ਅਮਿਤ ਸ਼ਾਹ ਨੇ ਆਪਣੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ
Wednesday, October 27 2021 08:07 AM

ਨਵੀਂ ਦਿੱਲੀ, 27 ਅਕਤੂਬਰ - ਅਮਿਤ ਸ਼ਾਹ ਨੇ ਆਪਣੇ ਬਿਆਨ 'ਤੇ ਸਪਸ਼ਟੀਕਰਨ ਦਿੱਤਾ ਹੈ ਜਿਸ ਵਿਚ ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਅਨਪੜ੍ਹ ਵਿਅਕਤੀ ਦੇਸ਼ ਦੀ ਤਰੱਕੀ ਵਿਚ ਯੋਗਦਾਨ ਨਹੀਂ ਪਾ ਸਕਦਾ | ਅਮਿਤ ਸ਼ਾਹ ਨੇ ਕਿਹਾ ਕਿ ਮੈਨੂੰ ਇਸ ਬਿਆਨ ਲਈ ਟ੍ਰੋਲ ਕੀਤਾ ਗਿਆ ਸੀ ਪਰ ਮੈਂ ਦੁਬਾਰਾ ਕਹਿਣਾ ਚਾਹਾਂਗਾ ਕਿ 'ਅਨਪੜ੍ਹਾਂ ਦੀ ਫ਼ੌਜ ਨਾਲ ਕੋਈ ਵੀ ਦੇਸ਼ ਵਿਕਾਸ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਨੂੰ ਸਿੱਖਿਅਤ ਕਰੇ। ਕੋਈ ਵਿਅਕਤੀ ਜਿਸ ਨੂੰ ਆਪਣੇ ਸੰਵਿਧਾਨਕ ਅਧਿਕਾਰਾਂ ਬਾਰੇ ਪਤਾ ਨਹੀਂ ਹੈ, ਉਹ ਇਸ ਵਿਚ ਯੋਗਦਾਨ ਨਹੀਂ ਪ...

Read More

ਸਿੱਧੂ ਦੇ ਟਵੀਟ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਪਲਟਵਾਰ
Wednesday, October 27 2021 08:07 AM

ਚੰਡੀਗੜ੍ਹ, 27 ਅਕਤੂਬਰ - ਸਿੱਧੂ ਦੇ ਟਵੀਟ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸਿੱਧੂ ਕੁਝ ਨਹੀਂ ਜਾਣਦੇ ਅਤੇ ਬਹੁਤ ਜ਼ਿਆਦਾ ਬੋਲਦੇ ਹਨ ਉਹ ਦਿਮਾਗ ਨਹੀਂ ਰੱਖਦੇ।

Read More

ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਟਵੀਟ
Wednesday, October 27 2021 08:06 AM

ਚੰਡੀਗੜ੍ਹ, 27 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕੀਤਾ ਗਿਆ ਅਤੇ ਕਿਹਾ ਕਿ ਭਾਜਪਾ ਦੇ ਵਫ਼ਾਦਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਹਨ | ਟਵੀਟ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਨੇ ਆਪਣੇ ਆਪ ਨੂੰ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ |...

Read More

ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਕਰੇਗੀ ਮਾਹਿਰਾਂ ਦੀ ਕਮੇਟੀ, ਸੁਪਰੀਮ ਕੋਰਟ ਨੇ ਕਿਹਾ - ਜਾਸੂਸੀ ਮਨਜ਼ੂਰ ਨਹੀਂ
Wednesday, October 27 2021 08:06 AM

ਨਵੀਂ ਦਿੱਲੀ, 27 ਅਕਤੂਬਰ - ਸੁਪਰੀਮ ਕੋਰਟ ਨੇ ਪੈਗਾਸਸ ਜਾਸੂਸੀ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ 'ਤੇ ਆਪਣਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਮਾਹਿਰ ਕਮੇਟੀ ਵਲੋਂ ਕੀਤੀ ਜਾਵੇਗੀ। ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਇਹ ਵੀ ਕਿਹਾ ਕਿ ਕਿਸੇ ਵੀ ਕੀਮਤ 'ਤੇ ਲੋਕਾਂ ਦੀ ਜਾਸੂਸੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਕੋਰਟ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਜਾਂਚ ਲਈ ਅੱਠ ਹਫ਼ਤਿਆਂ ਦਾ ਸਮਾਂ ਦਿੱਤਾ ਹੈ।...

Read More

1 ਲੱਖ ਤੋਂ ਉੱਪਰ ਵੈਟ ਟੈਕਸ ਦੇ ਬਕਾਇਆਂ ਨੂੰ ਦੋ ਕਿਸ਼ਤਾਂ ਵਿਚ ਲੈਣ ਦਾ ਫ਼ੈਸਲਾ - ਚਰਨਜੀਤ ਸਿੰਘ ਚੰਨੀ
Wednesday, October 27 2021 08:05 AM

ਲੁਧਿਆਣਾ,27ਅਕਤੂਬਰ- ਕੈਬਿਨੇਟ ਮੀਟਿੰਗ 'ਚ ਲਏ ਫ਼ੈਸਲੇ - ਵੈਟ ਦੇ ਝਗੜਿਆਂ ਦਾ ਨਿਪਟਾਰਾ ਜਲਦ,ਫੋਕਲ ਪੁਆਇੰਟਾਂ ਵਿਚ ਉਸਾਰੀ ਕਰਨ ਦੇ ਨਿਯਮਾਂ 'ਚ ਨਰਮੀ, 48 ਹਜਾਰ ਵੈਟ ਸੰਬੰਧੀ ਝਗੜੇ ਖ਼ਤਮ,1ਲੱਖ ਤੋਂ ਉੱਪਰ ਵੈਟ ਟੈਕਸ ਦੇ ਬਕਾਇਆਂ ਨੂੰ ਦੋ ਕਿਸ਼ਤਾਂ ਵਿਚ ਲੈਣ ਦਾ ਫ਼ੈਸਲਾ। ਵਪਾਰੀਆਂ ਨੂੰ ਤੰਗ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਵਪਾਰੀਆਂ ਨੂੰ ਟੈਕਸ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਦੀ ਲੋੜ ਨਹੀਂ।...

Read More

ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ - ਚਰਨਜੀਤ ਸਿੰਘ ਚੰਨੀ
Wednesday, October 27 2021 08:05 AM

ਜੇਕਰ ਬੀ.ਐੱਸ.ਐਫ. ਦਾ ਮਸਲਾ ਕੇਂਦਰ ਸਰਕਾਰ ਨਹੀਂ ਹੱਲ ਕਰਦੀ ਤਾਂ ਅਸੀਂ ਸੁਪਰੀਮ ਕੋਰਟ ਜਾਵਾਂਗੇ

Read More

ਸਾਢੇ 9 ਸਾਲ ਮੈਂ ਸੂਬੇ ਦਾ ਗ੍ਰਹਿ ਮੰਤਰੀ ਰਿਹਾ - ਕੈਪਟਨ
Wednesday, October 27 2021 08:04 AM

ਚੰਡੀਗੜ੍ਹ, 27 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਰੱਖਿਆ ਦੇ ਮੁੱਦੇ 'ਤੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਮੈਂ ਸਾਢੇ 9 ਸਾਲ ਸੂਬੇ ਦਾ ਗ੍ਰਹਿ ਮੰਤਰੀ ਰਿਹਾ ਹਾਂ, ਪੰਜਾਬ ਦੀ ਸੁਰੱਖਿਆ ਮੇਰੇ ਲਈ ਸੱਭ ਤੋਂ ਅਹਿਮ ਹੈ |

Read More

ਭਿਆਨਕ ਅੱਗ 'ਚ 12 ਤੋਂ 15 ਘਰ ਸੜੇ , 1 ਜ਼ਖਮੀ
Wednesday, October 27 2021 08:04 AM

ਮੱਲਣ ਪਿੰਡ (ਧਾਰਾਵੜ) ਕੁੱਲੂ, 27 ਅਕਤੂਬਰ - ਅੱਜ ਤੜਕੇ 3:30 ਵਜੇ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। 12 ਤੋਂ 15 ਘਰ ਪੂਰੀ ਤਰ੍ਹਾਂ ਸੜ ਗਏ ਹਨ ਅਤੇ 1 ਜ਼ਖਮੀ ਹੈ। ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀਆਂ ਜਾਣਗੀਆਂ ਰਾਹਤ ਸਮਗਰੀ।

Read More

ਅੱਤਵਾਦੀ ਫੰਡਿੰਗ ਮਾਮਲੇ 'ਚ ਐਨ.ਆਈ.ਏ. ਨੇ ਅੱਜ ਜੰਮੂ-ਕਸ਼ਮੀਰ 'ਚ ਕੀਤੀ ਛਾਪੇਮਾਰੀ
Wednesday, October 27 2021 08:03 AM

ਨਵੀਂ ਦਿੱਲੀ, 27 ਅਕਤੂਬਰ - ਅੱਤਵਾਦੀ ਫੰਡਿੰਗ ਮਾਮਲੇ 'ਚ ਗੈਰ-ਕਾਨੂੰਨੀ ਜਮਾਤ-ਏ-ਇਸਲਾਮੀ ਸਮੂਹ ਦੇ ਖ਼ਿਲਾਫ਼ ਚੱਲ ਰਹੀ ਜਾਂਚ 'ਚ ਐਨ.ਆਈ.ਏ. ਨੇ ਅੱਜ ਜੰਮੂ-ਕਸ਼ਮੀਰ 'ਚ ਇਸ ਦੇ ਕਾਡਰਾਂ ਦੇ ਖ਼ਿਲਾਫ਼ ਰਿਹਾਇਸ਼ੀ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨ.ਆਈ.ਏ. ਨੇ ਜੰਮੂ-ਕਸ਼ਮੀਰ ਪੁਲਿਸ ਅਤੇ ਸੀ.ਆਰ.ਪੀ.ਐਫ. ਨਾਲ ਮਿਲ ਕੇ ਸਵੇਰੇ 6 ਵਜੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।...

Read More

ਰਾਜਸਥਾਨ : ਤਿੰਨ ਜ਼ਿਲ੍ਹਿਆਂ 'ਚ ਆਰ.ਏ.ਐੱਸ. ਪ੍ਰੀਖਿਆ ਦੌਰਾਨ ਸੋਸ਼ਲ ਮੀਡੀਆ ਤੇ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ
Wednesday, October 27 2021 08:03 AM

ਜੈਪੁਰ, 27 ਅਕਤੂਬਰ, 2021: ਰਾਜਸਥਾਨ ਸਰਕਾਰ ਨੇ ਅੱਜ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ (ਆਰ.ਪੀ.ਐੱਸ.ਸੀ) ਦੁਆਰਾ ਕਰਵਾਏ ਜਾ ਰਹੇ ਰਾਜਸਥਾਨ ਪ੍ਰਸ਼ਾਸਨਿਕ ਸੇਵਾਵਾਂ ਦੇ ਟੈੱਸਟ ਦੌਰਾਨ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਸੇਵਾਵਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ।

Read More

ਜਨਰਲ ਬਿਪਿਨ ਰਾਵਤ ਤੇ ਜਨਰਲ ਐਮ.ਐਮ. ਨਰਵਾਣੇ ਨੇ 75ਵੇਂ ਇਨਫੈਂਟਰੀ ਦਿਵਸ ਦੇ ਮੌਕੇ ਯੁੱਧ ਸਮਾਰਕ 'ਤੇ ਕੀਤੀ ਸ਼ਰਧਾਂਜਲੀ ਭੇਟ
Wednesday, October 27 2021 08:03 AM

ਨਵੀਂ ਦਿੱਲੀ, 27 ਅਕਤੂਬਰ - ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ,ਸੀ.ਓ.ਏ.ਐੱਸ. ਜਨਰਲ ਐਮ.ਐਮ. ਨਰਵਾਣੇ ਨੇ 75ਵੇਂ ਇਨਫੈਂਟਰੀ ਦਿਵਸ ਦੇ ਮੌਕੇ 'ਤੇ ਦਿੱਲੀ ਦੇ ਯੁੱਧ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ।

Read More

2013 ਗਾਂਧੀ ਮੈਦਾਨ ਧਮਾਕਾ ਮਾਮਲਾ : 10 ਵਿਚੋਂ 9 ਮੁਲਜ਼ਮ ਦੋਸ਼ੀ ਕਰਾਰ
Wednesday, October 27 2021 07:49 AM

ਨਵੀਂ ਦਿੱਲੀ, 27 ਅਕਤੂਬਰ - 2013 ਗਾਂਧੀ ਮੈਦਾਨ, ਪਟਨਾ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਪਟਨਾ ਦੀ ਐਨ.ਆਈ.ਏ. ਅਦਾਲਤ ਨੇ 10 ਵਿਚੋਂ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਇਕ ਮੁਲਜ਼ਮ ਸਬੂਤਾਂ ਦੀ ਅਣਹੋਂਦ ਵਿਚ ਬਰੀ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਹ ਧਮਾਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ 'ਹੁੰਕਾਰ ' ਰੈਲੀ ਵਾਲੀ ਥਾਂ 'ਤੇ ਹੋਏ ਸਨ।...

Read More

ਕੈਪਟਨ ਵੱਲੋਂ ਨਵੀਂ ਪਾਰਟੀ ਦਾ ਐਲਾਨ ਬੁੱਧਵਾਰ ਨੂੰ
Tuesday, October 26 2021 08:15 AM

ਚੰਡੀਗੜ੍ਹ, 26 ਅਕਤੂਬਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਆਪਣੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਸਕਦੇ ਹਨ। ਇਸ ਸਬੰਧ ਵਿੱਚ ਇਹ ਸੰਕੇਤ ਅੱਜ ਉਦੋਂ ਮਿਲਿਆ ਜਦੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਚੰਡੀਗੜ੍ਹ ਵਿੱਚ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ ਲਈ ਮੀਡੀਆ ਨੂੰ ਸੱਦਾ ਦਿੱਤਾ।...

Read More

ਕੈਪਟਨ ਨੂੰ ਆਪਣੀ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ, ਪਾਰਟੀ ਬਣਾ ਕੇ ਕਰਨਗੇ ਵੱਡੀ ਗਲਤੀ - ਰੰਧਾਵਾ
Tuesday, October 26 2021 08:14 AM

ਚੰਡੀਗੜ੍ਹ, 26 ਅਕਤੂਬਰ - - ਪ੍ਰੈੱਸ ਵਾਰਤਾ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਨਵੀਂ ਪਾਰਟੀ ਨਹੀਂ ਬਣਾਉਣੀ ਚਾਹੀਦੀ | ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਪਾਰਟੀ ਬਣਾ ਕੇ ਵੱਡੀ ਗਲਤੀ ਕਰਨਗੇ | ਬੀ.ਐੱਸ.ਐਫ. ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਹੈ | ਉੱਥੇ ਹੀ ਉਨ੍ਹਾਂ ਨੇ ਇਸ ਮੌਕੇ ਅਰੂਸਾ ਆਲਮ ਨੂੰ ਲੈ ਕੇ ਵੀ ਕੈਪਟਨ ਨੂੰ ਨਿਸ਼ਾਨੇ 'ਤੇ ਲਿਆ |...

Read More

ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ 8 ਨਵੰਬਰ ਨੂੰ ਹੋਵੇਗੀ ਅਗਲੀ ਸੁਣਵਾਈ, ਸਰਕਾਰ ਨੂੰ ਨਿਰਦੇਸ਼ - ਗਵਾਹਾਂ ਨੂੰ ਦਿੱਤੀ ਜਾਵੇ ਸੁਰੱਖਿਆ
Tuesday, October 26 2021 08:13 AM

ਨਵੀਂ ਦਿੱਲੀ, 26 ਅਕਤੂਬਰ - ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਉੱਤਰ ਪ੍ਰਦੇਸ਼ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 68 ਗਵਾਹਾਂ ਵਿਚੋਂ 30 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ 23 ਵਿਅਕਤੀ ਘਟਨਾ ਦੇ ਚਸ਼ਮਦੀਦ ਗਵਾਹ ਹੋਣ ਦਾ ਦਾਅਵਾ ਕਰਦੇ ਹਨ। ਇਸ 'ਤੇ ਸਵਾਲ ਕਰਦੇ ਹੋਏ ਸੁਪਰੀਮ ਕੋਰਟ ਨੇ ਪੁੱਛਿਆ ਕਿ ਰੈਲੀ 'ਚ ਸੈਂਕੜੇ ਕਿਸਾਨ ਸਨ ਤੇ ਸਿਰਫ 23 ਚਸ਼ਮਦੀਦ ਗਵਾਹ ਹਨ | ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਘਟਨਾ ਦੇ ਗਵਾਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ - ਨਾਲ ਗਵਾਹਾਂ ਦੇ ਬਿਆਨ ਤੇਜ਼ੀ ਨਾਲ ...

Read More

ਲਖੀਮਪੁਰ ਖੀਰੀ ਹਿੰਸਾ ਮਾਮਲਾ : ਪੱਤਰਕਾਰ ਅਤੇ ਇਕ ਹੋਰ ਦੀ ਹੱਤਿਆ ਦੀ ਜਾਂਚ 'ਤੇ ਸੁਪਰੀਮ ਕੋਰਟ ਨੇ ਮੰਗਿਆ ਜਵਾਬ
Tuesday, October 26 2021 08:13 AM

ਨਵੀਂ ਦਿੱਲੀ, 26 ਅਕਤੂਬਰ - ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਲਖੀਮਪੁਰ ਖੀਰੀ ਹਿੰਸਾ 'ਚ ਪੱਤਰਕਾਰ ਰਮਨ ਕਸ਼ਯਪ ਅਤੇ ਇਕ ਸ਼ਿਆਮ ਸੁੰਦਰ ਦੀ ਹੱਤਿਆ ਦੀ ਜਾਂਚ 'ਤੇ ਜਵਾਬ ਦੇਣ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਫੋਰੈਂਸਿਕ ਲੈਬਾਂ ਨੂੰ ਘਟਨਾ ਦੀਆਂ ਵੀਡੀਓਜ਼ ਨਾਲ ਸੰਬੰਧਿਤ ਰਿਪੋਰਟਾਂ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵੀ ਕਿਹਾ ਹੈ।...

Read More

ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ 'ਵਲੰਟੀਅਰ ਆਫ਼ ਦਾ ਯੀਅਰ' ਪੁਰਸਕਾਰ ਨਾਲ ਸਨਮਾਨ
Tuesday, October 26 2021 08:12 AM

ਸੈਕਰਾਮੈਂਟੋ, 26 ਅਕਤੂਬਰ - ਹੋਸਟਨ ਵਾਸੀ ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੁਆਰਾ 'ਵਲੰਟੀਅਰ ਆਫ਼ ਦਾ ਯੀਅਰ' ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਹੈ। ਸੇਵਾ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਸ਼ਾਨਦਾਰ ਸਮਾਜਿਕ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਹੈ। ਇਸ ਸਬੰਧੀ ਹੋਏ ਸਮਾਗਮ 'ਗਵਰਨਰ ਵਲੰਟੀਅਰ ਐਵਾਰਡ 2021' ਦੀ ਪ੍ਰਧਾਨਗੀ ਟੈਕਸਾਸ ਦੀ ਫ਼ਸਟ ਲੇਡੀ ਸੇਸੀਲੀਆ ਅਬੋਟ ਨੇ ਕੀਤੀ। ਹਰ ਸਾਲ ਦਿੱਤੇ ਜਾਂਦੇ ਇਸ ਪੁਰਸਕਾਰ ਦਾ ਇਹ 38 ਵਾਂ ਸਮਾਗਮ ਸੀ। ਇਸ ਮੌਕੇ ਸੇਸੀਲੀਆ ਅਬੋਟ ਨੇ ਆਪਣੇ ਸ...

Read More

ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਵੇ ਖ਼ਰਾਬ ਹੋਈ ਫ਼ਸਲ ਦਾ ਉਚਿੱਤ ਮੁਆਵਜ਼ਾ - ਕਜੇਰੀਵਾਲ
Tuesday, October 26 2021 08:12 AM

ਨਵੀਂ ਦਿੱਲੀ, 26 ਅਕਤੂਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਪੱਕ ਕੇ ਤਿਆਰ ਹੋਈ ਫ਼ਸਲ ਖ਼ਰਾਬ ਹੋ ਗਈ ਹੈ। ਅਸੀਂ ਦਿੱਲੀ ਦੇ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਦੇ ਰਹੇ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਚੰਨੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਉਚਿੱਤ ਮੁਆਵਜ਼ਾ ਦੇਣ |...

Read More

ਬਾਂਡੀਪੋਰਾ ਦੇ ਸੁੰਬਲ ਇਲਾਕੇ ’ਚ ਗ੍ਰੇਨੇਡ ਹਮਲਾ, ਮਹਿਲਾ ਸਮੇਤ 6 ਲੋਕ ਜ਼ਖ਼ਮੀ
Tuesday, October 26 2021 08:10 AM

ਸ਼੍ਰੀਨਗਰ : ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਡੀਪੋਰਾ ਦੇ ਸੁੰਬਲ ਪੁਲ਼ ਇਲਾਕੇ ’ਚ ਅੱਜ ਮੰਗਲਵਾਰ ਨੂੰ ਸ਼ੱਕੀ ਅੱਤਵਾਦੀਆਂ ਦੁਆਰਾ ਗ੍ਰੇਨੇਡ ਸੁੱਟੇ ਜਾਣ ਤੋਂ ਬਾਅਦ ਇਕ ਔਰਤ ਸਮੇਤ 6 ਨਾਗਰਿਕ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਸੁੰਬਲ ’ਚ ਗਸ਼ਤ ਲਗਾ ਰਹੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ੍ਰੇਨੇਡ ਨਿਸ਼ਾਨੇ ਸੁੱਟਿਆ, ਹਾਲਾਂਕਿ ਗ੍ਰੇਨੇਡ ਨਿਸ਼ਾਨੇ ’ਤੇ ਨਹੀਂ ਲੱਗਾ ਅਤੇ ਸੜਕ ਕਿਨਾਰੇ ਫੱਟ ਗਿਆ। ਇਸ ਦੌਰਾਨ ਉਥੋਂ ਲੰਘ ਰਹੇ ਕੁਝ ਸਥਾਨਕ ਲੋਕ ਜਿਨ੍ਹਾਂ ’ਚ ਇਕ ਔਰਤ ਵੀ ਸ਼ਾਮਿਲ ਸੀ, ਲਪੇਟ ’ਚ ਆ ਕੇ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨ...

Read More

ਲੋਕਾਂ ਨੂੰ ਸਸਤੇ ਇਲਾਜ ਮੁਹੱਈਆ ਕਰਵਾਉਣ ਲਈ ਪੂਰੀ ਪਹੁੰਚ ਨਾਲ ਕੀਤਾ ਕੰਮ - ਕੇਂਦਰੀ ਸਿਹਤ ਮੰਤਰੀ
Tuesday, October 26 2021 08:09 AM

ਨਵੀਂ ਦਿੱਲੀ, 26 ਅਕਤੂਬਰ - ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਿਹਤ ਢਾਂਚੇ 'ਤੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕੈਂਸਰ, ਸ਼ੂਗਰ ਵਰਗੀਆਂ ਬਿਮਾਰੀਆਂ ਦੇ ਇਲਾਜ ਅਤੇ ਪ੍ਰਾਇਮਰੀ ਪੱਧਰ 'ਤੇ ਜਾਂਚ ਲਈ ਅਸੀਂ 1,50,000 ਸਿਹਤ ਅਤੇ ਤੰਦਰੁਸਤੀ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦੇਸ਼ ਵਿਚ ਲਗਭਗ 79,000 ਤੋਂ ਉੱਪਰ ਦਾ ਉਦਘਾਟਨ ਕੀਤਾ ਜਾ ਚੁੱਕਾ ਹੈ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨੇ 157 ਨਵੇਂ ਮੈਡੀਕਲ ਕਾਲਜਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ |...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
4 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
10 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago