ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਪੰਜਾਬ ਵਿਚ ਪੂਰਨ ਬਹੁਮਤ ਨਾਲ ਸੱਤਾ ਵਿਚ ਆਵੇਗਾ - ਮਾਇਆਵਤੀ
Tuesday, December 14 2021 07:33 AM

ਨਵੀਂ ਦਿੱਲੀ,14 ਦਸੰਬਰ - ਬਸਪਾ ਮੁਖੀ ਮਾਇਆਵਤੀ ਦਾ ਕਹਿਣਾ ਹੈ ਕਿ ਮੈਨੂੰ ਉਮੀਦ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਜੋੜ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਪੂਰਨ ਬਹੁਮਤ ਨਾਲ ਸੱਤਾ ਵਿਚ ਆਵੇਗਾ |

Read More

ਜੇ ਅੱਜ ਕੈਬਨਿਟ ਵਿਚ ਮੰਗਾਂ ਦਾ ਹੱਲ ਨਾ ਹੋਇਆ ਤਾਂ ਬੀ. ਡੀ. ਪੀ. ਓਜ. ਅਤੇ ਸੀਨੀਅਰ ਵਿਕਾਸ ਅਫ਼ਸਰ ਕੱਲ੍ਹ ਤੋਂ ਜਾਣਗੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ
Tuesday, December 14 2021 07:32 AM

ਲੁਧਿਆਣਾ, 14 ਦਸੰਬਰ - ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿਚ ਤਾਇਨਾਤ ਬੀ. ਡੀ. ਪੀ. ਓਜ. ਅਤੇ ਸੀਨੀਅਰ ਪੰਚਾਇਤ ਵਿਕਾਸ ਅਫ਼ਸਰਾਂ ਵਲੋਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਬੀ. ਡੀ. ਪੀ. ਓਜ. ਐਸੋਸੀਏਸ਼ਨ ਪੰਜਾਬ ਦੀ ਪ੍ਰਧਾਨ ਨਵਦੀਪ ਕੌਰ ਅਤੇ ਸੀਨੀਅਰ ਪੰਚਾਇਤ ਵਿਕਾਸ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਮਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਦੋਵੇਂ ਜਥੇਬੰਦੀਆਂ ਦੀ ਮਿਲ ਕੇ ਬਣਾਈ ਗਈ ਸਾਂਝੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੂੰ ਲੈ ਕੇ ਅੱਜ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੰਚਾਇਤ ਮੰਤ...

Read More

ਮੱਧ ਪ੍ਰਦੇਸ਼ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 4 ਦੀ ਮੌਤ, 6 ਜ਼ਖ਼ਮੀ
Tuesday, December 14 2021 07:32 AM

ਸਿਹੋਰ, ਖਰਗੋਨ - 13 ਦਸੰਬਰ - ਮੱਧ ਪ੍ਰਦੇਸ਼ ਦੇ ਸਿਹੋਰ ਅਤੇ ਖਰਗੋਨ ਜ਼ਿਲ੍ਹਿਆਂ 'ਚ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਐੱਸ.ਯੂ.ਵੀ. ਅਤੇ ਇਕ ਟਰੱਕ ਦੀ ਟੱਕਰ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ |

Read More

ਸੁਪਰੀਮ ਕੋਰਟ ਵਲੋਂ ਚਾਰਧਾਮ ਪ੍ਰਾਜੈਕਟ ਲਈ ਸੜਕਾਂ ਨੂੰ ਡਬਲ ਲੇਨ ਚੌੜਾ ਕਰਨ ਦੀ ਇਜਾਜ਼ਤ
Tuesday, December 14 2021 07:31 AM

ਨਵੀਂ ਦਿੱਲੀ, 14 ਦਸੰਬਰ - ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਚਾਰਧਾਮ ਪ੍ਰਾਜੈਕਟ ਲਈ ਸੜਕਾਂ ਨੂੰ ਡਬਲ ਲੇਨ ਚੌੜਾ ਕਰਨ ਦੀ ਇਜਾਜ਼ਤ ਦਿੱਤੀ।ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ.ਕੇ. ਸੀਕਰੀ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਾਤਾਵਰਣ ਦੇ ਹਿੱਤ ਵਿਚ ਸਾਰੇ ਉਪਚਾਰਕ ਉਪਾਅ ਕੀਤੇ ਗਏ ਹਨ ਅਤੇ ਪ੍ਰੋਜੈਕਟ ਨੂੰ ਅੱਗੇ ਵਧਾਉਂਦੇ ਹੋਏ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਗਿਆ ਹੈ।...

Read More

ਕੋਲਕਾਤਾ: 27 ਸਾਲਾ ਵਿਅਕਤੀ ਕਰੋੜਾਂ ਰੁਪਏ ਦੀ ਨਕਦੀ ਸਣੇ ਗ੍ਰਿਫ਼ਤਾਰ
Tuesday, December 14 2021 07:27 AM

ਕੋਲਕਾਤਾ, 14 ਦਸੰਬਰ- ਕੋਲਕਾਤਾ ਪੁਲਿਸ ਐੱਸ.ਟੀ.ਐੱਫ. ਨੇ ਕੱਲ੍ਹ ਸ਼ਹਿਰ ਦੇ ਪਾਰਕ ਸਟਰੀਟ ਖ਼ੇਤਰ ਤੋਂ ਇੱਕ 27 ਸਾਲਾ ਵਿਅਕਤੀ ਨੂੰ ਇੱਕ ਕਰੋੜ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਿਕ ਐੱਸ.ਟੀ.ਐੱਫ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਵਿਅਕਤੀ ਕੋਲੋਂ ਫੜ੍ਹੀ ਗਈ ਨਕਦੀ ਬਾਰੇ ਕੋਈ ਵਾਜਬ ਸਪੱਸ਼ਟੀਕਰਨ ਨਹੀਂ ਸੀ। ਇਸ ਸੰਬੰਧੀ ਆਈ.ਟੀ. ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਕੇਸ ਦਰਜ ਕੀਤਾ ਗਿਆ ਹੈ।...

Read More

ਇੰਟਰਨੈੱਟ ਵੱਖ-ਵੱਖ ਭਾਸ਼ਾਵਾਂ ਵਿੱਚ ਹੋਣਾ ਚਾਹੀਦਾ ਹੈ
Saturday, December 11 2021 07:13 AM

ਜਦੋਂ ਲੋਕ ਕਿਸੇ ਸਾਈਟ ਜਾਂ ਐਪ 'ਤੇ ਆਪਣੀ ਭਾਸ਼ਾ ਵਿੱਚ ਸੁਨੇਹੇ ਪੜ੍ਹਦੇ ਹਨ, ਤਾਂ ਹੀ ਉਹ ਭੁਗਤਾਨ ਕਰਨ ਬਾਰੇ ਆਤਮਵਿਸ਼ਵਾਸ ਅਤੇ ਆਰਾਮਦਾਇਕ ਬਣਦੇ ਹਨ। ਇਹੀ ਕਾਰਨ ਹੈ ਕਿ ਵੱਖ-ਵੱਖ ਭਾਸ਼ਾਵਾਂ ਵਿੱਚ ਇਸ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ ਇੰਟਰਨੈੱਟ ਹੋਣਾ ਬਹੁਤ ਜ਼ਰੂਰੀ ਹੈ।ਅੱਜ ਭਾਰਤ ਦੀ ਵੱਡੀ ਆਬਾਦੀ ਇੰਟਰਨੈੱਟ ਦੀ ਪਹੁੰਚ ਤੋਂ ਵਾਂਝੀ ਹੈ ਕਿਉਂਕਿ ਇਹ ਸਿਰਫ਼ ਖੇਤਰੀ ਭਾਸ਼ਾਵਾਂ ਨਾਲ ਸਹਿਮਤ ਹੈ। ਅਜਿਹੀ ਸਥਿਤੀ ਵਿੱਚ, ਸਾਰਿਆਂ ਲਈ ਇੰਟਰਨੈਟ ਦੀ ਪਹੁੰਚ ਅਤੇ ਵਰਤੋਂ ਨੂੰ ਯਕੀਨੀ ਬਣਾਉਣ ਲਈ ਬਹੁ-ਭਾਸ਼ਾਈ ਇੰਟਰਨੈਟ ਦੀ ਜ਼ਰੂਰ...

Read More

ਧਾਰਮਿਕ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ
Friday, December 10 2021 10:51 AM

ਲੌਂਗੋਵਾਲ,10 ਦਸੰਬਰ (ਜਗਸੀਰ ਸਿੰਘ ) - ਨੇੜਲੇ ਪਿੰਡ ਉਭਾਵਾਲ ਵਿਖੇ ਪੀਰਾਂ ਦੇ ਦੀਵਾਨ ਅਤੇ ਝਾਂਕੀਆਂ ਸੂਫ਼ੀ ਗਾਇਕ ਸੋਹਣਾ ਅਨਮੋਲ, ਮੱਖਣ ਅਤੇ ਬਿੰਦਰ ਬਾਬਾ ਨਮੋਲ ਵਾਲੇ ਐਂਡ ਪਾਰਟੀ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਮਹਿਫ਼ਲ ਪੀਰਾਂ ਦੀ ਸੂਫ਼ੀਆਨਾ ਕਲਾਸੀਕਲ ਕਬਾਲੀਆ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਮੁੱਖ ਪ੍ਰਬੰਧਕ ਭਗਤ ਬਾਬਾ ਲੀਲਾ ਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਆਏ ਕਲਾਕਾਰਾਂ ਨੂੰ ਫੁੱਲਾਂ ਦੇ ਹਾਰ ਅਤੇ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਜ਼ਿਲ੍ਹਾ ਲੇਬਰ ਕੋਰਟ ਮੈਂਬਰ ਸੰਗਰੂਰ ...

Read More

ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਲੋਡ਼ ਹੈ : ਸੰਤ ਸੀਚੇਵਾਲ
Friday, December 10 2021 10:48 AM

ਅਮਰਗੜ੍ਹ,10 ਦਸੰਬਰ(ਹਰੀਸ਼ ਅਬਰੋਲ)-ਜੇਕਰ ਅਸੀਂ ਸੱਚਮੁੱਚ ਹੀ ਗੁਰਬਾਣੀ ਨੂੰ ਪਿਆਰ ਤੇ ਉਸ ਦਾ ਦਿਲੋਂ ਸਤਿਕਾਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਵਾਤਾਵਰਨ ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਹੋਣ ਦੀ ਲੋਡ਼ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿਚ 'ਪਵਨ ਗੁਰੂ ਪਾਣੀ ਪਿਤਾ' ਅਖਦਿਆਂ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਨਭੌਰਾ ਵਿਖੇ ਪ੍ਰਧਾਨ ਕੁਲਵਿੰਦਰ ਸਿੰਘ ਗੋਗੀ ਦੇ ਗ੍ਰਹਿ ਵਿਖੇ ਕਰਦਿਆਂ ਉੱਘੇ ਵਾਤਾਵਰਨ ਪ੍ਰੇਮੀ ਤੇ ਧਾਰਮਿਕ ਸ਼ਖ਼ਸੀਅਤ ਸੰਤ ਬਲਬੀਰ ਸਿ...

Read More

ਅਕਾਲੀ ਦਲ ਦੇ 100ਵੇਂ ਸਥਾਪਨਾ ਦਿਹਾੜੇ ਤੇ ਹੋਣ ਵਾਲੀ ਰੈਲੀ ਅਕਾਲੀ ਬਸਪਾ ਗੱਠਜੋੜ ਸਰਕਾਰ ਦੀ ਨੀਂਹ ਰੱਖੇਗੀ-ਗਰਚਾ
Friday, December 10 2021 10:17 AM

ਮੋਗਾ, 10 ਦਸੰਬਰ (ਪੱਤਰ ਪ੍ਰੇਰਕ) ਸ਼੍ਰੋਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਹਾੜੇ ਤੇ ਮੋਗਾ ਦੇ ਕਿੱਲੀ ਚਾਹਲਾਂ ਵਿਖੇ ਕੀਤੀ ਜਾ ਰਹੀ ਰੈਲੀ ਇਤਿਹਾਸਕ ਹੋਵੇਗੀ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਅੱਜ ਮੋਗਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੀ ਇਹ ਰੈਲੀ ਨਹੀਂ ਇਕ ਰੈਲਾ ਹੋਵੇਗੀ ਜਿਸਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ ਅਤੇ ਇਹ ਰੈਲੀ ਦਾ ਇੱਕਠ ਸੂਬੇ ਵਿੱਚ ਲੋਕ ਹਿੱਤ ਵਿੱਚ ਕੰਮ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਬਨਣ ਜਾ ਸਾ...

Read More

ਸੀ ਜੀ ਸੀ ਲਾਂਡਰਾ ਨੇ ਓਨੀਸਮ ਹੈਲਥਕੇਅਰ ਨਾਲ ਸਮਝੌਤਾ ਪੱਤਰ ਤੇ ਕੀਤੇ ਦਸਤਖ਼ਤ
Friday, December 10 2021 10:14 AM

ਐਸ ਏ ਐਸ ਨਗਰ, 10 ਦਸੰਬਰ (ਗੁਰਪ੍ਰੀਤ ਸਿੰਘ ਤੰਗੌਰੀ) ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਓਨੀਸਮ ਹੈਲਥਕੇਅਰ ਪ੍ਰਾਈਵੇਟ ਲਿਮਟਿਡ, ਮੋਹਾਲੀ ਪੰਜਾਬ ਨਾਲ ਇੱਕ ਸਮਝੌਤਾ ਪੱਤਰ ਤੇ ਦਸਤਖਤ ਕੀਤੇ ਗਏ।ਅਦਾਰੇ ਵੱਲੋਂ ਕੀਤੇ ਸਮਝੌਤੇ ਦਾ ਮੁੱਖ ਉਦੇਸ਼ ਸਹਿਯੋਗੀ ਕੰਮ ਨੂੰ ਉਤਸ਼ਾਹਿਤ ਕਰਨਾ ਹੈ।ਇਹ ਉਪਰਾਲਾ ਵਿਿਦਆਰਥੀਆਂ ਨੂੰ ਉਦਯੋਗਿਕ ਗਿਆਨ ਅਤੇ ਹੁਨਰ ਪ੍ਰਦਾਨ ਕਰਕੇ ਉਦਯੋਗ ਅਤੇ ਅਕਾਦਮਿਕਤਾ ਵਿਚਕਾਰ ਆਏ ਪਾੜੇ ਨੂੰ ਪੂਰਾ ਕਰੇਗਾ। ਇਸ ਤੋਂ ਇਲਾਵਾ ਇਹ ਸਮਝੌਤਾ ਵਿਸਤ੍ਰਿਤ ਸਿਖਲਾਈ ਪ੍ਰੋਗਰਾਮਾਂ ਰਾਹੀਂ ਫਾਰਮਾਸਿਊਟੀਕਲ ਤਕਨਾਲੋਜੀ ਦੇ ਨਾਲ ਨਾਲ ਵਿਿਦਆਰਥੀ...

Read More

14 ਦਸੰਬਰ ਨੂੰ ਮੋਗਾ ਰੈਲੀ, ਅਕਾਲੀ ਬਸਪਾ ਸਰਕਾਰ ਬਣਾਉਣ ਦਾ ਮੁੱਢ ਬੰਨੇਗੀ - ਰੌਬਿਨ ਬਰਾੜ, ਰਾਜੂ ਖੰਨਾ
Friday, December 10 2021 10:13 AM

ਅਮਲੋਹ,10 ਦਸੰਬਰ- ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ 14 ਦਸੰਬਰ ਨੂੰ ਮੋਗਾ ਦੀ ਧਰਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾਂ ਨੂੰ ਸਮਰਪਿਤ ਕੀਤੀ ਜਾ ਰਹੀ ਵਿਸ਼ਾਲ ਰੈਲੀ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਮੁੱਢ ਹੀ ਨਹੀ ਬੰਨੇਗੀ ਸਗੋਂ ਇਕੱਠ ਪੱਖੋ ਵੀ ਇਤਿਹਾਸ ਸਿਰਜੇਗੀ। ਇਸ ਗੱਲ ਦਾ ਪ੍ਰਗਟਾਵਾ ਐਸ ਓ ਆਈ ਦੇ ਕੌਮੀ ਪ੍ਰਧਾਨ ਰੌਬਿਨ ਬਰਾੜ ਤੇ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਐਸ ਓ ਆਈ ਤੇ ਯੂਥ ਅਕਾਲੀ ਦਲ ਦੀ ਭਰਵੀਂ ...

Read More

ਜਿ਼ਲ੍ਹੇ ਦੇ 570 ਪੋਲਿੰਗ ਸਟੇਸ਼ਨਾਂ ’ਤੇ 4 ਲੱਖ 47 ਹਜ਼ਾਰ 117 ਵੋਟਰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ: ਜਿ਼ਲ੍ਹਾ ਚੋਣ ਅਫਸਰ
Friday, December 10 2021 10:11 AM

ਫ਼ਤਹਿਗੜ੍ਹ ਸਾਹਿਬ, 10 ਦਸੰਬਰ : ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿੱਚ ਕੁੱਲ 570 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿੱਚ 04 ਲੱਖ 47 ਹਜ਼ਾਰ 117 ਵੋਟਰ ਆਪਣੇ ਮੱਤ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਵਿਧਾਨ ਸਭਾ ਚੋਣਾ ਲਈ ਕੀਤੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਜਿ਼ਲ੍ਹੇ ਵਿੱਚ ਕੁੱਲ ਤਿੰਨ ਵਿਧਾਨ ਸਭਾ ਹਲਕਿਆਂ ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾਂ ਅਤੇ ਅਮਲੋਹ ਦੇ 02 ਲੱਖ 34 ਹਜ਼ਾਰ...

Read More

ਫ਼ੌਜੀ ਪਰੰਪਰਾ ਵਾਲਾ ਰਿਹਾ ਸੀਡੀਐੱਸ ਦਾ ਪਰਿਵਾਰ, ਦਾਦਾ ਸੂਬੇਦਾਰ ਤ੍ਰਿਲੋਕ ਸਿੰਘ ਰਾਵਤ ਤੇ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਵੀ ਰਹੇ ਫ਼ੌਜ ’ਚ
Thursday, December 9 2021 10:04 AM

ਦੇਹਰਾਦੂਨ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਦਾ ਪੂਰਾ ਪਰਿਵਾਰ ਫ਼ੌਜੀ ਪਰੰਪਰਾ ਵਾਲਾ ਰਿਹਾ ਹੈ। ਉਨ੍ਹਾਂ ਦੇ ਦਾਦਾ ਤ੍ਰਿਲੋਕ ਸਿੰਘ ਰਾਵਤ ਬਿ੍ਰਟਿਸ਼ ਆਰਮੀ ’ਚ ਸੂਬੇਦਾਰ ਰਹੇ। ਉਨ੍ਹਾਂ ਦੀ ਤਾਇਨਾਤੀ ਲੈਂਸਡੌਨ ਕੈਂਟ ’ਚ ਸੀ। ਜਨਰਲ ਰਾਵਤ ਦੇ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਗ ਰਾਵਤ ਡਿਪਟੀ ਆਰਮੀ ਚੀਫ ਦੇ ਅਹਿਮ ਅਹੁਦੇ ’ਤੇ ਪਹੁੰਚੇ। ਜਨਰਲ ਬਿਪਿਨ ਰਾਵਤ ਨੂੰ 30 ਦਸੰਬਰ, 2019 ਨੂੰ ਦੇਸ਼ ਦਾ ਪਹਿਲਾ ਸੀਡੀਐੱਸ ਨਿਯੁਕਤ ਕੀਤਾ ਗਿਆ ਤੇ ਇਕ ਜਨਵਰੀ, 2020 ਨੂੰ ਉਨ੍ਹਾਂ ਨੇ ਇਹ ਅਹੁਦਾ ਗ੍ਰਹਿਣ ਕੀਤਾ ਸੀ।ਸੀਡੀਐੱਸ ਜਨਰਲ ਬਿਪਿਨ ਰਾਵਤ ਦਾ ਜਨਮ ...

Read More

ਕਿਸਾਨ ਅੰਦੋਲਨ ਖ਼ਤਮ! ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਵਾਪਸੀ, ਦਿੱਲੀ-ਐੱਨਸੀਆਰ ਨੂੰ ਮਿਲੇਗੀ ਰਾਹਤ
Thursday, December 9 2021 10:03 AM

ਨਵੀਂ ਦਿੱਲੀ, : ਤਿੰਨ ਕੇਂਦਰੀ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਨਾਲ ਲੱਗਦੀਆਂ ਸਰਹੱਦਾਂ 'ਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਹੋ ਗਿਆ ਹੈ। ਕਿਸਾਨ ਅੰਦੋਲਨ ਵੀਰਵਾਰ ਨੂੰ ਖ਼ਤਮ ਹੋ ਗਿਆ। ਇਸ ਨਾਲ ਹੀ ਕਿਸਾਨਾਂ ਦੀ ਵਾਪਸੀ ਦਾ ਐਲਾਨ ਵੀ ਕੀਤਾ ਗਿਆ ਹੈ ਪਰ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਕਿਸਾਨ 11 ਦਸੰਬਰ ਤੋਂ ਪੜਾਅਵਾਰ ਵਾਪਸੀ ਕਰਨਗੇ। ਇਸ ਦੇ ਤਹਿਤ ਕਿਸਾਨ ਦਿੱਲੀ-ਹਰਿਆਣਾ ਦੇ ਸ਼ੰਭੂ ਬਾਰਡਰ (ਕੁੰਡਲੀ ਬਾਰਡਰ) ਤਕ ਜਲੂਸ ਦੇ ਰੂਪ ਵਿਚ ਜਾਣਗੇ। ਇਸ ਦੌਰਾਨ ਕਰਨਾਲ 'ਚ ਰੁਕਣਾ ਪੈ ਸਕਦਾ ਹੈ। ਧਰਨਾਕਾਰੀਆਂ ਦੀ ਵਾਪਸੀ ਦੌਰਾਨ ਪੰ...

Read More

32 ਕਿਸਾਨ ਜਥੇਬੰਦੀਆਂ ਦੇ ਅਹਿਮ ਫ਼ੈਸਲੇ
Thursday, December 9 2021 10:01 AM

9 ਦਸੰਬਰ ਸ਼ਾਮ 5.30 ਵਜੇ ਸਿੰਘੂ ਬਾਰਡਰ ਦੀ ਸਟੇਜ ਤੋਂ ਫਤਿਹ ਅਰਦਾਸ ਹੋਵੇਗੀ। -11 ਦਸੰਬਰ ਨੂੰ ਸਿੰਘੂ ਬਾਰਡਰ ’ਤੇ ਟਿਕਰੀ ਬਾਰਡਰ ਤੋਂ ਸਵੇਰੇ 9 ਵਜੇ ਵਾਪਸੀ ਰਵਾਨਗੀ। -13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੀਆਂ। -15 ਦਸੰਬਰ ਨੂੰ ਪੰਜਾਬ ’ਚ ਚੱਲਦੇ ਸਾਰੇ ਮੋਰਚੇ ਖ਼ਤਮ ਕੀਤੇ ਜਾਣਗੇ...

Read More

ਸਾਬਕਾ ਡੀਜੀਪੀ ਵਿਰਕ, ਜ਼ੀਰਾ, ਸਰਬਜੀਤ ਸਿੰਘ ਮੱਕੜ ਭਾਜਪਾ ’ਚ ਸ਼ਾਮਲ
Friday, December 3 2021 11:11 AM

ਨਵੀਂ ਦਿੱਲੀ, 3 ਦਸੰਬਰ- ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਸਰਬਦੀਪ ਸਿੰਘ ਵਿਰਕ ਸਮੇਤ ਸੂਬੇ ਦੇ ਕਈ ਵਿਅਕਤੀ ਅੱਜ ਇੱਥੇ ਭਾਜਪਾ ਵਿੱਚ ਸ਼ਾਮਲ ਹੋ ਗਏ। ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਸੂਬੇ ਵਿੱਚ ਸੰਗਠਨ ਹੋਰ ਮਜ਼ਬੂਤ ​​ਹੋਵੇਗਾ। ਸ੍ਰੀ ਵਿਰਕ, ਪੰਜਾਬ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ, ਸਨਅਤਕਾਰ ਹਰਚਰਨ ਸਿੰਘ ਰਣੌਤਾ ਅਤੇ ਸਾਬਕਾ ਅਕਾਲੀ ਆਗੂ ਸਰਬਜੀਤ ਸ...

Read More

ਬੁੰਗਾ ਸਾਹਿਬ ਵਿਖੇ ਕਿਸਾਨਾਂ ਵਲੋਂ ਕੰਗਨਾ ਦਾ ਘਿਰਾਓ, ਭਾਰੀ ਵਿਰੋਧ ਦੇਖ ਕਿਸਾਨਾਂ ਤੋਂ ਮੰਗੀ ਮਾਫ਼ੀ
Friday, December 3 2021 11:10 AM

ਰੋਪੜ: ਕਿਸਾਨਾਂ ਅਤੇ ਸਿੱਖਾਂ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਵਾਲੀ ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੂੰ ਅੱਜ ਰੋਪੜ ਨੇੜੇ ਬੁੰਗਾ ਸਾਹਿਬ ਵਿਖੇ ਕਿਸਾਨਾਂ ਨੇ ਘੇਰਾ ਪਾਇਆ। ਭਾਰੀ ਵਿਰੋਧ ਦੇ ਚਲਦਿਆਂ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮਾਫੀ ਵੀ ਮੰਗੀ। ਦਰਅਸਲ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਚੰਡੀਗੜ੍ਹ ਜਾ ਰਹੀ ਸੀ। ਇਸ ਦੌਰਾਨ ਕਿਸਾਨਾਂ ਨੇ ਕੰਗਨਾ ਰਣੌਤ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਵਿਰੋਧ ਜ਼ਾਹਰ ਕੀਤਾ। ਕਿਸਾਨਾਂ ਵਲੋਂ ‘ਕੰਗਨਾ ਰਣੌਤ ਮੁਰਦਾਬਾਦ’ ਅਤੇ ‘ਕੰਗਨਾ ਗੋ ਬੈਕ’ ਦੇ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਕੰਗਨਾ ਨੇ ਗੱਡੀ ’ਚੋਂ ਬਾਹਰ ਆ ਕੇ ਕਿਸਾਨ...

Read More

ਮੂਸੇਵਾਲਾ ਨੂੰ ਪਾਰਟੀ ’ਚ ਸ਼ਾਮਲ ਕਰਕੇ ਕਾਂਗਰਸ ਨੇ ਬੰਦੂਕ ਸਭਿਆਚਾਰ ਤੇ ਵੱਖਵਾਦੀ ਤਾਕਤਾਂ ਨੂੰ ਉਤਸ਼ਾਹਤ ਕੀਤਾ: ਚੁੱਘ
Friday, December 3 2021 11:09 AM

ਚੰਡੀਗੜ੍ਹ, 3 ਦਸੰਬਰ- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਪੰਜਾਬ ਕਾਂਗਰਸ ਦੀ ਗਾਇਕ ਸਿੱਧੂ ਮੂਸੇਵਾਲਾ ਨੂੰ ਪਾਰਟੀ ’ਚ ਸ਼ਾਮਲ ਕਰਕੇ ਇਸ ਸਰਹੱਦੀ ਸੂਬੇ ਵਿੱਚ ਬੰਦੂਕ ਸੱਭਿਆਚਾਰ ਅਤੇ ਵੱਖਵਾਦੀ ਤਾਕਤਾਂ ਨੂੰ ਉਤਸ਼ਾਹਿਤ ਕਰਨ ਦੀ ਨਿੰਦਾ ਕੀਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਖ਼ਤ ਨੋਟਿਸ ਲੈਂਦਿਆਂ ਚੁੱਘ ਨੇ ਕਿਹਾ ਕਿ ਇਸ ਨਾਲ ਪੰਜਾਬ ਨੂੰ ਅਸਥਿਰ ਕਰਨ ਦੇ ਕਾਂਗਰਸ ਦੇ ਨਾਪਾਕ ਮਨਸੂਬਿਆਂ ਦਾ ਪਰਦਾਫਾਸ਼ ਹੋ ਗਿਆ ਹੈ।...

Read More

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਲ
Friday, December 3 2021 11:08 AM

ਚੰਡੀਗੜ੍ਹ, 3 ਦਸੰਬਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਸ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੌਜੂਦਗੀ 'ਚ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਮੂਸੇਵਾਲਾ 'ਤੇ ਪੰਜਾਬ ਪੁਲੀਸ ਨੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅਸਲਾ ਐਕਟ ਤਹਿਤ ਵੀ ਕਈ ਕੇਸ ਦਰਜ ਕੀਤੇ ਹਨ।...

Read More

CCTV ਕੈਮਰੇ ਲਗਾਉਣ ਵਿਚ ਲੰਡਨ, ਨਿਊਯਾਰਕ ਅਤੇ ਪੈਰਿਸ ਤੋਂ ਵੀ ਅੱਗੇ ਹੈ ਦਿੱਲੀ- ਅਰਵਿੰਦ ਕੇਜਰੀਵਾਲ
Friday, December 3 2021 11:07 AM

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ 7 ਸਾਲਾਂ ਵਿਚ ਦਿੱਲੀ ਵਿਚ 2,75,000 ਸੀਸੀਟੀਵੀ ਕੈਮਰੇ ਲਗਾਏ ਗਏ। ਦਿੱਲੀ ਅੱਜ ਪੂਰੀ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਕਿਸੇ ਵੀ ਸ਼ਹਿਰ ਦੇ ਮੁਕਾਬਲੇ ਦਿੱਲੀ ਪਹਿਲੇ ਨੰਬਰ 'ਤੇ ਹੈ। ਇਕ ਸੰਸਥਾ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਦਿੱਲੀ ਵਿਚ ਪ੍ਰਤੀ 1 ਮੀਲ 'ਤੇ 1826 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜਦਕਿ ਦੂਜੇ ਨੰਬਰ 'ਤੇ ਲੰਡਨ ਦਾ ਆਉਂਦਾ ਹੈ, ਜਿੱਥੇ ਪ੍ਰਤੀ ਮੀਲ 1138 ਕੈਮਰੇ ਲਗਾਏ ਗਏ ਹਨ। ਸੀਸੀਟੀਵੀ ...

Read More

ਰਾਜਨੀਤੀ
ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਨਾਲ ਜੁੜਨ ਦੀ ਕੀਤੀ ਅਪੀਲ
1 month ago

ਰਾਜਨੀਤੀ
ਗੁਆਂਢੀ ਦੇਸ਼ ਦੇ ਮਨਸੂਬੇ ਸਫਲ ਨਹੀਂ ਹੋਣ ਦਿਆਂਗੇ: ਮੋਦੀ
1 month ago

ਰਾਜਨੀਤੀ
ਭਾਜਪਾ ਕੌਂਸਲਰ ਨੇ ਸੂਬਾ ਸਰਕਾਰ ’ਤੇ ਲਾਏ ਵੱਡੇ ਦੋਸ਼
1 month ago

ਰਾਜਨੀਤੀ
ਤਰਨਤਾਰਨ : ਰਮਨਦੀਪ ਸਿੰਘ ਭਰੋਵਾਲ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ
4 months ago