News: ਪੰਜਾਬ

ਡੇਰਾ ਬਾਬਾ ਨਾਨਕ : ਮੇਤਲਾ ਪੋਸਟ ਨੇੜੇ ਮੁੜ ਵੇਖਿਆ ਗਿਆ ਪਾਕਿਸਤਾਨੀ ਡਰੋਨ

Friday, October 23 2020 11:13 AM
ਡੇਰਾ ਬਾਬਾ ਨਾਨਕ, 23 ਅਕਤੂਬਰ (ਪ.ਪ)- ਸੈਕਟਰ ਡੇਰਾ ਬਾਬਾ ਨਾਨਕ 'ਚ ਮੇਤਲਾ ਪੋਸਟ ਨਾਲ ਲੱਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜੇ ਅੱਜ ਤੜਕਸਾਰ ਇਕ ਵਾਰੀ ਮੁੜ ਪਾਕਿਸਤਾਨੀ ਡਰੋਨ ਵਲੋਂ ਭਾਰਤੀ ਖੇਤਰ ਅੰਦਰ ਘੁਸਪੈਠ ਦੀ ਯਤਨ ਕੀਤਾ ਗਿਆ, ਜਿਸ ਨੂੰ ਬੀ. ਐਸ. ਐਫ. ਦੇ ਜਵਾਨਾਂ ਵਲੋਂ ਨਾਕਾਮ ਕਰ ਦਿੱਤਾ ਗਿਆ।

ਜ਼ਮੀਨੀ ਵਿਵਾਦ ਕਾਰਨ ਤਰਨ ਤਾਰਨ ਦੇ ਪਿੰਡ ਸ਼ੇਰੋਂ 'ਚ ਚੱਲੀਆਂ ਗੋਲੀਆਂ, ਇਕ ਦੀ ਮੌਤ ਅਤੇ ਕਈ ਜ਼ਖ਼ਮੀ

Friday, October 23 2020 11:12 AM
ਤਰਨ ਤਾਰਨ, 23 ਅਕਤੂਬਰ (ਪ.ਪ)- ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸ਼ੇਰੋਂ 'ਚ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਦੌਰਾਨ ਅੰਗਰੇਜ਼ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਰਨ ਸਿੰਘ ਨਾਂਅ ਦੇ ਵਿਅਕਤੀ ਸਮੇਤ ਕਈ ਹੋਰ ਜ਼ਖਮੀ ਵੀ ਹੋਏ ਹਨ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।...

ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਡੀਜੀਪੀ ਨੂੰ ਛੇ ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਮਾਮਲੇ ਦੀ ਜਾਂਚ ਦੇ ਹੁਕਮ

Friday, October 23 2020 10:13 AM
ਚੰਡੀਗੜ੍ਹ, 23 ਅਕਤੂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਕ ਛੇ ਸਾਲਾ ਬੱਚੀ ਨਾਲ ਬਲਾਤਕਾਰ ਤੇ ਮਗਰੋਂ ਹੱਤਿਆ ਮਾਮਲੇ ਦੀ ਮੁਕੰੰਮਲ ਤੇ ਢੁੱਕਵੀਂ ਜਾਂਚ ਕਰਨ ਦੀ ਤਾਕੀਦ ਕੀਤੀ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਕੋਰਟ ਵਿੱਚ ਚਾਲਾਨ ਪੇਸ਼ ਕਰਨ ਲਈ ਵੀ ਕਿਹਾ ਹੈ। ਚੇਤੇ ਰਹੇ ਕਿ ਬੁੱਧਵਾਰ ਨੂੰ ਟਾਂਡਾ ਵਿੱਚ ਇਕ ਘਰ ’ਚੋਂ ਛੇ ਸਾਲਾ ਬੱਚੀ ਦੀ ਅੱਧ ਸੜੀ ਲਾਸ਼ ਬਰਾਮਦ ਹੋਈ ਸੀ। ਇਸ ਬੱਚੀ ਨਾਲ ਕਥਿਤ ਬਲਾਤਕਾਰ ਕਰਨ ਮਗਰੋਂ ਪਹਿਲਾਂ ਉਸ ਦੀ ਹੱਤਿਆ ਕੀਤੀ ਗਈ ਤੇ ਮਗਰੋਂ ਉਸ ਨੂੰ ਅੱਗ ਲਾ ਦਿੱਤੀ। ਮੁੱ...

ਸੈਸ਼ਨ ਮਾਰਚ 2020 ਦੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 26 ਅਕਤੂਬਰ ਤੋਂ ਸ਼ੁਰੂ

Friday, October 23 2020 07:31 AM
ਫਾਜ਼ਿਲਕਾ, 23 ਅਕਤੂਬਰ (ਪ.ਪ) ਕੋਵਿਡ 19 ਦੇ ਚਲਦਿਆਂ ਮਾਰਚ 2020 ਦੀ ਸਾਲਾਨਾ ਪ੍ਰੀਖਿਆ ਦੇ ਦਸਵੀਂ ਦੇ ਓਪਨ ਤੇ ਬਾਰਵੀਂ ਦੇ ਸਪਲੀਮੈਂਟਰੀ ਅਤੇ ਸਪੈਸ਼ਲ ਚਾਂਸ ਪ੍ਰੀਖਿਆ ਸਬੰਧੀ ਬੋਰਡ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ/ ਸਕੈਂਡਰੀ ਸਿੱਖਿਆ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ਼ ਅਵਾਰਡੀ ਨੇ ਦੱਸਿਆ ਕਿ ਇਹ ਪ੍ਰੀਖਿਆਵਾਂ 26 ਅਕਤੂਬਰ ਨੂੰ ਸ਼ੁਰੂ ਹੋ ਰਹੀਆਂ ਹਨ।ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਸਬੰਧੀ ਬਣਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਪ੍ਰੀਖਿਆ ਕੇਂਦਰ...

ਹਲਕਾ 002 ਭੋਆ (ਅ.ਜ) ਵਿੱਚ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਵੰਡੇ ਜਾਣਗੇ - ਬੀ.ਡੀ.ਪੀ.ਓ

Thursday, October 22 2020 09:29 AM
ਪਠਾਨਕੋਟ, 22 ਅਕਤੂਬਰ (ਪ.ਪ) ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨਰੋਟ ਜੈਮਲ ਸਿੰਘ-ਕਮ- ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-1, ਹਲਕਾ 002 ਭੋਆ (ਅ.ਜ) ਸ੍ਰੀ ਸੁਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਾਨ-ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ (ਜਿਸ ਦੇ ਨੰਬਰ ਦੀ ਸ਼ੁਰੂਆਤ ਪੀ.ਬੀ. ਤੋਂ ਹੁੰਦੀ ਹੈ) ਨੂੰ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਵਿੱਚ ਤਬਦੀਲ ਕਰਨ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਪ੍ਰ...

ਪੰਜਾਬ ਵਿੱਚ ਦੁੱਧ ਦਾ ਕਾਲਾ ਧੰਦਾ: ਨੈਸਲੇ ਨੇ ਵੱਡੇ ਦੁੱਧ ਉਤਪਾਦਕ ਕਾਲੀ ਸੂਚੀ ਵਿੱਚ ਪਾਏ

Thursday, October 22 2020 06:51 AM
ਮੋਗਾ, 22 ਅਕਤੂਬਰ ਪਿੰਡਾਂ ’ਚ ਦੁਧਾਰੂ ਪਸ਼ੂਆਂ ਦੀ ਗਿਣਤੀ ਬਹੁਤ ਘੱਟ ਚੁੱਕੀ ਹੈ ਪਰ ਰੋਜ਼ ਸ਼ਹਿਰਾਂ ਵਿੱਚ ਸਪਲਾਈ ਹੋ ਰਹੇ ਕਈ ਕੁਇੰਟਲ ਦੁੱਧ ’ਤੇ ਸਿਹਤ ਵਿਭਾਗ ਦੀ ਚੁੱਪ ਵੀ ਸਵਾਲਾਂ ਦੇ ਘੇਰੇ ਵਿਚ ਹੈ। ਸਹਾਇਕ ਫੂਡ ਸੇਫਟੀ ਅਫ਼ਸਰ ਡਾ. ਜਤਿੰਦਰ ਸਿੰਘ ਵਿਰਕ ਨੇ ਕਿਹਾ ਕਿ ਇਥੇ ਦੁੱਧ ਡੇਅਰੀਆਂ ਤੇ ਮਠਿਆਈ ਦੀਆਂ ਦੁਕਾਨਾਂ ਤੋਂ ਉਤਪਾਦਾਂ ਦੀ ਗੁਣਵੱਤਾ ਪਰਖਣ ਲਈ ਤਿਉਹਾਰਾਂ ਦੇ ਮੱਦੇਨਜ਼ਰ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਸਥਾਨਕ ਬਹੁਮੰਤਵੀ ਨੈਸਲੇ ਫੈਕਟਰੀ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਨਕਲੀ ਦੁੱਧ ਵੀ ਗੰਭੀਰ ਸਮੱਸਿਆ ਹੈ।। ਫ਼ੈਕਟਰੀ ਦੀ ਉਤਪਾਦਕ...

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲੱਗੀਆਂ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅਤੇ ਭਾਈ ਅਵਤਾਰ ਸਿੰਘ ਪਾਰੋਵਾਲ ਦੀਆਂ ਤਸਵੀਰਾਂ

Thursday, October 22 2020 06:43 AM
ਅੰਮ੍ਰਿਤਸਰ, 22 ਅਕਤੂਬਰ - ਜੂਨ 1984 'ਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਭਾਈ ਮਹਿੰਗਾ ਸਿੰਘ ਬੱਬਰ ਅਤੇ ਭਾਈ ਅਵਤਾਰ ਸਿੰਘ ਪਾਰੋਵਾਲ ਦੀਆਂ ਤਸਵੀਰਾਂ ਅੱਜ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ। ਇਸ ਮੌਕੇ ਰਾਗੀ ਸਿੰਘਾਂ ਵਲੋਂ ਸ਼ਬਦ ਕੀਰਤਨ ਕੀਤੇ ਜਾਣ ਉਪਰੰਤ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਦਾ ਕੀਤੀ। ਇਸ ਮੌਕੇ ਅਲਵਿੰਦਰਪਾਲ ਸਿੰਘ ਪੱਖੋਕੇ, ਸੁਖਦੇਵ ਸਿੰਘ ਭੂਰਾਕੋਹਨਾ, ਮੈਨੇਜ...

ਪਹਿਲਾਂ ਪਾਣੀਆਂ ਤੇ ਹੁਣ 'ਕਿਸਾਨੀ ਦਾ ਰਾਖਾ' ਬਣੇ ਕੈਪਟਨ ਅਮਰਿੰਦਰ ਸਿੰਘ : ਧੀਮਾਨ

Wednesday, October 21 2020 11:38 AM
ਅਮਰਗੜ੍ਹ,21 ਅਕਤੂਬਰ (ਹਰੀਸ਼ ਅਬਰੋਲ) ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਵਿਰੋਧੀ ਬਿਲਾਂ ਦੇ ਖ਼ਿਲਾਫ਼ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿੱਚ ਸੂਬੇ ਦੇ ਕਿਸਾਨ ਤੇ ਕਿਸਾਨੀ ਨਾਲ ਜੁੜੇ ਤਾਮਾਮ ਲੋਕਾਂ ਦੇ ਹਿੱਤਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਬਿੱਲ ਪੇਸ਼ ਕਰਕੇ ਜਿੱਥੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪੰਜਾਬੀ ਉਨ੍ਹਾਂ ਦੇ ਜ਼ੁਲਮਾਂ ਨਾਲ ਝੁਕਣ ਵਾਲੇ ਨਹੀਂ ਹਨ ਉਥੇ ਹੀ ਉਹ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਲਈ ਇੱਕ ਢਾਲ ਬਣ ਕੇ ਖੜ੍ਹੇ 'ਤੇ ਇੱਕ ਯੋਧਾ ਬਣਕੇ ਲਡ਼ੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ...

ਸਾਨੂੰ ਰਾਸ਼ਟਰ ਵਿਰੋਧੀ ਤਾਕਤਾਂ ਨਾਲ ਮਿਲ ਕੇ ਲੜਨਾਂ ਚਾਹੀਦਾ ਹੈ - ਪੁਲਿਸ ਕਮਿਸ਼ਨਰ

Wednesday, October 21 2020 11:35 AM
ਲੁਧਿਆਣਾ, 21 ਅਕਤੂਬਰ (ਬਿਕਰਮਪ੍ਰੀਤ)- ਸ਼੍ਰੀ ਰਾਕੇਸ਼ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਅੱਜ ਪੁਲਿਸ ਲਾਈਨ ਵਿਖੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਿੱਚ ਹੋਏ ਸ਼ਹੀਦਾਂ ਨੂੰ ਪੁਲਿਸ ਸ਼ਹੀਦੀ ਦਿਵਸ ਦੌਰਾਨ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੋਕੇ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਰਾਸ਼ਟਰ ਵਿਰੋਧੀ ਤਾਕਤਾਂ ਦੇ ਖਿਲਾਫ ਸਾਂਝੇ ਤੌਰ 'ਤੇ ਲੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅਸੀਂ ਸ਼ਾਂਤਮਈ ਵਾਤਾਵਰਨ ਅਤੇ ਫਿਰਕੂ ਸਦਭਾਵਨਾ ਵਿੱਚ ਰਹਿ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਆਪਣੇ ...

ਸ਼੍ਰੋਮਣੀ ਕਮੇਟੀ ਨੇ ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਦੁਕਾਨਦਾਰਾਂ ਨੂੰ ਦਿੱਤੇ ਸੱਦਾ ਪੱਤਰ

Wednesday, October 21 2020 11:34 AM
ਲੌਂਗੋਵਾਲ , 21 ਅਕਤੂਬਰ- (ਜਗਸੀਰ ਲੌਂਗੋਵਾਲ ) - ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਅੱਜ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਸੱਦਾ ਪੱਤਰ ਦਿੱਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਮੈਂਬਰ ਸ. ਹਰਪਾਲ ਸਿੰਘ ਜੱਲ੍ਹਾ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿੱਜੀ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ੍ਰੀ ਦਰਬਾਰ ਸਾਹਿਬ ਮੈਨੇਜਰ ਸ. ਮੁਖਤਾਰ ਸਿੰਘ ਨੇ ਆਪ ਪਹੁੰਚ ਕਰਕੇ ਪ੍ਰਕਾਸ਼ ਗੁਰਪੁਰਬ ਮਨ...

ਕਿਸਾਨ ਸੰਘਰਸ਼ ਰੱਖਣ ਕੇਂਦਰ ਸਰਕਾਰ ਹਾਰ ਜ਼ਰੂਰ ਮੰਨੇਗੀ : ਬੈਂਸ

Wednesday, October 21 2020 10:42 AM
ਮਾਜਰੀ, ਕੁਰਾਲੀ, 21 ਅਕਤੂਬਰ (ਰਾਜੀਵ ਸਿੰਗਲਾ, ਪਰਮਜੀਤ ਸਿੰਘ) : ਕੁਰਾਲੀ- ਸਿਸਵਾਂ ਮਾਰਗ ਤੇ ਪਿੰਡ ਬੜੋਦੀ ਟੋਲ ਪਲਾਜ਼ਾ ਤੇ ਕਿਸਾਨੀ ਸੰਘਰਸ਼ ਦੇ ਹੱਕ 'ਚ ਰੱਖੇ ਧਰਨੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਇਨਸਾਫ਼ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਘਰਸ਼ ਜਾਰੀ ਰੱਖਣ ਅਤੇ ਕੇਂਦਰ ਦੇ ਸਬੰਧਤ ਅਦਾਰਿਆਂ ਦੇ ਦਫ਼ਤਰਾਂ ਨੂੰ ਤਾਲੇ ਜੜ•ਨ ਦੀ ਅਪੀਲ ਕੀਤੀ।ਇਸ ਸਬੰਧੀ ਰੱਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬੈਂਸ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਕੇਂਦਰ ਦੇ ਬਿੱਲ ਖਿਲਾਫ਼ ਮਤਾ ਪਾਸ ਕਰ ਦਿੱਤਾ ਹੈ ਪਰ ਇਸ ਨਾਲ ਅਜ...

ਵਿਸ਼ਵ ਆਇਓਡੀਨ ਘਾਟ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ

Wednesday, October 21 2020 10:33 AM
ਭਗਤਾ ਭਾਈ, 21 ਅਕਤੂਬਰ (ਪ.ਪ) ਆਮ ਲੋਕਾਂ ਅਤੇ ਗਰਭਵਤੀ ਔਰਤਾਂ ਦੇ ਖਾਣੇ ਵਿੱਚ ਆਇਓਡੀਨ ਦੀ ਘਾਟ ਕਾਰਨ ਮਨੁੱਖੀ ਸਿਹਤ ਤੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਸਰਕਾਰੀ ਹਸਪਤਾਲ ਭਗਤਾ ਭਾਈ ਵਿੱਖੇ ਵਿਸ਼ਵ ਆਇਓਡੀਨ ਘਾਟ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਸਿਹਤ ਬਲਾਕ ਭਗਤਾ ਭਾਈ ਦੇ ਬਲਾਕ ਐਜੂਕੇਟਰ ਸੰਜੀਵ ਸ਼ਰਮਾ ਨੇ ਸੈਮੀਨਾਰ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਇਉਡੀਨ ਤੱਤ ਰਸਾਇਣ ਸਰੀਰ ਦੇ ਵਧਣ ਫੁੱਲਣ 'ਚ ਬਹੁਤ ਮਹੱਤਵਪੂਰਨ ਹੈ। ਰੋਜ਼ਾਨਾ ਖੁਰਾਕ ਵਿਚ ਇਸਦੀ ਸਹੀ ਮਾਤਰਾ ਨਾ ਲਈ ਜਾ...

ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਅਤੇ ਵਪਾਰੀਆਂ ਦੇ ਦਿਲ ਜਿੱਤ ਲਏ - ਜੋਗਾ ਬਲਾਲਾ, ਬਲਵਿੰਦਰ ਬੰਬ, ਗੁਰਪਾਲ, ਜੱਸੀ ਕਿਸ਼ਨਗੜ੍ਹ, ਭਰਥਲਾ

Wednesday, October 21 2020 10:27 AM
ਸਮਰਾਲਾ 21 ਅਕਤੂਬਰ (ਪ.ਪ):- ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਤੇ ਵਪਾਰੀਆਂ ਦੇ ਦਿਲ ਜਿੱਤ ਲਏ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਜਤਿੰਦਰ ਸਿੰਘ ਜੋਗਾ ਬਲਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ,ਬਲਾਕ ਕਾਂਗਰਸ ਖੰਨਾ ਦੇ ਪ੍ਰਧਾਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ,ਸਾਬਕਾ ਸਰਪੰਚ ਬਲਵਿੰਦਰ ਸਿੰਘ ਬੰਬ ਮੈਂਬਰ ਬਲਾਕ ਸੰਮਤੀ ਸਮਰਾਲਾ ਸਕੱਤਰ ਐਸੀ ਵਿਭਾਗ ਪ੍ਰਦੇਸ਼ ਕਾਂਗਰਸ ਪੰਜਾਬ , ਗੁਰਪਾਲ ਉਪ ਚੇਅਰਮੈਨ ਮਾਰਕੀਟ ਕਮੇਟੀ ਸਮਰਾਲਾ, ਜਗਜੀਤ ਸਿੰਘ ਭਰਥਲਾ ਜਰਨਲ ਸਕੱਤਰ ਨੇ ਇੱਥੇ ਸਾਝੇ ਤੌਰ ਤੇ ਪੱਤ...

ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਾਮ ਸਿਮਰਨ ਅਭਿਆਸ ਗੁਰਮਤਿ ਸਮਾਗਮ ਰਾਹੀਂ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਬਾਰੇ ਜਾਣੂ ਕਰਵਾਇਆ

Wednesday, October 21 2020 09:27 AM
ਲੁਧਿਆਣਾ 21 ਅਕਤੂਬਰ (ਕੁਲਦੀਪ ਸਿੰਘ) ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਫੀਲਡ ਗੰਜ, ਲੁਧਿਆਣਾ ਵਿਖੇ ਨਾਮ ਸਿਮਰਨ ਅਭਿਆਨ ਗੁਰਮਤਿ ਸਮਾਗਮ ਰਾਹੀਂ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਬਾਰੇ ਜਾਣੂ ਕਰਵਾਇਆ। ਰਾਗੀ ਜੱਥਿਆਂ ਭਾਈ ਬੀਬੀ ਰਣਜੀਤ ਕੌਰ ਖਾਲਸਾ ਅਤੇ ਭਾਈ ਗੁਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀ ਨਿਹਾਲ ਕੀਤਾ। ਭਾਈ ਰਾਜਿੰਦਰਪਾਲ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਸ੍ਰੀ ਜਪੁਜੀ ਸਾਹਿਬ ਅਤੇ ਸ੍ਰੀ ਚੋਪਾਈ ਸਾਹਿਬ ਦੇ ਪਾਠ ਸੰਗਤੀ ਰੂਪ ਚ ਸਰਵਣ ਕਰਵਾਏ। ਗੁਰਮਤਿ ਮਿਸ਼ਨਰੀ ਕਾਲਜ ਦੇ ਭਾਈ ਬਲਵਿੰਦਰ ਸਿੰਘ ਅਤੇ ਵਿਦਿਆਰਥੀਆਂ ਨੇ ਸ਼੍ਰੀ ...

ਪਿੰਡ ਸਰਾਭਾ ਵਿਖੇ ਨੌਜਵਾਨ ਸਭਾ ਨੇ ਹਾਥਰਸ ਪੀੜਤਾ ਲਈ ਇਨਸਾਫ ਦੀ ਮੰਗ ਕੀਤੀ

Wednesday, October 21 2020 09:18 AM
ਜੋਧਾਂ, 21 ਅਕਤੂਬਰ (ਪ.ਪ) ਸ਼ਹੀਦਾਂ ਦੀ ਧਰਤੀ ਸਰਾਭਾ ਵਿਖੇ ਨੌਜਵਾਨ ਸਭਾ ਦੀ ਇਕੱਤਰਤਾ ਪੰਚ ਪ੍ਰਦੀਪ ਸਿੰਘ ਸਰਾਭਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਲੜਕੀ ਮਨੀਸ਼ਾ ਨਾਲ ਵਾਪਰੀ ਘਿਨਾਉਣੀ ਘਟਨਾ ਦੀ ਪੁਰਜੋਰ ਨਿਖੇਧੀ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਪ੍ਰਦੀਪ ਸਰਾਭਾ ਨੇ ਕਿਹਾ ਕਿ ਇਸ ਸ਼ਰਮਨਾਕ ਘਟਨਾ ਨਾਲ ਸਭ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ।ਉਨਾਂ ਕਿਹਾ ਕਿ ਦੇਸ ਅੰਦਰ ਲੜਕੀਆਂ ਨਾਲ ਬਲਾਤਕਾਰ, ਕਤਲੇਆਮ, ਲੁੱਟ ਖੋਹ ਆਦਿ ਦੀਆਂ ਵਾਰਦਾਤਾਂ ਚ ਆਏ ਦਿਨ ਵਾਧਾ ਹੋ ਰਿਹਾ ਹੈ, ਜੋ ਕਿ ਗਹਿਰੀ ਚਿੰਤਾ ਦਾ ਵਿਸ਼ਾ ਹੈ। ਉਹਨ...

E-Paper

Calendar

Videos