News: ਦੇਸ਼

ਸੜਕ ’ਤੇ ਤਕਰਾਰ ਮਗਰੋਂ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ

Tuesday, July 2 2019 06:32 AM
ਜ਼ੀਰਕਪੁਰ, ਇਥੋਂ ਦੀ ਪੁਰਾਣੀ ਕਾਲਕਾ ਰੋਡ ’ਤੇ ਪਿੰਡ ਸਨੌਲੀ ਕੋਲ ਕਾਰ ਨੂੰ ਓਵਰਟੇਕ ਕਰਨ ਤੋਂ ਨਾਰਾਜ਼ ਹੋਏ ਚਾਰ ਨੌਜਵਾਨਾਂ ਵਲੋਂ ਬੜੀ ਬੇਰਹਿਮੀ ਨਾਲ ਇੱਕ ਕਾਰ ਸਵਾਰ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਨੇ ਮ੍ਰਿਤਕ ਦੇ ਨਾਲ ਮੌਜੂਦ ਉਸ ਦੇ ਦੋਸਤ ਦੇ ਬਿਆਨਾਂ ’ਤੇ ਗੱਡੀ ਦੇ ਨੰਬਰ ਦੇ ਆਧਾਰ ’ਤੇ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਵਿੱਚ ਪਿੰਡ ਸਨੌਲੀ ਦੇ ਸਾਬਕਾ ...

ਜੰਮੂ-ਕਸ਼ਮੀਰ- ਕਿਸ਼ਤਵਾੜ 'ਚ ਵੱਡਾ ਬੱਸ ਹਾਦਸਾ, ਗਹਿਰੀ ਖੱਡ 'ਚ ਡਿੱਗੀ ਬੱਸ, 35 ਲੋਕਾਂ ਦੀ ਮੌਤ, 17 ਜ਼ਖ਼ਮੀ

Monday, July 1 2019 07:03 AM
ਕਿਸ਼ਤਵਾੜ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਵੱਡਾ ਸੜਕ ਹਾਦਸਾ ਹੋ ਗਿਆ ਹੈ। ਕਿਸ਼ਤਨਵਾੜ ਹਾਦਸੇ 'ਚ 35 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 17 ਲੋਕ ਜ਼ਖ਼ਮੀ ਹੋ ਗਏ ਹਨ। ਹਾਲੇ ਲਾਸ਼ਾਂ ਨੂੰ ਮੌਕੇ ਤੋਂ ਕੱਢਿਆ ਨਹੀਂ ਜਾ ਸਕਿਆ ਹੈ। ਜ਼ਖ਼ਮੀਆਂ ਨੂੰ ਜੰਮੂ ਏਅਰਲਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਾਦਸਾ ਕਿਸ਼ਵਾੜ ਦੇ ਸਿਗਗਵਾਰੀ ਕੇਸ਼ਵਤ ਇਲਾਕੇ 'ਚ ਹੋਇਆ। ਜਿੱਥੇ ਇਕ ਮਿੰਨੀ ਬੱਸ ਡੂੰਘੀ ਖੱਡ 'ਚ ਡਿੱਗ ਗਈ। ਮਿੰਨੀ ਬੱਸ ਦਾ ਨੰਬਰ ਜੇਕੇ-17-6787 ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਸਵੇਰੇ ਕਰੀਬ ਅੱਠ ਵਜੇ ਹੋਇਆ। ਮਿੰਨੀ ਬੱਸ 'ਚ ਸਮਰਥਾ ਤੋਂ ਜ਼ਿਆਦਾ ਸਵਾਰੀਆਂ ਸਵਾਰ ਸਨ। ਇ...

ਇੰਗਲੈਂਡ ਖਿਲਾਫ ਹਾਰ ਲਈ ਨਵੀਂ ਜਰਸੀ ਜ਼ਿੰਮੇਵਾਰ - ਮਹਿਬੂਬਾ

Monday, July 1 2019 07:02 AM
ਸ੍ਰੀਨਗਰ, 1 ਜੁਲਾਈ - ਵਿਸ਼ਵ ਕੱਪ ਵਿਚ ਭਾਰਤ ਦੀ ਇੰਗਲੈਂਡ ਹੱਥੋਂ ਹੋਈ ਹਾਰ ਨੂੰ ਲੈ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵਿਵਾਦਿਤ ਬਿਆਨ ਦਿੱਤਾ ਹੈ। ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਭਾਰਤ ਦੀ ਹਾਰ ਲਈ ਨਵੀਂ ਜਰਸੀ ਜਿੰਮੇਵਾਰ ਹੈ, ਬੇਸ਼ੱਕ ਉਨ੍ਹਾਂ ਨੂੰ ਅੰਧਵਿਸ਼ਵਾਸੀ ਕਿਹਾ ਜਾਵੇ।

ਮੁੰਬਈ 'ਚ ਭਾਰੀ ਮੀਂਹ ਨਾਲ ਜਨ ਜੀਵਨ ਪ੍ਰਭਾਵਿਤ

Monday, July 1 2019 07:00 AM
ਮੁੰਬਈ, 1 ਜੁਲਾਈ - ਮੁੰਬਈ 'ਚ ਭਾਰੀ ਮੀਂਹ ਨਾਲ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਦੇ ਚੱਲਦਿਆਂ ਕਈ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ, ਜਦਕਿ ਪੱਛਮੀ ਰੇਲਵੇ ਵੱਲੋਂ ਮੀਂਹ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਬੇਰੁਜ਼ਗਾਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ

Tuesday, June 25 2019 07:00 AM
ਐਸ.ਏ.ਐਸ. ਨਗਰ (ਮੁਹਾਲੀ), ਸਿਹਤ ਵਿਭਾਗ ਪੰਜਾਬ ’ਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਵੱਲੋਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਹੇਠ ਸੋਮਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਇੱਥੋਂ ਦੇ ਫੇਜ਼-7 ਸਥਿਤ ਨਿੱਜੀ ਰਿਹਾਇਸ਼ੀ ਦਾ ਘਿਰਾਓ ਕੀਤਾ ਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਜਥੇਬੰਦੀ ਨੇ ਸਾਬਕਾ ਸਿਹਤ ਮੰਤਰੀ ਦੇ ਨੱਕ ’ਚ ਦਮ ਕਰਕੇ ਰੱਖਿਆ ਹੋਇਆ ਸੀ, ਪਰ ਹੁਣ ਪ੍ਰਦਰਸ਼ਨਕਾਰੀਆਂ ਨੇ ਨਵੇਂ ਸਿਹਤ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱ...

ਫ਼ਲਾਈਓਵਰ ਦੇ ਖੰਭੇ ਤੋੜ ਕੇ ਡਿਵਾਈਡਰ ’ਤੇ ਚੜ੍ਹੀ ਬੱਸ

Tuesday, June 25 2019 07:00 AM
ਬਨੂੜ, ਚੰਡੀਗੜ੍ਹ ਤੋਂ ਪਟਿਆਲਾ ਜਾ ਰਹੀ ਪੈਪਸੂ ਰੋਡਵੇਜ਼ ਦੀ ਇੱਕ ਬੱਸ ਦੇ ਡਰਾਈਵਰ ਦੀ ਅੱਖ ਲੱਗਣ ਕਾਰਨ ਬੱਸ ਬਨੂੜ ਦੇ ਫ਼ਲਾਈਓਵਰ ਉੱਤੇ ਤਿੰਨ ਖੰਭੇ ਤੋੜ ਕੇ ਡਿਵਾਈਡਰ ਉੱਤੇ ਜਾ ਚੜ੍ਹੀ। ਸਵਾਰੀਆਂ ਦੇ ਚੀਕ ਚਿਹਾੜੇ ਨਾਲ ਇੱਕਦਮ ਹਰਕਤ ਵਿੱਚ ਆਏ ਡਰਾਈਵਰ ਨੇ ਬੱਸ ਨੂੰ ਕੰਟਰੋਲ ਕੀਤਾ। ਹਾਦਸੇ ਵਿੱਚ ਸਵਾਰੀਆਂ ਦਾ ਵਾਲ ਵਾਲ ਬਚਾਅ ਹੋ ਗਿਆ ਪਰ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਤੇ ਕੰਡਕਟਰ ਸਾਈਡ ਦਾ ਅਗਲਾ ਸ਼ੀਸ਼ਾ ਵੀ ਟੁੱਟ ਗਿਆ। ਹਾਦਸਾ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ 26 ਦੇ ਕਰੀਬ ਸਵਾਰੀਆਂ ਸਨ। ਕਈ ਸਵਾਰੀਆਂ ...

ਜ਼ੀਰਕਪੁਰ ਨਗਰ ਕੌਂਸਲ ’ਤੇ ਵਿਜੀਲੈਂਸ ਦਾ ਛਾਪਾ

Tuesday, June 25 2019 06:59 AM
ਜ਼ੀਰਕਪੁਰ, ਨਗਰ ਕੌਂਸਲ ਦੇ ਦਫ਼ਤਰ ’ਤੇ ਵਿਜੀਲੈਂਸ ਟੀਮ ਵੱਲੋਂ ਛਾਪਾ ਮਾਰ ਕੇ ਇਕ ਵਿਸ਼ੇਸ਼ ਕਲੋਨਾਈਜ਼ਰ ਦਾ ਰਿਕਾਰਡ ਜ਼ਬਤ ਕਰਨ ਦੇ ਮਾਮਲੇ ’ਚ ਅੱਜ ਕੌਂਸਲ ਅਧਿਕਾਰੀਆਂ ਕੋਲੋਂ ਪੁੱਛਤਾਛ ਕੀਤੀ ਗਈ। ਕੌਂਸਲ ਦੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਸਣੇ ਹੋਰ ਅਧਿਕਾਰੀ ਸਵੇਰ ਤੋਂ ਵਿਜੀਲੈਂਸ ਦੇ ਦਫ਼ਤਰ ’ਚ ਗਏ ਹੋਏ ਸੀ ਜਿਨ੍ਹਾਂ ਤੋਂ ਇਕ ਵਿਸ਼ੇਸ਼ ਵਿਅਕਤੀ ਦੀਆਂ ਪਾਸ ਹੋਈਆਂ ਕਲੋਨੀਆਂ ਤੇ ਹੋਰ ਪ੍ਰਾਜੈਕਟਾਂ ਬਾਰੇ ਜਾਣਕਾਰੀ ਲਈ ਗਈ। ਸੂਤਰਾਂ ਅਨੁਸਾਰ ਵਿਜੀਲੈਂਸ ਦੇ ਏ.ਆਈ.ਜੀ. ਅਸ਼ੀਸ਼ ਕਪੂਰ ਦੀ ਅਗਵਾਈ ’ਚ ਟੀਮ ਵੱਲੋਂ ਲੰਘੇ ਸ਼ੁੱਕਰਵਾਰ ਨਗਰ ਕੌਂਸਲ ਦਫਤਰ ’ਚ ਛਾਪਾ ਮਾਰਿਆ ਗਿਆ...

ਜੋਤਹੀਣ ਬੱਚਿਆਂ ਦੀ ਜ਼ਿੰਦਗੀ ਰੁਸ਼ਨਾਉਣ ਲਈ ਚਾਰਾਜੋਈ

Friday, June 21 2019 07:57 AM
ਚੰਡੀਗੜ੍ਹ, ਸਮਾਜ ਸੇਵੀ ਆਲਮਜੀਤ ਸਿੰਘ ਮਾਨ ਨੇ ਪੰਜਾਬ ਪੁਲੀਸ ਅਤੇ ਭੂ-ਮਾਫੀਆ ਨਾਲ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਅੱਜ ਕਿਹਾ ਕਿ ਉਹ ਬਲਾਈਂਡ ਅਤੇ ਗਰੀਬ ਬੱਚਿਆਂ ਲਈ ਜ਼ੀਰਕਪੁਰ ਵਿਚ ਸੰਗੀਤਕ ਐਕਾਦਮੀ ਖੋਲ੍ਹਣਗੇ ਜਿਥੇ ਅਜਿਹੇ ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰ ਕੇ ਉਨ੍ਹਾਂ ਨੂੰ ਗੀਤ-ਸੰਗੀਤ ਦੇ ਖੇਤਰ ਵਿਚ ਰੁਜ਼ਗਾਰ ਮੁਹੱਈਆ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਸ੍ਰੀ ਮਾਨ ਨੇ ਅੱਜ ਪੰਜਾਬ ਲੋਕ ਗੀਤ ਮੰਚ ਪੰਜਾਬ ਦੇ ਪ੍ਰਧਾਨ ਬਾਈ ਹਰਦੀਪ ਮੁਹਾਲੀ, ਫਿਲਮੀ ਹਸਤੀ ਦਰਸ਼ਨ ਔਲਖ ਅਤੇ ਬਲਾਈਂਡ ਬੱਚਿਆਂ ਦੇ ਸਕੂਲ ਦੇ ਪ੍ਰਿੰਸੀਪਲ ਐਸ. ਜਾਇਰਾ ਸਮੇਤ ਇਥੇ ਪ੍ਰੈਸ ਕਲੱਬ ਵਿਚ ...

ਸਫ਼ਾਈ ਕਾਮਿਆਂ ਵੱਲੋਂ ਨਿਗਮ ਦਫ਼ਤਰ ਅੱਗੇ ਪ੍ਰਦਰਸ਼ਨ

Friday, June 21 2019 07:56 AM
ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਨੇ ਯੂਨੀਅਨ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਨੂੰ ਬਰਖਾਸਤ ਕੀਤੇ ਜਾਣ ਵਿਰੁੱਧ ਅੱਜ ਇਥੇ ਸੈਕਟਰ-17 ਸਥਿਤ ਨਿਗਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਮੈਂਬਰਾਂ ਨੇ ਨਗਰ ਨਿਗਮ ਨੂੰ ਕ੍ਰਿਸ਼ਨ ਕੁਮਾਰ ਚੱਢਾ ਦੇ ਬਹਾਲੀ ਲਈ ਮੰਗ ਪੱਤਰ ਵੀ ਦਿੱਤਾ। ਦੁਪਹਿਰ ਦੋ ਵਜੇ ਤੱਕ ਚਲੇ ਇਸ ਰੋਸ ਪ੍ਰਦਰਸ਼ਨ ਦੇ ਸਮਰਥਨ ਵਿੱਚ ਹੋਰ ਟਰੇਡ ਯੂਨੀਅਨਾਂ ਸਮੇਤ ਗਾਰਬੇਜ ਕੁਲੈਕਟਰਜ਼ ਯੂਨੀਅਨ ਨੇ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ’ਤੇ ਲੰਘੇ ਦਿਨ ਮੇਅਰ ਦੀ ਮੀਟਿੰਗ...

ਪਰਸ਼ੂਰਾਮ ਪਾਰਕ ਉਸਾਰੀ ਲਈ ਮਿਲੀ 5 ਲੱਖ ਦੀ ਗਰਾਂਟ ‘ਖ਼ੁਰਦ-ਬੁਰਦ’

Monday, June 10 2019 07:21 AM
ਫ਼ਤਹਿਗੜ੍ਹ ਸਾਹਿਬ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਿਛਲੀ ਸਰਕਾਰ ਦੌਰਾਨ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਨੂੰ ਭਗਵਾਨ ਪਰਸ਼ੂਰਾਮ ਪਾਰਕ ਬਣਾਉਣ ਲਈ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ ਪਰ ਹੁਣ ਤੱਕ ਇਹ ਪਾਰਕ ਹੋਂਦ ਵਿਚ ਨਹੀਂ ਆਇਆ ਅਤੇ ਰਾਸ਼ੀ ਕਾਗ਼ਜ਼ਾਂ ਵਿਚ ਖ਼ਰਚ ਹੋ ਚੁੱਕੀ ਹੈ। ਇਸ ਸਬੰਧ ਵਿਚ ਆਰਟੀਆਈ ਐਕਟੀਵਿਸਟ ਨਰਿੰਦਰ ਕੁਮਾਰ ਸਿਆਲ ਨੇ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਲਿਖੇ ਪੱਤਰ ਵਿਚ ਇਸ ਮਾਮਲੇ ਵਿਚ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨ...

ਗਾਰਬੇਜ ਕੁਲੈਕਟਰ ਤੇ ਸਫ਼ਾਈ ਕਾਮੇ ਮੁੜ ਹੜਤਾਲ ਦੇ ਰੌਂਅ ’ਚ

Monday, June 10 2019 07:19 AM
ਚੰਡੀਗੜ੍ਹ, ਚੰਡੀਗੜ੍ਹ ਸ਼ਹਿਰ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਸਰੋਤ ਵਾਲੀ ਥਾਂ ਤੋਂ ਹੀ ਇਕੱਤਰ ਕਰਨ ਲਈ ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ ਯੋਜਨਾ ਦੇ ਵਿਰੋਧ ਵਿੱਚ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ ਅਤੇ ਸਫ਼ਾਈ ਕਰਮਚਾਰੀ ਮੁੜ ਤੋਂ ਹੜਤਾਲ ਕਰਨ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ’ਤੇ ਇਸ ਮਾਮਲੇ ਨੂੰ ਲੈ ਕੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਿਛਲੇ ਸਾਲ 2 ਅਕਤੂਬਰ ਨੂੰ ਜਿਸ ਸਮਝੌਤੇ ਤਹਿਤ ਚੰਡੀਗੜ੍ਹ ਨਿਗਮ ਨੇ ਘਰਾਂ ਤੋਂ ਕੂੜਾ ਚੁੱਕਣ ਵਾਲਿਆਂ ਦੀ ਹੜਤਾਲ ਖਤਮ ਕਰਵਾਈ ਸੀ, ਉਸ ਸਮਝੌਤੇ ਨੂੰ ਨੁੱਕਰੇ ਲਗਾ ਕੇ ਪਿੰਡ ਸਾਰੰਗਪੁਰ ਅਤੇ...

ਯੂਟੀ ਵਿਰਾਸਤੀ ਵਸਤਾਂ ਦੀ ਪੈਰਿਸ ਵਿਚ ਨਿਲਾਮੀ

Thursday, June 6 2019 08:32 AM
ਚੰਡੀਗੜ੍ਹ, ਚੰਡੀਗੜ੍ਹ ਦੀਆਂ ਵਿਰਾਸਤੀ ਵਸਤਾਂ ਦੀ ਪੈਰਿਸ ਵਿਚ ਹੋਈ ਨਿਲਾਮੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਜਿਸ ਵਿਚ ਪ੍ਰਸ਼ਾਸਨ ਵੱਲੋਂ ਵਾਰ-ਵਾਰ ਜ਼ੋਰ ਦੇ ਕੇ ਕਿਹਾ ਜਾਂਦਾ ਹੈ ਕਿ ਇਹ ਨਿਲਾਮੀਆਂ ਅੱਗੇ ਤੋਂ ਨਹੀਂ ਹੋਣ ਦਿੱਤੀਆਂ ਜਾਣਗੀਆਂ। ਫਰਾਂਸ ਦੀ ਰਾਜਧਾਨੀ ਪੈਰਿਸ ਵਿਚ 29 ਮਈ ਨੂੰ ਯੂਟੀ ਦੀਆਂ ਵਿਰਾਸਤੀ ਵਸਤਾਂ ਦੀ ਨਿਲਾਮੀ 66,47,250 ਰੁਪਏ ਵਿਚ ਹੋਈ। ਵੇਰਵਿਆਂ ਅਨੁਸਾਰ ਵਿਰਾਸਤੀ ਬੁੱਕ ਕੇਸ ਦੀ ਨਿਲਾਮੀ 5,05,300 ਰੁਪਏ, ਇੱਕ ਬੈਂਚ ਦੀ ਨਿਲਾਮੀ 11,66,220 ਰੁਪਏ, ਟੇਬਲ ਦੀ ਨਿਲਾਮੀ 21,77,000 ਰੁਪਏ, ਆਰਮ...

ਮੇਅਰ ਰਾਜੇਸ਼ ਕਾਲੀਆ ‘ਮਾਣ-ਸਨਮਾਨ’ ਤੋਂ ਵਾਂਝੇ

Thursday, June 6 2019 08:31 AM
ਚੰਡੀਗੜ੍ਹ, ਚਾਹ ਵੇਚਣ ਵਾਲੇ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਬਣਾਉਣ ਵਾਲੀ ਭਾਜਪਾ ਨੂੰ ਕਾਗਜ਼ ਚੁੱਗਣ ਵਾਲੇ ਰਾਜੇਸ਼ ਕਾਲੀਆ ਦੀ ਮੇਅਰਸ਼ਿਪ ਹਜ਼ਮ ਨਹੀਂ ਹੋ ਰਹੀ। ਨਿਗਮ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਕਈ ਮਾਮਲਿਆਂ ਵਿਚ ਸ੍ਰੀ ਕਾਲੀਆ ਨੂੰ ਕਥਿਤ ਤੌਰ ’ਤੇ ਜ਼ਲੀਲ ਕਰ ਚੁੱਕੇ ਹਨ। ਦਲਿਤ ਵਰਗ ਨਾਲ ਸਬੰਧਤ ਸ੍ਰੀ ਕਾਲੀਆ ਨੂੰ ਜਦੋਂ ਜਨਵਰੀ ਵਿਚ ਭਾਜਪਾ ਨੇ ਮੇਅਰ ਦਾ ਉਮੀਦਵਾਰ ਐਲਾਨਿਆ ਸੀ ਤਾਂ ਉਸ ਵੇਲੇ ਕਈਆਂ ਦੇ ਢਿੱਡੀਂ ਪੀੜਾਂ ਉੱਠੀਆਂ ਸਨ। ਇਸ ਤੋਂ ਪਹਿਲਾਂ ਜਦੋਂ ਭਾਜਪਾ ਦੇ ਹੀ ਮੇਅਰ ਅਰੁਣ ਸੂਦ ਅਤੇ ਆਸ਼ਾ ਜਸਵਾਲ ਆਦਿ ਹੁੰਦੇ ਸਨ ਤਾਂ ਉਨ੍ਹਾਂ ਦੀ ਸ਼ਾਨ ਹੀ ਵੱਖ...

ਜਲ ਸੰਕਟ: ਬਦਨੌਰ ਦੀ ਘੁਰਕੀ ਬੇਅਸਰ

Thursday, June 6 2019 08:30 AM
ਚੰਡੀਗੜ੍ਹ, ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਘੁਰਕੀ ਦੇ ਬਾਵਜੂਦ ਚੰਡੀਗੜ੍ਹ ਵਾਸੀ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਲੰਘੇ ਦਿਨ ਤੋਂ ਇਥੋਂ ਦੇ ਸੈਕਟਰ 21, 22, 44 ਅਤੇ 45 ਦੇ ਵਾਸੀਆਂ ਨੂੰ ਨਾਕਸ ਜਲ ਸਪਲਾਈ ਨਾਲ ਜੂਝਣਾ ਪੈ ਰਿਹਾ ਹੈ। ਇਨ੍ਹਾਂ ਸੈਕਟਰਾਂ ਵਿੱਚ ਟੂਟੀਆਂ ਸੁੱਕੀਆਂ ਪਈਆਂ ਹਨ ਅਤੇ ਛੱਤਾਂ ’ਤੇ ਰੱਖੀਆਂ ਟੈਂਕੀਆਂ ਖਾਲੀ ਪਈਆਂ ਹਨ। ਇਲਾਕਾ ਵਾਸੀਆਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਨਗਰ ਨਿਗਮ ਵਲੋਂ ਭੇਜੇ ਪਾਣੀ ਦੇ ਟੈਂਕਰਾਂ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਦੂਜੇ ਪਾਸੇ ਨਿਗਮ ਅਧਿਕਾਰੀ ਪਾਣੀ ਦੇ ਸੰਕਟ ਬਾਰੇ ਹਾਲਤ ਕਾਬੂ ਹ...

ਚੰਡੀਗੜ੍ਹੀਆਂ ਨੂੰ ਸੁਰੱਖਿਅਤ ਬਣਾਉਣਗੇ ਸੀਸੀਟੀਵੀ ਕੈਮਰੇ

Monday, June 3 2019 06:30 AM
ਚੰਡੀਗੜ੍ਹ, ਚੰਡੀਗੜ੍ਹੀਆਂ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੁਣ ਸੀਸੀਟੀਵੀ ਕੈਮਰਿਆਂ ਰਾਹੀਂ ਅਪਰਾਧੀਆਂ ਦੀਆਂ ਹਰਕਤਾਂ ’ਤੇ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਸੜਕਾਂ ਉਪਰ ਟਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ’ਤੇ ਵੀ ਨਜ਼ਰ ਰੱਖਣਗੇ ਅਤੇ ਡਿਫਾਲਟਰਾਂ ਦੇ ਘਰਾਂ ਤਕ ਚਲਾਨ ਰਸੀਦਾਂ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣਗੇ। ਯੂਟੀ ਪ੍ਰਸ਼ਾਸਨ ਨੇ ਭਾਰਤ ਇਲੈਕਟ੍ਰੋਨਿਕਸ ਲਿਮਟਿਡ (ਬੀਈਐਲ) ਨਾਲ ਇੰਟੇਗਰੇਟਿਡ ਕਮਾਂਡ ਤੇ ਕੰਟਰੋਲ ਸਿਸਟਮ ਲਾਉਣ ਲਈ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ਦੇ 40 ਪ...

E-Paper

Calendar

Videos