News: ਪੰਜਾਬ

ਕਿਰਸ਼ਨ ਬੋਬੀ ਸ਼੍ਰੌਮਣੀ ਅਕਾਲੀ ਦਲ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਸ਼ਹਿਰੀ ਪ੍ਰਧਾਨ ਬਣੇ

Saturday, December 12 2020 11:07 AM
ਅਮਲੋਹ, 12 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਕਿਰਸ਼ਨ ਵਰਮਾ ਬੋਬੀ ਮੰਡੀ ਗੋਬਿੰਦਗੜ੍ਹ ਨੂੰ ਸ਼੍ਰੌਮਣੀ ਅਕਾਲੀ ਦਲ ਜਿਲ੍ਹਾ ਫਤਹਿਗੜ੍ਹ ਸਾਹਿਬ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕਰਨ ਨਾਲ ਜਿੱਥੇ ਸਮੁੱਚੇ ਜਿਲ੍ਹੇ ਦੇ ਹਿੰਦੂ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਕਿਰਸ਼ਨ ਵਰਮਾ ਬੋਬੀ ਦਾ ਜਿਲ੍ਹਾ ਸ਼ਹਿਰੀ ਪ੍ਰਧਾਨ ਬਣਨਾ ਸਮੁੱਚੇ ਹਲਕਾ ਅਮਲੋਹ ਦੇ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਇਸ ਗੱਲ ਦਾ ਪ੍ਰਗ...

ਮੁੱਖ ਮੰਤਰੀ ਵੱਲੋਂ ਇਕ ਜਨਵਰੀ, 2021 ਤੱਕ ਅੰਦਰੂਨੀ ਇਕੱਤਰਤਾ 100 ਵਿਅਕਤੀਆਂ ਤੱਕ ਅਤੇ ਬਾਹਰੀ ਇਕੱਤਰਤਾ 250 ਤੱਕ ਸੀਮਿਤ ਰੱਖਣ ਦੇ ਹੁਕਮ

Friday, December 11 2020 02:13 PM
ਚੰਡੀਗੜ੍ਹ, 11 ਦਸੰਬਰ ਵਿਆਹਾਂ ਅਤੇ ਪਾਰਟੀਆਂ ਦੌਰਾਨ ਕੋਵਿਡ ਦੀਆਂ ਰੋਕਾਂ ਦੀ ਵੱਡੀ ਪੱਧਰ 'ਤੇ ਉਲੰਘਣਾ ਦੀਆਂ ਸ਼ਿਕਾਇਤਾਂ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਇਕ ਜਨਵਰੀ, 2021 ਤੱਕ ਇਨਡੋਰ ਅਤੇ ਆਊਟਡੋਰ ਇਕੱਠਾਂ ਦੀ ਗਿਣਤੀ ਕ੍ਰਮਵਾਰ 100 ਅਤੇ 250 ਤੱਕ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਤ ਦਾ ਕਰਫਿਊ ਇਕ ਜਨਵਰੀ, 2021 ਤੱਕ ਵਧਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਮੈਰਿਜ ਪੈਲੇਸਾਂ ਅਤੇ ਹੋਰ ਥਾਂ...

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਡੀ.ਸੀ ਸੰਗਰੂਰ ਨੂੰ ਦਿੱਤਾ ਮੰਗ ਪੱਤਰ

Friday, December 11 2020 02:07 PM
ਸੰਗਰੂਰ,11 ਦਸੰਬਰ (ਜਗਸੀਰ ਲੌਂਗੋਵਾਲ ) - ਆਮ ਆਦਮੀ ਪਾਰਟੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਪੀ ਜੀ ਆਈ ਸੰਗਰੂਰ ਦੀ ਬਿਲਡਿੰਗ ਦਾ ਅੱਗ ਬੁਝਾਉ ਪ੍ਰਬੰਧ ਬਿਨਾਂ ਪੂਰੇ ਕਰੇ ਐਨ ਓ ਸੀ ਕੱਟ ਦੇਣ ਦਾ ਮੁੱਦਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਧਿਆਨ ਵਿਚ ਲਿਆਂਦਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਪੀ ਜੀ ਆਈ ਸੰਗਰੂਰ ਦਾ ਬਹੁਤ ਸਾਰਾ ਕੰਮ ਹਾਲੇ ਬਾਕੀ ਹੈ ਜਿਸ ਕਾਰਨ ਫਾਇਰ ਸਿਸਟਮ ਦਾ ਕੰਮ ਵੀ ਕਾਫੀ ਬਾਕੀ ਹੈ ਜਿਵੇ ਕਿ ਬਿਲਡਿੰਗ ਦੇ ਚਾਰੇ ਪਾਸੇ ਫਾਇਰ ਡਾਈਡ੍ਰੈਟ ਦੀ ਪਾਈਪ...

4 ਕੋਵਿਡ ਪਾਜ਼ਟਿਵ ਮਰੀਜ਼ਾਂ ਨੇ ਹੋਮਆਈਸੋਲੇਜ਼ਨ ਤੋਂ ਕੋਰੋਨਾ ਨੂੰ ਦਿੱਤੀ ਮਾਤ- -ਡਿਪਟੀ ਕਮਿਸ਼ਨਰ

Friday, December 11 2020 02:06 PM
ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ ) - ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ ਤੋਂ ਮਿਸ਼ਨ ਫਤਿਹ ਤਹਿਤ 4 ਜਣੇ ਅੱਜ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਹੋਮਆਈਸੋਲੇਸ਼ਨ ਤੋਂ ਸਿਹਤਯਾਬ ਹੋਏ। ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ 4 ਮਰੀਜ਼ਾਂ ਨੇ ਹੋਮਆਈਸੋਲੇਸ਼ਨ ਤੋਂ ਕਰੋਨਾ ਨੂੰ ਮਾਤ ਦਿੱਤੀ। ਉਨ੍ਹਾਂ ਤੰਦਰੁਸਤ ਹੋਏ ਵਿਅਕਤੀਆ ਨੂੰ ਆਪਣੇ ਆਲੇ ਦੁਆਲੇ ਦੂਜੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੀ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸੰਗਰੂਰ ਵਾ...

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ-ਕਮ-ਸਵੈ ਰੋਜ਼ਗਾਰ ਕੈਂਪ

Friday, December 11 2020 02:05 PM
ਫ਼ਤਹਿਗੜ੍ਹ ਸਾਹਿਬ, 11 ਦਸੰਬਰ- ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋਜ਼ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵੱਲ ਪ੍ਰੇਰਿਤ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪਲੇਸਮੈਂਟ ਕੈਂਪ ਅਤੇ ਸਵੈ ਰੋਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ ਮਿਤੀ 11-12-2020 ਨੂੰ ਪਲੇਸਮੈਂਟ-ਕਮ-ਸਵੈ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕ...

ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਦੇਣ ਲਈ ਤਰਕਸ਼ੀਲ ਸੁਸਾਇਟੀ ਦੇ ਕਾਫ਼ਲੇ ਅੱਜ ਜਾਣਗੇ ਦਿੱਲੀ

Friday, December 11 2020 02:05 PM
ਸੰਗਰੂਰ,11 ਦਸੰਬਰ ( ਜਗਸੀਰ ਲੌਂਗੋਵਾਲ ) - ਆਪਣੇ ਖੇਤਾਂ, ਸੁਪਨਿਆਂ ਤੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਪੰਜਾਬ ਦੇ ਅੰਨਦਾਤਿਆਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਿਆ ਜਾ ਘੋਲ ਹੱਕੀ ਤੇ ਸਮੇਂ ਹਾਣ ਦਾ ਹੈ,ਜਿਸ ਨੂੰ ਹਰ ਵਰਗ ਦੀ ਹਮਾਇਤ ਹਾਸਲ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਬੰਦਕ ਮੁਖੀ ਗੁਰਦੀਪ ਸਿੰਘ ਸਿੱਧੂ ਨੇ ਤਰਕਸ਼ੀਲ ਸੁਸਾਇਟੀ ਇਕਾਈ ਮਾਨਸਾ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਮੀਡੀਆ ਵਿਭਾਗ ਦੇ ਮੁਖੀ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਜਨਤਕ ਅਦਾਰਿਆਂ ਨੂੰ ਵੇਚਣ ਵੱਟਣ ਤੁਰੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਕਾ...

ਸੰਗਤ ਤੱਕ ਗੁਰਮਤਿ ਦੀ ਜਾਣਕਾਰੀ ਸਪੱਸ਼ਟ ਰੂਪ ਵਿਚ ਪਹੁੰਚਾਉਣਾ ਪ੍ਰਚਾਰਕ ਸ਼੍ਰੇਣੀ ਦਾ ਫ਼ਰਜ਼- ਬੀਬੀ ਜਗੀਰ ਕੌਰ

Friday, December 11 2020 02:04 PM
ਸੰਗਰੂਰ 11 ਦਸੰਬਰ (ਜਗਸੀਰ ਲੌਂਗੋਵਾਲ ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰ ਜਥਿਆਂ ਨਾਲ ਅੱਜ ਇਕ ਵਿਸ਼ੇਸ਼ ਇਕੱਤਰਤਾ ਕਰਕੇ ਪ੍ਰਚਾਰਕ ਸ਼੍ਰੇਣੀ ਨੂੰ ਸਿੱਖੀ ਪ੍ਰਚਾਰ ਲਈ ਗੁਰਮਤਿ ਸਮਾਗਮਾਂ ਦੇ ਨਾਲ-ਨਾਲ ਸੰਵਾਦ ਵਿਧੀ ਦਾ ਸਹਾਰਾ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੋਸ਼ਲ ਮੀਡੀਆ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਪ੍ਰਚਾਰਕ ਸ਼੍ਰੇਣੀ ਇਸ ਮਾਧਿਅਮ ਰਾਹੀਂ ਵੀ ਸੰਗਤ ਤੱਕ ਪਹੁੰਚ ਕਰੇ। ਸ਼੍ਰੋਮਣੀ ਕਮੇਟੀ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿ...

ਨਗਰ ਨਿਗਮ ਲੁਧਿਆਣਾ ਵੱਲੋਂ ਸਵੱਛਤਾ ਚੈਂਪੀਅਨ ਸਨਮਾਨ ਸਮਾਰੋਹ ਆਯੋਜਿਤ

Friday, December 11 2020 02:03 PM
ਲੁਧਿਆਣਾ, 11 ਦਸੰਬਰ - ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਸਵੱਛ ਭਾਰਤ ਮਿਸ਼ਨ ਤਹਿਤ 'ਸਵੱਛ ਸਰਵੇਖਣ-2021' ਦੇ ਮੱਦੇਨਜ਼ਰ ਸ਼ਹਿਰ ਦੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਅਧੀਨ ਸਵੱਛਤਾ ਚੈਂਪੀਅਨ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮਾਨਯੋਗ ਮੇਅਰ ਸ. ਬਲਕਾਰ ਸਿੰਘ ਸੰਧੂ ਵੱਲੋਂ ਜੇਤੂਆਂ ਨੂੰ ਸਰਟੀਫਿਕੇਟ, ਟਰਾਫੀ ਅਤੇ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ। ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀਮਤੀ ਸਵਾਤੀ ਟਿਵਾਣਾ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿੱਚ ਵੱਖ-ਵੱਖ ਪੰਜ ਕੈਟਾਗਰੀਆਂ ਨੂੰ ਸਨਮਾਨਿ...

ਆਬਕਾਰੀ ਵਿਭਾਗ ਨੇ ਪੁਲਿਸ ਨਾਲ ਸਾਂਝੀ ਕਾਰਵਾਈ ਵਿੱਚ 1400 ਲੀਟਰ ਈਐਨਏ ਦੀ ਵੱਡੀ ਖੇਪ ਕੀਤੀ ਬਰਾਮਦ

Friday, December 11 2020 02:02 PM
ਚੰਡੀਗੜ੍ਹ/ਐਸ.ਏ.ਐਸ.ਨਗਰ, 11 ਦਸੰਬਰ: ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਦੀ ਚੋਰੀ ਵਿੱਚ ਸ਼ਾਮਲ ਤਸਕਰਾਂ ਖਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਆਬਕਾਰੀ ਵਿਭਾਗ, ਆਬਕਾਰੀ ਪੁਲਿਸ ਅਤੇ ਅੰਮਿ੍ਰਤਸਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਅਤੇ ਇਕ ਮਹਿੰਦਰਾ ਪਿਕ-ਅਪ ਜਿਸਦਾ ਨੰਬਰ ਪੀ.ਬੀ.-02-ਟੀ.ਜੀ.-1147 ਹੈ, ਤੋਂ ਈ.ਐਨ.ਏ. ਦੇ 200 ਲੀਟਰ ਦੇ 7 ਡਰੱਮ (ਕੁੱਲ 1400 ਲੀਟਰ) ਬਰਾਮਦ ਕੀਤੇ। ਟੀਮ ਨੇ ਮਹਿੰਦਰਾ ਪਿਕ-ਅਪ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਨਾਲ ਲੈ ਕੇ ਪੀ.ਬੀ.-10 ਸੀ.ਜੀ.-0070 ਨੰਬਰ ਵਾਲੀ ਇੱਕ...

ਦਸਤਾਰ ਚੇਤਨਾ ਮਾਰਚ 13 ਦਸੰਬਰ ਨੂੰ, ਗੁਰਦੁਆਰਾ ਸੰਗਤਸਰ ਸਾਹਿਬ ਤੋਂ ਹੋਵੇਗਾ ਸ਼ੁਰੂ

Friday, December 11 2020 08:03 AM
ਮੰਡੀ ਗੋਬਿੰਦਗੜ੍ਹ, 11 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)- ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਧੰਨ ਮਾਤਾ ਗੁਜਰ ਕੋਰ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਦਸਤਾਰ ਚੇਤਨਾਂ ਮਾਰਚ 13 ਦਸੰਬਰ 2020 ਦਿਨ ਐਤਵਾਰ ਨੂੰ ਸਵੇਰੇ ਸਜਾਇਆ ਜਾ ਰਿਹਾ ਹੈ ਇਸ ਦਸਤਾਰ ਚੇਤਨਾਂ ਮਾਰਚ ਸਬੰਧੀ ਜਾਣਕਾਰੀ ਦੇਦੇ ਹੋਏ ਹਰਪ੍ਰੀਤ ਸਿੰਘ ਵਿੱਕੀ ਚਾਹਲ ਅਤੇ ਪ੍ਰਧਾਨ ਰੋਸ਼ਨ ਸਿੰਘ ਨੇ ਦਸਿਆ ਕਿ ਇਹ ਦਸਤਾਰ ਚੇਤਨਾ ਮਾਰਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਸੰਗਤਸਰ ਸਾਹਿਬ ਮੁੱਹਲਾ ਸੰਗਤਪੁਰਾ ਤੋਂ ਮਿਤੀ...

ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਸੀ.ਈ.ਓ. ਵੱਲੋਂ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਲਈ ਕੀਤੀ ਮੀਟਿੰਗ

Friday, December 11 2020 07:16 AM
ਲੁਧਿਆਣਾ, 11 ਦਸੰਬਰ (ਬਿਕਰਮਪ੍ਰੀਤ) - ਕਮਿਸ਼ਨਰ ਨਗਰ ਨਿਗਮ ਅਤੇ ਸੀ.ਈ.ਓ. ਲੁਧਿਆਣਾ ਸਮਾਰਟ ਸਿਟੀ ਲਿਮਟਿਡ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਦੀ ਪ੍ਰਧਾਨਗੀ ਹੇਠ ਸਮਾਰਟ ਸਿਟੀ ਮਿਸ਼ਨ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਥਾਨਕ ਨਗਰ ਨਿਗਮ ਦੇ ਜ਼ੋਨ-ਡੀ ਦਫ਼ਤਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ ਅਤੇ ਅਧਿਕਾਰੀਆਂ ਨੂੰ ਪ੍ਰਾਜੈਕਟਾਂ ਦੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਦਿੱਤੇ। ਸ੍ਰੀ ਸੱਭਰਵਾਲ ਨੇ ਦੱਸਿਆ ਕਿ ਮੌਜੂਦਾ ਸਥਿਤੀ ਵਿੱਚ 10 ਪ੍ਰੋਜੈਕਟ...

ਕਰੋਨਾ ਵਾਇਰਸ ਤੋਂ ਬਚਾਓ ਸਬੰਧੀ ਜਾਗਰੂਕਤਾ ਲਈ ਪ੍ਰਚਾਰ ਵੈਨ ਕੀਤੀ ਰਵਾਨਾ

Friday, December 11 2020 06:56 AM
ਭਗਤਾ ਭਾਈ, 11 ਦਸੰਬਰ (ਪ.ਪ) ਸਿਹਤ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਿਵਲ ਸਰਜਨ ਬਠਿੰਡਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜਪਾਲ ਸਿੰਘ ਦੀ ਅਗਵਾਈ ਹੇਠ ਅੱਜ ਕਰੋਨਾ ਵਾਇਰਸ ਤੋਂ ਬਚਾਓ ਅਤੇ ਜਾਗਰੂਕਤਾ ਸਬੰਧੀ ਪ੍ਰਚਾਰ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਪ੍ਰਚਾਰ ਵੈਨ ਵਿੱਚ ਲੱਗੀ ਐਲ ਈ ਡੀ ਅਤੇ ਆਡੀਓ ਰਾਹੀਂ ਬਲਾਕ ਭਗਤਾ ਦੇ ਤਕਰੀਬਨ ਸਾਰੇ ਪਿੰਡਾਂ ਵਿਚ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ, ਜਿਸ ਰਾਹੀਂ ਲੋਕਾਂ ਨੂੰ ਕੋਰੋਨਾ ਦੀ ਦੂਜੀ ਪਾਰੀ ਦੇ ਆਉਣ ਸਬੰਧੀ ਸੁਚੇਤ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਵਲੋਂ ਇਸ ਵਾਇਰਸ ਤੋਂ ਬਚਾਓ...

ਸਬਜ਼ੀਆਂ ਦੀ ਬਾਗਬਾਨੀ ਵਿਸ਼ੇ 'ਤੇ ਵਿਸ਼ੇਸ਼ ਵੈਬੀਨਾਰ

Thursday, December 10 2020 10:06 AM
ਲੁਧਿਆਣਾ, 10 ਦਸੰਬਰ (ਪਰਮਜੀਤ ਸਿੰਘ) : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਡਾ. ਇੰਦਰਜੀਤ ਸਿੰਘ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਵਲੋਂ ਅੱਜ ਇੱਕ ਵਿਸ਼ੇਸ਼ ਵੈਬੀਨਾਰ “ਸਬਜ਼ੀਆਂ ਦੀ ਬਾਗਬਾਨੀ'' ਵਿਸ਼ੇ 'ਤੇ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਇਆ ਗਿਆ ਜਿਸ ਵਿੱਚ ਡਾ. ਸਰਬਜੀਤ ਸਿੰਘ ਬੱਲ ਸਾਬਕਾ ਡਾਇਰੈਕਟਰ, ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮੁੱਖ ਭਾਸ਼ਣ ਦਿੱਤਾ। ਮੂਲ ਮੰਤਰ ਦੇ ਜਾਪ ਉਪਰੰਤ ਡਾ. ਮਹਿੰਦਰ ਸਿੰਘ ਡਾਇਰੈਕਟਰ, ਡਾ. ਇੰਦਰਜੀਤ ਸਿੰਘ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਅਤੇ ਸੰਪਾਦਕ ਬਹੁਮੰਤਵੀ ਖੇਤੀ ਨੇ ਸ...

ਕਿਸਾਨੀ ਅੰਦੋਲਨ ਸਬੰਧੀ ਸਿੱਖ ਵਿਦਵਾਨਾਂ, ਕਥਾ ਵਾਚਕਾਂ, ਰਾਗੀ ਅਤੇ ਗ੍ਰੰਥੀ ਸਿੰਘਾਂ ਦੀ ਅਹਿਮ ਮੀਟਿੰਗ

Thursday, December 10 2020 09:44 AM
ਲੁਧਿਆਣਾ 10 ਦਸੰਬਰ (ਕੁਲਦੀਪ ਸਿੰਘ) ਭਾਈ ਗੁਰਦਾਸ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਅੱਜ ਕਿਸਾਨ ਅੰਦੋਲਨ ਸਬੰਧੀ ਸਿੱਖ ਵਿਦਵਾਨਾਂ, ਕਥਾ ਵਾਚਕਾਂ, ਰਾਗੀ, ਗ੍ਰੰਥੀ ਸਿੰਘਾਂ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਮਹੱਤਵਪੂਰਨ ਮੀਟਿੰਗ ਹੋਈ। ਜਿਸ ਵਿੱਚ ਸਭ ਤੋਂ ਪਹਿਲਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਮੋਰਚੇ ਤੇ ਡਟੇ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਚੜ•ਦੀ ਕਲਾ ਲਈ ਅਰਦਾਸ ਕੀਤੀ ਗਈ। ਇਕਜੁਟਤਾ ਨਾਲ ਦੇਸ਼ ਦੀ ਕੇਂਦਰੀ ਸਰਕਾਰ ਨੂੰ ਇਹ ਸਪਸ਼ਟ ਕੀਤਾ ਗਿਆ ਕਿ ਚੱਲ ਰਹੇ ਦੇਸ਼ ਵਿਆਪੀ ਕਿਸਾਨੀ ਸੰਘਰਸ਼ ਨੂੰ ਕੇਵਲ ਸਿੱਖਾਂ ਨਾਲ ਜੋੜ ਕੇ ਨਾ ਦੇਖਿਆ ਜਾਵੇ ਬਲਕਿ ਇਹ...

ਬਿਲਡਿੰਗ ਡਿਜ਼ਾਇਨਰ ਐਸੋਸੀਏਸ਼ਨ ਰਜਿ. ਪੰਜਾਬ ਵੱਲੋਂ ਮਜ਼ਦੂਰ ਕਿਸਾਨ ਅੰਦੋਲਨ ਦਾ ਸਮਰਥਨ

Thursday, December 10 2020 09:23 AM
ਕੁਰਾਲੀ, 10 ਦਸੰਬਰ (ਰਾਜੀਵ ਸਿੰਗਲਾ/ਪਰਮਜੀਤ ਸਿੰਘ) ਬਿਲਡਿੰਗ ਡਿਜ਼ਾਇਨਰ ਐਸੋਸੀਏਸ਼ਨ ਰਜਿ. ਪੰਜਾਬ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਜਸਮੀਤ ਸਿੰਘ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਭਾਰਤ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਦਿੱਤੇ ਜਾ ਰਹੇ ਧਰਨੇ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਸਬੰਧੀ ਪਿਛਲੇ ਕਈ ਦਿਨਾਂ ਤੋਂ...

E-Paper

Calendar

Videos