News: ਦੇਸ਼

ਖਟੌਲੀ ਕਾਂਡ: ਅਦਾਲਤ ਨੇ ਲਵਲੀ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ

Saturday, December 1 2018 06:45 AM
ਪੰਚਕੂਲਾ, ਖਟੌਲੀ ਹੱਤਿਆ ਕਾਂਡ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੀ ਲਵਲੀ ਨੂੰ ਅੱਜ ਅਦਾਲਤ ਨੇ ਨਿਆਂਇਕ ਹਿਰਾਸਤ ’ਤੇ ਭੇਜ ਦਿੱਤਾ ਹੈ। ਪੁਲੀਸ ਲਵਲੀ ਨੂੰ ਅੰਬਾਲਾ ਜੇਲ੍ਹ ਲੈ ਗਈ ਹੈ। ਇਸੇ ਦੌਰਾਨ ਲਵਲੀ ਦੇ ਪਤੀ ਰਾਮ ਕੁਮਾਰ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਚਾਰ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ ਤਾਂ ਕਿ ਸੁਧਾ ਹੱਤਿਆ ਮਾਮਲੇ ਵਿੱਚ ਗੱਡੀਆਂ ਬਰਾਮਦ ਹੋ ਸਕਣ। ਪੁਲੀਸ ਰਿਮਾਂਡ ਦੌਰਾਨ ਲਵਲੀ ਨੇ ਚਾਰ ਲੋਕਾਂ ਦੀ ਹੱਤਿਆ ਅਤੇ ਦੋ ਸਾਲ ਪਹਿਲਾਂ ਆਪਣੀ ਭਰਜਾਈ ਸੁਧਾ ਨੂੰ ਮਾਰਨ ਸਬੰਧੀ ਕਈ ਖੁਲਾਸੇ ਕੀਤੇ ਸਨ। ਪੁਲੀਸ ਦੇ ਇਕ ਅਧਿਕਾਰੀ ਅਨੁਸਾਰ ਲਵਲ...

ਵਿਦਿਆਰਥੀਆਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਭਾਰੇਗੀ ਕਾਂਗਰਸ: ਹੁੱਡਾ

Saturday, December 1 2018 06:34 AM
ਚੰਡੀਗੜ੍ਹ, ਕਾਂਗਰਸ ਪਾਰਟੀ ਅਗਲੀਆਂ ਲੋਕ ਸਭਾ ਚੋਣਾਂ ਦੇ ਏਜੰਡੇ ਵਿਚ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਜੁੜੇ ਮੁੱਦਿਆਂ ਨੂੰ ਪ੍ਰਮੁੱਖਤਾ ਦੇਵੇਗੀ। ਨੌਜਵਾਨਾਂ ਦੀਆਂ ਸਮੱਸਿਆਵਾਂ ਅਤੇ ਵਿਚਾਰ ਜਾਨਣ ਲਈ ਕਾਂਗਰਸ ਨੇ ਦੇਸ਼ ਭਰ ਵਿਚ ‘ਬਿਹਤਰ ਭਾਰਤ’ ਮੁਹਿੰਮ ਵਿੱਢੀ ਹੈ, ਜਿਸ ਤਹਿਤ ਵਿਦਿਆਰਥੀਆਂ ਅਤੇ ਨੌਜਵਾਨਾਂ ਤੋਂ ਸੁਝਾਅ ਮੰਗੇ ਜਾਣਗੇ। ਇਸ ਸਿਲਸਿਲੇ ਵਿਚ ਅੱਜ ਪੰਜਾਬ ਯੂਨੀਵਰਸਿਟੀ ਵਿਚ ਐੱਨਐੱਸਯੂਆਈ ਵੱਲੋਂ ਕਰਵਾਏ ਸਮਾਗਮ ਵਿਚ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ...

ਕੂੜਾ ਪ੍ਰਬੰਧਨ ਬਾਰੇ ਬੇਸਿੱਟਾ ਰਹੀ ਨਿਗਮ ਦੀ ਮੀਟਿੰਗ

Saturday, December 1 2018 06:33 AM
ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਦੇ ਸਦਨ ਦੀ ਮੀਟਿੰਗ ਦੌਰਾਨ ਠੋਸ ਕੂੜਾ ਪ੍ਰਬੰਧਨ ਦੇ ਨਿਯਮਾਂ ਨੂੰ ਲਾਗੂ ਕਰਨ ਦਾ ਏਜੰਡਾ ਪਾਸ ਨਹੀਂ ਹੋ ਸਕਿਆ। ਇਸ ਸਬੰਧ ਵਿਚ ਪੰਜ ਘੰਟੇ ਹੋਈ ਬਹਿਸ ਵੀ ਬੇਸਿੱਟਾ ਰਹੀ। ਹੁਣ ਇਸ ਏਜੰਡੇ ਬਾਰੇ ਮੁੜ ਲੋਕਾਂ ਤੋਂ ਸੁਝਾਅ ਲਏ ਜਾਣਗੇ। ਦੱਸਣਯੋਗ ਹੈ ਕਿ ਬੀਤੇ ਜੁਲਾਈ ਮਹੀਨੇ ਵਿਚ ਨਿਗਮ ਦੀ ਮੀਟਿੰਗ ਦੌਰਾਨ ਠੋਸ ਕੂੜਾ ਪ੍ਰਬੰਧਨ ਦੇ ਏਜੰਡੇ ਨੂੰ ਪਾਸ ਕਰਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪ੍ਰਵਾਨਗੀ ਲਈ ਭੇਜਿਆ ਸੀ ਅਤੇ ਸਤੰਬਰ ਮਹੀਨੇ ਵਿਚ ਇਸ ਏਜੰਡੇ ਬਾਰੇ ਚੰਡੀਗੜ੍ਹ ਵਾਸੀਆਂ ਤੋਂ ਸੁਝਾਅ ਵੀ ਮੰਗੇ ਗਏ ਸਨ, ਪਰ ਲੋਕਾਂ ਨੇ ਇਸ ਏਜੰਡੇ ਬਾਰ...

ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਹੌਲਦਾਰ ਹਲਾਕ

Friday, November 30 2018 06:38 AM
ਲਾਲੜੂ, ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਸੀਂਹਪੁਰ ਨੇੜੇ ਬੀਤੀ ਸ਼ਾਮ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਚੰਡੀਗੜ੍ਹ ਪੁਲੀਸ ਦੇ ਹੌਲਦਾਰ ਦੀ ਮੌਤ ਹੋ ਗਈ। ਪੁਲੀਸ ਨੇ ਟਰੈੱਕਟਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਵਾਸੀ ਪਿੰਡ ਰਾਣੀਮਾਜਰਾ, ਚੰਡੀਗੜ੍ਹ ਪੁਲੀਸ ਵਿਚ ਹੌਲਦਾਰ ਵਜੋਂ ਤਾਇਨਾਤ ਸੀ। ਉਹ ਆਪਣੇ ਮੋਟਰਸਾਈਕਲ ਰਾਹੀਂ ਹੰਡੇਸਰਾ ਤੋਂ ਆਪਣੇ ਪਿੰਡ ਰਾਣੀਮਾਜਰਾ ਆ ਰਿਹਾ ਸੀ। ਇਸੇ ਦੌਰਾਨ ਸ਼ਾਮ ਦੇ 6 ਵਜੇ ਪਿੰਡ ਸੀਂਹਪੁਰ ਨੇੜੇ...

ਸਕੂਲ ਵਿੱਚ ‘ਗੋਦ ਭਰਾਈ’ ਦੀ ਰਸਮ ਕਾਰਨ ਵਿਵਾਦ

Friday, November 30 2018 06:37 AM
ਚੰਡੀਗੜ੍ਹ ਇਥੋਂ ਦੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-49 ਵਿੱਚ ਗੋਦ ਭਰਾਈ ਦੀ ਰਸਮ ਕੀਤੀ ਗਈ। ਇਸ ਸਬੰਧੀ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕਰਕੇ ਕਿਹਾ ਗਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਜ਼ਰਅੰਦਾਜ਼ ਕਰਕੇ ਸਕੂਲ ਸਮੇਂ ਵਿਚ ਹੀ ਇਹ ਰਸਮ ਕੀਤੀ ਗਈ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਇਸ ਮਾਮਲੇ ਵਿਚ ਜਾਂਚ ਦੇ ਨਿਰਦੇਸ਼ ਦੇ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-49 ਦਾ ਇਹ ਸਕੂਲ ਸ਼ਹਿਰ ਦਾ ਦੂਜਾ ਡੇਅ ਬੋਰਡਿੰਗ ਸਕੂਲ ਹੈ ਜਿਸ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੇ ਵਿਸ਼ੇਸ਼ ਯਤਨਾਂ ਕਰਕੇ ਸ਼ੁਰੂ ਕੀਤਾ ਗਿਆ ਸੀ। ਇਸ ਸਕੂਲ ਵਿਚ ਇਹ ਰਸਮ ਚਾਰ ਦਿਨ ਪ...

ਐਨਫੋਰਸਮੈਂਟ ਵਿੰਗ ਨੇ ਨਾਜਾਇਜ਼ ਕਬਜ਼ੇ ਹਟਾਏ

Friday, November 30 2018 06:37 AM
ਚੰਡੀਗੜ੍ਹ, ਸ਼ਹਿਰ ਦੇ ਬਜ਼ਾਰਾਂ ਦੀਆਂ ਪਾਰਕਿੰਗਾਂ ਵਿੱਚ ਵੈਂਡਰ ਐਕਟ ਦੀ ਆੜ ਹੇਠ ਕਬਜ਼ਾ ਕਰਕੇ ਬੈਠੇ ਲੋਕਾਂ ਨੂੰ ਖਦੇੜਣ ਲਈ ਨਗਰ ਨਿਗਮ ਦੀ ਐਨਫੋਰਸਮੈਂਟ ਟੀਮ ਨੇ ਅੱਜ ਸੈਕਟਰ-19 ਦੇ ਸਦਰ ਬਾਜ਼ਾਰ ਅਤੇ ਸੈਕਟਰ-22 ਦੀ ਸ਼ਾਸਤਰੀ ਮਾਰਕੀਟ ਵਿੱਚ ਵੱਡੀ ਮੁਹਿੰਮ ਚਲਾਈ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਮਾਰਕੀਟ ਦੀਆਂ ਪਾਰਕਿੰਗਾਂ ਵਿੱਚ ਕਬਜ਼ਾ ਕਰਕੇ ਰੱਖੇ ਸਾਮਾਨ ਨੂੰ ਪੰਜ ਟਰੱਕਾਂ ਵਿੱਚ ਲੋਡ ਕਰਕੇ ਜ਼ਬਤ ਕਰ ਲਿਆ। ਇਸ ਕਾਰਵਾਈ ਦਾ ਵੈਂਡਰਾਂ ਨੇ ਵਿਰੋਧ ਵੀ ਕੀਤਾ ਪਰ ਨਿਗਮ ਟੀਮ ਦੇ ਨਾਲ ਪੁਲੀਸ ਵੀ ਹਾਜ਼ਰ ਸੀ ਜਿਸ ਕਾਰਨ ਟੀਮ ਨੇ ਬੇਖੌਫ਼ ਹੋ ਕੇ ਆਪਣੀ ਕਾਰਵਾਈ ਜਾਰੀ ...

ਪਾਰਕਿੰਗ ਦੀ ਘਾਟ ਤੇ ਟਰੈਫਿਕ ਪੁਲੀਸ ਦੀ ਸਖ਼ਤੀ ਤੋਂ ਚੰਡੀਗਡ਼੍ਹ ਵਾਸੀ ਔਖੇ

Friday, November 30 2018 06:36 AM
ਚੰਡੀਗਡ਼੍ਹ, ਚੰਡੀਗਡ਼੍ਹ ਵਿਚ ਪਾਰਕਿੰਗ ਦੀ ਘਾਟ ਅਤੇ ਟਰੈਫਿਕ ਪੁਲੀਸ ਦੀ ਸਖ਼ਤੀ ਨੇ ਚੰਡੀਗਡ਼੍ਹੀਆਂ ਲਈ ਨਵੀਆਂ ਮੁਸੀਬਤਾਂ ਖਡ਼੍ਹੀਆਂ ਕਰ ਦਿੱਤੀਆਂ ਹਨ। ਸ਼ਹਿਰ ਦੇ ਤਕਰੀਬਨ ਹਰੇਕ ਹਿੱਸੇ ਅਤੇ ਮਾਰਕੀਟਾਂ ਵਿਚ ਵਾਹਨ ਖਡ਼੍ਹੇ ਕਰਨ ਲਈ ਪਾਰਕਿੰਗਾਂ ਦੀ ਘਾਟ ਹੈ ਅਤੇ ਲੋਕ ਸਡ਼ਕਾਂ ਕਿਨਾਰੇ ਵਾਹਨ ਖਡ਼੍ਹੇ ਕਰਨ ਲਈ ਮਜਬੂਰ ਹਨ। ਹੁਣ ਟਰੈਫਿਕ ਪੁਲੀਸ ਨੇ ਅਜਿਹੀਆਂ ਥਾਵਾਂ ’ਤੇ ਖਡ਼੍ਹੇ ਵਾਹਨਾਂ ਨੂੰ ਜ਼ਬਤ ਕਰਨ ਦੀ ਕਾਰਵਾੲੀ ਤੇਜ਼ ਕਰ ਦਿੱਤੀ ਹੈ। ਲੋਕਾਂ ਨੂੰ ਜ਼ਬਤ ਹੋਏ ਵਾਹਨਾਂ ਨੂੰ ਛੁਡਵਾਉਣ ਲਈ ਸੈਕਟਰ-23 ਦੇ ਟਰੈਫਿਕ ਪਾਰਕ ਅਤੇ ਟਰੈਫਿਕ ਪੁਲੀਸ ਲਾਈਨ ਸੈਕਟਰ-29 ...

ਪੁਲੀਸ ਅਧਿਕਾਰੀ ਬਣ ਕੇ ਡਾਕਟਰ ਕੋਲੋਂ ਫਿਰੌਤੀ ਵਸੂਲਣ ਵਾਲੇ ਦੋ ਕਾਬੂ

Tuesday, November 27 2018 06:22 AM
ਡੇਰਾਬੱਸੀ, ਪਿੰਡ ਕੂੜਾਵਾਲਾ ਵਿੱਚ ਇਕ ਡਾਕਟਰ ਤੋਂ ਨਕਲੀ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਬਣਕੇ ਇਕ ਲੱਖ ਰੁਪਏ ਵਸੂਲਣ ਵਾਲੇ ਮੁਲਜ਼ਮਾਂ ਵਿੱਚੋਂ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅੱਜ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਨਵੀਰ ਸਿੰਘ ਤੇ ਹਰਜੀਤ ਸਿੰਘ ਵਾਸੀ ਪਟਿਆਲਾ ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਲੰਘੇ ਦਿਨੀ ਪਿੰਡ ਕੂੜਾ...

ਨਾਜਾਇਜ਼ ਸ਼ਰਾਬ ਦੀਆਂ 111 ਪੇਟੀਆਂ ਸਣੇ ਪੰਜ ਗ੍ਰਿਫ਼ਤਾਰ

Tuesday, November 27 2018 06:21 AM
ਜ਼ੀਰਕਪੁਰ, ਪੁਲੀਸ ਨੇ 111 ਪੇਟੀਆਂ (1080) ਨਾਜਾਇਜ਼ ਸ਼ਰਾਬ ਸਮੇਤ ਪੰਜ ਵਿਅਮਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ’ਚ ਮੁਲਜ਼ਮ ਕਾਲੇ ਰੰਗ ਦੀ ਸਕਾਰਪਿਓ ਗੱਡੀ ਵਿੱਚ ਚੰਡੀਗੜ੍ਹ ਤੋਂ ਸ਼ਰਾਬ ਦੀ ਤਸਕਰੀ ਕਰਕੇ ਪੰਜਾਬ ਲੈ ਕੇ ਆ ਰਹੇ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਗੁਪਤ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਤੋਂ ਵੱਡੀ ਮਾਤਰਾ ’ਚ ਸ਼ਰਾਬ ਦੀ ਤਸਕਰੀ ਕਰਕੇ ਪੰਜਾਬ ਲਿਆਈ ਜਾ ਰਹੀ ਹੈ। ਏ.ਐਸ.ਆਈ. ਸਤਨਾਮ ਸਿੰਘ ਦੀ ਅਗਵਾਈ ’ਚ ਨਾਕਾਬੰਦੀ ’ਚ ਪਟਿਆਲਾ ਚੌਕ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਚੰਡੀਗੜ੍ਹ ਤੋਂ...

ਦੋ ਵਿਆਹੁਤਾ ਔਰਤਾਂ ਨੇ ਕੀਤੀ ਖ਼ੁਦਕੁਸ਼ੀ

Tuesday, November 27 2018 06:20 AM
ਡੇਰਾਬਸੀ, ਪਿੰਡ ਜਵਾਹਰਪੁਰ ਦੀ 27 ਸਾਲਾ ਵਿਆਹੁਤਾ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਰਜਨੀ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਜਵਾਹਰਪੁਰ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤੀ ਹੈ। ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਜਨੀ ਦਾ ਚਾਰ ਸਾਲ ਪਹਿਲਾਂ ਵਿਆਹ ਰਣਜੀਤ ਸਿੰਘ ਨਾਲ ਹੋਇਆ ਸੀ ਜੋ ਥ੍ਰੀ-ਵ੍ਹੀਲਰ ਚਲਾਉਂਦਾ ਹੈ। ਦੋਵਾਂ ਦੀ ਵਿਆਹ ਮਗਰੋਂ ਪੌਣੇ ਤਿੰਨ ਸਾਲਾਂ ਦੀ ਲੜਕੀ ਹੈ। ਲੰਘੇ...

ਖਟੌਲੀ ਕਤਲ ਕਾਂਡ: ਅਦਾਲਤ ਵੱਲੋਂ ਲਵਲੀ ਦਾ ਦੋ ਰੋਜ਼ਾ ਪੁਲੀਸ ਰਿਮਾਂਡ

Tuesday, November 27 2018 06:19 AM
ਪੰਚਕੂਲਾ, ਖਟੌਲੀ ਕਤਲ ਕਾਂਡ ਮਾਮਲੇ ’ਚ ਅੱਜ ਲਵਲੀ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸਦਾ ਦੋ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਸੀ। ਉਸ ਨੇ ਇਸ ਕਤਲ ਕਾਂਡ ਬਾਰੇ ਅਤੇ ਪਰਿਵਾਰ ਦੀ ਇਕ ਹੋਰ ਮਹਿਲਾ ਸੁਧਾ ਦੀ ਮੌਤ ਬਾਰੇ ਪੁਲੀਸ ਕੋਲ ਵੱਡਾ ਖੁਲਾਸਾ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲਵਲੀ ਨੇ ਰਿਮਾਂਡ ਦੌਰਾਨ ਦੱਸਿਆ ਕਿ ਉਸ ਦੀ ਮਾਂ ਰਾਜਬਾਲਾ ਤੇ ਲਵਲੀ ਦੇ ਪਤੀ ਰਾਮਕੁਮਾਰ ਤੇ ਭਤੀਜੇ ਮੋਹਿਤ ਨਾਲ ਮਿਲ ਕੇ ਇਨ੍ਹਾਂ ਦੀ ਭਰਜਾਈ ਸੁਧਾ ਦਾ ਦਸੰਬਰ 2016 ਵਿੱਚ ਗਲਾ ਘੁੱਟ ਕੇ ਕਤਲ ਕੀ...

ਸ਼ਬਨਮਦੀਪ ਦੇ ਸਾਥੀ ਦਾ 26 ਤੱਕ ਪੁਲੀਸ ਰਿਮਾਂਡ

Wednesday, November 21 2018 06:00 AM
ਪਟਿਆਲਾ, ਇਥੋਂ ਗਰਨੇਡ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕੀਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੀ ਹਮਾਇਤ ਪ੍ਰਾਪਤ ਸ਼ਬਨਮਦੀਪ ਸਿੰਘ ਦੇ ਬੀਤੇ ਦਿਨ ਕਾਬੂ ਕੀਤੇ ਸਾਥੀ ਜਤਿੰਦਰ ਸਿੰਘ ਮਾਜਰੀ ਵਾਸੀ ਫਤਿਹ ਮਾਜਰੀ ਦਾ ਅੱਜ ਪਟਿਆਲਾ ਦੀ ਅਦਾਲਤ ਨੇ 26 ਨਵੰਬਰ ਤੱਕ ਪੁਲੀਸ ਰਿਮਾਂਡ ਦੇ ਦਿੱਤਾ ਹੈ। ਉਸ ਨੂੰ ਕੱਲ੍ਹ ਸੰਗਰੂਰ ਪੁਲੀਸ ਵੱਲੋਂ ਦਿੜਬਾ ਤੋਂ ਕਾਬੂ ਕਰਨ ਮਗਰੋਂ ਪਟਿਆਲਾ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਇਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਦਕਿ ਆਪਣੇ ਇੱਕ ਹੋਰ ਸਾਥੀ ਗੁਰਸੇਵਕ ਸਿੰਘ ਸੇਵਕ ਸਮੇਤ ਸ਼ਬਨਮਦੀਪ ਸਿੰਘ ਪਹਿਲਾਂ ਹੀ ਪਟਿਆਲਾ ਪ...

ਪਤੀ-ਪਤਨੀ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ

Wednesday, November 21 2018 05:57 AM
ਐਸਏਐਸ ਨਗਰ (ਮੁਹਾਲੀ), ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਜਸਮੀਤ ਸਿੰਘ ਉਰਫ਼ ਡੱਬੂ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਉਰਫ਼ ਪ੍ਰੀਤ ਵਾਸੀ ਫਰੀਦਾਬਾਦ ਨੂੰ 1866 ਨਸ਼ੀਲੀਆਂ ਗੋਲੀਆਂ ਅਤੇ 50 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਮੇਂ ਉਹ ਇੱਥੋਂ ਦੇ ਫੇਜ਼-1 ਵਿੱਚ ਰਹਿ ਰਹੇ ਸਨ। ਐਸਟੀਐਫ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਦਿੱਲੀ ਤੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਲਿਆ ਕੇ ਮੁਹਾਲੀ ਅਤੇ ਚੰਡੀਗੜ੍ਹ ਸਮੇਤ ਹੋਰ ਨੇੜਲੇ ਇਲਾਕਿਆਂ...

ਖਟੌਲੀ ਕਾਂਡ: ਪੁਲੀਸ ਨੇ ਸੱਤ ਮੈਂਬਰੀ ਟੀਮ ਬਣਾਈ

Wednesday, November 21 2018 05:57 AM
ਪੰਚਕੂਲਾ, ਪੰਚਕੂਲਾ ਜ਼ਿਲ੍ਹੇ ਦੇ ਬਰਵਾਲਾ ਇਲਾਕੇ ਦੇ ਪਿੰਡ ਖਟੌਲੀ ਵਿੱਚ ਕੁਝ ਦਿਨ ਪਹਿਲਾਂ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਦਾ ਮਾਮਲਾ ਸੁਲਝਾਉਣ ਲਈ ਪੁਲੀਸ ਨੇ ਸੱਤ ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਇਸ ਵਿੱਚ ਏਸੀਪੀ ਕਾਲਕਾ, ਸੈਕਟਰ-5 ਦੇ ਐਸਐਚਓ, ਦੋ ਸਬ-ਇੰਪਸੈਕਟਰ ਤੇ ਇਕ ਚੌਕੀ ਇੰਚਾਰਜ ਨੂੰ ਸ਼ਾਮਲ ਕੀਤਾ ਗਿਆ ਹੈ। ਪੁਲੀਸ ਇਸ ਵਾਰਦਾਤ ਨੂੰ ਲੈ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਕਈ ਥਾਈਂ ਛਾਪੇ ਮਾਰ ਰਹੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਇਹ ਮਾਮਲਾ ਜ਼ਮੀਨ-ਜਾਇਦਾਦ ਨਾਲ ਸਬੰਧਤ ਹੋ ਸਕਦਾ ਹੈ। ਇਸੇ ਦੌਰਾਨ ਪੁਲੀਸ ਨੇ ਇਸ ਪਰਿਵਾ...

ਕਾਰ ਬਾਜ਼ਾਰ ਮਨੀਮਾਜਰਾ ਤਬਦੀਲ ਹੋਵੇਗਾ

Wednesday, November 21 2018 05:56 AM
ਚੰਡੀਗੜ੍ਹ, ਚੰਡੀਗੜ੍ਹ ਨਗਰ ਨਗਰ ਨਿਗਮ ਨੇ ਹੱਲੋਮਾਜਰਾ ਦੇ ਕਾਰ ਬਾਜ਼ਾਰ ਨੂੰ ਮਨੀਮਾਜਰਾ ਸਥਿਤ ਐਨਏਸੀ ਮਾਰਕੀਟ ਵਿੱਚ ਸ਼ਿਫਟ ਕਰਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਕਾਰ ਬਾਜ਼ਾਰ ਹੁਣ ਹਰ ਐਂਤਵਾਰ ਨੂੰ ਇਥੇ ਐਸਸੀਓ ਨੰਬਰ 35 ਤੋਂ ਲੈਕੇ 46 ਤੱਕ ਦੇ ਸ਼ੋਅਰੂਮਾਂ ਦੇ ਸਾਹਮਣੇ ਵਾਲੀ ਪਾਰਕਿੰਗ ਵਿੱਚ ਲਗਾਇਆ ਜਾਵੇਗਾ। ਨਿਗਮ ਨੇ ਇਹ ਬਾਜ਼ਾਰ ਫਿਲਹਾਲ ਆਰਜ਼ੀ ਤੌਰ ’ਤੇ ਲਗਾਉਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ ਹੱਲੋਮਾਜਰਾ ਵਾਲੀ ਕਾਰ ਬਾਜ਼ਾਰ ਵਾਲੀ ਥਾਂ ਟੂਰਿਸਟ ਤੇ ਸਕੂਲੀ ਬੱਸਾਂ ਲਈ ਪਾਰਕਿੰਗ ਵਜੋਂ ਵਰਤੀ ਜਾਵੇਗੀ। ਮੇਅਰ ਦੇਵੇਸ਼ ਮੋਦਗਿਲ ਨੇ ਕਿਹਾ ਕਿ ਉਨ੍ਹਾਂ ਨੇ ਕਾ...

E-Paper

Calendar

Videos