ਮਾਨਸਾ ਸਾਇਕਲ ਗਰੁੱਪ ਦਾ ਰਾਇਡ ਕਰਾਓੁਣ ਦਾ ਓੁਪਰਾਲਾ ਸਲਾਘਾਯੋਗ:ਡੀ ਐਸ ਪੀ ਰਾਓੁ

18

September

2018

ਮਾਨਸਾ ( ਤਰਸੇਮ ਸਿੰਘ ਫਰੰਡ) ਮਾਨਸਾ ਸਾਇਕਲ ਗਰੁੱਪ ਵੱਲੋ ਅਗਸਤ ਮਹੀਨੇ ਵਿੱਚ ਕਰਵਾਈ ਗਈ ਮਾਨਸ਼ੂਨ ਚੈਲੇਜ ਰਾਈਡ ਦੇ ਪੰਜਾਬ ਦੇ ਵੱਖ ਵੱਖ ਸ਼ਹਿਰਾ ਤੋ ਆਏ ਸਾਇਕਲਿਸਟਾ ਨੂੰ ਅੱਜ ਹੋਟਲ ਰੋਮਾਜਾ ਇਨ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਸੋਨੇ,ਚਾਦੀ ਤੇ ਤਾਬੇ ਦੇ ਮੈਡਲਾ ਨਾਲ ਨਿਵਾਜਿਆ ਗਿਆ।ਇਹ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਮੈਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਰਾਇਡ ਵਿੱਚ ਪੰਜਾਬ ਦੇ ਵੱਖ ਵੱਖ ਸਹਿਰਾ ਤੋ ੩੦੦ ਦੇ ਕਰੀਬ ਸਾਇਕਲਿਸ਼ਟਾ ਨੇ ਭਾਗ ਲਿਆ ਜਿਸ ਵਿੱਚ ਅੋਰਤਾ ਵੀ ਸ਼ਾਮਲ ਸਨ।ਜਿਸ ਵਿੱਚ ੩੦ ਦਿਨਾ ਵਿੱਚ ਵੱਧ ਤੋ ਵੱਧ ੭੦ ਕਿਲੋਮੀਟਰ ਸਾਇਕਲ ਚਲਾਕੇ ੬੫੦ -੧੦੦੦ ਅਤੇ ੧੫੦੦ ਕਿਲੋਮੀਟਰ ਸਾਇਕਲ ਚਲਾਓੁਣ ਵਾਲੇ ਸਾਇਕਲਿਸਟਾ ਨੂੰ ਤਾਬੇ,ਚਾਦੀ,ਅਤੇ ਸੋਨੇ ਦੇ ਮੈਡਲ ਪਾਕੇ ਸਨਮਾਨਿਤ ਕਿਤਾ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਪਹੁੱਚੇ ਸ੍ਰੀ ਬਹਾਦੁਰ ਸਿੰਘ ਰਾਓੁ ਡੀ ਐਸ਼ ਪੀ ਸੰਗਰੂਰ ਨੇ ਦੱਸਿਆ ਕਿ ਜਦੋ ਓੁਹ ਮਾਨਸਾ ਜੁਆਇਨ ਕਰਨ ਆਏ ਸਨ ਤਾ ਓੁਹ ਸੰਗਰੂਰ ਤੋ ਮਾਨਸਾ ਸਾਇਕਲ ਤੇ ਆ ਗਏ ਸਨ ਅਤੇ ਓੁਹਨਾ ਨੂੰ ਇਸ ਗੱਲ ਦੀ ਖੁਸੀ ਹੋਈ ਕਿ ਮਾਨਸਾ ਵਿੱਚ ਸਾਇਕਲ ਪ੍ਰੇਮੀ ਲੋਕ ਸਾਇਕਲ ਚਲਾਓੁਦੇ ਹਨ ਓੁਹਨਾ ਵੀ ਮਾਨਸਾ ਸਾਇਕਲ ਗਰੁੱਪ ਜੁਆਇਨ ਕਿਤਾ ਅਤੇ ਓੁਹਨਾ ਨੂੰ ਅੱਜ ਸੰਗਰੂਰ ਵਿਖੇ ਪੋਸ਼ਟਿਗ ਹੋਣ ਤੇ ਵi ਸਾਇਕਲ ਗਰੁੱਪ ਮਾਨਸਾ ਦਾ ਮੇਬਰ ਹੋਣ ਤੇ ਫਖਰ ਮਹਿਸ਼ੂਸ ਹੁੰਦਾ ਹੈ।ਕਿਓੁਕਿ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਬਰ ਜਿਥੇ ਸਾਇਕਲ ਚਲਾਓੁਦੇ ਹਨ ਓੁਸਦੇ ਨਾਲ ਨਾਲ ਲੋਕਾ ਨੂੰ ਸਿਹਤ ਪ੍ਰਤੀ ਜਾਗਰੂਕ ਵੀ ਕਰਦੇ ਹਨ।ਓੁਸ ਦੇ ਨਾਲ ਹੀ ਵੱਖ ਵੱਖ ਸਮਾਜਿਕ ਕਰੁੱਤੀਆ ਬਾਰੇ ਵੀ ਸਮੇ ਸਮੇ ਤੇ ਜਾਗਰੂਕ ਰੈਲੀਆ ਕਰਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਬਹੁਤ ਗੱਟ ਗਿਣਤੀ ਮੈਬਰਾ ਨਾਲ ਸੁਰੁ ਕਿਤਾ ਗਰੁੱਪ ਅੱਜ ਸੈਕੜੇ ਮੈਬਰਾ ਦੇ ਨਾਲ ਲੋਕਾ ਨੂੰ ਸਿਹਤ ਪ੍ਰਤੀ ਜਾਗਰੂਕ ਕਰ ਰਿਹਾ ਹੈ ਅਤੇ ਉਹਨਾ ਵੱਲੋ ਲਗਾਤਾਰ ਲੋਕਾ ਨੂੰ ਜਾਗਰੂਕ ਕਰਨ ਦੀ ਮੁਹਿਮ ਜਾਰੀ ਰਹੇਗੀ।ਕਿਓੁਕਿ ਸਾਇਕਲ ਇੱਕ ਬਹੁਤ ਵਧੀਆ ਕਸਰਤ ਹੋਣ ਦੇ ਨਾਲ ਨਾਲ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਵੀ ਸਹਾਈ ਹੈ।ਬਲਵਿੰਦਰ ਕਾਕਾ ਸਾਬਕਾ ਪ੍ਰਧਾਨ ਨਗਰ ਕੌਸਲ ਨੇ ਕਿਹਾ ਕਿ ਹਰੇਕ ਇਨਸ਼ਾਨ ਨੂੰ ਘੱਟੋ ਘੱਟ ੧੫ ਕਿਲੋਮੀਟਰ ਸਾਇਕਲ ਜਰੂਰ ਚਲਾਓੁਣਾ ਚਾਹਿੰਦਾ ਹੈ।ਪ੍ਰੈਸ਼ ਸਕੱਤਰ ਬਲਜੀਤ ਕੜਵਲ ਨੇ ਦੱਸਿਆ ਕਿ ਸਾਇਕਲ ਚਲਾਓੁਣ ਨਾਲ ਜਿਥੇ ਪ੍ਰਦੂਸਣ ਤੋ ਬਚਾਓੁਦਾ ਹੈ ਇਸ ਨੂੰ ਹਰ ਇਨਸ਼ਾਨ ਨੂੰ ਰੋਜਮਚਾ ਜਿੰਦਗੀ ਵਿੱਚ ਚਲਾਓੁਣਾ ਚਾਹਿੰਦਾ ਹੈ ਇਸ ਨਾਲ ਜਿਥੇ ਇਹਨੀ ਮਹਿਗਾਈ ਵਿੱਚ ਪੈਟਰੋਲ ਡੀਜਲਾ ਤੇ ਲੱਗਣ ਵਾਲੇ ਪੈਸੇ ਦੀ ਬਚਤ ਹੋਵੇਗੀ ਓੁਥੇ ਸਿਹਤ ਵੀ ਤੰਦਰੁਸਤ ਰਹੇਗੀ ਓੁਹਨਾ ਦੱਸਿਆ ਕਿ ਇਸ ਸਮਾਰੋਹ ਵਿੱਚ ਡਾਕਟਰ ਵਿਕਾਸ ਸ਼ਰਮਾ ਅਤੇ ਓੁਹਨਾ ਦੀ ਧਰਮਪਤਨੀ ਵੱਲੋ ਡਫਲੀ ਵਾਲੇ ਡਫਲੀ ਵਜਾ ਗਾਣੇ ਓੁੱਪਰ ਡਾਸ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿਤੇ ਅਤੇ ਵਿਕਾਸ ਸ਼ਰਮਾ ਤੇ ਪ੍ਰਵੀਨ ਟੋਨੀ ਵੱਲੋ ਇੱਕ ਗੀਤ ਵੀ ਗਾਇਆ ਗਿਆ।ਲੋਕਾ ਨੂੰ ਨਸਿਆ ਪ੍ਰਤੀ ਜਾਗਰੂਕ ਕਰਨ ਲਈ ਦਸਤਕ ਆਰਟ ਗਰੁੱਪ ਵੱਲੋ ਇੱਕ ਨਾਟਕ ਵੀ ਖੇਡਿਆ ਗਿਆ।ਇਸ ਮੋਕੇ ਹੁਸਿਆਰਪੁਰ,ਲੁਧਿਆਣਾ,ਸੁਨਾਮ,ਮੋੜ ਮੰਡੀ,ਬੁਢਲਾਡਾ ,ਸੰਗਰੂਰ,ਗਿਦੜਵਹਾ, ਸੰਗਰੂਰ ,ਭੀਖੀ,ਡੱਬਵਾਲੀ,ਬੰਠਿਡਾ,ਸਾਇਕਲ ਗਰੁੱਪ ਦੇ ਮੈਬਰਾ ਨੇ ਹਿਸਾ ਲਿਆ।ਇਸ ਮੋਕੇ ਪ੍ਰੋਜੈਕਟ ਚੇਅਰਮੈਨ ਅਮਨ ਅੋਲਖ ਅਤੇ ਯਾਦਵਿੰਦਰ ਸਿੰਘ ਸਮੇਤ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਬਰ ਹਾਜਰ ਸਨ।