ਕਾਂਗਰਸ ਸਰਕਾਰ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਖੇਡ ਰਹੀ ਹੈ ਸਾਜ਼ਿਸ਼- ਮਜੀਠੀਆ

18

September

2018

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਕਿ ਕਾਂਗਰਸੀ ਆਗੂਆਂ ਵਲੋਂ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਪ੍ਰਤੀ ਖੇਡੀ ਜਾ ਰਹੀ ਸਾਜ਼ਿਸ਼ੀ ਸਿਆਸੀ ਖੇਡ ਦੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਲਈ ਕਾਂਗਰਸ ਸਰਕਾਰ ਖੁਦ ਜਿਮੇਵਾਰ ਹੋਵੇਗੀ। ਸ: ਮਜੀਠੀਆ ਜਿਲਾ ਪ੍ਰੀਸ਼ਦ ਜੋਨ ਮਜੀਠਾ ਦੇ ਅਕਾਲੀ ਉਮੀਦਵਾਰ ਪ੍ਰਭਦਿਆਲ ਸਿੰਘ ਨੰਗਲ ਪੰਨਵਾਂ ਅਤੇ ਬਲਾਕ ਸੰਮਤੀ ਲਈ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਸੋਹੀਆਂ ਕਲਾਂ ਵਿਖੇ ਕੀਤੀ ਗਈ ਵਿਸ਼ਾਲ ਚੋਣ ਰੈਲੀ ਨੁੰ ਸੰਬੋਧਨ ਕਰਰਹੇ ਸਨ। ਇਸ ਮੌਕੇ ਲੋਕਾਂ 'ਚ ਉਠਿਆ ਜੋਸ਼ ਦੇਖਿਆਂ ਹੀ ਬਣਦਾ ਸੀ। ਲੋਕ ਨੇ ਸਾਰਾ ਸਮਾਂ ਜੈਕਾਰਿਆਂ ਦੀ ਗੂੰਜ ਨਾਲ ਪੰਡਾਲ ਗੁੰਜਾਈ ਰਖਿਆ। ਲੋਕਾਂ ਦਾ ਭਾਰੀ ਉਤਸ਼ਾਹ ਦੇਖ ਗਦ ਗਦ ਹੋਏ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਦੀ ਝੰਡੀ ਉਚੀ ਰਹੇ ਇਹ ਉਹਨਾਂ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਨੂੰ ਲੈ ਕੇ ਪੰਜਾਬ ਦੀ ਅਮਨ ਸ਼ਾਂਤੀ ਨੁੰ ਖਤਰਾ ਹੋਣ ਬਾਰੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਕੇਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਅਗਾਊ ਸੁਚੇਤ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਨਤੀਜਾ ਮਕਸੂਦਾਂ ਥਾਣੇ ਹਮਲਾ ਸਭ ਦੇ ਸਾਹਮਣੇ ਹਨ। ਮੰਤਰੀ ਤਿਪ੍ਰਤ ਬਾਜਵਾ ਦੇ 2020 ਵਾਲੇ ਦੇਸ਼ ਵਿਰੋਧੀ ਤਾਕਤਾਂ ਨਾਲ ਸੰਬੰਧ ਬੇਨਕਾਬ ਹੋਚੁਕਿਆ ਹੈ ਅਤੇ ਸਰਕਾਰੀ ਜਥੇਦਾਰ ਦਾਦੂਵਾਲ ਦਾ ਸੁਖੀ ਰੰਧਾਵਾ ਅਤੇ ਬਾਜਵਿਆਂ ਨਾਲ ਸੰਬੰਧ ਕਿਸੇ ਤੋਂ ਛੁਪਿਆ ਨਹੀਂ ਰਿਹਾ ਜਿਸ ਬਾਰੇ ਵਿਸਥਾਰ ਸਿਮਰਨਜੀਤ ਸਿੰਘ ਮਾਨ ਖੁਦ ਸੰਗਤ ਨੁੰ ਦਸ ਚੁਕੇ ਹਨ। ਉਹਨਾਂ ਕਿਹਾ ਕਿ ਸਮਝ ਨਹੀਂ ਆਉਦੀ ਕਿ ਆਪਣੇ ਆਪ ਨੁੰ ਸੰਤ, ਜਥੇਦਾਰ ਅਤੇ ਕੌਮ ਦੇ ਹਿਤੈਸ਼ੀ ਅਖਵਾਉਣ ਵਾਲਿਆਂ ਨੇ '84 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਦਿਆਂ ਹਜਾਰਾਂ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੀ ਕਾਂਗਰਸ ਅਤੇ ਸਿਖ ਨਲਸਕੁਸ਼ੀ ਲਈ ਦੋਸ਼ੀ ਕਾਗਰਸ ਨਾਲ ਕਿਸ ਅਧਾਰ 'ਤੇ ਸਾਂਝ ਪਿਆਲੀ ਪਾਈ ਹੋਈ ਹੈ। ਉਹਨਾਂ ਕਿਹਾ ਕਿ ਬਰਗਾੜੀ 'ਚ ਬੈਠ ਕੇ ਸੰਗਤ ਅਤੇ ਵਿਦੇਸ਼ਾਂ ਤੋਂ ਹਾਸਲ ਪੈਸਿਆਂ ਨਾਲ ਇਹ ਲੋਕ ਜੇਬਾਂ ਭਰ ਰਹੇ ਹਨ। ਉਨਾਂ ਦਾਦੂਵਾਲ ਦੇ ਖਾਤੇ 16 ਕਰੋੜ ਅਤੇ ਮਹਿੰਗਗੀਆਂ ਗਡੀਆਂ ਰਖਣ ਬਾਰੇ ਸਵਾਲ ਚੁਕਿਆ ਅਤੇ ਧਿਆਨ ਸਿੰਘ ਮੰਡ ਵਲੋਂ 50 ਲਖ ਦੀ ਹਾਲ ਹੀ ਵਿਚ ਖਰੀਦ ਕੀਤੀ ਗਈ ਜਮੀਨ ਬਾਰੇ ਸਵਾਲ ਉਠਾਏ। ਉਹਨਾਂ ਕਿਹਾ ਕਿ ਕਾਂਗਰਸ ਉਕਤ ਲੋਕਾਂ ਨਾਲ ਮਿਲ ਕੇ ਸ੍ਰੋਮਣੀ ਕਮੇਟੀ 'ਤੇ ਕਬਜਾ ਕਰਨਾ ਚਾਹੁੰਦੀ ਹੈ। ਜੋ ਕਦੀ ਵੀ ਸਫਲ ਨਹੀਂ ਹੋਵੇਗੀ। ਉਹਨਾਂ ਕਾਂਗਰਸ 'ਤੇ ਘਟੀਆ ਰਾਜਨੀਤੀ 'ਤੇ ਉਤਰ ਆਉਣ ਦਾ ਦੋਸ਼ ਲਾਇਆ । ਉਨਾਂ ਕਿਹਾ ਕਿ ਅਕਾਲੀ ਦਲ ਦੀ ਫਰੀਦਕੋਟ ਰੈਲੀ 'ਚ ਵਿਘਣ ਪਾਉਣ ਲਈ ਸਰਕਾਰ ਨੇ ਸਿਰਮਨਜੀਤ ਸਿੰਘ ਮਾਨ ਅਤੇ ਦਾਦੂਵਾਲ ਦੇ ਗੁੰਡਿਆਂ ਦੀਆਂ ਸੇਵਾਵਾਂ ਲਈਆਂ ਪਰ ਉਹਨਾਂ ਨੂੰ ਲੋਕਾਂ ਤੋਂ ਮੂੰਹ ਦੀ ਖਾਣੀ ਪਈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਰੈਲੀ 'ਤੇ ਪਾਬੰਧੀ ਲਾ ਕੇ ਇੰਦਰਾ ਗਾਂਧੀ ਵਾਲੀ ਐਮਰਜੈਸੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੁੰ ਹਾਈ ਕੋਰਟ ਨੇ ਨਾਕਾਰਦਿਆਂ ਕਾਂਗਰਸ ਨੁੰ ਕਰਾਰੀ ਚਪੇੜ ਮਾਰੀ ਹੈ। ਉÂਲਾਂ ਕਿਹਾ ਕਿ ਸਰਕਾਰ ਵਲੋਂ ਬਣਾਈਆਂ ਗਈ ਤਿੰਨੇ ਕਮਿਸ਼ਨਾਂ ਕਾਨੂਨੀ ਅਤੇ ਲੋਕ ਵਿਰੋਧ ਕਾਰਨ ਫਲਾਪ ਸਿਧ ਹੋਈਆਂ ਹਨ। ਉਹਨਾਂ ਕਿਹਾ ਕਿ ਉਹ ਦਲਿਤ ਭਾਈਚਾਰਾ ਅਤੇ ਅਕਾਲੀ ਵਰਕਰਾਂ 'ਤੇ ਕਿਸੇ ਕਿਸਮ ਦੀ ਧਕੇਸ਼ਾਹੀਂ ਅਤੇ ਗੰਡਾਗਰਦੀ ਬਰਦਾਸ਼ਤ ਨਹੀਂ ਕਰਨ ਗੇ, ਉਹਨਾਂ ਵਧੀਕੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਅਤੇ ਪੁਲੀਸ ਮੁਲਾਜਮਾਂ ਨੁੰ ਉਚ ਅਦਾਲਤਾਂ ਤਕ ਘੜੀਸਣ ਦੀ ਤਾੜਣਾ ਕੀਤੀ। ਉਹਨਾਂ ਦਸਿਆ ਕਿ ਕਾਂਗਰਸੀ ਚੋਣ ਜਿਤਣ ਲਈ ਧਾਂਦਲੀਆਂ ਰਾਹੀ ਲੋਕਤੰਤਰ ਦਾ ਘਾਣ ਕਰਨ 'ਤੇ ਉਤਰੇ ਹਨ, ਕਲ ਜੰਡਿਆਲਾ ਹਲਕੇ 'ਚ ਅਕਾਲੀ ਉਮੀਦਵਾਰ ਗੁਰਸਿਖ ਤੇ ਦਲਿਤ ਵੀਰ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਤਾਂ ਪਾਰਟੀ ਵਲੋਂ ਜਬਰਦਸਤ ਰੋਸ ਧਰਨਾ ਦੇ ਕੇ ਦੋਸ਼ੀਆਂ ਵਿਰੁਧ ਕਾਰਵਾਈ ਕਰਾਈ ਗਈ। ਉਹਨਾਂ ਕਿਹਾ ਕਿ ਕਾਂਗਰਸ ਇਕ ਫਾਰ ਫਿਰ ਝੂਠ ਬੋਲ ਕੇ ਪੰਚਾਇਤੀ ਸੰਸਥਾਵਾਂ 'ਤੇ ਕਾਬਜਾ ਹੋਣ ਦੀ ਤਾਕ 'ਚ ਹੈ ਜਿਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉÂਨਾ ਕਿਹਾ ਕਿ ਕਾਂਗਰਸ ਹਰ ਫਰੰਟ 'ਤੇ ਫੇਲ ਹੋਈ ਹੈ, ਸਰਕਾਰੀ ਧਿਰ ਹੋਣ ਕਾਰਨ ਧਾਂਦਲੀ ਮਚਾਉਦਿਆਂ ਕਈਆਂ ਵਿਰੋਧੀਆਂ ਦੇ ਕਾਗਜ ਤਾਂ ਧਕੇ ਨਾਲ ਰੱਦ ਕਰਵਾ ਗਏ ਪਰ ਲੋਕਾਂ ਵਲੋਂ ਹੁੰਗਾਰਾ ਨਾ ਮਿਲਣ ਦੀ ਨਮੋਸ਼ੀ ਕਾਰਨ ਉਹ ਇਕ ਵੀ ਰੈਲੀ ਕਰਨ ਦੀ ਹਿੰਮਤ ਨਹੀਂ ਜੁਟਾ ਪਾਏ। ਉਨਾਂ ਕਾਂਗਰਸ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ ਦਿਆਂ ਕਿਹਾ ਕਿ ਕਾਂਗਰਸ ਵਲੋਂ ਭਰਵਾਏ ਗਏ ਕਿਸਾਨ ਕਰਜਾ ਮੁਆਫੀ ਫਾਰਮ, ਸਮਾਰਟ ਫੋਨ, ਬੇਰੁਜਗਾਰੀ ਅਤੇ ਨੌਕਰੀਆਂ ਦੇਣ ਆਦਿ ਫਾਰਮਾਂ 'ਚ ਅਜ ਕਲ ਪਕੌੜੇ ਪਰੋਸੇ ਜਾ ਰਹੇ ਹਨ। ਉਨਾਂ ਕਿਸੇ ਦਾ ਕਰਬਜ ਮੁਆਫ ਹੋਇਆ ਕਿ ਨਹੀਂ ਦਾ ਸਵਾਲ ਉਠਾਇਆ ਤਾਂ ਪੰਡਾਲ 'ਚ ਮੌਜੂਦ ਸਭ ਨੇ ਹੱਥ ਖੜੇ ਕਰਦਿਆਂ ਨਾਹ 'ਚ ਜਵਾਬ ਦਿਤਾ। ਉਹਨਾਂ ਕਿਹਾ ਕਿ ਬਿਜਲੀ ਸਰਪਲਸ ਸੂਬਾ ਹੋਣ ਦੇ ਬਾਵਜੂਦ ਪੰਜਾਬ 'ਚ ਬਿਜਲੀ ਦਿਨੀ ਦਿਨ ਮਹਿੰਗੀ ਕੀਤੀ ਜਾ ਰਹੀ ਹੈ। ਉਨਾਂ ਦਸਿਆ ਕਿ ਪੈਟਰੋਲ ਅਤੇ ਡੀਜਲ 'ਤੇ ਪੰਜਾਬ ਸਭ ਤੋਂ ਵਧ ਟੈਕਸ 29 ਰੁਪੈ ਵਸੂਲ ਰਿਹਾ ਹੈ। ਸਰਕਾਰ ਚਾਵੇ ਤਾਂ ਅਜ ਹੀ ਲੀਟਰ ਪਿਛੇ 10 ਰੁਪੇ ਦੀ ਛੋਟ ਦਿਤੀ ਜਾ ਸਕਦੀ ਹੈ। ਉÂਨਾ ਦਸਿਆ ਕਿ ਵਿਕਾਸ ਦੇ ਨਾਮ 'ਤੇ ਕਾਂਗਰਸ ਅਕਾਲੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੇ ਹੀ ਉਦਘਾਟਨ ਕਰਨ 'ਚ ਲਗੇ ਹਨ। ਉਨਾਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਉਮੀਦਵਾਰਾਂ ਨੁੰ ਭਾਰੀ ਜਿਤ ਦਵਾ ਕੇ ਕਾਗਰਸ ਵਲੋਂ ਕੀਤੇ ਗਏ ਝੂਠੇ ਵਾਅਦਿਆਂ ਲਈ ਉਸ ਨੂੰ 19 ਤਰੀਕ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਕਿਹਾ। ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਜਥੇਦਾਰ ਸੰਤੋਖ ਸਿੰਘ ਸਮਰਾ, ਹਰਵਿੰਦਰ ਸਿੰਘ ਪਪੂ ਕੋਟਲਾ, ਸਰਬਜੀਤ ਸਿੰਘ ਸਪਾਰੀਵਿੰਡ, ਯੋਧ ਸਿੰਘ ਸਮਰਾ ਮੈਬਰ ਸ੍ਰੋਮਣੀ ਕਮੇਟੀ, ਬਲਬੀਰ ਸਿੰਘ ਚੰਦੀ, ਬਬੀ ਭੰਗਵਾਂ, ਸਲਵੰਤ ਸੇਠ, ਤਰੁਨ ਅਬਰੋਲ, ਗਗਨਦੀਪ ਭਕਨਾ ਅਤੇ ਰਾਕੇਸ਼ ਪ੍ਰਾਸ਼ਰ ਸਮੇਤ ਸੈਕੜੇ ਪੰਚ ਸਰਪੰਚ ਵੀ ਮੌਜੂਦ ਸਨ।