ਪਿੰਡ ਸਰਾਭਾ ਵਿਖੇ ਨੌਜਵਾਨ ਸਭਾ ਨੇ ਹਾਥਰਸ ਪੀੜਤਾ ਲਈ ਇਨਸਾਫ ਦੀ ਮੰਗ ਕੀਤੀ

21

October

2020

ਜੋਧਾਂ, 21 ਅਕਤੂਬਰ (ਪ.ਪ) ਸ਼ਹੀਦਾਂ ਦੀ ਧਰਤੀ ਸਰਾਭਾ ਵਿਖੇ ਨੌਜਵਾਨ ਸਭਾ ਦੀ ਇਕੱਤਰਤਾ ਪੰਚ ਪ੍ਰਦੀਪ ਸਿੰਘ ਸਰਾਭਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਲੜਕੀ ਮਨੀਸ਼ਾ ਨਾਲ ਵਾਪਰੀ ਘਿਨਾਉਣੀ ਘਟਨਾ ਦੀ ਪੁਰਜੋਰ ਨਿਖੇਧੀ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਪ੍ਰਦੀਪ ਸਰਾਭਾ ਨੇ ਕਿਹਾ ਕਿ ਇਸ ਸ਼ਰਮਨਾਕ ਘਟਨਾ ਨਾਲ ਸਭ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ।ਉਨਾਂ ਕਿਹਾ ਕਿ ਦੇਸ ਅੰਦਰ ਲੜਕੀਆਂ ਨਾਲ ਬਲਾਤਕਾਰ, ਕਤਲੇਆਮ, ਲੁੱਟ ਖੋਹ ਆਦਿ ਦੀਆਂ ਵਾਰਦਾਤਾਂ ਚ ਆਏ ਦਿਨ ਵਾਧਾ ਹੋ ਰਿਹਾ ਹੈ, ਜੋ ਕਿ ਗਹਿਰੀ ਚਿੰਤਾ ਦਾ ਵਿਸ਼ਾ ਹੈ। ਉਹਨਾਂ ਇਸ ਕੇਸ ਚ ਸ਼ਾਮਿਲ ਸਮਾਜ ਦੇ ਦੁਸ਼ਮਣਾਂ ਨੂੰ ਫਾਂਸੀ ਦੀ ਸਜਾ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਚ ਕੋਈ ਵੀ ਅਨਸਰ ਅਜਿਹਾ ਕਦਮ ਨਾ ਚੱਕ ਸਕੇ। ਪ੍ਰਦੀਪ ਸਰਾਭਾ ਨੇ ਯੂ.ਪੀ. ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦੇ ਜਿੰਮੇਵਾਰ ਲੋਕਾਂ ਨੂੰ ਸਖਤ ਸਜਾ ਦੇਣ ਅਤੇ ਪੀੜਤਾ ਮਨੀਸ਼ਾ ਦੇ ਮਾਪਿਆਂ ਨੂੰ ਪੂਰਾ ਇਨਸਾਫ ਦੇਣ।ਇਸ ਮੌਕੇ ਕਮਲ ਗਰੇਵਾਲ ਸਰਾਭਾ, ਗੁਰਜੰਟ ਸਿੰਘ, ਗਾਇਕ ਗੁਰੀ ਗੁੱਜਰਵਾਲ, ਮਨਜਿੰਦਰ ਸਿੰਘ ਜਿੰਦੀ, ਗੁਰਜੀਤ ਸਿੰਘ ਗਰੇਵਾਲ, ਬੋਨੀ ਸਰਾਭਾ, ਜਤਿੰਦਰ ਸਿੰਘ, ਹਰ ਵਿਜੇ ਸਿੰਘ, ਹਮਰਾਜ ਸਿੰਘ, ਵੱਡਾ ਗਰੇਵਾਲ, ਮਨਪ੍ਰੀਤ ਸਿੰਘ ਮੰਨਾ, ਜੱਸਾ ਸਰਾਭਾ, ਆਦਿ ਹਾਜਰ ਸਨ।