ਕਰੋਨਾਵਾਇਰਸ: ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 248 ਦਿਨਾਂ ’ਚ ਸਭ ਤੋਂ ਘੱਟ

01

November

2021

ਨਵੀਂ ਦਿੱਲੀ, 1 ਨਵੰਬਰ- ਭਾਰਤ ਵਿਚ ਇਕ ਦਿਨ ’ਚ 12,514 ਵਿਅਕਤੀ ਕਰੋਨਾਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,42,85,814 ਹੋ ਗਈ ਹੈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 1,58,817 ਰਹਿ ਗਈ ਹੈ ਜੋ ਕਿ 248 ਦਿਨਾਂ ਵਿਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿਚ 251 ਮਰੀਜ਼ਾਂ ਦੀ ਕਰੋਨਾ ਕਾਰਨ ਮੌਤ ਹੋਈ, ਜਿਸ ਨਾਲ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 4,58,437 ਹੋ ਗਈ ਹੈ। ਲਾਗ ਦੇ ਰੋਜ਼ ਆਉਣ ਵਾਲੇ ਕੇਸ ਲਗਾਤਾਰ 24ਵੇਂ ਦਿਨ 20,000 ਤੋਂ ਘੱਟ ਰਹੇ।