ਅੱਤਵਾਦੀ ਫੰਡਿੰਗ ਮਾਮਲੇ 'ਚ ਐਨ.ਆਈ.ਏ. ਨੇ ਅੱਜ ਜੰਮੂ-ਕਸ਼ਮੀਰ 'ਚ ਕੀਤੀ ਛਾਪੇਮਾਰੀ

27

October

2021

ਨਵੀਂ ਦਿੱਲੀ, 27 ਅਕਤੂਬਰ - ਅੱਤਵਾਦੀ ਫੰਡਿੰਗ ਮਾਮਲੇ 'ਚ ਗੈਰ-ਕਾਨੂੰਨੀ ਜਮਾਤ-ਏ-ਇਸਲਾਮੀ ਸਮੂਹ ਦੇ ਖ਼ਿਲਾਫ਼ ਚੱਲ ਰਹੀ ਜਾਂਚ 'ਚ ਐਨ.ਆਈ.ਏ. ਨੇ ਅੱਜ ਜੰਮੂ-ਕਸ਼ਮੀਰ 'ਚ ਇਸ ਦੇ ਕਾਡਰਾਂ ਦੇ ਖ਼ਿਲਾਫ਼ ਰਿਹਾਇਸ਼ੀ ਥਾਵਾਂ 'ਤੇ ਛਾਪੇਮਾਰੀ ਕੀਤੀ। ਐਨ.ਆਈ.ਏ. ਨੇ ਜੰਮੂ-ਕਸ਼ਮੀਰ ਪੁਲਿਸ ਅਤੇ ਸੀ.ਆਰ.ਪੀ.ਐਫ. ਨਾਲ ਮਿਲ ਕੇ ਸਵੇਰੇ 6 ਵਜੇ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।