News: ਪੰਜਾਬ

ਈਸਟ ਇੰਡੀਆ ਕੰਪਨੀ ਅਤੇ ਮੋਦੀ ਵਿੱਚ ਕੋਈ ਫਰਕ ਨਹੀਂ: ਬਲਬੀਰ ਸਿੱਧੂ

Monday, December 14 2020 11:25 AM
ਐਸ.ਏ.ਐਸ.ਨਗਰ (ਮੁਹਾਲੀ), 14 ਦਸੰਬਰ (ਗੁਰਪ੍ਰੀਤ ਸਿੰਘ ਤੰਗੋਰੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਿਕਟੇਟਰਾਂ ਵਾਂਗ ਦੇਸ਼ ਵਾਸੀਆਂ ਉੱਤੇ ਲੋਕ ਵਿਰੋਧੀ ਫੈਸਲੇ ਥੋਪ ਰਹੇ ਹਨ ਅਤੇ ਸ੍ਰੀ ਮੋਦੀ ਤੇ ਈਸਟ ਇੰਡੀਆ ਕੰਪਨੀ ਵਿੱਚ ਕੋਈ ਫ਼ਰਕ ਨਹੀਂ ਹੈ। ਇਹ ਵਿਚਾਰ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸਵੇਰੇ ਪਿੰਡ ਤੰਗੌਰੀ ਵਿਖੇ ਸੰਭੂ ਰੈਲੀ ਵਿੱਚ ਜਾਣ ਲਈ ਇਕੱਤਰ ਹੋਏ ਸੈਂਕੜੇ ਕਾਂਗਰਸੀ ਵਰਕਰਾਂ ਅਤੇ ਪੰਚਾਂ-ਸਰਪੰਚਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ। ਸ੍ਰੀ ਸਿੱਧੂ ਨੇ ਆਖਿਆ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਪਰ ਸ੍ਰੀ ਮੋਦੀ ਮਨਮਾਨੇ ਢ...

ਮੁਲਾਜਮ ਆਗੂ ਜਗਦੇਵ ਸਿੰਘ ਬਾਹੀਆ ਨੂੰ ਸਦਮਾ, ਪਤਨੀ ਦਾ ਦਿਹਾਤ

Monday, December 14 2020 10:38 AM
ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) - ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਆਗੂ ਜਗਦੇਵ ਸਿੰਘ ਬਾਹੀਆ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੀ ਧਰਮਪਤਨੀ ਹਰਬੰਸ ਕੌਰ (65ਸਾਲ) ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਚ ਬਾਹੀਆ ਪਰਿਵਾਰ ਨਾਲ ਸੀ ਪੀ ਆਈ ਦੇ ਜਿਲ੍ਹਾ ਸੈਕਟਰੀ ਸੁਖਦੇਵ ਸਰਮਾ ਅਤੇ ਸਰਕਲ ਸੰਗਰੂਰ ਅਤੇ ਬਰਨਾਲਾ ਦੇ ਆਗੂਆਂ ਜੀਵਨ ਸਿੰਘ ਸਰਕਲ ਪ੍ਰਧਾਨ, ਜਸਮੇਲ ਸਿੰਘ ਜੱਸੀ, ਰਣਜੀਤ ਸਿੰਘ ਬਿੰਝੋਕੀ, ਗੁਰਧਿਆਨ ਸਿੰਘ, ਸਾਧੂ ਸਿੰਘ, ਮਹਿੰਦਰ ਰਾਮ, ਗੋਰਾ ਦਾਸ, ਸਰਵਨ ਕੁਮਾਰ, ਜਗਤਾਰ ਸਿੰਘ, ਜਰਨੈਲ ਸਿੰਘ ਪ੍ਰਧਾਨ ਸਰਕਲ ਬਰ...

ਏਡਜ਼ ਜਾਗਰੂਕਤਾ ਵੈਨ ਲੌਂਗੋਵਾਲ ਪੁੱਜੀ

Monday, December 14 2020 10:38 AM
ਲੌਂਗੋਵਾਲ, 14 ਦਸੰਬਰ (ਜਗਸੀਰ ਸਿੰਘ) - ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਲੌਂਗੋਵਾਲ ਡਾ.ਅੰਜੂ ਸਿੰਗਲਾ ਦੇ ਦਿਸ਼ਾ ਨਿਰਦੇਸ਼ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਵਿੱਚ ਏਡਜ਼ ਐਚਆਈਵੀ ਦੀ ਜਾਗਰੂਕਤਾ ਲਈ ਏਡਜ਼ ਜਾਗਰੂਕਤਾ ਵੈਨਾਂ ਰਾਹੀਂ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਬਲਾਕ ਐਜੂਕੇਟਰ ਯਾਦਵਿੰਦਰ ਨੇ ਦੱਸਿਆ ਕਿ ਵੈਨ ਸੀ ਐਚ ਸੀ ਅਧੀਨ ਪੈਂਦੇ ਪਿੰਡ ਲੌਂਗੋਵਾਲ, ਮੰਡੇਰ ਕਲਾਂ,ਲੋਹਾ ਖੇੜਾ,ਦੁੱਗਾਂ,ਕੁੰਨਰਾਂ ਅਤੇ ਬਡਰੁੱਖਾਂ ਪਹੁੰਚੀ ਜਿਸ ਵਿੱਚ ਆਮ ਲੋਕਾਂ ਅਤੇ ਗਰਭਵਤੀ ਔਰਤਾਂ ਨ...

ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਵੇ ਕੇਂਦਰ ਸਰਕਾਰ- ਪ੍ਰਿੰ. ਕੁਲਦੀਪ ਸਿੰਘ ਚੂੜਲ

Monday, December 14 2020 10:36 AM
ਲਹਿਰਾਗਾਗਾ, 14 ਦਸੰਬਰ (ਜਗਸੀਰ ਲੌਂਗੋਵਾਲ) - ਕੇਂਦਰ ਦੀ ਸਰਕਾਰ ਤਾਨਾਸ਼ਾਹ ਰਵੱਈਆ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਲਵੇ। ਕਿਸਾਨਾਂ ਦੇ ਸਬਰ ਦੀ ਹੋਰ ਪ੍ਰੀਖਿਆ ਨਾ ਲਈ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰ. ਕੁਲਦੀਪ ਸਿੰਘ ਚੂੜਲ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਸੈੱਲ ਸੰਗਰੂਰ ਨੇ ਕਿਸਾਨੀ ਸੰਘਰਸ਼ ਨੂੰ ਸਮੱਰਥਨ ਦੇਣ ਲਈ ਦਿੱਲੀ ਰਵਾਨਾ ਹੋਣ ਮੌਕੇ ਕੀਤਾ। ਪ੍ਰਿੰ. ਚੂੜਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਬਾਰੇ ਥੋਪੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦਰਮਿਆਨ ਹੋਈਆਂ ਬੈਠਕਾਂ ...

3 ਕੋਵਿਡ ਪਾਜ਼ਟਿਵ ਮਰੀਜ਼ ਹੋਮਆਈਸੋਲੇਸ਼ਨ ਤੋਂ ਹੋਏ ਸਿਹਤਯਾਬ - ਡਿਪਟੀ ਕਮਿਸ਼ਨਰ

Monday, December 14 2020 10:36 AM
ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) - ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਰੋਜ਼ਾਨਾ ਕੋਵਿਡ-19 ਵਿਰੁੱਧ ਜੰਗ ਜਿੱਤਣ ਵਾਲਿਆਂ 'ਚ ਅੱਜ ਜ਼ਿਲਾ ਸੰਗਰੂਰ ਤੋਂ 3 ਪਾਜ਼ਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ। ਉਨਾਂ ਕਿਹਾ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਠੀਕ ਹੋਣ ਵਾਲੇ 3 ਜਣਿਆਂ ਨੇ ਹੋਮਆਈਸੋਲੇਸ਼ਨ ਤੋਂ ਕੋਰੋਨਾ ਨੂੰ ਮਾਤ ਦਿੱਤੀ ਹੈ। ਉਨਾਂ ਕਿਹਾ ਕਿ ਕੋਰੋਨਾ ਦੀ ਚਲ ਰਹੀ ਦੂਜੀ ਲਹਿਰ ਤਹਿਤ ਪਹਿਲਾ ਤੋਂ ਹੋਰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਸ੍ਰੀ ਰਾਮਵੀਰ ਨੇ ਜ਼ਿਲ੍ਰਾ ਵਾਸੀਆਂ ਨੂੰ ਅਪੀਲ ਕਰਦਿਆ...

ਲੋਕ ਅਦਾਲਤ 'ਚ 984 ਕੇਸਾਂ ਦਾ ਰਾਜੀਨਾਮੇ ਤਹਿਤ ਨਿਪਟਾਰਾ ਕਰਕੇ 121828762 ਰੁਪਏ ਦੇ ਐਵਾਰਡ ਪਾਸ ਕੀਤੇ - ਨੀਤਿਕਾ ਵਰਮਾ

Monday, December 14 2020 10:35 AM
ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸਾਂ ਨਿਰਦੇਸ਼ਾ ਦੇ ਅਨੁਸਾਰ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੇ ਚੇਅਰਮੈਨ ਸ੍ਰੀ ਹਰਪਾਲ ਸਿੰਘ ਜ਼ਿਲਾ ਅਤੇ ਸੈਸ਼ਨ ਜੱਜ ਸਹਿਬ ਦੀ ਨਿਗਰਾਨੀ ਹੇਠ ਕੋਮੀ ਲੋਕ ਅਦਾਲਤ, ਸੰਗਰੂਰ ਹੈਡ ਕੁਆਟਰ ਦੀ ਅਦਾਲਤਾਂ ਅਤੇ ਸਬ-ਡਵੀਜ਼ਨਾਂ ਮਲੇਰਕੋਟਲਾ, ਸੁਨਾਮ, ਧੂਰੀ ਅਤੇ ਮੂਨਕ ਵਿਖੇ ਵੀ ਲਗਾਈਆਂ ਗਈਆਂ। ਜਿਸ ਵਿੱਚ ਮਿਸ ਜਸਵਿੰਦਰ ਸੀਮਾਰ, ਸ੍ਰੀਮਤੀ ਜਤਿੰਦਰ ਵਾਲੀਆ, ਸ੍ਰੀ ਸ਼ਾਮ ਲਾਲ ਅਤੇ ਮਿਸ ਪੁਨਮ ਬਾਂਸਲ, ਵਧੀਕ ਜਿਲਾ ਅਤੇ ਸੈਸ਼ਨਜ਼ ਜੱਜ ਸਹਿਬਾਨ, ਸੰਗਰੂਰ, ...

ਪੰਜਾਬ ਕਿਸਾਨ ਸਭਾ ਵੱਲੋਂ ਦਿੱਲੀ ਵੱਲ ਵਹੀਰਾਂ ਘੱਤਣ ਦਾ ਸੱਦਾ

Monday, December 14 2020 10:34 AM
ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) - ਪੰਜਾਬ ਕਿਸਾਨ ਸਭਾ ਦੀ ਆਨਲਾਈਨ ਮੀਟਿੰਗ ਮਿਤੀ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਚੇਤਨ ਸਿੰਘ ਬਾਸੀ, ਮੇਜ਼ਰ ਸਿੰਘ ਪੂੰਨਾਵਾਲ, ਸੁਖਵਿੰਦਰ ਸਿੰਘ ਸੇਖੋਂ, ਲਹਿੰਬਰ ਸਿੰਘ ਤੱਗੜ ਤੇ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸਾਥੀ ਲਾਲ ਸਿੰਘ ਧਨੌਲਾ, ਰਾਮ ਸਿੰਘ ਨੂਰਪੁਰੀ ਨੇ ਵੀ ਹਿੱਸਾ ਲਿਆ। ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਅਸੋਕ ਧਾਵਲੇ ਨੇ ਵੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਵਿੱਚ ਸਿਰਕਤ ਕੀਤੀ। ਮੀਟਿੰਗ ਵਿੱਚ ਚਲ ਰਹੇ ਕਿਸਾਨ ਸੰਘਰਸ਼ ਬਾਰੇ ਵਿਆਪਕ ਵਿਚਾਰ ਵਿਟ...

ਸੀਪੀਐੱਫ਼ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ 19 ਦਸੰਬਰ ਨੂੰ ਕਿਸਾਨੀ ਸੰਘਰਸ਼ ਦੇ ਸਮਰਥਨ ਵਿੱਚ ਹੁੰਮ ਹੁੰਮਾਕੇ ਦਿੱਲੀ ਪਹੁੰਚਣ ਦਾ ਐਲਾਨ

Monday, December 14 2020 10:33 AM
ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) - ਸੀਪੀਐੱਫ਼ ਕਰਮਚਾਰੀ ਯੂਨੀਅਨ ਜਿਲਾ ਸੰਗਰੂਰ ਦੇ ਪ੍ਰ੍ਰਧਾਨ ਦੀਦਾਰ ਸਿੰਘ ਛੋਕਰਾਂ ਅਤੇ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਵੱਲੋਂ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਮਿਤੀ 19 ਦਸੰਬਰ 2020 ਨੂੰ 1-00 ਵਜੇ ਦੁਪਿਹਰ ਸੂਬੇ ਦੇ ਸਮੂਹ ਜਿਲਿਆਂ ਦੇ ਮੁਲਾਜਮ ਸ਼ੰਭੂ ਬਾਰਡਰ ਤੇ ਇਕੱਤਰ ਹੋਕੇ ਦਿੱਲੀ ਸੰਘਰਸ਼ ਵੱਲ ਕੂਚ ਕਰਨਗੇ। ਆਗੂਆਂ ਨੇ ਅੱਗੇ ਕਿਹਾ ਕਿ ਜਿਲਾ ਸੰਗਰੂਰ...

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਕੀਮ ਅਧੀਨ ਐਨਰੋਲ ਕੀਤਾ ਜਾਵੇਗਾ

Monday, December 14 2020 10:33 AM
ਫਾਜ਼ਿਲਕਾ, 14 ਦਸੰਬਰ (ਪ.ਪ) ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਸਕੀਮ ਅਧੀਨ ਐਨਰੋਲ ਕੀਤਾ ਜਾਵੇਗਾ ਅਤੇ ਇਸ ਸਕੀਮ ਤਹਿਤ 14 ਦਸੰਬਰ ਤੋਂ 17 ਦਸੰਬਰ 2020 ਤੱਕ ਬਲਾਕ ਅਰਨੀਵਾਲਾ ਦੇ ਪਿੰਡਾਂ ਵਿੱਚ ਲਾਭਪਾਤਰੀਆਂ ਦੇ ਈ ਕਾਰਡ ਬਣਾਏ ਜਾਣਗੇ।

ਸੁਖਬੀਰ ਬਾਦਲ ਨੇ ਰਾਜੂ ਖੰਨਾ ਨੂੰ ਜ਼ਿਲ੍ਹਾ ਪਟਿਆਲਾ ਦਾ ਸਹਾਇਕ ਅਬਜਰਵਰ ਨਿਯੁਕਤ ਕਰਕੇ ਸੋਪੀ ਨਵੀ ਜ਼ਿੰਮੇਵਾਰੀ

Monday, December 14 2020 10:32 AM
ਅਮਲੋਹ, 14 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਲਈ ਜ਼ਿਲ੍ਹਾ ਅਬਜਰਵਰ ਤੇ ਜ਼ਿਲ੍ਹਾ ਸਹਾਇਕ ਅਬਜਰਵਰ ਨਿਯੁਕਤ ਕਰਕੇ ਸੀਨੀਅਰ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਸੌਪੀ ਗਈ ਹੈ ਜਿਸ ਤਹਿਤ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਨੂੰ ਜ਼ਿਲ੍ਹਾ ਪਟਿਆਲਾ ਦਾ ਸਹਾਇਕ ਅਬਜਰਵਰ ਨਿਯੁਕਤ ਕਰਕੇ ਵਿਸ਼ੇਸ਼ ਸੇਵਾ ਸੌਪੀ ਗਈ ਹੈ। ਰਾਜੂ ਖੰਨਾ ਦੇ ਜ਼ਿਲ੍ਹਾ ਪਟਿਆਲਾ ਦਾ ਸਹਾਇਕ ਅਬਜਰਵਰ ਨਿਯੁਕਤ ਹੋਣ ਤੇ ਜਿਥੇ ਹਲਕਾ ਅਮਲੋਹ ਤੇ ਜ਼ਿਲ੍ਹਾ ਪਟਿਆਲਾ ਦ...

ਮੋਦੀ ਸਰਕਾਰ ਤੇ ਹੋਰ ਦਬਾਅ ਬਣਾਉਣ 'ਚ ਸਹਾਈ ਹੋਵੇਗਾ ਸੰਭੂ ਦਾ ਧਰਨਾ- ਸੁਖਜਿੰਦਰ ਰੰਧਾਵਾ

Monday, December 14 2020 10:32 AM
ਰਾਜਪੁਰਾ, ਘਨੌਰ 14 ਦਸੰਬਰ (ਪ.ਪ) ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹਰ ਹੀਲੇ ਕਿਸਾਨਾਂ ਦੇ ਨਾਲ ਖੜ੍ਹੀ ਹੈ। ਇਸ ਲਈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹਨ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ, ਖੇਤੀਬਾੜੀ ਸਬੰਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿਲੋਂ ਨੇ ਕਾਂਗਰਸ ਪਾਰਟੀ ਵਲੋਂ ਸੰਭੂ ਬਾਰਡਰ ਤੇ 14 ਦਸੰਬਰ ਨੁੰ ਦਿੱਤੇ ਜਾ ਰਹੇ ਧਰਨੇ ਦੀਆਂ...

ਵਿਧਾਇਕ ਘੁਬਾਇਆ ਨੇ ਓਡੀਆ ਵਾਲੀ ਵਸਤੀ 'ਚ ਚੱਲ ਰਹੇ ਲੱਗਭੱਗ 70 ਲੱਖ ਰੁਪਏ ਦੇ ਵਿਕਾਸ ਕਮਾਂ ਦਾ ਲਿਆ ਜਾਇਜ਼ਾ

Saturday, December 12 2020 11:10 AM
ਫਾਜ਼ਿਲਕਾ, 12 ਦਸੰਬਰ (ਪ.ਪ) ਫਾਜ਼ਿਲਕਾ ਦੇ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਫਾਜ਼ਿਲਕਾ ਉਪਮੰਡਲ ਅਧੀਨ ਪੈਂਦੀ ਬਸਤੀ ਓਡੀਆ ਵਾਲੀ ਵਿਖੇ ਚੱਲ ਰਹੇ 70 ਲੱਖ ਦੇ ਵਿਕਾਸ ਕਾਰਜਾ ਦਾ ਜਾਇਜਾ ਲਿਆ ਗਿਆ।ਉਨਾਂ ਵਿਕਾਸ ਕੰਮਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਲੋਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਪੰਜਾਹ ਸਾਲਾਂ ਤੋਂ ਇਨ੍ਹਾਂ ਬਸਤੀਆਂ ਦਾ ਕਿਸੇ ਨਾ ਕਿਸੇ ਕਾਰਨਾਂ ਕਰਕੇ ਵਿਕਾਸ ਨਹੀਂ ਹੋ ਸਕਿਆ। ਵਿਧਾਇਕ ਸ. ਘਬਾਇਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲੀ ਪੰਜਾਬ ਸਰਕਾਰ ਸੂਬੇ ਦਾ ਵਿਕਾਸ ਕਰਨ 'ਚ ਕੋਈ...

ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਦੇ ਕਾਰਨ ਕਾਂਗਰਸੀ ਹੀ ਪਾਰਟੀ 'ਚ ਕਰ ਰਹੇ ਨੇ ਘੁਟਣ ਮਹਿਸੂਸ - ਵਿਜੇ ਦਾਨਵ

Saturday, December 12 2020 11:09 AM
ਲੁਧਿਆਣਾ 12 ਦਸੰਬਰ (ਪਰਮਜੀਤ ਸਿੰਘ)- ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵਿਰੋਧੀ ਪਾਰਟੀ ਆਗੂਆਂ ਵੱਲੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਅਕਾਲੀ ਦਲ ਹਲਕਾ ਸੈਂਟਰਲ ਦੇ ਪ੍ਰਧਾਨ ਵਰੁਣ ਮਲਹੋਤਰਾ ਵੱਲੋਂ ਹਲਕਾ ਉਤਰੀ ਦੇ ਉਪਕਾਰ ਨਗਰ ਵਿਖੇ ਰੱਖੇ ਸਮਾਗਮ ਦੌਰਾਨ ਅਕਾਲੀ ਦਲ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਵਿਜੇ ਦਾਨਵ ਵੱਲੋਂ ਕਾਂਗਰਸ ਛੱਡਕੇ ਆਏ ਪਵਨਪਾਲ ਸਿੰਘ ਅਤੇ ਇੰਦਰਦੀਪ ਸਿੰਘ ਮਿੰਕੂ ਨੂੰ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਾਥੀਆਂ ਸਮੇਤ ਜੀ ਆਇਆਂ ਕਹਿੰਦੇ ਹੋਏ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਸ...

16380 ਗੋਲੀਆਂ ਤੇ 12 ਬੌਤਲ ਸ਼ਰਾਬ ਸਮੇਤ 3 ਗ੍ਰਿਫਤਾਰ

Saturday, December 12 2020 11:09 AM
ਫਤਿਹਗੜ੍ਹ ਸਾਹਿਬ, 12 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)- ਥਾਣਾ ਬਡਾਲੀ ਆਲਾ ਸਿੰਘ ਪੁਲਸ ਨੇ 3 ਵਿਅਕਤੀਆਂ ਨੂੰ 16380 ਗੋਲੀਆਂ ਅਤੇ 12 ਬੋਤਲਾ ਸ਼ਰਾਬ ਸਮੇਤ ਵੱਖ-ਵੱਖ ਥਾਵਾ ਤੋਂ ਗ੍ਰਿਫਤਾਰ ਕਰ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਪੀ. ਜਾਂਚ ਜਗਜੀਤ ਸਿੰਘ ਜੱਲ੍ਹਾ ਅਤੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਚੋਹਾਨ ਨੇ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਦੇ ਐਸ. ਐੱਚ. ਓ. ਇੰਸਪੈਕਟਰ ਨਵਦੀਪ ਸਿੰਘ ਅਤੇ ਪੁਲਸ ਚੌਕੀ ਚੁੰਨੀ ਕਲਾਂ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਮੋਟਰਸਾਈਕਲ ਨੰ...

ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਦੇ ਚਾਹਵਾਨਾਂ ਲਈ ਲਗਾਏ ਜਾਣਗੇ ਲੋਨ ਮੇਲੇ

Saturday, December 12 2020 11:08 AM
ਫਾਜ਼ਿਲਕਾ, 12 ਦਸੰਬਰ (ਪ.ਪ) ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ੍ਰੀ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਸਵੈ-ਰੋਜ਼ਗਾਰ ਦਾ ਕਾਰੋਬਾਰ ਕਰਨ ਦੇ ਚਾਹਵਾਨਾਂ ਲਈ ਲੋਨ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਨ ਮੇਲਿਆਂ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਆਪੋ-ਆਪਣੇ ਵਿਭਾਗ ਅਧੀਨ ਚਲਾਈਆਂ ਜਾਂਦੀਆਂ ਸਕੀਮਾਂ ਤੇ ਯੋਜਨਾਂਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਫਾਜ਼ਿਲਕਾ, 17 ਦਸੰਬਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਅ...

E-Paper

Calendar

Videos