ਹਲਕਾ 002 ਭੋਆ (ਅ.ਜ) ਵਿੱਚ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਵੰਡੇ ਜਾਣਗੇ - ਬੀ.ਡੀ.ਪੀ.ਓ

22

October

2020

ਪਠਾਨਕੋਟ, 22 ਅਕਤੂਬਰ (ਪ.ਪ) ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨਰੋਟ ਜੈਮਲ ਸਿੰਘ-ਕਮ- ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-1, ਹਲਕਾ 002 ਭੋਆ (ਅ.ਜ) ਸ੍ਰੀ ਸੁਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਨਾਨ-ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ (ਜਿਸ ਦੇ ਨੰਬਰ ਦੀ ਸ਼ੁਰੂਆਤ ਪੀ.ਬੀ. ਤੋਂ ਹੁੰਦੀ ਹੈ) ਨੂੰ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਵਿੱਚ ਤਬਦੀਲ ਕਰਨ ਦੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਅਤੇ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਪ੍ਰਿੰਟ ਹੋ ਚੁੱਕੇ ਹਨ ਅਤੇ ਇਹ ਵੋਟਰ ਫੋਟੋ ਸ਼ਨਾਖਤੀ ਕਾਰਡ ਸਬੰਧਤ ਵੋਟਰਾਂ ਨੂੰ ਬੀ.ਐਲ.ਓਜ਼.ਰਾਹੀਂ ਵੰਡੇ ਜਾ ਰਹੇ ਹਨ। ਸ੍ਰੀ ਸੁਰੇਸ਼ ਕੁਮਾਰ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨਰੋਟ ਜੈਮਲ ਸਿੰਘ-ਕਮ- ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-1, ਹਲਕਾ 002 ਭੋਆ (ਅ.ਜ) ਵੱਲੋਂ ਜਿਨ੍ਹਾਂ ਵਿਅਕਤੀਆਂ ਪਾਸ ਨਾਨ-ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ (ਜਿਸ ਦੇ ਨੰਬਰ ਦੀ ਸ਼ੁਰੂਆਤ ਪੀ.ਬੀ.ਤੋਂ ਹੁੰਦੀ ਹੈ) ਮੌਜੂਦ ਹਨ, ਨੂੰ ਅਪੀਲ ਕੀਤੀ ਗਈ ਹੈ ਕਿ ਹਲਕਾ 002 ਭੋਆ (ਅ.ਜ) ਅਧੀਨ ਆਉਂਦੇ ਪੋਲਿੰਗ ਏਰੀਏ ਵਿਚਲੇ ਬੀ.ਐਲ.ਓ. ਵੱਲੋਂ 10 ਅੰਕਾਂ ਵਾਲੇ ਸਟੈਂਡਰਡ ਵੋਟਰ ਫੋਟੋ ਸ਼ਨਾਖਤੀ ਕਾਰਡ ਉਨ੍ਹਾਂ ਨੂੰ ਵੰਡੇ ਜਾਣਗੇ ਅਤੇ ਉਹ ਉਨ੍ਹਾਂ ਵੋਟਰ ਫੋਟੋ ਸ਼ਨਾਖਤੀ ਕਾਰਡਾਂ ਨੂੰ ਪ੍ਰਾਪਤ ਕਰ ਲੈਣ ਅਤੇ ਭਵਿੱਖ ਵਿੱਚ ਇਸੇ ਵੋਟਰ ਫੋਟੋ ਸ਼ਨਾਖਤੀ ਕਾਰਡ ਦੀ ਵਰਤੋਂ ਕਰਨ।