Arash Info Corporation

ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ

15

November

2018

ਲਾਲੜੂ, ਆਬਕਾਰੀ ਤੇ ਕਰ ਵਿਭਾਗ ਪੰਜਾਬ ਦੀ ਟੀਮ ਨੇ ਅੱਜ ਇੱਥੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਟੋਲ ਪਲਾਜ਼ਾ ਦੱਪਰ ਨੇੜੇ ਛਾਪਾ ਮਾਰ ਕੇ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਰਵਾਈ ਆਬਕਾਰੀ ਤੇ ਕਰ ਵਿਭਾਗ ਦੇ ਡਾਇਰੈਕਟਰ (ਇਨਵੈਸਟੀਗੇਸ਼ਨ) ਨਵਦੀਪ ਕੌਰ ਭਿੰਡਰ ਦੀ ਅਗਵਾਈ ਹੇਠ ਵਿਭਾਗ ਦੀ ਮੋਬਾਈਲ ਵਿੰਗ ਦੀ ਟੀਮ ਪਟਿਆਲਾ, ਚੰਡੀਗੜ੍ਹ ਅਤੇ ਮੁਹਾਲੀ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਟੀਮ ਵਿੱਚ ਉਪ ਆਬਕਾਰੀ ਤੇ ਕਰ ਕਮਿਸ਼ਨਰ (ਡਿਸਟਿਲਰੀਜ਼) ਨਰੇਸ ਦੂਬੇ, ਉਪ ਆਬਕਾਰੀ ਤੇ ਕਰ ਕਮਿਸ਼ਨਰ ਰੂਪਨਗਰ ਬਲਦੀਪ ਕੌਰ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੁਹਾਲੀ ਪਰਮਜੀਤ ਸਿੰਘ, ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮੋਬਾਈਲ ਵਿੰਗ ਪਟਿਆਲਾ ਵਿਸ਼ਵਜੀਤ ਸਿੰਘ ਭੰਗੂ ਅਤੇ ਏਆਈਜੀ ਆਬਕਾਰੀ ਤੇ ਕਰ ਵਿਭਾਗ ਗੁਰਚੈਨ ਸਿੰਘ ਧਨੌਆ ਵੀ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇ ਦੌਰਾਨ ਨਕਲੀ ਸ਼ਰਾਬ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਵੀ ਵੱਡੀ ਮਾਤਰਾ ਵਿੱਚ ਬਰਾਮਦ ਹੋਈ ਹੈ, ਜਿਸ ਵਿੱਚ ਚੇਨ, ਸਟੋਰੇਜ ਟੈਂਕਾਂ ਵਿੱਚ ਲਗਪਗ 6400 ਲਿਟਰ ਬਲੈਂਡ, 1600 ਲਿਟਰ ਈਐੱਨਏ (ਐਕਸਟਰਾ ਨਿਊਟਰਲ ਐਲਕੋਹਲ), ਸ਼ਰਾਬ ਤਿਆਰ ਕਰਨ ਵਾਲੇ ਕੈਮੀਕਲ, ਕੈਮੀਕਲ ਦੇ ਖਾਲੀ ਡਰੰਮ, ਕਰੀਬ 120000 ਹੋਲੋਗਰਾਮ, 125479 ਲੇਬਲ, ਸ਼ਰਾਬ ਦੀਆਂ ਬੋਤਲਾਂ ਪੈਕ ਕਰਨ ਵਾਲੇ ਖਾਲੀ ਡੱਬੇ, ਕੈਟਲ ਫੀਡ ਦੇ 48 ਨੱਗ, ਖਾਸਾ ਡਿਸਟਲਰੀ ਨਾਂ ਦੇ 417 ਟੇਪ ਰੋਲ, ਸੀਡੀਬੀਐੱਲ ਡਿਸਟਲਰੀ ਨਾਂ ਦੇ 249 ਟੇਪ ਰੋਲ, ਕੱਚ ਦੀ ਪੈਮਾਨਾ ਸੁਰਾਹੀ, 11970 ਖਾਲੀ ਬੋਤਲਾਂ, ਬੋਤਲਾਂ ਦੇ 157000 ਢੱਕਣ, ਲਗਪਗ 200 ਪਊਏ ਆਦਿ ਤੋਂ ਇਲਾਵਾ ਇੱਕ ਟਰੱਕ ਅਤੇ ਹੋਰ ਸਾਜੋ ਸਮਾਨ ਸ਼ਾਮਲ ਹੈ। ਇਸ ਸਬੰਧੀ ਥਾਣਾ ਲਾਲੜੂ ਵਿੱਚ ਆਬਕਾਰੀ ਤੇ ਕਰ ਵਿਭਾਗ ਨੇ ਕੇਸ ਦਰਜ ਕਰਵਾ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਕੇਸ ਪੁਲੀਸ ਹਵਾਲੇ ਕਰ ਦਿੱਤਾ ਹੈ।

E-Paper

Calendar

Videos