News: ਦੇਸ਼

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਹੋਇਆ ਦਿਹਾਂਤ ,ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ

Monday, August 19 2019 11:02 AM
ਬਿਹਾਰ : ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਬਿਹਾਰ ਦੇ ਰਾਜਨੀਤਿਕ ਗਲਿਆਰੇ ਵਿੱਚ ਸੋਗ ਦੀ ਲਹਿਰ ਦੋੜ ਗਈ ਹੈ। 82 ਸਾਲਾ ਜਗਨਨਾਥ ਮਿਸ਼ਰਾ ਤਿੰਨ ਵਾਰ ਬਿਹਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਮਿਸ਼ਰਾ ਸਾਲ 1975 ‘ਚ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਸਨ। ਦੂਜੀ ਵਾਰ ਉਹ 1980 ‘ਚ ਮੁੱਖ ਮੰਤਰੀ ਬਣੇ ਸਨ ਅਤੇ ਤੀਜੀ ਵਾਰ ਸਾਲ 1989 ਤੋਂ 1990 ਤੱਕ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰ...

ਭਾਰਤੀ ਹਵਾਈ ਫ਼ੌਜ ਦੇ ਅਚਾਨਕ ਲਾਪਤਾ ਹੋਏ ਜਹਾਜ਼ ਦਾ 51 ਸਾਲ ਬਾਅਦ ਮਿਲਿਆ ਮਲਬਾ

Monday, August 19 2019 11:01 AM
ਮਲਬਾ:ਭਾਰਤੀ ਹਵਾਈ ਫ਼ੌਜ ਦਾ 51 ਸਾਲ ਪਹਿਲਾਂ ਲਾਪਤਾ ਹੋਏ ਜਹਾਜ਼ ਦਾ ਆਖ਼ਰ ਮਲਬਾ ਮਿਲ ਗਿਆ ਹੈ। ਇਹ ਮਲਬਾ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਜ਼ਿਲ੍ਹੇ ਦੇ ਢਾਕਾ ਗਲੇਸ਼ੀਅਰ ’ਤੇ ਪਿਆ ਮਿਲਿਆ ਹੈ। ਇਸ AN-12 BL-534 ਹਵਾਈ ਜਹਾਜ਼ ਵਿੱਚ ਉਸ ਵੇਲੇ 100 ਜਵਾਨ ਸਵਾਰ ਸਨ ਤੇ ਉਹ ਸਾਰੇ ਅਚਾਨਕ ਹੀ 7 ਫ਼ਰਵਰੀ, 1968 ਲਾਪਤਾ ਹੋ ਗਏ ਸਨ। ਇਸ ਮਾਮਲੇ ਵਿੱਚ ਹਵਾਈ ਜਹਾਜ਼ ਦਾ ਇੰਜਣ, ਫ਼ਿਊਜ਼ਲੇਜ, ਬਿਜਲਈ ਸਰਕਟਸ, ਪ੍ਰੋਪੈਲਰ, ਤੇਲ ਦੀ ਟੈਂਕੀ, ਏਅਰ ਬ੍ਰੇਕ ਅਸੈਂਬਲੀ ਤੇ ਕਾੱਕਪਿਟ ਦਾ ਦਰਵਾਜ਼ਾ ਮਿਲ ਗਏ ਹਨ। ਹਿਮਾਲਿਅਨ ਮਾਊਂਟੇਨੀਅਰਿੰਗ ਇੰਸਟੀਚਿਊਟ ਦੇ ਮੈਂਬਰਾਂ ਨੇ ਸਾਲ 2003 ਦੌਰਾ...

ਅਸਮ : ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਸੁਖੋਈ-30 ਹਾਦਸਾਗ੍ਰਸਤ , ਦੋਵੇਂ ਪਾਇਲਟ ਸੁਰੱਖਿਅਤ

Friday, August 9 2019 07:25 AM
ਅਸਮ : ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਸੁਖੋਈ-30 ਵੀਰਵਾਰ ਰਾਤ ਅਸਮ ਦੇ ਤੇਜ਼ਪੁਰ ‘ਚ ਹਾਦਸਾਗ੍ਰਸਤ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਕ੍ਰੈਸ਼ ਉਦੋਂ ਹੋਇਆ ਜਦੋਂ ਇਹ ਰੋਜ਼ਾਨਾ ਟ੍ਰੇਨਿੰਗ ਮਿਸ਼ਨ ‘ਤੇ ਸੀ।ਇਸ ਦੌਰਾਨ ਜਹਾਜ਼ ਸਥਾਨਕ ਉਡਾਣ ਖੇਤਰ ‘ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਦੋਵੇਂ ਪਾਇਲਟ ਸੁਰੱਖਿਅਤ ਹਨ ਅਤੇ ਉਨ੍ਹਾਂ ਬਚਾ ਲਿਆ ਗਿਆ ਹੈ। ਇਸ ‘ਚ ਸਵਾਰ ਦੋਵੇਂ ਪਾਇਲਟ ਸਮੇਂ ਰਹਿੰਦਿਆਂ ਸੁਰੱਖਿਅਤ ਬਾਹਰ ਨਿਕਲ ਗਏ। ਇਸ ਸਬੰਧੀ ਭਾਰਤੀ ਹਵਾਈ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਤੇਜ਼ਪੁਰ ਚ ਸੁਖੋਈ Su-30 ਰੋਜ਼ਾਨਾ ਟ੍ਰੇਨਿੰਗ ਮਿਸ਼ਨ ’ਤੇ ਸੀ ਤਾਂ ਜਹਾ...

ਬਰਸਾਤੀ ਪਾਣੀ ਦਾ ਨਿਕਾਸੀ ਰੂਟ ਬਦਲਣ ਕਾਰਨ ਦਿੱਕਤਾਂ

Wednesday, July 31 2019 06:40 AM
ਐਸ.ਏ.ਐਸ. ਨਗਰ (ਮੁਹਾਲੀ), ਇੱਥੋਂ ਦੇ ਸੈਕਟਰ-70 ਵਿੱਚ ਪ੍ਰਾਈਵੇਟ ਕੰਪਨੀ ਨੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਰੂਟ ਬਦਲ ਦਿੱਤਾ ਹੈ। ਇਸ ਕਾਰਨ ਸੈਕਟਰ-69 ਅਤੇ ਸੈਕਟਰ-70 ਦੇ ਘਰਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਕੌਂਸਲਰ ਸੁਖਦੇਵ ਸਿੰਘ ਪਟਵਾਰੀ ਦੱਸਿਆ ਕਿ ਸੈਕਟਰ-70 ਦੀਆਂ ਕੋਠੀਆਂ ਅਤੇ ਸੁਸਾਇਟੀਆਂ ਦਾ ਬਰਸਾਤੀ ਪਾਣੀ, ਜੋ ਰਿਸ਼ੀ ਅਪਾਰਟਮੈਂਟ ਅਤੇ ਮੇਅਫੇਅਰ ਸੁਸਾਇਟੀ ਤੋਂ ਹੁੰਦਾ ਹੋਇਆ ਹੋਮਲੈਂਡ ਦੇ ਗੇਟ ਤੋਂ 200 ਫੁੱਟ ਚੌੜੀ ਏਅਰਪੋਰਟ ਸੜਕ ਦੇ ਵਿਚਕਾਰਲੇ ਡਰੇਨ ਨਾਲੇ ਵਿੱਚ ਪੈਂਦਾ ਸੀ, ਜਿਸ ਨੂੰ ਹੁਣ ਇਕ ਪ੍ਰਾਈਵੇਟ ਕੰਪਨੀ ਨੇ ਬੰਦ ਕਰਕੇ ਚੰਡੀਗੜ੍ਹ-ਫਤਹਿਗੜ੍...

ਗਿਆਰ੍ਹਵੀਂ ’ਚ ਦਾਖਲੇ ਨਾ ਮਿਲਣ ਕਾਰਨ ਰੋਸ

Wednesday, July 31 2019 06:40 AM
ਚੰਡੀਗੜ੍ਹ, ਇੱਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਨਾ ਹੋਣ ਕਾਰਨ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹਨ। ਸਿੱਖਿਆ ਦਫਤਰ ਵਿਚ ਅੱਜ ਵੱਡੀ ਗਿਣਤੀ ਮਾਪੇ ਇਕੱਠੇ ਹੋਏ ਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਦਾਖਲੇ ਨਾ ਮਿਲਣ ’ਤੇ ਨਾਅਰੇਬਾਜ਼ੀ ਕੀਤੀ। ਇਸ ਵੇਲੇ ਵਿਭਾਗ ਵਲੋਂ ਦੋ ਕਾਊਂਸਲਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਤੇ ਹਾਲੇ ਵੀ 2336 ਸੀਟਾਂ ਖਾਲੀ ਪਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਿਆਰਵੀਂ ਜਮਾਤ ਲਈ ਸ਼ਹਿਰ ਵਿਚ 40 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿਚ 12833 ਸੀਟਾਂ ਹਨ। ਇਨ੍ਹਾਂ ਸੀਟਾਂ ਲਈ 18575 ਵਿਦਿਆਰ...

ਜ਼ਹਿਰੀਲਾ ਚਾਰਾ: ਚਾਰ ਹੋਰ ਪਸ਼ੂ ਮਰੇ

Wednesday, July 31 2019 06:39 AM
ਐਸ.ਏ.ਐਸ. ਨਗਰ (ਮੁਹਾਲੀ), ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ 116 ਹੋ ਗਈ ਹੈ। ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਪੀੜਤ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਅੱਜ ਉਸ ਦੀ ਇਕ ਵੱਛੀ ਵੀ ਮਰ ਗਈ ਹੈ। ਪੀੜਤ ਤਰਸੇਮ ਲਾਲ ਨੇ ਦੱਸਿਆ ਕਿ ਅੱਜ ਉਸ ਦੀ ਇਕ ਮੱਝ ਅਤੇ ਗਾਂ ਮਰ ਗਈ ਹੈ। ਪਿੰਡ ਸਫ਼ੀਪੁਰ ਦੇ ਸਰਪੰਚ ਰਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕ ਨਿਰਮਲ ਸਿੰਘ ਦੇ ਫਾਰਮ ਵਿੱਚ ਲੰਘੀ ਰਾਤ ਇਕ ਹੋਰ ਮੱਝ ਮਰ ਗਈ ਹੈ। ਉਧਰ, ਅੱਜ ਸ਼ਾਮੀ ਡੇਰਾਬੱਸੀ ਦੇ ਵਿਧਾਇਕ ਐਨਕ...

ਪੀਯੂ: ਉਪ-ਕੁਲਪਤੀ ਨੇ ਸਿੰਡੀਕੇਟ ਮੀਟਿੰਗ ਵਿਚਾਲੇ ਛੱਡੀ

Wednesday, July 31 2019 06:39 AM
ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਅੱਜ ਹੋਈ ਮੀਟਿੰਗ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਮੀਟਿੰਗ ਦੇ ਕੁਝ ਏਜੰਡਿਆਂ ਉੱਤੇ ਚਰਚਾ ਕਰਨ ਉਪਰੰਤ ਸਿਹਤ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਮੀਟਿੰਗ ਰੱਦ ਕਰ ਦਿੱਤੀ। ਮੀਟਿੰਗ ਵਿਚ ਕੁੱਲ 30 ਏਜੰਡਿਆਂ ਵਿਚੋਂ 25 ਆਈਟਮਾਂ ਉਤੇ ਹੀ ਵਿਚਾਰ ਵਟਾਂਦਰਾ ਹੋ ਸਕਿਆ ਤੇ ਬਾਕੀ ਏਜੰਡੇ ਪੈਂਡਿੰਗ ਕਰ ਦਿੱਤੇ ਗਏ। ਉਨ੍ਹਾਂ ਨੂੰ ਸਿੰਡੀਕੇਟ ਦੀ ਅਗਲੀ ਮੀਟਿੰਗ ਵਿਚ ਵਿਚਾਰਨ ਦੀ ਗੱਲ ਕਹੀ ਗਈ। ਇਸੇ ਦੌਰਾਨ ਮੀਟਿੰਗ ਵਿਚ ਹਾਜ਼ਰ ਸਿੰਡੀਕੇਟ ਮੈਂਬਰਾਂ ਵੱਲੋਂ ਉਪ-ਕੁਲਪਤੀ ਦੀ ਕਾਰਜਪ੍ਰਣਾਲੀ...

ਟਰੱਕ ਤੇ ਐੱਸਯੂਵੀ ਦੀ ਟੱਕਰ ਕਾਰਨ ਤਿੰਨ ਜ਼ਖ਼ਮੀ

Thursday, July 25 2019 06:26 AM
ਡੇਰਾਬੱਸੀ, ਚੰਡੀਗੜ੍ਹ-ਅੰਬਾਲਾ ਸੜਕ ’ਤੇ ਡੇਰਾਬੱਸੀ ਫਲਾਈਓਵਰ ’ਤੇ ਅੱਜ ਟਰੱਕ ਵੱਲੋਂ ਅਚਾਨਕ ਬਰੇਕ ਲਗਾਉਣ ਕਾਰਨ ਪਿੱਛੇ ਆ ਰਹੀ ਫਾਰਚੂਨਰ ਗੱਡੀ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਤਿੰਨੇ ਜਣੇ ਫਾਰਚੂਨਰ ਵਿੱਚ ਸਵਾਰ ਸਨ। ਜ਼ਖ਼ਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਇਕ ਟਰੱਕ ਡੇਰਾਬੱਸੀ ਤੋਂ ਜ਼ੀਰਕਪੁਰ ਜਾ ਰਿਹਾ ਸੀ। ਜਦ ਉਹ ਡੇਰਾਬੱਸੀ ਫਲਾਈਓਵਰ ’ਤੇ ਪਹੁੰਚਿਆ ਤਾਂ ਚਾਲਕ ਨੇ ਅਚਾਨਕ ਬਰੇਕ ਲਗਾ ਦਿੱਤੀ ਅਤੇ ਪਿੱਛੇ ਆ ਰਹੀ ਫਾਰਚੂਨਰ ਗੱਡੀ ਟਰੱਕ ਦੇ ਪਿੱਛੇ ਟਕਰਾਅ ਗਈ...

ਬਿਜਲੀ ਵਿਭਾਗ ਲਈ ਸਲਾਹਕਾਰ ਲਾਉਣ ਦੀ ਤਿਆਰੀ

Thursday, July 25 2019 06:25 AM
ਚੰਡੀਗੜ੍ਹ, ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਇੰਜੀਨਅਰਿੰਗ ਵਿਭਾਗ ਦੇ ਬਿਜਲੀ ਵਿੰਗ ਦਾ ‘ਨਿੱਜੀਕਰਨ’ ਕਰਨ ਦੀ ਤਿਆਰੀ ਕਰ ਲਈ ਹੈ। ਯੂਟੀ ਪ੍ਰਸ਼ਾਸਨ ਨੇ ਬਿਜਲੀ ਵਿੰਗ ਦਾ ਮੁੜ-ਗਠਨ ਕਰਨ, ਸਕੀਮਾਂ ਟਰਾਂਸਫਰ ਕਰਨ ਅਤੇ ਹੋਰ ਸਲਾਹਾਂ ਲੈਣ ਲਈ ਕੰਸਲਟੈਂਟ ਨਿਯੁਕਤ ਕਰਨ ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਇਸ ਕੰਮ ਲਈ 1.12 ਕਰੋੜ ਰੁਪਏ ਦੇ ਟੈਂਡਰ ਲਾਏ ਗਏ ਹਨ ਜਿਸ ਰਾਹੀਂ ਕੰਸਲਟੈਂਟ ਨਿਯੁਕਤ ਕਰਕੇ ਬਿਜਲੀ ਵਿੰਗ ਦੇ ਮੌਜੂਦਾ ਢਾਂਚੇ ਦਾ ਪੁਨਰ-ਗਠਨ ਅਤੇ ਹੋਰ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਸਲਾਹ ਲਈ ਜਾਵੇਗੀ। ਪ੍ਰਸ਼ਾਸਨ ਵੱਲੋਂ ਕੱਢੇ ਟੈਂਡਰ ਵਿਚ ਭਾਵੇਂ ਸਿੱਧੇ ਤੌਰ ’ਤੇ ...

ਪੇਚਿਸ਼ ਮਾਮਲਾ: ਪਿੰਡ ਭਬਾਤ ਵਿੱਚ ਸਿਹਤ ਵਿਭਾਗ ਨੇ ਦਿੱਤੀ ਦਸਤਕ

Thursday, July 25 2019 06:24 AM
ਜ਼ੀਰਕਪੁਰ, ਨੇੜਲੇ ਪਿੰਡ ਭਬਾਤ ਵਿਚ ਦੂਸ਼ਿਤ ਪਾਣੀ ਕਾਰਨ ਫੈਲੇ ਪੇਚਿਸ਼ ਦੀ ਖ਼ਬਰ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਣ ਮਗਰੋਂ ਅੱਜ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅੱਜ ਸਵੇਰੇ ਪਿੰਡ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲ ਜਾਣਿਆ। ਉਨ੍ਹਾਂ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਧਿਕਾਰੀ ਨੂੰ ਪਿੰਡ ਵਿਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਤੁਰੰਤ ਬੰਦ ਕਰਨ ਅਤੇ ਪੀਣ ਲਈ ਸਾਫ਼ ਪਾਣੀ ਦੇ ਭਰੇ ਟੈਂਕਰਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਹਿਲੇ ਨਜ਼ਰੇ ਲੱਗਦਾ ਹੈ ਕਿ ਇਹ ਸਮੱਸਿਆ ਪੀਣ ਵਾਲੇ ਪਾਣੀ ਵਿੱਚ ਸੀਵਰੇ...

ਮੀਂਹ ਪੈਣ ਨਾਲ ਗਰਮੀ ਤੋਂ ਰਾਹਤ

Thursday, July 25 2019 06:24 AM
ਚੰਡੀਗੜ੍ਹ, 24 ਜੁਲਾਈ ਅੱਜ ਦੇਰ ਸ਼ਾਮ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਲਗਪਗ ਅੱਧਾ ਘੰਟਾ ਪਈ ਬਾਰਸ਼ ਨਾਲ ਸ਼ਹਿਰ ਜਲ-ਥਲ ਹੋ ਗਿਆ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਨਾਲ ਵਾਹਨ ਚਾਲਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕਈ ਇਲਾਕਿਆਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਵੜ ਗਿਆ। ਪਿੰਡ ਬੁੜੈਲ ਦੇ ਘਰਾਂ ਵਿੱਚ ਪਾਣੀ ਵੜਨ ਨਾਲ ਘਰੇਲੂ ਸਾਮਾਨ ਨੁਕਸਾਨਿਆ ਗਿਆ। ਪਿੰਡ ਦੀ ਫਿਰਨੀ ਨਹਿਰ ਦਾ ਅਹਿਸਾਸ ਕਰਵਾ ਰਹੀ ਸੀ ਅਤੇ ਸੈਣੀ ਮੁਹੱਲੇ ਵਿੱਚ ਸਭ ਤੋਂ ਮਾੜਾ ਹਾਲ ਸੀ। ਲੋਕਾਂ ਨੇ ਬਾਲਟੀ...

ਮੁਫ਼ਤ ਇਲਾਜ ਦੇਣ ਵਾਲੀ ਮੋਬਾਈਲ ਸੇਵਾ ਨੇ ਦਮ ਤੋੜਿਆ

Monday, July 15 2019 06:16 AM
ਐਸ.ਏ.ਐਸ. ਨਗਰ (ਮੁਹਾਲੀ), ਪਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਦਾ ਮੁਫ਼ਤ ਇਲਾਜ ਕਰਨ ਦੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ। ਨੈਸ਼ਨਲ ਮੈਡੀਕਲ ਮੋਬਾਈਲ ਯੂਨਿਟ ਦੀ ਵਿਸ਼ੇਸ਼ ਵੈਨ ਰਾਹੀਂ ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚ ਕੇ ਲੋਕਾਂ ਦਾ ਚੈੱਕਅਪ ਅਤੇ ਐਕਸ-ਰੇਅ, ਈਸੀਜੀ, ਖੂਨ ਤੇ ਹੋਰ ਟੈੱਸਟ ਕੀਤੇ ਜਾਂਦੇ ਸਨ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪਰ ਜ਼ਿਲ੍ਹਾ ਮੁਹਾਲੀ ਦੇ ਪਿੰਡਾਂ ਲਈ ਵਰਤੋਂ ਵਿੱਚ ਆਉਣ ਵਾਲੀ ਇਹ ਮੈਡੀਕਲ ਮੋਬਾਈਲ ਵੈਨ ਲਗਭਗ ਪਿਛਲੇ ਤਿੰਨ ਮਹੀਨੇ ਤੋਂ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੇ ਕੋਨੇ ਵਿੱਚ ਲ...

ਸਿੱਖਿਆ ਵਿਭਾਗ ਅਣਅਧਿਕਾਰਤ ਸਕੂਲਾਂ ਦਾ ਮੁੜ ਸਰਵੇ ਕਰਵਾਏਗਾ

Monday, July 15 2019 06:16 AM
ਚੰਡੀਗੜ੍ਹ, ਸਿੱਖਿਆ ਵਿਭਾਗ ਸ਼ਹਿਰ ਵਿੱਚ ਚਲਦੇ ਅਣਅਧਿਕਾਰਤ ਸਕੂਲਾਂ ਦਾ ਦੁਬਾਰਾ ਸਰਵੇ ਕਰਨ ਜਾ ਰਿਹਾ ਹੈ। ਵਿਭਾਗ ਵੱਲੋਂ ਹੁਣ ਸ਼ਹਿਰ ਵਿਚ ਚਲਦੇ 120 ਦੇ ਕਰੀਬ ਅਣਅਧਿਕਾਰਤ ਸਕੂਲਾਂ ਨੂੰ ਬੰਦ ਕਰਨ ਤੋਂ ਪਹਿਲਾਂ ਮਾਨਤਾ ਸ਼ਰਤਾਂ ਪਰਖਣ ਦਾ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਨੇ ਇਨ੍ਹਾਂ ਸਕੂਲਾਂ ਨੂੰ ਵਿਸਥਾਰਤ ਜਾਣਕਾਰੀ ਵਾਲਾ ਫਾਰਮ-1 ਭਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਕੂਲਾਂ ਤੋਂ ਹਰ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ ਵੀ ਪੁੱਛੀ ਗਈ ਹੈ। ਵਿਭਾਗ ਵੱਲੋਂ ਇਨ੍ਹਾਂ ਸਕੂਲਾਂ ਨੂੰ ਬੰਦ ਕਰਕੇ ਨਾਲ ਦੇ ਸਰਕਾਰੀ ਸਕੂਲਾਂ ਵ...

ਪਾਣੀ ਦੇ ਬਿੱਲ ਨਾ ਭਰਨ ਵਾਲਿਆਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟੇ ਜਾਣਗੇ

Monday, July 15 2019 06:15 AM
ਚੰਡੀਗੜ੍ਹ, ਨਗਰ ਨਿਗਮ ਚੰਡੀਗੜ੍ਹ ਨੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਕੁਨੈਕਸ਼ਨ ਧਾਰਕਾਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟਣ ਦੀ ਤਿਆਰੀ ਕੱਸ ਲਈ ਹੈ। ਨਿਗਮ ਵੱਲੋਂ ਲੰਮੇਂ ਸਮੇਂ ਤੋਂ ਪਾਣੀ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਡਿਫਾਲਟਰਾਂ ਦੀ ਨਵੇਂ ਸਿਰਿਓਂ ਸ਼ਨਾਖਤ ਕਰਕੇ ਉਨ੍ਹਾਂ ਸੂੁਚੀ ਤਿਆਰ ਕਰ ਲਈ ਹੈ। ਸੂਤਰਾਂ ਅਨੁਸਾਰ ਨਿਗਮ ਵੱਲੋਂ ਅਜਿਹੇ ਡਿਫਾਲਟਰਾਂ ਕੋਲੋਂ ਲੰਮੇਂ ਸਮੇਂ ਤੋਂ ਬਿੱਲ ਨਾ ਵਸੂਲਣ ਵਾਲੇ ਅਧਿਕਾਰੀਆਂ ਦੀ ਵੀ ਖ਼ਬਰ ਲਈ ਜਾ ਰਹੀ ਹੈ। ਨਿਗਮ ਕਮਿਸ਼ਨਰ ਕੇਕੇ ਯਾਦਵ ਨੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦੀ ਨਵੇਂ ਸਿਰਓਂ ਸੂਚੀ ਤਿਆਰ ਕਰਵਾਈ...

ਬੱਸ ਮੁਲਜ਼ਮਾਂ ਦੀ ਤਿੰਨ ਦਿਨਾਂ ਹੜਤਾਲ ਦਾ ਪਹਿਲਾ ਦਿਨ, ਸਰਕਾਰ ਦੇ ਨਾਲ-ਨਾਲ ਸਵਾਰੀਆਂ ਵੀ ਪ੍ਰੇਸ਼ਾਨ

Wednesday, July 3 2019 06:18 AM
ਚੰਡੀਗੜ੍ਹ, - ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਅੱਜ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੱਕ ਹੜਤਾਲ ਸਵੇਰ ਤੋਂ ਸ਼ੁਰੂ ਕੀਤੀ ਸੀ। ਜਿਸ ਕਾਰਨ ਜਿੱਥੇ ਸਰਕਾਰ ਨੂੰ ਨੁਕਸਾਨ ਝੱਲਣਾ ਪਿਆ ਉੱਥੇ ਹੀ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੁਲਾਜ਼ਮਾਂ ਦੀ ਹੜਤਾਲ ਦਾ ਅੱਜ ਪਹਿਲਾ ਦਿਨ ਸੀ ਅਤੇ ਅਗਲੇ ਆਉਣ ਵਾਲੇ ਦੋ ਦਿਨ ਹੋਰ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਭਾਵ ਦੋ ਤੋਂ ਚਾਰ ਜੁਲਾਈ ਤੱਕ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਜਿੱਥੇ ਸਰਕਾਰ ਨੂੰ ਭਾਰੀ ਨੁਕਸਾਨ ਨੁਕਸਾਨ ਝੱਲਣਾ ਪਿਆ ਉੱਥੇ ਹੀ ਪੂਰ...

E-Paper

Calendar

Videos