੰਡਵਾਲਾ (ਡੇਰਾਬੱਸੀ) ਅਤੇ 25 ਸਾਲਾ ਦੇਵ ਦੱਤ ਵਾਸੀ ਪਿੰਡ ਢੀਂਡਣ ਚੰਡੀਮੰਦਰ ਪੰਚਕੂਲਾ ਵਜੋਂ ਹੋਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੰਘੀ ਰਾਤ ਤਕਰੀਬਨ ਸਾਢੇ ਗਿਆਰਾਂ ਵਜੇ ...

ਡੇਰਾਬਸੀ ਖੇਤਰ ’ਚ ਪ੍ਰਦੂਸ਼ਣ ਦੇ ਮਾਮਲੇ ਦੀ ਐੱਨਜੀਟੀ ਵਿੱਚ ਸੁਣਵਾਈ ਅੱਜ

Tuesday, November 13 2018 06:32 AM
ਡੇਰਾਬਸੀ, ਡੇਰਾਬਸੀ ਖੇਤਰ ਵਿੱਚ ਫੈਲੇ ਪ੍ਰਦੂਸ਼ਣ ਸਬੰਧੀ ਕੌਮੀ ਗਰੀਨ ਟ੍ਰਿਬਿਊਨਲ ਵਿੱਚ ਚੱਲ ਰਹੇ ਕੇਸ ਦੀ ਸੁਣਵਾਈ ਭਲਕੇ 13 ਨਵੰਬਰ ਨੂੰ ਹੈ, ਜਿਸ ’ਤੇ ਪੂਰੇ ਇਲਾਕੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਨੇੜਲੇ ਪਿੰਡ ਈਸਾਪੁਰ ਦੇ ਲੋਕਾਂ ਵੱਲੋਂ ਸਥਾਨਕ ਉਦਯੋਗਾਂ ਖ਼ਿਲਾਫ਼ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਹੇਠ ਐੱਨਜੀਟੀ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਸੀ। ਕੇਸ ਦੀ ਪਿਛਲੀ ਤਰੀਕ ’ਤੇ ਐੱਨਜੀਟੀ ਨੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਹੇਠ ਇੱਥੋਂ ਦੇ 57 ਉਦਯੋਗਾਂ ਨੂੰ ਬੰਦ ਕਰਨ ਦਾ ਵੱਡਾ ਫੈਸਲਾ ਸੁਣਾਇਆ ਸੀ ਜਿਸ ਕਾਰਨ ਸਨਅਤਕਾਰਾਂ ਨੂੰ ਭਾਜੜਾਂ ਪੈ ਗਈਆਂ ...

ਮਾਡਲ ਨਾਲ ਬਲਾਤਕਾਰ ਦੇ ਮਾਮਲੇ ਨੇ ਲਿਆ ਨਵਾਂ ਮੋੜ

Tuesday, November 13 2018 06:31 AM
ਚੰਡੀਗੜ੍ਹ, ਇੱਥੇ ਸੈਕਟਰ 63 ਦੇ ਇੱਕ ਫਲੈਟ ਵਿੱਚ ਲੰਘੀ 9 ਨਵੰਬਰ ਨੂੰ ਇੱਕ ਮਾਡਲ ਨਾਲ ਬਲਾਤਕਾਰ ਹੋਣ ਦਾ ਮਾਮਲਾ ਨਵੀਆਂ ਕਰਵਟਾਂ ਲੈ ਰਿਹਾ ਹੈ। ਮੁਲਜ਼ਮ ਜੋ ਪੰਜਾਬ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਗੁੱਟ ਦਾ ਆਗੂ ਵੀ ਰਹਿ ਚੁੱਕਾ ਹੈ, ਨੇ ਅੱਜ ਫੋਨ ’ਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਝੂਠਾ ਫਸਾਇਆ ਗਿਆ ਹੈ। ਪੁਲੀਸ ਵੱਲੋਂ ਬਲਾਤਕਾਰ ਦੇ ਕੇਸ ਵਿੱਚ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਬਲਜੀਤ ਚੌਧਰੀ ਨੇ ਕਿਹਾ ਕਿ ਉਸ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਜਾ ਰਿਹਾ ਹੈ ਕਿਉਂਕਿ ਪੀੜਤ ਮਾਡਲ ਤਾਂ ਉਸ ਦੀ ਇਕ ਸਾਲ ਤੋਂ ਦੋਸਤ ਸੀ। ਉਸ ਨੇ ਕਿਹਾ ਕਿ ਪੀੜਤ ਲੜਕੀ ਤੇ ਹੋਰ ਦੋਸ...

ਪੈਟਰੋਲ ਪੰਪ ਲੁੱਟਣ ਵਾਲੇ ਗਰੋਹ ਦੇ ਅੱਠ ਮੈਂਬਰ ਗ੍ਰਿਫ਼ਤਾਰ

Tuesday, November 13 2018 06:31 AM
ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਪੁਲੀਸ ਨੇ ਹਥਿਆਰਾਂ ਦਿਖਾ ਕੇ ਪੈਟਰੋਲ ਪੰਪ ਲੁੱਟਣ ਵਾਲੇ ਗਰੋਹ ਦੇ ਅੱਠ ਮੈਂਬਰਾਂ ਨੂੰ ਹਥਿਆਰਾਂ ਤੇ ਨਕਦੀ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਮਾਰੂ ਹਥਿਆਰਾਂ ਦੀ ਨੋਕ ’ਤੇ 4 ਤੇ 5 ਨਵੰਬਰ ਦੀ ਦਰਮਿਆਨੀ ਰਾਤ ਨੂੰ ਅਮਲੋਹ ਵਿੱਚ ਰਿਲਾਇੰਸ ਪੈਟਰੋਲ ਪੰਪ ਲੁੱਟਿਆ ਸੀ। ਉਨ੍ਹਾਂ ਪੈਟਰੋਲ ਪੰਪ ਦੇ ਕਰਿੰਦਿਆਂ ਦੀ ਕੁੱਟਮਾਰ ਕਰ ਕੇ ਉੱਥੋਂ ਕਰੀਬ 5.50 ਲੱਖ ਰੁਪਏ ਅਤੇ ਵਰਕਰਾਂ ਦੇ ਮੋਬ...

CBI ਵਿਵਾਦ : ਬੰਦ ਲਿਫਾਫੇ 'ਚ ਸੀ.ਵੀ.ਸੀ. ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ

Monday, November 12 2018 12:51 PM
ਨਵੀਂ ਦਿੱਲੀ— ਸੀ.ਬੀ.ਆਈ.ਵਿਵਾਦ 'ਚ ਸੁਪਰੀਮ ਕੋਰਟ ਅੱਜ ਕੇਂਦਰੀ ਵਿਜੀਲੈਂਸ ਕਮੀਸ਼ਨ ਦਾ ਪੱਖ ਸੁਣਿਆ। ਸੀ.ਵੀ.ਸੀ.ਨੇ ਸੀਲ ਬੰਦ ਲਿਫਾਫੇ 'ਚ ਕੋਰਟ 'ਚ 2 ਕਾਪੀਆਂ ਸੌਂਪੀਆਂ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਸ਼ੁੱਕਰਵਾਰ ਨੂੰ ਹੋਵੇਗੀ। ਦੱਸ ਦੇਈਏ ਕਿ ਪਿਛਲੀ ਸੁਣਵਾਈ 'ਚ ਕੋਰਟ ਨੇ ਸੀ.ਵੀ.ਸੀ. ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਸੀ.ਬੀ.ਆਈ.ਨਿਰਦੇਸ਼ਕ ਆਲੋਕ ਵਰਮਾ ਦੇ ਖਿਲਾਫ ਲੱਗੇ ਦੋਸ਼ਾਂ ਦੀ ਸ਼ੁਰੂਆਤੀ ਜਾਂਚ ਦੋ ਹਫਤਿਆਂ ਦੇ ਅੰਦਰ ਪੂਰੀ ਕਰੇ। ਕੇਂਦਰ ਸਰਕਾਰ ਨੇ ਵਰਮਾ ਦੇ ਸਾਰੇ ਅਧਿਕਾਰ ਵਾਪਸ ਲੈ ਕੇ ਉਨ੍ਹਾਂ ਨੂੰ ਛੁੱਟੀ 'ਤੇ ਭੇਜ ਦਿੱਤਾ ਹੈ। ਉੱਥੇ ਹੀ ਕੋਰਟ ...

ਅੰਬਾਲਾ ਰੇਲਵੇ ਡਿਵੀਜ਼ਨ ਨੇ ਆਪਣਾ ਹੀ ਰਿਕਾਰਡ ਤੋੜਿਆ

Monday, November 12 2018 05:55 AM
ਅੰਬਾਲਾ, ਅੰਬਾਲਾ ਰੇਲਵੇ ਡਿਵੀਜ਼ਨ ਵੱਲੋਂ ਬੇਟਿਕਟੇ ਮੁਸਾਫ਼ਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ 8 ਨਵੰਬਰ ਨੂੰ 4048 ਬੇਟਿਕਟੇ ਮੁਸਾਫ਼ਰ ਫੜ ਕੇ ਉਨ੍ਹਾਂ ਕੋਲੋਂ ਕੁੱਲ 21 ਲੱਖ 3105 ਰੁਪਏ ਦੀ ਰਕਮ ਵਸੂਲੀ ਸੀ ਅਤੇ 21 ਅਕਤੂਬਰ 2017 ਦਾ ਰਿਕਾਰਡ ਤੋੜਿਆ ਸੀ ਅਤੇ ਫਿਰ 9 ਨਵੰਬਰ ਨੂੰ ਚੈਕਿੰਗ ਦੇ ਦੌਰਾਨ 5472 ਬੇਟਿਕਟੇ ਮੁਸਾਫ਼ਰ ਕਾਬੂ ਕਰਕੇ 8 ਨਵੰਬਰ ਵਾਲਾ ਰਿਕਾਰਡ ਵੀ ਤੋੜ ਦਿੱਤਾ। ਅੰਬਾਲਾ ਡਿਵੀਜ਼ਨ ਦੀ ਸੀਨੀਅਰ ਡੀਸੀਐਮ ਸ੍ਰੀਮਤੀ ਪ੍ਰਵੀਨ ਗੌੜ ਦਿਵੇਦੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੰਬਾਲਾ ਡਿਵੀਜ਼ਨ ਨੇ 21 ਅਕਤੂਬਰ 2017 ਨੂੰ ਇਕ ਦਿਨ ਵ...

E-Paper

Calendar

Videos