News: ਦੇਸ਼

PM ਨਰਿੰਦਰ ਮੋਦੀ ਨੇ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਮੁੜ ਮੁੱਖ ਮੰਤਰੀ ਤੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਨ ‘ਤੇ ਦਿੱਤੀ ਵਧਾਈ

Saturday, November 23 2019 07:21 AM
ਮੁੰਬਈ : ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਕਰੀਬ ਇਕ ਮਹੀਨੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਰਾਤੋ-ਰਾਤ ਵੱਡਾ ਫੇਰਬਦਲਕਰਦੇ ਹੋਏ ਅੱਜ ਸਵੇਰੇ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਸਰਕਾਰ ਬਣਾ ਦਿੱਤੀ ਹੈ। ਇਸ ਦੌਰਾਨ ਭਾਜਪਾ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP -ਨੈਸ਼ਨਲਿਸਟ ਕਾਂਗਰਸ ਪਾਰਟੀ) ਦੀ ਹਮਾਇਤ ਨਾਲ ਸਰਕਾਰ ਬਣਾ ਲਈ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵੇਰੇ 8:00 ਵਜੇ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ। ਇਸ ਦੌਰਾਨ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲ...

ਝਾਰਖੰਡ ਦੇ ਲਾਤੇਹਾਰ ’ਚ ਨਕਸਲੀਆਂ ਨੇ ਪੁਲਿਸ ‘ਤੇ ਕੀਤਾ ਹਮਲਾ, ਤਿੰਨ ਪੁਲਿਸ ਮੁਲਾਜ਼ਮ ਸ਼ਹੀਦ

Saturday, November 23 2019 07:19 AM
ਰਾਂਚੀ : ਝਾਰਖੰਡ ਦੇ ਲਾਤੇਹਰ ਜ਼ਿਲੇ ‘ਚ ਸ਼ੁੱਕਰਵਾਰ ਰਾਤ ਨੂੰ ਨਕਸਲੀਆਂ ਨੇ ਪੁਲਿਸ ਗਸ਼ਤ ਟੀਮ ‘ਤੇ ਹਮਲਾ ਕਰ ਦਿੱਤਾ ਹੈ।ਇਸ ਹਮਲੇ ‘ਚ ਤਿੰਨ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ, ਜਦਕਿ ਇਕ ਪੁਲਿਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਪੁਲਿਸ ਕਰਮਚਾਰੀਸਰਕਾਰੀ ਵਾਹਨ ’ਤੇ ਛਾਉਣੀ ਥਾਣਾ ਖੇਤਰ ਵਿੱਚ ਜਾ ਰਹੇ ਸਨ।ਇਸ ਦੌਰਾਨ ਹਥਿਆਰਬੰਦ ਨਕਸਲੀਆਂ ਨੇ ਪੁਲਿਸ ਪਾਰਟੀ ਦੀ ਗੱਡੀ ‘ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਅਨੁਸਾਰ ਮਾਰੇ ਗਏ ਤਿੰਨ ਪੁਲਿਸ ਮੁਲਾਜ਼ਮਾਂ ‘ਚ ਇੱਕ ਐਸਆਈ ਅਤੇ ਦੋ ਜਵਾਨ ਸ਼ਾਮਿਲ ਹਨ। ਮ੍ਰਿਤਕ ਸਬ ਇ...

ਕੈਨੇਡੀਅਨ ਕੈਬਨਿਟ ਵਿੱਚ ਵੱਡਾ ਫੇਰਬਦਲ , ਟਰੂਡੋ ਦੀ ਨਵੀਂ ਵਜ਼ਾਰਤ ਵਿਚ 4 ਪੰਜਾਬੀ ਵੀ ਸ਼ਾਮਿਲ

Friday, November 22 2019 07:27 AM
ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਆਪਣੀ ਕੈਬਨਿਟ ਦਾ ਵਿਸਥਾਰ ਕਰ ਦਿੱਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ 43 ਵੀਂ ਸੰਸਦ ਦਾ ਹਿੱਸਾ ਬਣਨ ਲਈ ਆਪਣੇ ਮੰਤਰੀਆਂ ਨੂੰ ਸਹੁੰ ਚੁਕਾਈ ਹੈ। ਟਰੂਡੋ ਵੱਲੋਂਆਪਣੀ ਪਹਿਲੀ ਕੈਬਨਿਟ ਨਾਲੋਂ ਇਸ ਵਾਰ ਦੀ ਕੈਬਿਨਟ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਹੈ। ਉਨ੍ਹਾਂ ਨੇ ਆਪਣੀ ਕੈਬਨਿਟ ਵਿਚ 7 ਨਵੇਂ ਮੰਤਰੀ ਸ਼ਾਮਲ ਕੀਤੇ ਹਨ। ਇਸ ਵਾਰ ਟਰੂਡੋ ਵੱਲੋਂ ਕ੍ਰਿਸਟੀਆਂ ਫ੍ਰੀ ਲੈਂਡ ਨੂੰ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕ੍ਰਿਸਟੀਆਂ ਅੰਤਰ-ਸਰਕਾਰੀ...

ਪੰਜਾਬ ਦੇ ਲਈ ਹੁਣੇ -ਹੁਣੇ ਆਈ ਮਾੜੀ ਖ਼ਬਰ ,ਸੋਗ ‘ਚ ਡੁੱਬਿਆ ਪੂਰਾ ਪੰਜਾਬ ,ਪੜ੍ਹੋ ਪੂਰੀ ਖ਼ਬਰ

Wednesday, November 20 2019 07:12 AM
ਚੰਡੀਗੜ੍ਹ : ਪੰਜਾਬ ਦੇ ਲਈ ਹੁਣੇ -ਹੁਣੇ ਮਾੜੀ ਖ਼ਬਰ ਆਈ ਹੈ। ਸਿਆਚਿਨ ਗਲੇਸ਼ੀਅਰ ‘ਚ ਸ਼ਹੀਦ ਹੋਏ 6 ਜਵਾਨਾਂ ‘ਚੋਂ ਤਿੰਨ ਜਵਾਨਪੰਜਾਬ ਦੇ ਹਨ ਅਤੇ ਉਨ੍ਹਾਂ ਜਵਾਨਾਂ ਦੀਆਂ ਮ੍ਰਿਤਕਾਂ ਦੇਹਾਂ ਅੱਜ ਜੱਦੀ ਪਿੰਡ ਪਹੁੰਚਣ ਦੀ ਉਮੀਦ ਹੈ। ਇਸ ਖ਼ਬਰ ਤੋਂ ਬਾਅਦ ਪੂਰਾ ਪੰਜਾਬ ਸੋਗ ਵਿੱਚ ਡੁੱਬ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਉੱਤਰੀ ਲੱਦਾਖ ਦੇ ਸਿਆਚਿਨ ਗਲੇਸ਼ੀਅਰ ‘ਚਸੋਮਵਾਰ ਦੁਪਹਿਰ ਨੂੰ ਬਰਫੀਲੇ ਤੂਫਾਨ ਵਿੱਚ6 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ਸ਼ਹੀਦ ਹੋਏ 6 ਜਵਾਨਾਂ ਵਿੱਚੋਂ 3 ਜਵਾਨ ਪੰਜਾਬ ਅਤੇ ਇੱਕ ਹਿਮਾਚਲ ਦਾ ਰਹਿਣ ਵਾਲੇ ਹਨ। ਮੰਗਲਵਾਰ ਨੂੰ ਸੈਨਾ ਨੇ ਸ਼ਹੀਦ ਜਵਾਨਾ...

ਜਦੋਂ ਆਪਣੇ ਜ਼ਖਮੀ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੀ ਬਾਂਦਰੀ, ਸਟਾਫ ਦੀਆਂ ਅੱਖਾਂ ਵੀ ਹੋਈਆਂ ਨਮ

Wednesday, November 6 2019 07:52 AM
ਨਵੀਂ ਦਿੱਲੀ: ਮੱਧ ਪ੍ਰਦੇਸ਼ ਦੇ ਸੀਹੋਰ ‘ਚ ਇਨਸਾਨੀਅਤ ਦਾ ਇੱਕ ਅਜੀਬੋ ਗਰੀਬ ਕਿੱਸਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਬਾਂਦਰੀ ਆਪਣੇ ਜ਼ਖਮੀ ਬੱਚੇ ਨੂੰ ਲੈ ਕੇ ਜ਼ਿਲਾ ਪਸ਼ੁ ਹਸਪਤਾਲ ‘ਚ ਪਹੁੰਚੀ। ਜਿਸ ਨੂੰ ਦੇਖ ਉਥੇ ਮੌਜੂਦ ਸਟਾਫ਼ ਦੀਆਂ ਅੱਖਾਂ ਭਰ ਆਈਆਂ। ਮਿਲੀ ਜਾਣਕਾਰੀ ਮੁਤਾਬਕ ਸੀਹੋਰ ਸ਼ਹਿਰ ਦੀ ਪੁਰਾਣੀ ਜੇਲ ਦੀ ਕੰਧ ਨੇੜੇ ਬਿਜਲੀ ਦੀ 11 ਕੇਵੀ ਦੀ ਲਾਈਨ ਲੰਘਦੀ ਹੈ। ਇਸ ਲਾਈਨ ਦੀਆਂ ਜੜਾਂ ਨਾਲ ਲੱਗਦੇ ਦਰੱਖਤ ‘ਤੇ ਮਸਤੀ ਕਰ ਰਹੇ ਬਾਂਦਰਾਂ ਦੇ ਇਕ ਸਮੂਹ ਨਾਲ ਇਕ ਹਾਦਸਾ ਵਾਪਰ ਗਿਆ। ਹਾਲਾਂਕਿ ਇਸ ਬੱਚੇ ਦੀ ਮਾਂ ਨੇ ਤੁਰ...

ਓਂਟਾਰੀਓ ਪੁਲਿਸ ਨੇ ਇੱਕ ਘਰ ‘ਚੋਂ 250 ਬੰਦੂਕਾਂ ਤੇ 2 ਲੱਖ ਰੌਂਦ ਕੀਤੇ ਬਰਾਮਦ

Wednesday, November 6 2019 07:51 AM
ਕਿਚਨਰ: ਓਂਟਾਰੀਓ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਇੱਕ ਵਿਅਕਤੀ ਨੂੰ 250 ਬੰਦੂਕਾਂ ਅਤੇ 2 ਲੱਖ ਰੌਂਦਾਂ ਨਾਲ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ ਇਸ ਵਿਅਕਤੀ ਕੋਲ ਇਨ੍ਹਾਂ ਬੰਦੂਕਾਂ ਦੇ ਲਾਇਸੈਂਸ ਤਾਂ ਹੈ ਪਰ ਉਸ ਨੇ ਇਨ੍ਹਾਂ ਬੰਦੂਕਾਂ ਨੂੰ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤਾ ਹੋਇਆ ਸੀ। ਪੁਲਿਸ ਨੇ ਘਰ ‘ਚੋਂ ਕੁਝ ਰਾਇਫਲਾਂ, ਸ਼ਾਰਟਗਨ ਅਤੇ ਹੈਂਡਗਨ, ਗ੍ਰੇਨੇਡ ਆਦਿ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਇਸ ਵਿਅਕਤੀ ਦੇ ਘਰ ‘ਚ ਰੇਡ ਕੀਤੀ। ਫਿਲਹਾਲ ਪੁਲ...

ਪਰਾਲੀ ਦੇ ਧੂੰਏ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ, ਮਹਿਲਾ ਦੀ ਮੌਤ, 2 ਜ਼ਖਮੀ

Tuesday, November 5 2019 07:23 AM
ਸਮਾਣਾ: ਪੰਜਾਬ ‘ਚ ਤੇਜ਼ ਰਫ਼ਤਾਰ ਦਾ ਕਹਿਰ ਲਗਾਤਾਰ ਜਾਰੀ ਹੈ। ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਇਸ ਦਾ ਦੂਜਾ ਕਾਰਨ ਪਰਾਲੀ ਦਾ ਧੂਆਂ ਵੀ ਹੈ। ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਹੀ ਲੋਕ ਮੌਤ ਨੂੰ ਗਲੇ ਲਗਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਸਮਾਣਾ ‘ਚ ਵਾਪਰਿਆ ਹੈ। ਜਿਥੇ ਸੜਕ ਹਾਦਸੇ ‘ਚ 1 ਮਹਿਲਾ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਪਰਾਲੀ ਦੇ ਧੂੰਏ ਕਾਰਨ ਵਾਪਰਿਆ ਤੇ ਮੋਟਰਸਾਈਕਲ ਅਤੇ ਰੇਹੜੀ ਵਿਚਕਾਰ ਭਿਆਨਕ ਟੱਕ...

ਜਪਾਨ, ਵੀਅਤਨਾਮ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਨਾਲ ਅੱਜ ਮੁਲਾਕਾਤ ਕਰਨਗੇ PM ਮੋਦੀ

Monday, November 4 2019 06:58 AM
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਕਾਕ ਵਿਖੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਵੀਅਤਨਾਮ ਦੇ ਪ੍ਰਧਾਨ ਮੰਤਰੀ ਗੁਏਨ ਜੁਆਨ ਫੁਚ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰਬੀ ਏਸ਼ੀਆ ਅਤੇ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਸੰਮੇਲਨ ਵਿਚ ਵੀ ਹਿੱਸਾ ਲੈਣਗੇ।ਥਾਈਲੈਂਡ ‘ਚ ਭਾਰਤੀ ਭਾਈਚਾਰੇ ਦੀ ਗਿਣਤੀ ਕਰੀਬ ਢਾਈ ਲੱਖ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 4 ਨਵੰਬਰ ਤੱਕ ਥਾਈਲੈਂਡ ਵਿਚ ਰੁਕਣਗੇ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ...

ਦਿੱਲੀ ਹਵਾਈ ਅੱਡੇ 'ਤੇ ਸ਼ੱਕੀ ਹਾਲਾਤ 'ਚ ਮਿਲਿਆ ਬੈਗ, ਖ਼ਤਰਨਾਕ ਵਿਸਫੋਕਟ ਹੋਣ ਦਾ ਖਦਸ਼ਾ, ਮਚੀ ਭਾਜੜ

Friday, November 1 2019 08:00 AM
ਨਵੀਂ ਦਿੱਲੀ (ਏਜੰਸੀ) : ਦੇਸ਼ ਦੀ ਰਾਜਧਾਨੀ 'ਤੇ ਅੱਤਵਾਦੀ ਹਮਲਿਆਂ ਦੇ ਖਦਸ਼ੇ ਦੌਰਾਨ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ (Indira Gandhi International Airport) ਦੇ ਟਰਮੀਨਲ 3 'ਤੇ ਇਕ ਅਣਜਾਨ ਸ਼ਖ਼ਸ ਦਾ ਬੈਗ਼ ਸ਼ੱਕੀ ਹਾਲਾਤ 'ਚ ਮਿਲਣ 'ਤੇ ਭਾਜੜ ਮਚੀ ਹੋਈ ਹੈ। ਉੱਥੇ ਹੀ ਇਸ ਦੀ ਜਾਣਕਾਰੀ ਲੱਗਣ 'ਤੇ ਦਿੱਲੀ ਪੁਲਿਸ ਨੇ ਬੈਗ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਤੇਜ਼ ਕਰ ਦਿੱਤੀ ਹੈ। ਸਾਵਧਾਨੀ ਤੇ ਸੁਰੱਖਿਆ ਦੇ ਮੱਦੇਨਜ਼ਰ ਟਰਮੀਨਲ-3 ਦੇ ਸਾਹਮਣੇ ਵਾਲੀ ਸੜਕ ਵੀ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਜਾਂਚ ਦੇ ਮੱਦੇਨਜ਼ਰ ਏਅਰਪੋ...

LPG ਸਿਲੰਡਰ ਹੋਇਆ 76.50 ਰੁਪਏ ਮਹਿੰਗਾ, ਜਾਣੋ ਤੁਹਾਡੇ ਸ਼ਹਿਰ 'ਚ ਹੁਣ ਕੀ ਹੋਣਗੀਆਂ ਕੀਮਤਾਂ

Friday, November 1 2019 07:52 AM
ਨਵੀਂ ਦਿੱਲੀ : ਦੀਵਾਲੀ ਖ਼ਤਮ ਨਹੀਂ ਹੋਈ ਤੇ ਦੀਵਾਲਾ ਨਿਕਲਣ ਦੀ ਤਿਆਰੀ ਹੋ ਰਹੀ ਹੈ। ਦੇਸ਼ ਦੀਆਂ ਤੇਲ ਕੰਪਨੀਆਂ ਨੇ 1 ਨਵੰਬਰ ਤੋਂ ਐੱਲਪੀਜੀ ਸਿਲੰਡਰਾਂ ਦੀ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਇਹ ਵਾਧਾ ਥੋੜ੍ਹਾ ਨਹੀਂ ਬਲਕਿ ਬਹੁਤ ਜ਼ਿਆਦਾ ਹੋਇਆ ਹੈ। 1 ਨਵੰਬਰ ਤੋਂ ਰਾਜਧਾਨੀ ਦਿੱਲੀ 'ਚ 14.2 ਕਿਲੋ ਵਾਲਾ ਸਿਲੰਡਰ ਅੱਜ ਤੋਂ 681.50 ਰੁਪਏ 'ਚ ਮਿਲੇਗਾ। ਪਿਛਲੇ ਮਹੀਨੇ ਤਕ ਇਹ 605 ਰੁਪਏ 'ਚ ਮਿਲ ਰਿਹਾ ਸੀ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਘੇਰਲੂ ਗੈਸ ਸਿਲੰਡਰ ਦੇ ਕੀਮਤਾਂ 'ਚ ਵਾਧਾ ਕੀਤਾ ਹੈ। ਜਿੱਥੇ ਤਕ ਕਮਰਸ਼ੀਅਲ ਸਿਲੰਡਰ ਦਾ ਸਵ...

ਇਮਰਾਨ ਖ਼ਾਨ ਦਾ ਵੱਡਾ ਐਲਾਨ, ਕਰਤਾਰਪੁਰ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ

Friday, November 1 2019 07:17 AM
ਇਸਲਾਮਾਬਾਦ (ਏਜੰਸੀ) : ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਕਰਤਾਰਪੁਰ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਭਾਰਤ ਤੋਂ ਕਰਤਾਰਪੁਰ ਦੀ ਤੀਰਥ ਯਾਤਰਾ 'ਤੇ ਆਉਣ ਵਾਲੇ ਸਿੱਖਾਂ ਨੂੰ ਮੈਂ ਛੋਟ ਦਿੱਤੀ ਹੈ। ਹੁਣ ਉਨ੍ਹਾਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ, ਬਸ ਉਨ੍ਹਾਂ ਕੋਲ ਇਕ ਜਾਇਜ਼ ਆਈਡੀ ਕਾਰਡ ਹੋਣਾ ਚਾਹੀਦਾ ਹੈ। 10 ਦਿਨ ਪਹਿਲਾਂ ਰਜਿਸਟਰ ਕਰਵਾਉਣ ਦੀ ਸ਼ਰਤ ਵੀ ਨਹੀਂ ਹੋਵੇਗੀ। ਉਦਘਾਟਨ ਵਾਲੇ ਦਿਨ ਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਕੋਈ ਫੀਸ ਨਹੀਂ ਲੱਗੇ...

ਗੈਸ ਚੈਂਬਰ 'ਚ ਬਦਲੀ ਦਿੱਲੀ, ਨਾਸਾ ਦਾ ਖੁਲਾਸਾ, ਪੰਜਾਬ ਤੇ ਹਰਿਆਣਾ 'ਚ ਸਾੜੀ ਜਾ ਰਹੀ ਪਰਾਲੀ

Wednesday, October 30 2019 07:24 AM
ਨਵੀਂ ਦਿੱਲੀ, ਰਾਜਧਾਨੀ ਦਿੱਲੀ ਤੇ ਐੱਨਸੀਆਰ 'ਚ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵੱਧਣ ਦੇ ਨਾਲ ਹੀ ਦੂਸ਼ਣਬਾਜ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਦਿੱਲੀ ਸਰਕਾਰ ਨੇ ਪ੍ਰਦੂਸ਼ਣ ਵਧਾਉਣ ਦਾ ਦੋਸ਼ ਗੁਆਂਢੀ ਸੂਬਿਆਂ ਸਿਰ ਮੜ੍ਹਿਆ ਹੈ। ਇਸ ਦੇ ਨਾਲ ਹੀ ਨਾਸਾ ਦੀ ਸੈਟੇਲਾਈਟ ਤੋਂ ਜਾਰੀ ਤਸਵੀਰਾਂ ਦੇ ਆਧਾਰ 'ਤੇ ਦਾਅਵਾ ਕੀਤਾ ਹੈ ਕਿ 24 ਘੰਟਿਆਂ 'ਚ ਹਰਿਆਣਾ ਤੇ ਪੰਜਾਬ 'ਚ ਪਾਰਲੀ ਸਾੜਨ ਦੀਆਂ ਘਟਨਾਵਾਂ 'ਚ ਤੇਜ਼ੀ ਆਈ ਹੈ। ਇਸ ਕਾਰਨ ਹੀ ਦਿੱਲੀ ਗੈਸ ਦੇ ਚੈਂਬਰ 'ਚ ਬਦਲ ਗਈ ਹੈ। ਦਿੱਲੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ...

ਇਮਰਾਨ ਦੇ ਮੰਤਰੀ ਨੇ ਦਿੱਤੀ ਚਿਤਾਵਨੀ, ...ਤਾਂ ਭਾਰਤ ਦੇ ਦੋਸਤਾਂ 'ਤੇ ਵੀ ਦਾਗ਼ੀਆਂ ਜਾਣਗੀਆਂ ਮਿਜ਼ਾਈਲਾਂ

Wednesday, October 30 2019 07:23 AM
ਇਸਲਾਮਾਬਾਦ, ਪਾਕਿਸਤਾਨ ਨੇ ਇਕ ਵਾਰ ਮੁੜ ਪਰਮਾਣੂ ਦੀ ਧਮਕੀ ਦਿੱਤੀ ਹੈ। ਪਾਕਿਸਤਾਨ 'ਚ ਇਮਰਾਨ ਖ਼ਾਨ ਸਰਕਾਰ ਦੇ ਇਕ ਮੰਤਰੀ ਨੇ ਭਾਰਤ ਨੂੰ ਇਕ ਵਾਰ ਮੁੜ ਪਰਮਾਣੂ ਯੁੱਧ ਦੀ ਧਮਕੀ ਦਿੱਤੀ ਹੈ। ਨਾਲ ਹੀ ਕਿਹਾ ਹੈ ਕਿ ਜਿਸ ਵੀ ਦੇਸ਼ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਦਾ ਸਮਰਥਨ ਕੀਤਾ ਉਸ 'ਤੇ ਪਾਕਿਸਤਾਨ ਮਿਜ਼ਾਈਲ ਨਾਲ ਹਮਲਾ ਕਰੇਗਾ, ਇੰਨਾ ਹੀ ਨਹੀਂ ਉਸ ਨੂੰ ਪਾਕਿਸਤਾਨ ਦਾ ਦੁਸ਼ਮਣ ਮੰਨਿਆ ਜਾਵੇਗਾ। ਕਸ਼ਮੀਰ ਤੇ ਗਿਲਗਿਤ-ਬਲੋਚਿਸਤਾਨ ਮਾਮਲਿਆਂ ਦੇ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਮੰਗਲਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਕਿਹਾ, 'ਜੇਕਰ ਭਾਰਤ ਦੇ ਨਾਲ ਕਸ਼ਮੀਰ ਸਬੰਧੀ ਤਣਾਅ ਵਧਦਾ ਹ...

ਕਸ਼ਮੀਰ ਦੌਰੇ 'ਤੇ ਬੋਲੇ ਈਯੂ ਐੱਮਪੀ- ਸਾਡੇ ਦੌਰੇ ਨੂੰ ਗ਼ਲਤ ਪ੍ਰਚਾਰਿਆ ਗਿਆ, ਭਾਰਤੀ ਅਖਵਾਉਣਾ ਚਾਹੁੰਦੇ ਹਨ ਕਸ਼ਮੀਰੀ

Wednesday, October 30 2019 07:22 AM
ਸ੍ਰੀਨਗਰ, ਧਾਰਾ 370 ਮਨਸੂਖ਼ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦੌਰੇ 'ਤੇ ਆਏ ਯੂਰਪੀ ਸੰਘ ਦੇ ਸੰਸਦ ਮੈਂਬਰਾਂ ਨੇ ਆਪਣੇ ਦੌਰੇ ਦੇ ਦੂਸਰੀ ਦਿਨ ਪ੍ਰੈੱਸ ਕਾਨਫਰੰਸ ਕਰਦਿਆ ਆਪਣੇ ਅਨੁਭਵ ਸਾਂਝੇ ਕੀਤੇ। ਆਪਣੇ ਇਸ ਦੌਰੇ ਤੋਂ ਬਾਅਦ ਸੰਸਦ ਮੈਂਬਰਾਂ ਦੇ ਵਫ਼ਦ ਵੱਲੋਂ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਕ ਮੈਂਬਰ ਨੇ ਇਸ ਦੌਰੇ ਸਬੰਧੀ ਭਾਰਤੀ ਮੀਡੀਆ ਵੱਲੋਂ ਦਿੱਤੀਆਂ ਗਈਆਂ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਗ਼ਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੌਰੇ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਹ ਇੱਥੇ ਘੁੰਮਣ ਤੇ ਇੱਥੇ ਦੇ ਹਾਲਾਤ ਦੇਖਣ ਤੋਂ ਬਾਅਦ ਕ...

75 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਹਾਰ ਗਿਆ ਬੋਰਵੈੱਲ ‘ਚ ਡਿੱਗਾ ਦੋ ਸਾਲਾ ਮਾਸੂਮ ਸੁਜੀਤ

Tuesday, October 29 2019 06:56 AM
ਚੇਨਈ : ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ‘ਚ ਬੋਰਵੈੱਲ ‘ਚ ਡਿੱਗਾ 2 ਸਾਲਾ ਮਾਸੂਮ ਸੁਜੀਤ ਵਿਲਸਨ ਆਖ਼ਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ ਹੈ। ਰਾਹਤ ਟੀਮਾਂ ਉਸ ਨੂੰ 75 ਘੰਟਿਆਂ ਦੀ ਸਖ਼ਤ ਮਿਹਨਤ ਦੇ ਬਾਵਜੂਦ ਬੋਰਵੈੱਲ ‘ਚ ਜਿਊਂਦਾ ਬਾਹਰ ਨਹੀਂ ਕੱਢ ਸਕੀਆਂ। ਜਿਸ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ ਹੈ। ਤਾਮਿਲਨਾਡੂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਜੇ. ਰਾਧਾਕ੍ਰਿਸ਼ਨਨ ਨੇ ਕੱਲ੍ਹ ਦੇਰ ਸ਼ਾਮ ਆਖ ਦਿੱਤਾ ਸੀ ਕਿ ਅਸੀਂ ਉਸ ਨੂੰ ਬਚਾਉਣ ਦੇ ਬਹੁਤ ਜਤਨ ਕੀਤੇ ਪਰ ਇਹ ਦੁਖਦਾਈ ਗੱਲ ਹੈ ਕਿ ਜਿਸ ਬੋਰਵੈੱਲ ’ਚ ਬੱਚਾ ਡਿੱਗਿਆ ਸੀ, ਉਸ ਵਿੱਚੋਂ ਹੁਣ ਮਨੁੱਖੀ ਸਰੀਰ...

E-Paper

Calendar

Videos