ਉੱਤਰਾਖੰਡ ਦੇ ਮੁੱਖ ਮੰਤਰੀ ਨੇ ਕੀਤੀ ਪੀੜਤ ਪਰਿਵਾਰਾਂ ਨਾਲ ਮੁਲਾਕਾਤ, ਮਦਦ ਦਾ ਦਿੱਤਾ ਭਰੋਸਾ
Friday, October 22 2021 06:42 AM

ਦੇਹਰਾਦੂਨ,22 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਡੂੰਗਰੀ ਪਿੰਡ, ਚਮੋਲੀ ਵਿਚ ਜ਼ਮੀਨ ਖਿਸਕਣ ਕਾਰਨ ਲਾਪਤਾ ਹੋਏ ਦੋ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ |...

Read More

ਬਹਾਦਰਗੜ੍ਹ : ਤੇਜ਼ ਰਫ਼ਤਾਰ ਕਾਰ ਦਾ ਕਹਿਰ, ਅੱਠ ਲੋਕਾਂ ਦੀ ਮੌਤ, ਇਕ ਜ਼ਖ਼ਮੀ
Friday, October 22 2021 06:37 AM

ਬਹਾਦਰਗੜ੍ਹ (ਹਰਿਆਣਾ), 22 ਅਕਤੂਬਰ - ਹਰਿਆਣਾ ਦੇ ਬਹਾਦਰਗੜ੍ਹ ਦੇ ਬਦਲੀ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਇਕ ਹੋਰ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਨਾਬਾਲਗ ਜ਼ਖ਼ਮੀ ਹੋ ਗਿਆ |

Read More

ਲਖੀਮਪੁਰ ਖੀਰੀ ਘਟਨਾ : ਅੱਜ ਦਿੱਤਾ ਜਾਵੇਗਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ
Friday, October 22 2021 06:36 AM

ਨਵੀਂ ਦਿੱਲੀ, 22 ਅਕਤੂਬਰ - ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਕਿਸਾਨਾਂ ਦੇ ਪੰਜ ਪਰਿਵਾਰਾਂ ਅਤੇ ਲਖੀਮਪੁਰ ਖੀਰੀ ਘਟਨਾ ਵਿਚ ਮਾਰੇ ਗਏ ਇਕ ਪੱਤਰਕਾਰ ਦੇ ਪਰਿਵਾਰ ਨੂੰ 50-50 ਲੱਖ ਰੁਪਏ ਦੇ ਚੈਕ ਸੌਂਪਣਗੇ। ਮੁਆਵਜ਼ਾ ਅੱਜ ਦਿੱਤਾ ਜਾਵੇਗਾ।

Read More

ਆਮਦਨ ਕਰ ਵਿਭਾਗ ਨੇ ਲੁਧਿਆਣਾ ਵਿਚ ਕਈ ਥਾਵਾਂ 'ਤੇ ਛਾਪੇ ਮਾਰੇ
Thursday, October 21 2021 07:12 AM

ਲੁਧਿਆਣਾ, 21 ਅਕਤੂਬਰ - ਆਮਦਨ ਕਰ ਵਿਭਾਗ ਵਲੋਂ ਅੱਜ ਲੁਧਿਆਣਾ ਵਿਖੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਵਲੋਂ ਜਿਨ੍ਹਾਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿਚ ਬਹੁਤਿਆਂ ਦਾ ਸੰਬੰਧ ਸਾਈਕਲ ਕਾਰੋਬਾਰ ਨਾਲ ਹੈ।

Read More

ਭਾਰੀ ਮੀਂਹ ਕਾਰਨ ਉੱਤਰਾਖੰਡ ਵਿਚ ਹੁਣ ਤੱਕ 54 ਲੋਕਾਂ ਦੀ ਮੌਤ
Thursday, October 21 2021 07:11 AM

ਦੇਹਰਾਦੂਨ, 21 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਕਾਰਨ ਹੁਣ ਤੱਕ 54 ਲੋਕਾਂ ਦੀ ਮੌਤ ਹੋਈ ਹੈ | 19 ਜ਼ਖ਼ਮੀ ਅਤੇ 5 ਲੋਕ ਲਾਪਤਾ ਹਨ |

Read More

ਤਹਿਰੀਕ ਲਬਾਇਕ ਪਾਕਿਸਤਾਨ ਦੇ ਚੱਲ ਰਹੇ ਵਿਰੋਧ ਕਾਰਨ ਲਾਹੌਰ ਦੇ ਕੁਝ ਖੇਤਰਾਂ ਵਿਚ ਇੰਟਰਨੈਟ ਸੇਵਾ ਬੰਦ
Thursday, October 21 2021 07:10 AM

ਅੰਮ੍ਰਿਤਸਰ, 21 ਅਕਤੂਬਰ - ਪਾਕਿਸਤਾਨ ਵਿਚ ਤਹਿਰੀਕ ਲਬਾਇਕ ਪਾਕਿਸਤਾਨ ਟੀ.ਐਲ.ਪੀ. ਦੇ ਚੱਲ ਰਹੇ ਵਿਰੋਧ ਕਾਰਨ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਦੂਰਸੰਚਾਰ ਅਥਾਰਟੀ ਪੀ.ਟੀ.ਏ. ਨੂੰ ਤੁਰੰਤ ਪ੍ਰਭਾਵ ਨਾਲ ਲਾਹੌਰ ਦੇ ਕੁਝ ਖੇਤਰਾਂ (ਸਮਾਣਾਬਾਦ, ਸ਼ੇਰਾਕੋਟ,ਸਮੇਤ ਕਈ ਥਾਵਾਂ ) ਵਿਚ ਇੰਟਰਨੈਟ ਸੇਵਾ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ |...

Read More

ਭਾਰਤੀ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ
Thursday, October 21 2021 07:10 AM

ਭਿੰਡ,(ਮੱਧ ਪ੍ਰਦੇਸ਼), 21 ਅਕਤੂਬਰ - ਮੱਧ ਪ੍ਰਦੇਸ਼ ਦੇ ਭਿੰਡ ਵਿਚ ਭਾਰਤੀ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ ਹੋਇਆ ਹੈ ਅਤੇ ਪਾਇਲਟ ਜ਼ਖ਼ਮੀ ਹੋ ਗਿਆ ਹੈ | ਭਿੰਡ ਦੇ ਐਸ.ਪੀ. ਮਨੋਜ ਕੁਮਾਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ |

Read More

ਪ੍ਰਧਾਨ ਮੰਤਰੀ ਮੋਦੀ ਨੇ ਇਨਫੋਸਿਸ ਫਾਊਂਡੇਸ਼ਨ ਵਿਸ਼ਰਾਮ ਸਦਨ ਦਾ ਕੀਤਾ ਉਦਘਾਟਨ
Thursday, October 21 2021 07:09 AM

ਨਵੀਂ ਦਿੱਲੀ, 21 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਨੇ ਏਮਜ਼ ਦਿੱਲੀ ਦੇ ਝੱਜਰ ਕੈਂਪਸ ਵਿਚ ਨੈਸ਼ਨਲ ਕੈਂਸਰ ਇੰਸਟੀਚਿਊਟ ਵਿਖੇ ਇਨਫੋਸਿਸ ਫਾਊਂਡੇਸ਼ਨ ਵਿਸ਼ਰਾਮ ਸਦਨ ਦਾ ਉਦਘਾਟਨ ਕੀਤਾ |

Read More

ਲੁਧਿਆਣਾ ਪਹੁੰਚੇ ਹਰਸਿਮਰਤ ਕੌਰ ਬਾਦਲ
Thursday, October 21 2021 07:09 AM

ਲੁਧਿਆਣਾ, 21 ਅਕਤੂਬਰ - ਅੱਜ ਲੁਧਿਆਣਾ ਪਹੁੰਚੇ ਹਰਸਿਮਰਤ ਕੌਰ ਬਾਦਲ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ | ਪਾਰਟੀ ਦੇ ਵੱਖ - ਵੱਖ ਪ੍ਰੋਗਰਾਮਾਂ ਵਿਚ ਉਨ੍ਹਾਂ ਵਲੋਂ ਸ਼ਿਰਕਤ ਕੀਤੀ ਜਾਵੇਗੀ | ਦੁਪਹਿਰ ਤੱਕ ਉਨ੍ਹਾਂ ਵਲੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕੀਤਾ ਜਾ ਸਕਦਾ ਹੈ |

Read More

ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ,ਸੜਕਾਂ ਜਾਮ ਕਰਨ ਦਾ ਨਹੀਂ - ਸੁਪਰੀਮ ਕੋਰਟ
Thursday, October 21 2021 07:08 AM

ਨਵੀਂ ਦਿੱਲੀ, 21 ਅਕਤੂਬਰ - ਕਿਸਾਨਾਂ ਦੇ ਧਰਨੇ ਦੇ ਮਾਮਲੇ ਵਿਚ ਪਾਈ ਗਈ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਜਿਸ ਵਿਚ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਧਰਨੇ ਦੇ ਕਾਰਨ ਰਾਹ ਬੰਦ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ | ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਅੰਦੋਲਨ ਦਾ ਅਧਿਕਾਰ ਹੈ ਪਰ ਸੜਕਾਂ ਜਾਮ ਕਰਨ ਦਾ ਨਹੀਂ | ਅਦਾਲਤ ਨੇ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਰੋਧ ਕਰ ਰਹੇ ਕਿਸਾਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਆਪਣਾ ਜਵਾਬ ਦਾਇਰ ਕਰਨ | ਜ਼ਿਕਰਯੋਗ ਹੈ ਕਿ ਹੁਣ ਮਾਮਲੇ...

Read More

ਵਿਆਹ ਸਮਾਗਮ ਦੀ ਪਾਰਟੀ ਮੌਕੇ ਚੱਲੀਆਂ ਗੋਲੀਆਂ ਵਿਚ ਇਕ ਜ਼ਖ਼ਮੀ
Tuesday, October 19 2021 07:08 AM

ਲੁਧਿਆਣਾ, 19 ਅਕਤੂਬਰ - ਸਥਾਨਕ ਪੱਖੋਵਾਲ ਰੋਡ ਸਥਿਤ ਇਕ ਮੈਰਿਜ ਪੈਲੇਸ ਵਿਚ ਬੀਤੀ ਦੇਰ ਰਾਤ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਕਾਰਨ ਮਨੀ ਨਾਮੀ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਅਕਾਲਗੜ੍ਹ ਮਾਰਕੀਟ ਦੇ ਅਹੁਦੇਦਾਰ ਦੇ ਭਾਣਜੇ ਦੀ ਬੀਤੀ ਰਾਤ ਉਕਤ ਰਿਜ਼ਾਰਟ ਦੇ ਵਿਚ ਰਿਸੈੱਪਸ਼ਨ ਪਾਰਟੀ ਸੀ, ਇਸ ਮੌਕੇ ਮਾਰਕੀਟ ਦੇ ਦੋ ਧੜਿਆਂ ਵਿਚਾਲੇ ਲੜਾਈ ਹੋ ਗਈ ਅਤੇ ਲੜਾਈ ਦੌਰਾਨ ਗੋਲੀਆਂ ਚਲਾਈਆਂ ਗਈਆਂ। ਜਿਸ ਕਾਰਨ ਉੱਥੇ ਭਗਦੜ ਮੱਚ ਗਈ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਜਾਂਚ ਕਰ ਰਹੇ ਜੁਆਇੰਟ ਪੁਲੀਸ ਕਮਿਸ਼ਨ...

Read More

ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਬੱਸ ਸੇਵਾਵਾਂ ਸ਼ੁਰੂ ਕਰਨ ਦੀ ਮੰਗ
Tuesday, October 19 2021 07:08 AM

ਅੰਮ੍ਰਿਤਸਰ 19 ਅਕਤੂਬਰ - ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਸਿੱਧੀ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਅਤੇ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀਆਰਟੀਐਸ) ਦੇ ਤਹਿਤ ਮੈਟਰੋ ਬੱਸ ਸੇਵਾ ਨੂੰ ਜਲਦ ਹੀ ਬਹਾਲ ਕੀਤਾ ਜਾਵੇ। 17 ਅਗਸਤ ਨੂੰ ਹਵਾਈ ਅੱਡੇ ਤੋਂ ਦਰਬਾਰ ਸਾਹਿਬ ਨੇੜੇ ਘਿਓ ਮੰਡੀ ਚੌਕ ਤੱਕ ਬਹੁ...

Read More

ਸੁਖਬੀਰ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ
Tuesday, October 19 2021 07:07 AM

ਚੰਡੀਗੜ੍ਹ, 19 ਅਕਤੂਬਰ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪਟਿਆਲਾ ਤੋਂ ਹਰਪਾਲ ਜੁਨੇਜਾ ਤੇ ਬੱਲੂਆਣਾ ਤੋਂ ਹਰਦੇਵ ਸਿੰਘ ਮੇਘ (ਗੋਬਿੰਦਗੜ੍ਹ) ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਨੇ ਹੁਣ ਤੱਕ 74 ਉਮੀਦਵਾਰ ਐਲਾਨ ਦਿੱਤੇ ਹਨ।...

Read More

ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ
Tuesday, October 19 2021 07:06 AM

ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫ਼ੋਨ 'ਤੇ ਗੱਲ ਕੀਤੀ ਗਈ ਹੈ। ਭਾਰੀ ਮੀਂਹ ਕਾਰਨ ਉੱਤਰਾਖੰਡ 'ਚ ਕਰੀਬ 9 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।...

Read More

ਪੰਜਾਬ ਦਾ ਖ਼ਜ਼ਾਨਾ ਨਾ ਖਾਲੀ ਸੀ, ਨਾ ਹੋਣ ਦਿੱਤਾ ਜਾਵੇਗਾ - ਚੰਨੀ
Monday, October 18 2021 10:02 AM

ਚੰਡੀਗੜ੍ਹ, 18 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਕੀਤੀ ਗਈ। ਬਿਜਲੀ ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਨਾ ਖਾਲੀ ਸੀ ਅਤੇ ਨਾ ਹੀ ਖਾਲੀ ਹੋਣ ਦਿੱਤਾ ਜਾਵੇਗਾ।

Read More

ਯੂਪੀ ਵਿੱਚ ਅਦਾਲਤ ਦੇ ਅੰਦਰ ਵਕੀਲ ਦੀ ਹੱਤਿਆ : ਸ਼ਾਹਜਹਾਂਪੁਰ ਦੀ ਜ਼ਿਲ੍ਹਾ ਅਦਾਲਤ ਦੇ ਰਿਕਾਰਡ ਰੂਮ ਵਿੱਚ ਇੱਕ ਵਕੀਲ ਨੂੰ ਗੋਲੀ ਮਾਰੀ, ਫਿਰ ਬਦਮਾਸ਼ ਪਿਸਤੌਲ ਛੱਡ ਕੇ ਭੱਜ ਗਿਆ
Monday, October 18 2021 10:00 AM

ਸ਼ਾਹਜਹਾਂ ਪੁਰ, 18 ਅਕਤੂਬਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਦਿਨ ਦਿਹਾੜੇ ਅਦਾਲਤ ਦੇ ਅੰਦਰ ਇੱਕ ਵਕੀਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਥਾਣਾ ਸਦਰ ਬਾਜ਼ਾਰ ਦੀ ਤੀਜੀ ਮੰਜ਼ਿਲ 'ਤੇ ਏਸੀਜੇਐਮ ਦਫਤਰ ਗਿਆ ਸੀ। ਮੁਲਜ਼ਮ ਨੇ ਪਿੱਛੇ ਤੋਂ ਵਕੀਲ ਦੇ ਸਿਰ ਵਿੱਚ ਗੋਲੀ ਮਾਰੀ। ਇਸ ਤੋਂ ਬਾਅਦ ਉਹ ਮੌਕੇ 'ਤੇ ਬੰਦੂਕ ਛੱਡ ਕੇ ਭੱਜ ਗਿਆ। ਇਹ ਘਟਨਾ ਸੋਮਵਾਰ ਸਵੇਰੇ ਕਰੀਬ 11.45 ਵਜੇ ਵਾਪਰੀ। ਵਕੀਲ ਭੁਪੇਂਦਰ ਸਿੰਘ (60) ਅਦਾਲਤ ਦੀ ਤੀਜੀ ਮੰਜ਼ਿਲ 'ਤੇ ਏਸੀਜੇਐਮ ਦਫਤਰ ਜਾ ਰਹੇ ਸਨ, ਜਦੋਂ ਕਿਸੇ ਨੇ ਉਨ੍ਹਾਂ' ਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਗੋਲ...

Read More

ਡੇਂਗੂ ਦੇ ਟੈਸਟ ਲਈ ਨਿੱਜੀ ਹਸਪਤਾਲ 600 ਰੁਪਏ ਤੋਂ ਵਾਧੂ ਚਾਰਜ ਨਹੀਂ ਕਰ ਸਕਦੇ - ਪੰਜਾਬ ਸਰਕਾਰ ਨੇ ਦਿੱਤੇ ਆਦੇਸ਼
Monday, October 18 2021 09:58 AM

ਚੰਡੀਗੜ੍ਹ, 18 ਅਕਤੂਬਰ - ਪੰਜਾਬ 'ਚ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ। ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਡੇਂਗੂ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰਨਗੇ। ਸਰਕਾਰੀ ਹਸਪਤਾਲਾਂ 'ਚ ਡੇਂਗੂ ਟੈਸਟ ਮੁਫ਼ਤ ਉਪਲਬਧ ਹੋਣਗੇ। ਪੰਜਾਬ ਵਿਚ ਹੁਣ ਤੱਕ ਡੇਂਗੂ ਦੇ 8500 ਮਾਮਲੇ ਆ ਚੁੱਕੇ ਹਨ।...

Read More

ਕੋਵਿਡ-19 ਦੇ ਪ੍ਰਕੋਪ ਵਾਲੇ ਸਾਲ ਵਿਚ ਸਰਕਾਰੀ ਗੁਦਾਮਾਂ ਵਿਚ ਅਨਾਜ ਦੀ ਬਰਬਾਦੀ 90 ਫ਼ੀਸਦ ਵਧੀ
Monday, October 18 2021 09:57 AM

ਇੰਦੌਰ (ਮੱਧ ਪ੍ਰਦੇਸ਼), 18 ਅਕਤੂਬਰ- ਦੇਸ਼ ਵਿਚ ਕੋਵਿਡ-19 ਦੇ ਪ੍ਰਕੋਪ ਵਾਲੇ ਵਿੱਤੀ ਵਰ੍ਹੇ 2020-21 ਦੌਰਾਨ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਅਤੇ ਕੇਂਦਰੀ ਭੰਡਾਰ ਨਿਗਮ (ਸੀਡਬਲਿਊਸੀ) ਦੇ ਸਰਕਾਰੀ ਗੁਦਾਮਾਂ ਵਿਚ ਕੁਦਰਤੀ ਆਫ਼ਤਾਂ ਅਤੇ ਹੋਰ ਕਾਰਨਾਂ ਕਰ ਕੇ ਅਨਾਜ ਦੀ ਬਰਬਾਦੀ ਕਰੀਬ 90 ਫ਼ੀਸਦ ਵਧ ਕੇ 1824.31 ਟਨ ਉੱਤੇ ਪਹੁੰਚ ਗਈ। ਨੀਮਚ ਦੇ ਆਰਟੀਆਈ ਕਾਰਕੁਨ ਚੰਦਰਸ਼ੇਖਰ ਗੌੜ ਨੇ ਅੱਜ ਪੀਟੀਆਈ ਨੂੰ ਦੱਸਿਆ ਕਿ ਸੂਚਨਾ ਦੇ ਅਧਿਕਾਰ ਐਕਟ ਤਹਿਤ ਦਾਇਰ ਕੀਤੀ ਗਈ ਅਰਜ਼ੀ ਉੱਤੇ ਉਨ੍ਹਾਂ ਨੂੰ ਐੱਫਸੀਆਈ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ...

Read More

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਗੱਡੀ ਨੇ ਦਰੜੀਆਂ ਦੋ ਕੁੜੀਆਂ, ਇਕ ਦੀ ਮੌਤ, ਮਾਪਿਆਂ ਜਾਮ ਕੀਤਾ ਨੈਸ਼ਨਲ ਹਾਈਵੇ
Monday, October 18 2021 09:56 AM

ਜਲੰਧਰ ਛਾਉਣੀ : ਜਲੰਧਰ ਦੇ ਧੰਨੋਵਾਲੀ ਫਾਟਕ ਸਾਹਮਣੇ ਹਾਈਵੇ ਉੱਤੇ ਸਵੇਰ ਹੁੰਦੀਆਂ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਜਿਸ ਵਿਚ ਇਕ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੀ ਨੂੰ ਗੰਭੀਰ ਸੱਟਾਂ ਲਗਿਆਂ ਹਨ ਜਿਸਨੂੰ ਨੇੜਲੇ ਹਸਪਤਾਲ ਚ ਭਰਤੀ ਕਰਾਇਆ ਗਿਆ ਹੈ। ਰਾਹਗੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 8:30 ਵਜੇ ਦੇ ਕਰੀਬ ਦੋ ਕੁੜੀਆਂ ਨਵਜੋਤ ਕੌਰ ਅਤੇ ਮਮਤਾ ਧੰਨੋ ਵਾਲੀ ਫਾਟਕ ਸਾਹਮਣੇ ਤੋਂ ਸੜਕ ਪਾਰ ਕਰਨ ਲਈ ਖੜੀਆਂ ਸਨ ਕਿ ਅਚਾਨਕ ਫਗਵਾੜਾ ਵਲੋਂ ਆ ਰਹੀ ਇਕ ਤੇਜ਼ ਰਫ਼ਤਾਰ ਬਰੀਜ਼ਾ ਕਾਰ ਜਿਸਨੂੰ ਇਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਨੇ ਕੁੜੀ...

Read More

ਰਣਜੀਤ ਹੱਤਿਆ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਸੁਣਵਾਈ ਸ਼ੁਰੂ
Monday, October 18 2021 06:38 AM

ਪੰਚਕੂਲਾ, 18 ਅਕਤੂਬਰ - ਰਣਜੀਤ ਹੱਤਿਆ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ। ਮਾਮਲੇ ਵਿਚ ਚਾਰ ਦੋਸ਼ੀ ਸਬਦਿਲ, ਅਵਤਾਰ, ਜਸਵੀਰ ਤੇ ਕ੍ਰਿਸ਼ਨ ਨੂੰ ਸੀ.ਬੀ.ਆਈ. ਅਦਾਲਤ ਵਿਚ ਲਿਆਂਦਾ ਗਿਆ ਹੈ। ਜਦਕਿ ਮਾਮਲੇ ਵਿਚ ਮੁੱਖ ਦੋਸ਼ੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਵੇਗਾ।...

Read More

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
2 days ago

ਰਾਜਨੀਤੀ
ਰਾਜਨੀਤਿਕ ਪਾਰਟੀਆਂ ਵਲੋਂ ਚੋਣ ਜ਼ਾਬਤੇ ਦੀ ਪਾਲਣਾ ’ਤੇ ਚੋਣ ਕਮਿਸ਼ਨ ਨੇ ਜਤਾਈ ਸੰਤੁਸ਼ਟੀ
8 days ago

ਰਾਜਨੀਤੀ
ਹਰਿਆਣਾ ਸਰਕਾਰ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਬਦਤਰ ਹਾਲਾਤ ਪੈਦਾ ਕਰ ਦਿੱਤੇ ਹਨ: ਸੁਖਜਿੰਦਰ ਸਿੰਘ ਰੰਧਾਵਾ
2 months ago

ਰਾਜਨੀਤੀ
ਭਾਜਪਾ ਨੂੰ ਇਹ ਸੁਣਨਾ ਤੇ ਮੰਨਣਾ ਚੰਗਾ ਲੱਗਦਾ ਹੈ ਕਿ ਉਹ ਹਮੇਸ਼ਾਂ ਸੱਤਾ ’ਚ ਰਹੇਗੀ: ਰਾਹੁਲ
1 year ago