Arash Info Corporation

ਅੰਬਾਲਾ:ਵਿਆਹ ਤੋਂ ਤਿੰਨ ਦਿਨ ਬਾਅਦ ਵਿਆਹੁਤਾ ਨੂੰ ਅਗਵਾ ਕਰ ਕੀਤਾ ਗੈਂਗਰੇਪ

21

September

2018

ਨੈਸ਼ਨਲ ਡੈਸਕ— ਅੰਬਾਲਾ ਤੋਂ ਕਿਡਨੈਪਿੰਗ ਦੇ ਬਾਅਦ ਬੰਦੂਕ ਦੀ ਨੋਕ 'ਤੇ ਵਿਆਹ ਤੋਂ ਤਿੰਨ ਦਿਨ ਬਾਅਦ ਨਵੀਂ ਵਿਆਹੀ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਦੇ ਸਿਰਫ ਤਿੰਨ ਦਿਨ ਬਾਅਦ ਹੀ ਵਿਆਹੁਤਾ ਨੂੰ ਕਿਡਨੈਪ ਕਰਕੇ ਹਥਿਆਰਾ ਦੇ ਦਮ 'ਤੇ ਉਸ ਨਾਲ ਗੈਂਗਰੇਪ ਕੀਤਾ ਗਿਆ। ਪੁਲਸ ਨੇ ਇਸ ਮਾਮਲੇ 'ਚ ਪੀੜਤਾ ਦੇ ਪਤੀ ਦੀ ਪਹਿਲੀ ਪਤਨੀ ਦੇ ਪਿਤਾ ਅਤੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰੇਗੀ। ਸੂਤਰਾਂ ਮੁਤਾਬਕ ਵਿਆਹ ਕਈ ਸਾਲ ਪਹਿਲਾਂ ਗੁੜਗਾਓਂ ਦੀ ਇਕ ਲੜਕੀ ਨਾਲ ਹੋਇਆ ਸੀ ਪਰ ਆਏ ਦਿਨ ਕਲੇਸ਼ ਕਾਰਨ ਦਸੰਬਰ 'ਚ ਤਲਾਕ ਵੀ ਹੋ ਗਿਆ ਸੀ। ਕੁੱਝ ਦਿਨ ਪਹਿਲਾਂ 14 ਸਤੰਬਰ ਨੂੰ ਲੜਕੇ ਦਾ ਦੁਬਾਰਾ ਵਿਆਹ ਕਰਵਾਇਆ ਗਿਆ। ਇਹ ਖਬਰ ਉਹਦੇ ਪਹਿਲੀ ਪਤਨੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਚੱਲ ਗਈ ਅਤੇ ਉਹ ਅੰਬਾਲਾ ਆ ਗਏ। ਇੱਥੇ ਆ ਕੇ ਉਨ੍ਹਾਂ ਨੇ ਹਥਿਆਰਾਂ ਦੇ ਦਮ 'ਤੇ ਪਹਿਲਾਂ ਪੂਰੇ ਪਰਿਵਾਰ ਨੂੰ ਕੁੱਟਿਆ, ਘਰ 'ਚ ਲੁੱਟਪਾਟ ਕੀਤੀ ਅਤੇ ਫਿਰ ਲੜਕੇ ਅਤੇ ਉਸ ਦੀ ਪਤਨੀ ਨੂੰ ਅਗਵਾ ਕਰ ਆਪਣੇ ਨਾਲ ਲੈ ਗਏ। ਰਸਤੇ 'ਚ ਇਨ੍ਹਾਂ ਲੋਕਾਂ ਨੇ ਲੜਕੀ ਨਾਲ ਗੈਂਗਰੇਪ ਕੀਤਾ। ਅੰਬਾਲਾ 'ਚ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ,ਜਿਸ ਤੋਂ ਬਾਅਦ ਪੁਲਸ ਦੀਆਂ ਟੀਮਾਂ ਨੇ ਇਨ੍ਹਾਂ ਨੂੰ ਕਾਬੂ ਕੀਤਾ। ਘਟਨਾ ਤੋਂ ਬਾਅਦ ਪੀੜਤ ਪਰਿਵਾਰ ਕਾਫੀ ਡਰਿਆ ਹੋਇਆ ਹੈ। ਵਿਆਹੁਤਾ ਜੋੜੇ ਦੀ ਕਿਡਨੈਪਿੰਗ ਦੇ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਲੋਕ ਅੰਬਾਲਾ ਕੈਂਟ ਦੇ ਵਿਧਾਇਕ ਅਤੇ ਕੈਬਿਨਟ ਮੰਤਰੀ ਅਨਿਲ ਵਿਜ ਨਾਲ ਮਿਲੇ ਅਤੇ ਉਨ੍ਹਾਂ ਨੂੰ ਪੂਰਾ ਮਾਮਲਾ ਦੱਸਿਆ। ਵਿਜ ਨੇ ਐੱਸ.ਪੀ. ਨੂੰ ਫੋਨ ਕੀਤਾ ਜਿਸ ਤੋਂ ਬਾਅਦ ਪੁਲਸ ਹਰਕਤ 'ਚ ਆਈ। ਰਾਤ ਨੂੰ ਘੇਰਾਬੰਦੀ ਕਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਨੂੰ ਪੁਲਸ ਅੰਬਾਲਾ ਲੈਣ ਆਈ ਹੈ। ਕਿਡਨੈਪਿੰਗ ਅਤੇ ਗੈਂਗਰੇਪ ਸਮੇਤ ਹੋਰ ਕਈ ਧਾਰਾਂਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਫੜੇ ਗਏ ਤਿੰਨੋ ਦੋਸ਼ੀਆਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਸ ਇਨ੍ਹਾਂ ਦੀ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਡੀਸੀਪੀ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ 'ਚ ਸ਼ਾਮਲ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ ਪੁਲਸ ਨੂੰ ਉਨ੍ਹਾਂ ਦੇ ਜਲਦੀ ਗ੍ਰਿਫਤ 'ਚ ਆ ਜਾਣ ਦੀ ਉਮੀਦ ਹੈ।

E-Paper

Calendar

Videos