News: ਦੇਸ਼

ਟਰੂਡੋ ਨੇ ਪੀ.ਐਮ ਮੋਦੀ ਨੂੰ ਦਿੱਤੀ ਵਧਾਈ - ਕਿਹਾ, ਦੋਹਾਂ ਮੁਲਕਾਂ ਦੇ ਹੋਰ ਗੂੜ੍ਹੇ ਹੋਣ ਸਬੰਧ

Friday, May 24 2019 07:06 AM
ਨਵੀਂ ਦਿੱਲੀ, 24 ਮਈ 2019 - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕ ਸਭਾ ਚੋਣਾਂ 'ਚ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਬਾਰਕਬਾਦ ਦਿੱਤੀ ਹੈ। ਟਰੂਡੋ ਨੇ ਮੀਡੀਆ 'ਚ ਬਿਆਨ ਦਿੰਦਿਆਂ ਕਿਹਾ ਕਿ ਕੈਨੇਡੀਅਨ ਅਤੇ ਭਾਰਤੀ ਲੋਕਾਂ ਦੀ ਬਿਹਤਰੀ ਲਈ ਪ੍ਰਧਾਨ ਮੰਤਰੀ ਮੋਦੀ ਨਾਲ ਉਹ ਆਪਣਾ ਕੰਮ ਕਰਨਾ ਜਾਰੀ ਰੱਖਣਗੇ। ਜਿਸ ਨਾਲ ਦੋਹੇਂ ਮੁਲਕ ਇੱਕ ਦੂਜੇ ਦੀ ਤਰੱਕੀ, ਐਜੂਕੇਸ਼ਨ, ਵਪਾਰ 'ਚ ਵਾਧਾ ਆਦਿ ਮਸਲਿਆਂ 'ਤੇ ਮਿਲ ਕੇ ਅੱਗੇ ਚੱਲ ਸਕਣ।...

ਕਰਤਾਰਪੁਰ : ਬਾਬੇ ਨਾਨਕ ਦੀ ਵਿਰਾਸਤ ਨੂੰ ਢਹਿ -ਢੇਰੀ ਕਾਰਨ ਲੱਗੀ ਇਮਰਾਨ ਸਰਕਾਰ - ਸਿੱਖ ਜਗਤ 'ਚ ਭਾਰੀ ਰੋਸ

Friday, May 24 2019 07:05 AM
ਨਿਊ ਜਰਸੀ, 24 ਮਈ 2019: ਅਮਰੀਕਨ ਸਿੱਖ ਕੌਂਸਲ (ਏ ਐੱਸ ਸੀ) ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਅਤੇ ਇਸ ਦੇ ਆਲੇ ਦੁਆਲੇ ਵਿਕਾਸ ਦੇ ਨਾਮ 'ਤੇ ਇਤਿਹਾਸ ਨੂੰ ਤਹਿਸ ਨਹਿਸ ਤੋਂ ਬਚਾਉਣ ਲਈ ਸਿੱਖਾਂ ਦੀ ਮੰਗ ਪ੍ਰਤੀ ਇਮਰਾਨ ਸਰਕਾਰ ਦੀ ਨਾਂਹਪੱਕੀ ਜਵਾਬਦੇਹ ਵਾਲੇ ਰਵੱਈਏ ਪ੍ਰਤੀ ਆਪਣੀ ਨਿਰਾਸ਼ਾ ਪ੍ਰਗਟ ਕੀਤੀ ਹੈ। ਇਕ ਬਿਆਨ ਵਿਚ ਏਐਸਸੀ ਨੇ ਕਿਹਾ, "ਦਸੰਬਰ 2018 ਤੋਂ ਬਾਬੇ ਨਾਨਕ ਦੀ 500 ਸਾਲ ਪੁਰਾਣੀ ਵਿਰਾਸਤ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਏ.ਐੱਸ ਸੀ ਅਤੇ ਇਸ ਦੇ ਪ੍ਰਤੀਨਿਧਾਂ ਵੱਲੋਂ ਬਹੁਤ ਯਤਨਸ਼ੀਲ ਕੰਮ ਕੀਤੇ ਗਏ ਹਨ। ਏਐਸਸੀ ਵੱਲੋਂ ਕੀਤੇ ਗਏ ਅਨੇਕਾਂ ਯਤਨਾਂ ਦੇ ਬ...

ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਸਨ ਰਾਜੀਵ ਗਾਂਧੀ: ਆਰਪੀ ਸਿੰਘ

Monday, May 13 2019 06:07 AM
ਚੰਡੀਗੜ੍ਹ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਸਕੱਤਰ ਆਰਪੀ ਸਿੰਘ ਦਿੱਲੀ ਨੇ ਅੱਜ ਇਥੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਇਆ ਕਿ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ 1984 ’ਚ ਹੋਏ ਕਤਲੇਆਮ ਦੇ ਦੋਸ਼ੀਆਂ ਦੇ ਸਰਗਨਾ ਸਨ। ਆਰਪੀ ਸਿੰਘ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਮਾਤਾ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਉਨ੍ਹਾਂ (ਰਾਜੀਵ ਗਾਂਧੀ) ਦੇ ਇਸ਼ਾਰੇ ’ਤੇ ਹੀ 1984 ’ਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਦਾ ਪ੍ਰਤੱਖ ਸਬੂਤ ਹੈ ਕਿ ਸਿੱਖ ਕਤਲੇਆਮ ਦੇ ਦੋਸ਼ੀ ਸਾਰੇ ਕਾਂਗਰਸੀ ਆਗੂਆਂ ਨੂੰ ਬਾਅਦ ’ਚ ਰਾਜੀਵ ਗਾਂਧੀ ਨੇ ਉ...

280 ਕਿਲੋ ਗਾਂਜਾ ਤੇ ਪਿਸਤੌਲ ਸਣੇ ਡਰੱਗ ਸਰਗਨਾ ਕਾਬੂ

Monday, May 13 2019 06:06 AM
ਚੰਡੀਗੜ੍ਹ, ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ ਨੇ ਚੰਡੀਗੜ੍ਹ ਦੇ ਇਤਹਿਾਸ ’ਚ ਸਭ ਤੋਂ ਵੱਡੀ ਡਰੱਗ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਿਸ ਤਹਿਤ ਅਪਰਾਧ ਸ਼ਾਖਾ ਦੇ ਡੀਐਸਪੀ ਸੁਖਰਾਜ ਕਟੇਵਾ, ਇੰਚਾਰਜ ਇੰਸਪੈਕਟਰ ਅਮਨਜੋਤ ਸਿੰਘ ਤੇ ਸਬ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ 280 ਕਿਲੋ ਗਾਂਜਾ, ਇਕ .32 ਬੋਰ ਦਾ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ ਹਨ। ਐਸਪੀ ਅਪਰਾਧ ਵਿਨੀਤ ਕੁਮਾਰ ਨੇ ਅੱਜ ਪੁਲੀਸ ਹੈਡਕੁਆਰਟਰ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਾਪੂ ਧਾਮ ਕਲੋਨੀ ਸੈਕਟਰ-26 ਦੇ 37 ਸਾਲਾ ਵਸਨੀਕ ਮਿੰਟੂੂ ਵਜੋਂ ...

ਫੇਲ੍ਹ ਵਿਦਿਆਰਥੀਆਂ ਨੂੰ ਮਿਲੇਗਾ ਇਕ ਹੋਰ ਮੌਕਾ

Monday, May 13 2019 06:06 AM
ਚੰਡੀਗੜ੍ਹ, ਯੂਟੀ ਦਾ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਦੇ ਕੰੰਪਾਰਟਮੈਂਟ ਦੇ ਪੇਪਰ ਦੌਰਾਨ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਆਖਰੀ ਮੌਕਾ ਦੇਵੇਗਾ। ਇਨ੍ਹਾਂ ਵਿਦਿਆਰਥੀਆਂ ਦੀ ਮਈ ਮਹੀਨੇ ਦੇ ਅਖੀਰ ਵਿਚ ਦੁਬਾਰਾ ਪ੍ਰੀਖਿਆ ਲਈ ਜਾਵੇਗੀ। ਵਿਭਾਗ ਨੇ ਇਹ ਫੈ਼ਸਲਾ ਪਿਛਲੇ ਹਫਤੇ ਫੇਲ੍ਹ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੀਤੇ ਪ੍ਰਦਰਸ਼ਨਾਂ ਮਗਰੋਂ ਲਿਆ ਹੈ। ਇਸ ਸਬੰਧੀ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਫੇਲ੍ਹ ਹੋਏ ਵਿਦਿਆਰਥੀਆਂ ਬਾਰੇ ਵੇਰਵਾ ਮੰਗ ਲਿਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 2...

ਪੰਚਕੂਲਾ ਜ਼ਿਲ੍ਹੇ ਦੇ ਪਿੰਡ ਗੁਮਥਲਾ ’ਚ ਕੋਈ ਵੋਟ ਨਹੀਂ ਪਈ

Monday, May 13 2019 06:05 AM
ਪੰਚਕੂਲਾ, ਪੰਚਕੂਲਾ ਜ਼ਿਲ੍ਹੇ ਦੇ ਪਿੰਡ ਗੁਮਥਲਾ ’ਚ ਅੱਜ ਕਿਸੇ ਨੇ ਇੱਕ ਵੀ ਵੋਟ ਨਹੀਂ ਪਾਈ| ਹੇਠਲੇ ਪੱਧਰ ਦੇ ਕਈ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਵੇਂ ਉਹ ਨੋਟਾਂ ’ਤੇ ਵੋਟ ਪਾਉਣ ਪਰ ਕਿਸੇ ਨੇ ਨਹੀਂ ਪਾਈ| ਪਿੰਡ ਦੇ ਲੋਕਾਂ ਵਿੱਚ ਜਸਵੰਤੀ ਦੇਵੀ, ਕੁਲਵਿੰਦਰ ਕੌਰ, ਸੀਮਾ, ਵਿੱਦਿਆ, ਕਰਮੋ ਦੇਵੀ, ਸੰਦੀਪ ਕੁਮਾਰ, ਰੂਪ ਲਾਲ, ਪਿਆਰਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ’ਚ ਇੱਕ ਵੀ ਸਹੂਲਤ ਨਹੀਂ ਦਿੱਤੀ ਗਈ| ਉਨ੍ਹਾਂ ਦੱਸਿਆ ਕਿ ਨਾ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ| ਟੈਂਕਰਾਂ ਤੋਂ ਪਾਣੀ ਮੰਗਵਾਉਣਾ ਪੈਂਦਾ ਹ...

ਸਰਕਾਰੀ ਸਕੂਲ ਸੈਕਟਰ-20 ਵਿੱਚ ਮਾਪਿਆਂ ਵੱਲੋਂ ਪ੍ਰਦਰਸ਼ਨ

Thursday, May 9 2019 06:43 AM
ਚੰਡੀਗੜ੍ਹ, ਇਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਸੈਕਟਰ 20-ਬੀ, ਵਿੱਚ ਅੱਜ ਵਿਦਿਆਰਥਣਾਂ ਤੇ ਮਾਪਿਆਂ ਨੇ ਹੰਗਾਮਾ ਕੀਤਾ। ਮਾਪਿਆਂ ਨੇ ਸਕੂਲ ਪ੍ਰਬੰਧਕਾਂ ’ਤੇ ਦੋਸ਼ ਲਾਏ ਕਿ ਵਿਦਿਆਰਥਣਾਂ ਨੂੰ ਜਾਣਬੁੱਝ ਕੇ ਫੇਲ੍ਹ ਕੀਤਾ ਗਿਆ ਹੈ। ਜਦੋਂ ਪ੍ਰਦਰਸ਼ਨ ਤੇਜ਼ ਹੋਇਆ ਤੇ ਬਹਿਸਬਾਜ਼ੀ ਸ਼ੁਰੂ ਹੋਈ ਤਾਂ ਸਕੂਲ ਨੇ ਪੁਲੀਸ ਬੁਲਾ ਲਈ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜੇ। ਇਨ੍ਹਾਂ ਵਿਦਿਆਰਥਣਾਂ ਦੇ ਮਾਪਿਆਂ ਨੇ ਡੀਈਓ ਨੂੰ ਸ਼ਿਕਾਇਤ ਦੇ ਕੇ ਪੇਪਰਾਂ ਦੀ ਦੁਬਾਰਾ ਚੈਕਿੰਗ ਕਰਵਾਉਣ ਦੀ ਮੰਗ ਕੀਤੀ ਹੈ ਜਿਸ ਦੀ ਕਾਪੀ ‘ਪੰਜਾਬੀ ਟ੍ਰਿ...

ਬਾਂਸਲ ਨੇ ਮੈਨੀਫੈਸਟੋ ’ਚ ਵਾਅਦਿਆਂ ਦੀ ਲਗਾਈ ਝੜੀ

Thursday, May 9 2019 06:42 AM
ਚੰਡੀਗੜ੍ਹ, ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੇ ਅੱਜ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਜੇ ਉਹ ਸੰਸਦ ਮੈਂਬਰ ਬਣੇ ਤਾਂ ਵੀਆਈਪੀ ਕਲਚਰ ਦਾ ਤਿਆਗ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਜ ਕਾਂਗਰਸ ਭਵਨ ਵਿਚ ਮੈਨੀਫੈਸਟੋ ਜਾਰੀ ਕਰਦਿਆਂ ਕਿਹਾ ਕਿ ਜਿੱਤਣ ਦੀ ਸੂਰਤ ਵਿਚ ਉਹ ਨੀਂਹ ਪੱਥਰਾਂ ਉਪਰ ਆਪਣਾ ਨਾਮ ਨਹੀਂ ਲਿਖਵਾਉਣਗੇ ਅਤੇ ਨਾ ਹੀ ਖੁਦ ਉਦਘਾਟਨਾਂ ਦੀਆਂ ਰਸਮਾਂ ਨਿਭਾਉਣਗੇ। ਉਨ੍ਹਾਂ ਕਿਹਾ ਕਿ ਐਮਪੀ ਫੰਡ ਨਾਲ ਹੋਣ ਵਾਲੇ ਨਿਰਮਾਣ ਅਤੇ ਹੋਰ ਉਦਘਾਟਨਾਂ ਦੀ ਰਸਮ ਉਹ ਖੁਦ ਕਰਨ ਦੀ ਥਾਂ ਸ਼ਹਿਰ ਦੇ ਸਨਮਾਨਯੋਗ ਸੀਨੀਅਰ ਨਾਗਰਿਕਾਂ, ਸ...

ਮੁਹਾਲੀ ਜ਼ਿਲ੍ਹੇ ’ਚ ਖਰੜ ਦੇ ਵਿਦਿਆਰਥੀ ਛਾਏ

Thursday, May 9 2019 06:42 AM
ਖਰੜ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਖਰੜ ਦੇ ਵਿਦਿਆਰਥੀਆਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ। ਨਤੀਜਿਆਂ ਅਨੁਸਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੀ ਤਮੰਨਾ ਨੇ 98.31 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹਾ ਮੁਹਾਲੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਸਕੂਲ ਦੇ ਦੋ ਹੋਰ ਵਿਦਿਆਰਥੀਆਂ ਹਰਪ੍ਰੀਤ ਕੌਰ ਤੇ ਕਰਨ ਨੇ 97.85 ਫੀਸਦੀ ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਕਰਮ ਪਬਲਿਕ ਹਾਈ ਸਕੂਲ ਖਰੜ ਦੀ ਵਿਦਿਆਰਥਣ ਸਿਮਰਨ ਨੇ ਵੀ 97.85 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀ...

ਸਿੱਖ ਸ਼ਬਦ ਤੋਂ ਬਾਅਦ ਹੁਣ ਕੈਨੇਡਾ ਨੇ ਰਿਪੋਰਟ 'ਚੋਂ 'ਸ਼ੀਆ', 'ਸੁੰਨੀ' ਤੇ 'ਇਸਲਾਮਿਸਟ' ਸ਼ਬਦ ਹਟਾਏ

Tuesday, April 30 2019 06:48 AM
ਸਰੀ, ਕੈਨੇਡਾ, 30 ਅਪ੍ਰੈਲ 2019 - ਸਿੱਖ ਸ਼ਬਦ ਤੋਂ ਬਾਅਦ ਹੁਣ ਕੈਨੇਡਾ ਸਰਕਾਰ ਨੇ ਆਪਣੀ ਪਬਲਿਕ ਸੇਫ਼ਟੀ ਰਿਪੋਰਟ 2018 'ਚੋਂ ਇਸਲਾਮ ਧਰਮ ਲਈ 'ਸ਼ੀਆ', 'ਸੁੰਨੀ' ਤੇ 'ਇਸਲਾਮਿਸਟ' ਵਰਗੇ ਸ਼ਬਦਾਂ ਨੂੰ ਹਟਾ ਲਿਆ ਹੈ। 'ਡਬਲਿਊ.ਐਸ.ਓ ਵੱਲੋਂ ਇਸ ਰਿਪੋਰਟ 'ਚ ਵਰਤੇ ਸ਼ਬਦਾਂ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਸੀ ਤੇ ਇਸ ਵੱਲੋਂ ਕੈਨੇਡਾ ਸਰਕਾਰ ਨੂੰ ਇਹ ਪੱਖਪਾਤ ਵਾਲੀ ਸ਼ਬਦਾਵਲੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਜਿਸਦੇ ਚਲਦਿਆਂ ਹੁਣ ਕੈਨੇਡਾ ਸਰਕਾਰ ਵੱਲੋਂ ਆਪਣੀ ਪਬਲਿਕ ਸੇਫਟੀ ਰਿਪੋਰਟ 'ਚੋਂ ਮੁਸਲਿਮ ਧਰਮ ਲਈ ਵਰਤੇ ਇੰਨ੍ਹਾਂ ਸ਼ਬਦਾਂ ਨੂੰ ਵੀ ਹਟਾ ਦਿੱਤਾ ਗਿਆ ਹੈ।...

ਅਮਰੀਕਾ 'ਚ ਸਿੱਖ ਪਰਿਵਾਰ ਦੀ ਗੋਲੀਆਂ ਮਾਰ ਕੇ ਹੱਤਿਆ

Tuesday, April 30 2019 06:45 AM
ਓਹਾਇਓ, 30 ਅਪ੍ਰੈਲ 2019 - ਅਮਰੀਕਾ ਦੇ ਸੂਬੇ ਓਹਾਇਓ ਦੇ ਸਿਨਸਿਨਾਟੀ 'ਚ ਇਕ ਸਿੱਖ ਪਰਿਵਾਰ ਦੇ 4 ਜੀਆਂ ਦੀ ਗੋਲੀ ਮਾਰਕੇ ਹੱਤਿਆ ਦੀ ਖ਼ਬਰ ਹੈ। ਜਾਣਕਾਰੀ ਮਨੁਤਾਬਕ ਇਹ ਘਟਨਾ ਐਤਵਾਰ ਦੀ ਰਾਤ ਨੂੰ ਵਾਪਰੀ। ਮ੍ਰਿਤਕਾਂ ਵਿਚ 4 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਐਤਵਾਰ ਦੀ ਰਾਤ 10 ਵਜੇ ਦੀ ਹੈ। ਕਿਸੇ ਵਿਅਕਤੀ ਨੇ 911 ਉਤੇ ਫੋਨ ਕਰਕੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਉਤਰੀ ਸਿਨਸਿਨਾਟੀ ਵਿਚ ਸਥਿਤ ਇਸ ਕੰਪਲੈਕਸ ਵਿਚ ਪਹੁੰਚੀ ਤਾਂ ਇਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾ...

ਚੰਡੀਗੜ੍ਹ ਵਿੱਚ ਸਿੱਖ ਘੱਟ ਗਿਣਤੀ ਕਮਿਸ਼ਨ ਬਣਾਉਣ ’ਤੇ ਜ਼ੋਰ

Monday, April 29 2019 06:14 AM
ਚੰਡੀਗੜ੍ਹ, 29 ਅਪਰੈਲ ਚੰਡੀਗੜ੍ਹ ਦੀਆਂ ਵੱਖ-ਵੱਖ ਸਿੱਖ, ਸਿਆਸੀ ਅਤੇ ਸਮਾਜਿਕ ਜੱਥੇਬੰਦੀਆਂ ਨੇ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਯੂਥ ਸਿੱਖ ਆਗੂ ਅਤੇ ਚੰਡੀਗੜ੍ਹ ਗੁਰਦੁਆਰਾ ਅਸਥਾਪਨ ਕਮੇਟੀ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਸਾਹਨੀ ਦੀ ਰਿਹਾਇਸ਼ ਸੈਕਟਰ-18 ਵਿੱਚ ਕਰਵਾਏ ਇਕੱਠ ਵਿੱਚ ਉਚੇਰੇ ਤੌਰ ’ਤੇ ਸੱਦਿਆ। ਇਸ ਮੌਕੇ ਪੰਜਾਬੀਆਂ ਅਤੇ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਉਠਾਇਆ ਗਿਆ। ਇਸ ਮੌਕੇ ਸ੍ਰੀ ਸਾਹਨੀ ਨੇ ਚੰਡੀਗੜ੍ਹ ਵਿੱਚਲੇ ਸਿੱਖਾਂ ਦੇ ਮਸਲਿਆਂ ਬਾਰੇ ਸ੍ਰੀ ਬਾਂਸਲ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਦਿੱਲੀ ਦੀ ਤਰਜ਼ ’ਤ...

ਰਿਚਮੰਡ ਪੁਲੀਸ ਨੇ ਸਿੱਖ ਕਮਿਊਨਿਟੀ ਨੂੰ ਵਿਸਾਖੀ ਮੌਕੇ ਭੇਂਟ ਕੀਤਾ ਸੁੰਦਰ ਸੁਵੀਨੀਅਰ

Monday, April 29 2019 06:11 AM
ਰਿਚਮੰਡ , 29 ਅਪ੍ਰੈਲ 2019 - ਇੰਡੀਆ ਕਲਚਰਲ ਸੈੰਟਰ ਆਫ ਕੈਨੇਡਾ ਗੁਰਦਵਾਰਾ ਨਾਨਕ ਨਿਵਾਸ ,8600 #5 ਰੋਡ, ਰਿਚਮੰਡ ਵਿਖੇ ਵਿਸਾਖੀ ਮੌਕੇ ਸਿੱਖ ਕਮਿਊਨਿਟੀ ਦੇ ਸਤਿਕਾਰ ਵਜੋਂ ਰਿਚਮੰਡ ਪੁਲੀਸ ਵਲੋਂ ਇਕ ਬਹੁਤ ਹੀ ਸੁੰਦਰ ਸੁਵੀਨੀਅਰ (ਸਪੈਸ਼ਲ ਕੁਆਇਨ) ਤਿਆਰ ਕੀਤਾ ਗਿਆ। 28 ਅਪਰੈਲ (ਦਿਨ ਐਤਵਾਰ) ਨੂੰ ਇਹ ਸੂਵੀਨੀਅਰ ਰਿਚਮੰਡ ਪੁਲੀਸ ਦੇ ਮੁਖੀ ਵਿਲ ਐੰਗ ਨੇ ਇੰਸਪੈਕਟਰ ਸੰਨ੍ਹੀ ਪਰਮਾਰ ਅਤੇ ਸਾਰਜੈਂਟ ਜੈੱਟ ਸੁੰਨੜ ਦੇ ਨਾਲ ਗੁਰੂ ਘਰ ਦੇ ਚੇਅਰਮੈਨ ਆਸਾ ਸਿੰਘ ਜੌਹਲ , ਉਹਨਾਂ ਦੀ ਪਤਨੀ ਬੀਬੀ ਕਸ਼ਮੀਰ ਕੋਰ ਜੌਹਲ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਸਗਤਾਂ ਨਾਲ ਭਰ...

ਥਾਈਲੈਂਡ ਘੁੰਮਣ ਗਏ ਭਾਰਤੀਆਂ ਦੀ ਵੈਨ ਟਰੱਕ ਨਾਲ ਟਕਰਾਈ - ਹਸਪਤਾਲ ਭਰਤੀ

Monday, April 22 2019 06:58 AM
ਪਤਾਇਆ, 23 ਅਪ੍ਰੈਲ 2019 - ਥਾਈਲੈਂਡ 'ਚ ਛੁੱਟੀਆਂ ਮਨਾਉਣ ਜਾ ਰਹੇ ਟੂਰਿਸਟਾਂ ਨਾਲ ਭਰੀ ਵੈਨ ਪਤਾਇਆ ਹਾਈਵੇਅ 'ਤੇ ਇੱਕ 18 ਵ੍ਹੀਲਰ ਸੀਮੇਂਟ ਦੇ ਟਰੱਕ ਨਾਲ ਟਕਰਾਅ ਗਈ। ਜਿਸ 'ਚ ਕਈ ਟੂਰਿਸਟਾਂ ਸਣੇ 5 ਭਾਰਤੀਆਂ ਦੇ ਵੀ ਜ਼ਖਮੀ ਹੋਣ ਦੀ ਖਬਰ ਹੈ। ਵੈਨ ਦਾ 28 ਸਾਲਾ ਡਰਾਈਵਰ ਵੀ ਇਸ ਹਾਦਸੇ 'ਚ ਗੰਭੀਰ ਜ਼ਖਮੀ ਹੋਇਆ ਹੈ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। 49 ਸਾਲਾ ਟਰੱਕ ਡਰਾਈਵਰ ਇਸ ਸੜਕ ਹਾਦਸੇ 'ਚ ਕਿਸੇ ਵੀ ਸੱਟ ਤੋਂ ਵਾਲ ਵਾਲ ਬਚ ਗਿਆ। ਉਸਦਾ ਕਹਿਣਾ ਹੈ ਕਿ ਵੈਨ ਉਸਦੇ ਟਰੱਕ ਦੇ ਪਿੱਛੇ ਤੇਜ਼ ਰਫਤਾਰ ਨਾਲ ਆ ਰਹੀ ਸੀ ਜਿਸ ਵੈਨ ਦੇ ਡ...

ਮਾਲੀ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੇ ਦਿੱਤਾ ਅਸਤੀਫ਼ਾ

Friday, April 19 2019 06:54 AM
ਬਮਾਕੋ, 19 ਅਪ੍ਰੈਲ- ਪੱਛਮੀ ਅਫ਼ਰੀਕੀ ਦੇਸ਼ ਮਾਲੀ ਦੇ ਪ੍ਰਧਾਨ ਮੰਤਰੀ ਨੇ ਦੇਸ਼ 'ਚ ਵਧਦੀ ਹਿੰਸਾ ਨਾਲ ਨਜਿੱਠਣ ਅਤੇ ਬੀਤੇ ਮਹੀਨੇ ਹੋਏ ਕਤਲੇਆਮ ਨੂੰ ਲੈ ਕੇ ਹੋਈ ਆਲੋਚਨਾ ਤੋਂ ਬਾਅਦ ਲੰਘੇ ਦਿਨ ਆਪਣੀ ਪੂਰੀ ਸਰਕਾਰ ਸਣੇ ਅਸਤੀਫ਼ਾ ਦੇ ਦਿੱਤਾ। ਰਾਸ਼ਟਰਪਤੀ ਇਬਰਾਹੀਮ ਬੂਬਕਰ ਕੀਟਾ ਦੇ ਦਫ਼ਤਰ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਹਿੰਸਾ ਵਧਣ ਕਾਰਨ ਪੈਦਾ ਹੋਏ ਵਿਆਪਕ ਪ੍ਰਦਰਸ਼ਨਾਂ ਦੇ ਦੋ ਹਫ਼ਤੇ ਬਾਅਦ ਪ੍ਰਧਾਨ ਮੰਤਰੀ ਸੌਮੇਅਲੋਯੂ ਬੋਬੇਯੇ ਮੈਗਾ ਨਾਲ ਉਨ੍ਹਾਂ ਦੇ ਮੰਤਰੀਆਂ ਦਾ ਅਸਤੀਫ਼ਾ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਨਵੇਂ ਪ੍ਰਧਾਨ ਮੰਤਰੀ ਨੂੰ ਜਲ...

E-Paper

Calendar

Videos