2013 ਗਾਂਧੀ ਮੈਦਾਨ ਧਮਾਕਾ ਮਾਮਲਾ : 10 ਵਿਚੋਂ 9 ਮੁਲਜ਼ਮ ਦੋਸ਼ੀ ਕਰਾਰ

27

October

2021

ਨਵੀਂ ਦਿੱਲੀ, 27 ਅਕਤੂਬਰ - 2013 ਗਾਂਧੀ ਮੈਦਾਨ, ਪਟਨਾ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਪਟਨਾ ਦੀ ਐਨ.ਆਈ.ਏ. ਅਦਾਲਤ ਨੇ 10 ਵਿਚੋਂ 9 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਇਕ ਮੁਲਜ਼ਮ ਸਬੂਤਾਂ ਦੀ ਅਣਹੋਂਦ ਵਿਚ ਬਰੀ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਹ ਧਮਾਕੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ 'ਹੁੰਕਾਰ ' ਰੈਲੀ ਵਾਲੀ ਥਾਂ 'ਤੇ ਹੋਏ ਸਨ।