Arash Info Corporation

ਮੁਲਾਜਮ ਆਗੂ ਜਗਦੇਵ ਸਿੰਘ ਬਾਹੀਆ ਨੂੰ ਸਦਮਾ, ਪਤਨੀ ਦਾ ਦਿਹਾਤ

14

December

2020

ਸੰਗਰੂਰ, 14 ਦਸੰਬਰ (ਜਗਸੀਰ ਲੌਂਗੋਵਾਲ) - ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਦੇ ਆਗੂ ਜਗਦੇਵ ਸਿੰਘ ਬਾਹੀਆ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੀ ਧਰਮਪਤਨੀ ਹਰਬੰਸ ਕੌਰ (65ਸਾਲ) ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਇਸ ਦੁੱਖ ਦੀ ਘੜੀ ਚ ਬਾਹੀਆ ਪਰਿਵਾਰ ਨਾਲ ਸੀ ਪੀ ਆਈ ਦੇ ਜਿਲ੍ਹਾ ਸੈਕਟਰੀ ਸੁਖਦੇਵ ਸਰਮਾ ਅਤੇ ਸਰਕਲ ਸੰਗਰੂਰ ਅਤੇ ਬਰਨਾਲਾ ਦੇ ਆਗੂਆਂ ਜੀਵਨ ਸਿੰਘ ਸਰਕਲ ਪ੍ਰਧਾਨ, ਜਸਮੇਲ ਸਿੰਘ ਜੱਸੀ, ਰਣਜੀਤ ਸਿੰਘ ਬਿੰਝੋਕੀ, ਗੁਰਧਿਆਨ ਸਿੰਘ, ਸਾਧੂ ਸਿੰਘ, ਮਹਿੰਦਰ ਰਾਮ, ਗੋਰਾ ਦਾਸ, ਸਰਵਨ ਕੁਮਾਰ, ਜਗਤਾਰ ਸਿੰਘ, ਜਰਨੈਲ ਸਿੰਘ ਪ੍ਰਧਾਨ ਸਰਕਲ ਬਰਨਾਲਾ, ਕਰਨੈਲ ਸਿੰਘ ਨਾਗਰੀ, ਰਮੇਸ ਕੁਮਾਰ, ਨਰਜੰਣ ਸਿੰਘ, ਸੁਰਿੰਦਰ ਮੋਹਨ, ਮਲਕੀਤ ਸਿੰਘ ਪ੍ਰਧਾਨ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ, ਸੁਰੇਸ ਕੁਮਾਰ ਸੈਣੀ ਸੈਕਟਰੀ, ਨਵਦੀਪ ਸਿੰਘ ਪ੍ਰਧਾਨ ਪਟਿਆਲਾ, ਸਰਬਜੀਤ ਸਿੰਘ ਸੰਗਰੂਰ ਅਤੇ ਓਮ ਪ੍ਰਕਾਸ ਨੇ ਦੁੱਖ ਸਾਂਝਾ ਕੀਤਾ।