ਪੰਜਾਬ ’ਚ ਪਹਿਲੀ ਤੋਂ ਦਸਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਲਾਜ਼ਮੀ
Friday, November 12 2021 09:21 AM

ਚੰਡੀਗੜ੍ਹ, 12 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਹੈ ਕਿ ਸੂਬੇ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਗਿਆ ਹੈ। ਉਨ੍ਹਾਂ ਟਵੀਟ ਕੀਤਾ, ‘ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਗਿਆ ਹੈ। ਉਲੰਘਣਾ ਕਰਨ ’ਤੇ ਸਕੂਲਾਂ ਨੂੰ 2 ਲੱਖ ਤੱਕ ਦਾ ਜੁਰਮਾਨਾ ਕੀਤਾ ਜਾਵੇਗਾ। ਹੁਣ ਦਫਤਰਾਂ ਵਿੱਚ ਪੰਜਾਬੀ ਲਾਜ਼ਮੀ ਕਰ ਦਿੱਤੀ ਗਈ ਹੈ ਅਤੇ ਸੂਬੇ ਅੰਦਰ ਹਰ ਬੋਰਡ ’ਤੇ ਪੰ...

Read More

ਸੁਖਪਾਲ ਖਹਿਰਾ ਮੁਹਾਲੀ ਦੀ ਅਦਾਲਤ ’ਚ ਪੇਸ਼: ਈਡੀ ਨੇ 14 ਦਿਨਾਂ ਦਾ ਰਿਮਾਂਡ ਮੰਗਿਆ
Friday, November 12 2021 09:20 AM

ਚੰਡੀਗੜ੍ਹ, 12 ਨਵੰਬਰ- ‘ਆਪ’ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਵਿੱਚ ਈਡੀ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ। ਈਡੀ ਨੇ ਅਦਾਲਤ ਤੋਂ ਸੁਖਪਾਲ ਖਹਿਰਾ ਦੇ 14 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ। ਦੂਜੇ ਪਾਸੇ ਬਚਾਅ ਧਿਰ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀ ਸਿਆਸਤ ਤੋਂ ਪ੍ਰੇਰਿਤ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੁਖਪਾਲ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਸੀ।...

Read More

ਸੁਪਰੀਮ ਕੋਰਟ ਨੇ ਯੂਪੀ ਸਰਕਾਰ ਦੀ ਅਪੀਲ ’ਤੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੁਣਵਾਈ 15 ਤੱਕ ਟਾਲੀ
Friday, November 12 2021 09:20 AM

ਨਵੀਂ ਦਿੱਲੀ, 12 ਨਵੰਬਰ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਮਾਮਲੇ ਦੀ ਅੱਜ ਹੋਣ ਵਾਲੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 15 ਨਵੰਬਰ ਤੱਕ ਟਾਲ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਦੀ ਬੇਨਤੀ ’ਤੇ ਸੁਣਵਾਈ ਟਾਲ ਦਿੱਤੀ ਗਈ ਹੈ। ਯੂਪੀ ਵੱਲੋਂ ਪੇਸ਼ ਹੋਏ ਵਕੀਲ ਨੇ ਸੋਮਵਾਰ ਤੱਕ ਦਾ ਸਮਾਂ ਮੰਗਿਆ ਸੀ। ਪਿਛਲੀ ਸੁਣਵਾਈ 'ਚ ਸਿਟ ਦੀ ਜਾਂਚ ’ਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਸਿਖਰਲੀ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਸੀ ਕਿ ਕਿਉਂ ਨਾ ਇਸ ਦੀ ਜਾਂਚ ਰਾਜ ਤੋਂ ਬਾਹਰੋਂ ਹਾਈ ਕੋਰਟ ਦੇ ਸੇਵਾਮੁਕਤ...

Read More

ਹਵੇਲੀਆਂ ਬੀ.ਐੱਸ.ਐਫ ਚੌਕੀ ਨਜ਼ਦੀਕ ਪਾਕਿਸਤਾਨ ਵਲੋਂ ਰਾਤ ਦੇ ਹਨੇਰੇ ਵਿਚ ਆਇਆ ਡਰੋਨ
Tuesday, November 9 2021 06:09 AM

ਸਰਾਏ ਅਮਾਨਤ ਖਾਂ, 9 ਨਵੰਬਰ ( ਨਰਿੰਦਰ ਸਿੰਘ ਦੋਦੇ) - ਬੀਤੀ ਦੇਰ ਰਾਤ ਬੀ.ਐੱਸ.ਐਫ ਦੀ ਚੌਕੀ ਹਵੇਲੀਆਂ ਦੇ ਇਲਾਕੇ ਵਿਚ ਦੇਰ ਰਾਤ ਪਾਕਿਸਤਾਨ ਵਲੋਂ ਡਰੋਨ ਆਉਣ ਦੀ ਆਵਾਜ਼ ਸੁਣਾਈ ਦਿੱਤੀ। ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਦੇ ਜਵਾਨਾ ਨੇ ਫਾਇਰਿੰਗ ਕੀਤੀ ਤਾਂ ਡਰੋਨ ਪਾਕਿਸਤਾਨ ਦੀ ਤਰਫ ਨੂੰ ਵਾਪਸ ਚਲਾ ਗਿਆ। ਬੀ.ਐਸ.ਐਫ ਜਵਾਨਾਂ ਵਲੋਂ ਸਰਹੱਦ ਨਾਲ ਲਗਦੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |...

Read More

8 ਸਾਲ ਦੀ ਬੱਚੀ ਨੂੰ ਕਥਿਤ ਤੌਰ 'ਤੇ ਤੰਗ ਪਰੇਸ਼ਾਨ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
Tuesday, November 9 2021 06:08 AM

ਮੁੰਬਈ, 9 ਨਵੰਬਰ - ਪੁਲਿਸ ਨੇ ਮੁੰਬਈ ਦੇ ਸਿਓਨ ਹਸਪਤਾਲ ਵਿਚ ਇਕ 8 ਸਾਲ ਦੀ ਬੱਚੀ ਨੂੰ ਕਥਿਤ ਤੌਰ 'ਤੇ ਤੰਗ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਘਟਨਾ 7 ਨਵੰਬਰ ਦੀ ਹੈ। ਮੁਲਜ਼ਮ ਫਿਲਹਾਲ ਪੁਲਿਸ ਹਿਰਾਸਤ ਵਿਚ ਹੈ |

Read More

266 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ
Tuesday, November 9 2021 06:07 AM

ਨਵੀਂ ਦਿੱਲੀ, 9 ਨਵੰਬਰ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿਚ 10,126 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ 266 ਦਿਨਾਂ ਵਿਚ ਸਭ ਤੋਂ ਘੱਟ ਹਨ | ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 1,40,638 ਹੋ ਗਈ ਹੈ, ਜੋ ਕਿ 263 ਦਿਨਾਂ ਵਿਚ ਸਭ ਤੋਂ ਘੱਟ ਹੈ। 332 ਮੌਤਾਂ ਦਰਜ ਕੀਤੀਆਂ ਗਈਆਂ ਹਨ |...

Read More

ਭਾਜਪਾ ਵਰਕਰ ਅਜੈ ਸ਼ਰਮਾ 'ਤੇ ਹੋਇਆ ਹਮਲਾ
Tuesday, November 9 2021 06:06 AM

ਨਵੀਂ ਦਿੱਲੀ, 9 ਨਵੰਬਰ - ਭਾਜਪਾ ਵਰਕਰ ਅਜੈ ਸ਼ਰਮਾ ਢਿੱਡ ਅਤੇ ਮੋਢਿਆਂ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ। ਹਮਲਾਵਰਾਂ ਨੇ ਉਸ ਦੇ ਘਰ ਵਿਚ ਘੁਸਪੈਠ ਕਰਕੇ ਉਸ ਨੂੰ ਗੋਲੀ ਮਾਰੀ।

Read More

ਘਾਟੀ ਵਿਚ ਹੋਈਆਂ ਹੱਤਿਆਵਾਂ ਦੇ ਚਲਦੇ ਐਲ.ਜੀ. ਸਿਨਹਾ ਸੁਰੱਖਿਆ ਸਮੀਖਿਆ ਬੈਠਕ ਦੀ ਕਰਨਗੇ ਪ੍ਰਧਾਨਗੀ
Tuesday, November 9 2021 06:06 AM

ਜੰਮੂ, 9 ਨਵੰਬਰ - ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਕਸ਼ਮੀਰ ਘਾਟੀ ਵਿਚ ਹੋਈਆਂ ਹੱਤਿਆਵਾਂ ਦੇ ਚਲਦੇ ਇੱਥੇ ਸੁਰੱਖਿਆ ਸਮੀਖਿਆ ਬੈਠਕ ਕਰਨਗੇ। ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ, ਫੌਜ, ਨੀਮ ਫੌਜੀ ਬਲਾਂ ਅਤੇ ਖੁਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਲੈਫਟੀਨੈਂਟ ਗਵਰਨਰ ਨੂੰ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦੇਣਗੇ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਦੇ ਅੱਤਵਾਦੀਆਂ ਦੁਆਰਾ ਮਾਰੇ ਜਾਣ ਤੋਂ ਇਕ ਦਿਨ ਬਾਅਦ ਸੋਮਵਾਰ ਨੂੰ ਇਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ |...

Read More

10 ਕੁਇੰਟਲ ਫੁੱਲਾਂ ਨਾਲ ਸਜਾਇਆ ਬਦਰੀਨਾਥ ਮੰਦਰ, ਤਸਵੀਰਾਂ ਆਈਆਂ ਸਾਹਮਣੇ
Wednesday, November 3 2021 06:28 AM

ਦੇਹਰਾਦੂਨ, 3 ਨਵੰਬਰ - ਦੀਵਾਲੀ ਦੇ ਮੌਕੇ 'ਤੇ ਬਦਰੀਨਾਥ ਮੰਦਰ ਨੂੰ 10 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ | ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ |

Read More

ਦੇਸ਼ ਵਾਪਸ ਪਰਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Wednesday, November 3 2021 06:27 AM

ਨਵੀਂ ਦਿੱਲੀ, 3 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਮ (ਇਟਲੀ), ਵੈਟੀਕਨ ਸਿਟੀ ਅਤੇ ਗਲਾਸਗੋ (ਸਕਾਟਲੈਂਡ) ਦਾ ਦੌਰਾ ਖ਼ਤਮ ਕਰਕੇ ਦੇਸ਼ ਪਰਤ ਆਏ ਹਨ। ਜੀ-20 ਕਾਨਫਰੰਸ ਅਤੇ ਕਾਨਫਰੰਸ ਔਫ ਪਾਰਟੀਜ(ਸੀ.ਓ.ਪੀ.) 26 ਵਿਚ ਹਿੱਸਾ ਲੈਣ ਤੋਂ ਬਾਅਦ ਅੱਜ ਸਵੇਰੇ ਵਾਪਸ ਦੇਸ਼ ਆ ਗਏ ਹਨ |

Read More

252 ਦਿਨਾਂ ਵਿਚ ਸਭ ਤੋਂ ਘੱਟ 11,903 ਨਵੇਂ ਕੋਰੋਨਾ ਦੇ ਮਾਮਲੇ
Wednesday, November 3 2021 06:27 AM

ਨਵੀਂ ਦਿੱਲੀ, 3 ਨਵੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 11,903 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | 14,159 ਰਿਕਵਰੀ ਦੀ ਰਿਪੋਰਟ ਕੀਤੀ ਗਈ ਹੈ | 252 ਦਿਨਾਂ ਵਿਚ ਸਭ ਤੋਂ ਘੱਟ ਮਾਮਲੇ ਦਰਜ ਕੀਤੇ ਗਏ ਹਨ |

Read More

ਅਮਰੀਕਾ ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਕੋਵਿਡ-19 ਸ਼ਾਟ ਨੂੰ ਦਿੱਤੀ ਅੰਤਿਮ ਮਨਜ਼ੂਰੀ
Wednesday, November 3 2021 06:27 AM

ਵਾਸ਼ਿੰਗਟਨ, 3 ਨਵੰਬਰ - ਅਮਰੀਕੀ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਫਾਈਜ਼ਰ ਦੇ ਕਿਡ-ਸਾਈਜ਼ ਕੋਵਿਡ-19 ਸ਼ਾਟ ਨੂੰ ਅੰਤਿਮ ਮਨਜ਼ੂਰੀ ਦਿੱਤੀ ਹੈ | 5 ਤੋਂ 11 ਸਾਲ ਦੇ ਬੱਚਿਆਂ ਲਈ ਕੋਵਿਡ-19 ਸ਼ਾਟ ਨੂੰ ਅਮਰੀਕੀ ਸਿਹਤ ਅਧਿਕਾਰੀਆਂ ਨੇ ਮਨਜ਼ੂਰੀ ਦਿੱਤੀ ਹੈ |

Read More

ਕਰੋਨਾਵਾਇਰਸ: ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 248 ਦਿਨਾਂ ’ਚ ਸਭ ਤੋਂ ਘੱਟ
Monday, November 1 2021 07:08 AM

ਨਵੀਂ ਦਿੱਲੀ, 1 ਨਵੰਬਰ- ਭਾਰਤ ਵਿਚ ਇਕ ਦਿਨ ’ਚ 12,514 ਵਿਅਕਤੀ ਕਰੋਨਾਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,42,85,814 ਹੋ ਗਈ ਹੈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 1,58,817 ਰਹਿ ਗਈ ਹੈ ਜੋ ਕਿ 248 ਦਿਨਾਂ ਵਿਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿਚ 251 ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋਈ, ਜਿਸ ਨਾਲ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4,58,437 ਹੋ ਗਈ ਹੈ। ਲਾਗ ਦੇ ਰੋਜ਼ ਆਉਣ ਵ...

Read More

ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ: ਨਿਸ਼ਾਂਤ, ਸੰਜੀਤ ਕੁਆਰਟਰ ਵਿਚ ਦਾਖ਼ਲ
Monday, November 1 2021 07:07 AM

ਬੇਲਗ੍ਰੇਡ (ਸਰਬੀਆ) 1 ਨਵੰਬਰ - ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ (71 ਕਿਲੋਗ੍ਰਾਮ) ਅਤੇ ਸੰਜੀਤ (92 ਕਿਲੋ) ਨੇ ਇੱਥੇ ਆਖ਼ਰੀ-16 ਪੜਾਅ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤਾਂ ਦਰਜ ਕਰਦੇ ਹੋਏ ਏ.ਆਈ.ਬੀ.ਏ. ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ।

Read More

ਅਦਾਕਾਰ ਰਜਨੀਕਾਂਤ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Monday, November 1 2021 07:07 AM

ਚੇਨਈ, 1 ਨਵੰਬਰ - ਦਾਦਾ ਸਾਹਿਬ ਫਾਲਕੇ ਪੁਰਸਕਾਰ ਵਿਜੇਤਾ ਅਤੇ ਅਦਾਕਾਰ ਰਜਨੀਕਾਂਤ ਨੂੰ ਪਿਛਲੇ ਚਾਰ ਦਿਨਾਂ ਤੋਂ ਇਲਾਜ ਤੋਂ ਬਾਅਦ ਦੇਰ ਰਾਤ ਇੱਥੇ ਕਾਵੇਰੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

Read More

ਕੇਂਦਰ ਸਰਕਾਰ ਕੋਲ 26 ਨਵੰਬਰ ਤੱਕ ਦਾ ਸਮਾਂ, ਬਾਅਦ ਵਿਚ ਕੀਤਾ ਜਾਵੇਗਾ ਅੰਦੋਲਨ ਮਜ਼ਬੂਤ - ਟਿਕੈਤ
Monday, November 1 2021 07:06 AM

ਨਵੀਂ ਦਿੱਲੀ,1 ਨਵੰਬਰ - ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਨੇਤਾ ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਗੱਲਬਾਤ ਕਰ ਹੱਲ ਕੱਢਣ ਲਈ 26 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਹੈ ਕਿ ਉਸ ਤੋਂ ਬਾਅਦ 27 ਨਵੰਬਰ ਤੋਂ ਪਿੰਡਾਂ ਦੇ ਕਿਸਾਨ ਟਰੈਕਟਰਾਂ ਨਾਲ ਚਾਰੋਂ ਪਾਸੇ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਪਹੁੰਚਣਗੇ ਅਤੇ ਪ੍ਰਦਰਸ਼ਨ ਸਥਾਨਾਂ 'ਤੇ ਅੰਦੋਲਨ ਨੂੰ ਮਜ਼ਬੂਤ ਕਰਨਗੇ | ਜ਼ਿਕਰਯੋਗ ਹੈ ਕਿ 26 ਨਵੰਬਰ ਨੂੰ ਕਿਸਾਨੀ ਅੰਦੋਲਨ ਨੂੰ ਇਕ ਸਾਲ ਪੂਰਾ ਹੋ ਜਾਵੇਗਾ |...

Read More

ਪਟਨਾ ਸੀਰੀਅਲ ਬਲਾਸਟ ਵਿਚ ਅੱਜ ਸਜਾ ਦਾ ਐਲਾਨ
Monday, November 1 2021 07:05 AM

ਪਟਨਾ,1 ਨਵੰਬਰ - ਪਟਨਾ ਸੀਰੀਅਲ ਬਲਾਸਟ ਵਿਚ ਸਜਾ ਦਾ ਐਲਾਨ ਅੱਜ ਕੀਤਾ ਜਾਵੇਗਾ | ਐਨ.ਆਈ.ਏ. ਅਦਾਲਤ ਸਾਰੇ 9 ਦੋਸ਼ੀ ਲਿਆਂਦੇ ਗਏ ਹਨ |

Read More

ਕਰੂਜ਼ ਸ਼ਿਪ ਡਰੱਗਜ਼ ਮਾਮਲਾ : ਜੇਲ੍ਹ ਤੋਂ ਬਾਹਰ ਆਏ ਆਰੀਅਨ ਖਾਨ
Saturday, October 30 2021 06:30 AM

ਮੁੰਬਈ, 30 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਘਿਰੇ ਸ਼ਾਹਰੁਖ਼ ਦੇ ਬੇਟੇ ਆਰੀਅਨ ਖਾਨ ਅੱਜ ਆਰਥਰ ਰੋਡ ਜੇਲ੍ਹ ਤੋਂ ਬਾਹਰ ਆ ਗਏ ਹਨ | ਜੇਲ੍ਹ ਵਿਚ 25 ਦਿਨ ਬਿਤਾਉਣ ਤੋਂ ਬਾਅਦ ਅੱਜ ਉਹ ਰਿਹਾਅ ਹੋਏ ਹਨ |

Read More

ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਪੋਪ ਫਰਾਂਸਿਸ ਨਾਲ ਮੁਲਾਕਾਤ
Saturday, October 30 2021 06:29 AM

ਰੋਮ, 30 ਅਕਤੂਬਰ - 16ਵੇਂ ਜੀ-20 ਸਿਖਰ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਇਟਲੀ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਜਧਾਨੀ ਰੋਮ ਜਾਣਗੇ। ਇਸ ਦੌਰਾਨ ਉਹ ਪੋਪ ਫਰਾਂਸਿਸ ਨਾਲ ਵੀ ਮੁਲਾਕਾਤ ਕਰਨਗੇ। ਇਹ ਮੁਲਾਕਾਤ 30 ਮਿੰਟ ਦੀ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮੇਂ ਦੌਰਾਨ ਕੋਵਿਡ-19 ਵਰਗੇ ਮਾਮਲਿਆਂ ਬਾਰੇ ਚਰਚਾ ਕੀਤੀ ਜਾ ਸਕਦੀ ਹੈ।...

Read More

ਪੱਛਮੀ ਬੰਗਾਲ ਉਪ ਚੋਣਾਂ : ਭਾਜਪਾ ਉਮੀਦਵਾਰ ਨੇ ਲਗਾਇਆ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ 'ਤੇ ਵੋਟ ਪਾਉਣ ਤੋਂ ਰੋਕਣ ਦਾ ਦੋਸ਼
Saturday, October 30 2021 06:28 AM

ਕੋਲਕਾਤਾ(ਪੱਛਮੀ ਬੰਗਾਲ), 30 ਅਕਤੂਬਰ - ਪੱਛਮੀ ਬੰਗਾਲ ਦੀਆਂ ਉਪ ਚੋਣਾਂ 'ਚ ਕੂਚ ਬਿਹਾਰ ਦੀ ਦਿਨਹਾਟਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਸੋਕ ਮੰਡਲ ਨੇ ਦੋਸ਼ ਲਾਇਆ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਦਿਨਹਾਟਾ ਹਾਈ ਸਕੂਲ ਦੇ 291 ਬੂਥ 'ਤੇ ਵੋਟ ਪਾਉਣ ਜਾ ਰਹੇ ਸਨ।...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
4 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
10 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago