News: ਪੰਜਾਬ

ਸਰਕਾਰੀ ਸਕੂਲ ਰੱਤੋਕੇ ਦੇ ਵਿਦਿਆਰਥੀ ਸੁੱਖਲਵ ਸਿੰਘ ਨੇ ਚਿੱਤਰਕਲਾ ਮੁਕਾਬਲੇ ਵਿੱਚ ਪਹਿਲਾ ਸਥਾਨ ਕੀਤਾ ਪ੍ਰਾਪਤ

Monday, October 19 2020 11:21 AM
ਲੌਂਗੋਵਾਲ, 19 ਅਕਤੂਬਰ (ਜਗਸੀਰ ਸਿੰਘ ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਹਨ ਜਾ ਰਹੇ ਵਿਦਿਅਕ ਮੁਕਾਬਲਿਆਂ ਵਿੱਚ ਰੱਤੋਕੇ ਸਕੂਲ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਕੜੀ ਵਿੱਚ ਅੱਜ ਸਿੱਖਿਆ ਵਿਭਾਗ ਵੱਲੋਂ ਚਿੱਤਰਕਲਾ ਮੁਕਾਬਲੇ ਦਾ ਬਲਾਕ ਪੱਧਰੀ ਨਤੀਜਾ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਰੱਤੋਕੇ ਸਕੂਲ ਦੇ ਹੋਣਹਾਰ ਵਿਦਿਆਰਥੀ ਸੁੱਖਲਵ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਨਤੀਜਾ ਘੋਸ਼ਿਤ ਹੋਣ ਤੋ ਬਾਅਦ ਸਾਰੇ ਪਿੰਡ ਵਾਸੀਆਂ, ਸਕੂਲ ਸਟਾਫ ਵਿੱਚ ਖੁਸ਼ੀ ਦੀ ...

ਸ਼ਹੀਦ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਸੀਟੂ ਵੱਲੋਂ ਸ਼ਰਧਾਂਜਲੀਆਂ 21 ਅਕਤੂਬਰ ਨੂੰ ਕਿਸਾਨੀ ਸੰਘਰਸ਼ ਦੇ ਹੱਕ 'ਚ ਚੱਕਾ ਜਾਮ ਦੀ ਹਮਾਇਤ

Monday, October 19 2020 11:17 AM
ਸੰਗਰੂਰ , 19 ਅਕਤੂਬਰ (ਜਗਸੀਰ ਲੌਂਗੋਵਾਲ ) - ਸ਼ੌਰਿਆ ਚੱਕਰ ਨਾਲ ਸਨਮਾਨਿਤ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰਨ ਦੀ ਸੀਟੂ ਵੱਲੋਂ ਨਿੰਦਾ ਕੀਤੀ ਗਈ ਹੈ, ਅੱਜ ਪਿੰਡ ਅਕਾਲਗੜ੍ਹ ਵਿਚ ਵਰਕਰਾਂ ਦੀ ਮੀਟਿੰਗ ਵਿਚ ਸ਼ਰਧਾਂਜਲੀ ਭੇਂਟ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਸਾਥੀ ਭਿੱਖੀਵਿੰਡ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਸਾਥੀ ਬਲਵਿੰਦਰ ਸਿੰਘ ਭਿੱਖੀਵਿੰਡ ਦੀ ਸੁਰੱਖਿਆ ਵਾਪਸ ਲੈਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿ...

ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ ਆਪ ਵਿੱਚ ਹੋਏ ਸ਼ਾਮਿਲ

Monday, October 19 2020 11:10 AM
ਸੰਗਰੂਰ, 19 ਅਕਤੂਬਰ (ਜਗਸੀਰ ਲੌਂਗੋਵਾਲ ) - ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੇ ਸੀਨੀਅਰ ਆਗੂ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿਚ ਸੰਗਰੂਰ ਦੇ ਨਾਨਕਪੁਰਾ ਵਾਰਡ ਨੰ:14 ਤੋਂ ਗੁਰਪ੍ਰੀਤ ਸਿੰਘ ਰਾਜਾ ਆਪਣੇ ਪਰਿਵਾਰ ਅਤੇ ਦਰਜਨਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਮੌਕੇ ਗੁਰਪ੍ਰੀਤ ਰਾਜਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਹਰ ਵਰਗ ਨਾਲ ਵਾਅਦਾ ਖਿਲਾਫੀ ਕੀਤੀ ਹੈ ਅਤੇ ਨੌਜਵਾਨਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਉਹ ਆਮ ਆਦਮੀ ਦੀਆਂ ਨੀਤੀਆਂ ਤੋਂ ਪ...

ਮਿਸ਼ਨ ਫਤਿਹ - ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 3822 ਸੈਂਪਲ ਲਏ

Monday, October 19 2020 11:06 AM
ਲੁਧਿਆਣਾ, 19 ਅਕਤੂਬਰ (ਕੁਲਦੀਪ ਸਿੰਘ) ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 3822 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਡੀ.ਐੱਮਜ਼. ਦੀ ਦੇਖਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ...

ਪਰਾਲੀ ਤੇ ਨਾੜ ਨੂੰ ਅੱਗ ਨਾ ਲਗਾਉਣ ਨਾਲ ਫ਼ਸਲ ਦਾ ਝਾੜ ਵੱਧ ਅਤੇ ਖਰਚੇ ਘੱਟੇ : ਬਲਜੀਤ ਸਿੰਘ

Monday, October 19 2020 10:59 AM
ਐਸ.ਏ.ਐਸ ਨਗਰ, 19 ਅਕਤੂਬਰ (ਗੁਰਪ੍ਰੀਤ ਸਿੰਘ ਤੰਗੌਰੀ) ਝੋਨੇ ਦੀ ਪਰਾਲੀ ਤੇ ਕਣਕ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਜਿੱਥੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕਦਾ ਹੈ ਉਥੇ ਫ਼ਸਲਾਂ ਦਾ ਝਾੜ ਵੀ ਵੱਧ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਗੱਲ ਪਿੰਡ ਦੇਸੂ ਮਾਜਰਾ ਬਲਕਾ ਖਰੜ ਦੇ ਅਗਾਂਹਵਧੂ ਕਿਸਾਨ ਬਲਜੀਤ ਸਿੰਘ ਨੇ ਕਹੀ। ਉਸ ਨੇ ਦੱਸਿਆ ਕਿ ਉਸ ਨੇ ਪਿਛਲੇ 3 ਸਾਲ ਤੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਜਿਸ ਤੋਂ ਉਹ ਬੇਹੱਦ ਸੰਤੁਸ਼ਟ ਹੈ ਅਤੇ ਆਪਣੀਆਂ ਫ਼ਸਲਾਂ ਤੋਂ ਚੌਖਾ ਮੁਨਾਫ਼ਾ ਲੈ ਰਿਹਾ ਹੈ। ਅਗ...

ਨਗਰ ਨਿਗਮ ਵੱਲੋ ਸੁਰੂ ਕੀਤੀ ਸਕੀਮ ਚੇਂਜ ਆਫ ਲੈਂਡ ਯੂਜ ਦਾ ਲਾਭ ਉਠਾਓ - ਮੇਅਰ ਬਲਕਾਰ ਸਿੰਘ ਸੰਧੂ

Monday, October 19 2020 10:39 AM
ਲੁਧਿਆਣਾ, 19 ਅਕਤੂਬਰ (ਬਿਕਰਮਪ੍ਰੀਤ) - ਨਗਰ ਨਿਗਮ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਵਲੋਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਚੇਂਜ ਆਫ ਲੈਂਡ ਯੂਜ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਵਲੋਂ ਲੁਧਿਆਣਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ/ ਇੰਡਸਟਰਲੀਅਸਟ/ ਇਸਟੀਚਿਉਸ਼ਨ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਚੇਂਜ ਆਫ ਲੈਂਡ ਯੂਜ (ਉਹ ਦੁਕਾਨਦਾਰ ਜਿਨਾਂ ਵਲੋਂ ਰਿਹਾਇਸ਼ੀ ਸਕੀਮਾਂ ਵਿੱਚ ਕਾਰੋਬਾਰ ਕੀਤਾ ਜਾ ਰਿਹਾ ਸੀ) ਦੀ ਮੁੰਹਿਮ ਆਰੰਭੀ ਸੀ। ਮੇਅਰ ਸ੍ਰੀ ਸੰਧੂ ਨੇ ਦੱਸਿਆ ਕਿ ਸ਼ੁਰੂਆਤੀ ਦੌਰ...

ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਮਸੀਹਾ ਅਤੇ ਕਿਸਾਨੀ ਦੇ ਰਹਿਬਰ - ਬਾਵਾ

Monday, October 19 2020 10:30 AM
ਲੁਧਿਆਣਾ 19 ਅਕਤੂਬਰ (ਪਰਮਜੀਤ ਸਿੰਘ) ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿਰਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਕਿਸਾਨਾਂ ਦੇ ਮਸੀਹਾ ਹਨ ਅਤੇ ਕਿਸਾਨੀ ਦੇ ਰਹਿਬਰ ਹਨ । ਉਨ੍ਹਾਂ ਕਿਹਾ ਕਿ ਅਕਾਲੀ ਨੇਤਾ ਕੇਂਦਰੀ ਮੰਤਰੀ ਹੁੰਦੇ ਹੋਏ ਦਿੱਲੀ ਵਿੱਚ ਕਿਸਾਨਾਂ ਦੇ ਮੌਤ ਦੇ ਵਰੰਟ ਤੇ ਦਸਤਖਤ ਕਰਦੇ ਹਨ ਅਤੇ ਪੰਜਾਬ ਵਿੱਚ ਆ ਕੇ ਕਿਸਾਨੀ ਦੇ ਨਾਮ ਤੇ ਮਗਰਮੱਛ ਦੇ ਹੰਝੂ ਹੰਝੂ ਵਹਾਉਂਦੇ ਹਨ । ਉਨ੍ਹਾਂ ਕਿਹਾ ਕਿ ਪਬਲਿਕ ਹੈ ਸਭ ਜਾਨਤੀ ਹੈ ਅੰਦਰ ਕਿਆ ਹੈ ਬਾਹਰ ਕਿਹਾ ਹੈ । ਬਾਵਾ ਨ...

ਲੁਧਿਆਣਾ : ਭਾਜਪਾ ਨੇ ਲੋਕ ਸਭਾ ਮੈਂਬਰ ਬਿੱਟੂ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Monday, October 19 2020 10:22 AM
ਲੁਧਿਆਣਾ, 19 ਅਕਤੂਬਰ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਦੀ ਅਗਵਾਈ ਹੇਠ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬਿੱਟੂ ਵਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ 'ਤੇ ਹਮਲਾ ਕਰਵਾਉਣ ਦੀ ਗੱਲ ਕਹਿਣ ਤੋਂ ਬਿਨਾਂ ਸਖ਼ਤ ਸ਼ਬਦਾਵਲੀ 'ਚ ਭਾਜਪਾ ਦੇ ਖ਼ਿਲਾਫ਼ ਬਿਆਨਬਾਜ਼ੀ ਕੀਤੀ ਸੀ।...

ਚੰਡੀਗਡ਼੍ਹ 'ਚ ਮਾਨਸਿਕ ਤੌਰ 'ਤੇ ਪਰੇਸ਼ਾਨ ਰਿਟਾਇਰਡ ਇੰਜੀਨੀਅਰ ਨੇ ਖ਼ੁਦ ਨੂੰ ਮਾਰੀ ਗੋਲ਼ੀ

Monday, October 19 2020 10:21 AM
ਚੰਡੀਗਡ਼੍ਹ : ਮਾਨਸਿਕ ਬਿਮਾਰੀ ਤੋਂ ਪਰੇਸ਼ਾਨ 70 ਸਾਲਾ ਬਜ਼ੁਰਗ ਨੇ ਸੋਮਵਾਰ ਸਵੇਰੇ ਆਪਣੀ ਪਿਸਤੌਲ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਬਜ਼ੁਰਗ ਦੀ ਪਛਾਣ ਮਾਡਰਨ ਡੁਪਲੈਕਸ ਦੇ ਮਕਾਨ ਨੰਬਰ 6064 ਦੇ ਸੁਰਿੰਦਰ ਸਿੰਘ ਫੂਲਕਾ ਦੇ ਰੂਪ 'ਚ ਹੋਈ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਗੰਭੀਰ ਜ਼ਖ਼ਮੀ ਨੂੰ ਪੀਜੀਆਈ 'ਚ ਦਾਖ਼ਲ ਕਰਵਾਉਣ ਦੇ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਸੁਰਿੰਦਰ ਸਿੰਘ ਫੂਲਕਾ ਇਸ ਘਰ 'ਚ ਆਪਣੀ ਪਤਨੀ ਰਹਿੰਦੇ ਹਨ ਤੇ ਘਰ 'ਚ ਕੰਮ ਲਈ ਨੌਕਰਾਣੀ ਨੂੰ ਰੱਖਿਆ ਹੈ। ਜਾਣਕਾਰੀ ਅਨੁਸਾਰ...

ਸਕੂਲ ਖੁੱਲ੍ਹੇ, ਬੱਚਿਆਂ ਦੀ ਹਾਜ਼ਰੀ ਨਾ ਮਾਤਰ

Monday, October 19 2020 06:35 AM
ਜਲੰਧਰ : ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜ਼ਿਲ੍ਹੇ 'ਚ ਪਿਛਲੇ ਸੱਤ ਮਹੀਨੇ ਤੋਂ ਬੰਦ ਪਏ ਸਰਕਾਰੀ ਸਕੂਲ ਅੱਜ ਖੁੱਲ੍ਹ ਗਏ ਪਰ ਸਕੂਲਾਂ 'ਚ ਨਾਮਾਤਰ ਵਿਦਿਆਰਥੀ ਹੀ ਪੁੱਜੇ। ਕਈ ਸਕੂਲਾਂ 'ਚ ਕੋਈ ਵੀ ਵਿਦਿਆਰਥੀ ਨਹੀਂ ਆਇਆ ਜਦੋਂਕਿ ਅਧਿਆਪਕ ਦੀ ਉਡੀਕ 'ਚ ਗੇਟ ਉੱਪਰ ਨਜ਼ਰਾਂ ਲਾਈ ਬੈਠੇ ਸਨ। ਵਿਦਿਆਰਥੀਆਂ ਦੀ ਸਕੂਲਾਂ 'ਚ ਆਉਣ ਦੀ ਨਾਮਾਤਰ ਸੰਖਿਆ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਲੋਕਾਂ 'ਚ ਹਾਲੇ ਕੋਰੋਨਾ ਵਾਇਰਸ ਮਹਾਮਾਰੀ ਦੀ ਦਹਿਸ਼ਤ ਹੈ ਤੇ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ 'ਚ ਰੁਚੀ ਨਹੀਂ ਦਿਖਾ ਰਹੇ।...

ਵਿਆਹ ਦਾ ਕਾਰਡ ਦੇਣ ਜਾ ਰਹੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ, 2 ਜਣੇ ਜ਼ਖ਼ਮੀ

Monday, October 19 2020 06:31 AM
ਰੈਲਮਾਜਰਾ/ਕਾਠਗੜ੍ਹ : ਰੋਪੜ-ਫਗਵਾੜਾ ਮੁੱਖ ਮਾਰਗ ਦੇ ਰਿਆਤ ਬਾਹਰਾ ਕਾਲਜ ਰੈਲਮਾਜਰਾ ਲਾਗੇ ਇਕ ਟਰੱਕ ਅਤੇ ਕਰੇਟਾ ਗੱਡੀ ਵਿਚਾਲੇ ਹੋਈ ਟੱਕਰ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਕੁੰਸ਼ ਪਠਾਨੀਆ ਪੁੱਤਰ ਸਰਬਜੀਤ ਸਿੰਘ ਵਾਸੀ ਬੰਬੋਵਾਲ ਥਾਣਾ ਹਾਜੀਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਅੰਕਿਤ ਗਾਂਧੀ ਪੁੱਤਰ ਬੀਰ ਸਿੰਘ ਗਾਂਧੀ ਵਾਸੀ ਰਾਣੀਪੁਰ ਥਾਣਾ ਸ਼ਾਹਪੁਰ ਕੰਡੀ ਜੁਗਿਆਲ ਜ਼ਿਲ੍ਹਾ ਪਠਾਨਕੋਟ, ਮਨਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਰਾਣੀਪੁਰ ਥਾਣਾ ਸ਼ਾਹਪੁਰ ਕੰਡੀ ਜੁਗਿਆਲ ਜ਼ਿਲ੍ਹਾ ਪਠਾਨਕੋਟ, ਜੀਤ ਸਿੰ...

ਡਰੱਗ ਤਸਕਰੀ ਮਾਮਲੇ 'ਚ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਵਾਲਾ ਪੁਲਿਸ ਅਧਿਕਾਰੀ ਗ੍ਰਿਫ਼ਤਾਰ

Monday, October 19 2020 06:28 AM
ਬਰਨਾਲਾ : ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੂੰ ਬਠਿੰਡਾ ਤੋਂ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਮਾਮਲੇ 'ਚ ਦੋਸ਼ੀਆਂ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਤਹਿਤ ਜ਼ਿਲ੍ਹਾ ਬਰਨਾਲਾ ਦੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਅਗਵਾਈ 'ਚ ਡੀਐੱਸਪੀ ਰਮਨਿੰਦਰ ਸਿੰਘ ਦਿੳਲ ਤੇ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ ।ਜ਼ਿਲ੍ਹਾ ਬਰਨਾਲਾ ਪੁਲਿਸ ਨੇ ਜਿੱਥੇ ਆਂਗਰਾ ਗੈਂਗ ਤੇ ਮਥੁਰਾ ਗੈਂਗ ਦਾ ਪਰਦਾਫਾਸ਼ ਕਰਦਿਆਂ ਦਿੱਲੀ ਤੋਂ ਨਸ਼ਾ ਤਸਕਰਾਂ ਦੀ ਸੰਚਾਲਕ ਨਿਊ ਟੈੱਕ ਕੰਪਨੀ ਦੇ ਪਿਉ- ਪੁੱਤ ਮਾਲਕਾਂ ਨੂੰ ਕਰੋੜਾਂ ਰੁਪਏ ਦੇ ਨਸ਼ੀਲ...

ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਨੇ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਦੀ ਵਰਚੁਅਲ ਤੌਰ ‘ਤੇ ਕੀਤੀ ਸ਼ੁਰੂਆਤ

Saturday, October 17 2020 12:04 PM
ਚੰਡੀਗੜ, 17 ਅਕਤੂਬਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਪੇਂਡੂ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ ਕਲਪ ਕਰਨ ਲਈ 2775 ਕਰੋੜ ਰੁਪਏ ਦੀ ਲਾਗਤ ਵਾਲੀ ਪੰਜਾਬ ਦੀ ‘ਸਮਾਰਟ ਪਿੰਡ ਮੁਹਿੰਮ’ ਦੇ ਦੂਜੇ ਪੜਾਅ ਦੀ ਵਰਚੁਅਲ ਤੌਰ ‘ਤੇ ਸ਼ੁਰੂਆਤ ਕੀਤੀ। ਰਾਹੁਲ ਗਾਂਧੀ ਨੇ ਨਵੀਂ ਦਿੱਲੀ ਤੋਂ ਮੁਹਿੰਮ ਦੀ ਸ਼ੁਰੂਆਤ ਤੋਂ ਕੀਤੀ ਜਦਕਿ ਮੁੱਖ ਮੰਤਰੀ ਅਤੇ ਪੰਜਾਬ ਦੇ ਮੰਤਰੀ, ਅਧਿਕਾਰੀ ਅਤੇ ਸਰਪੰਚਾਂ ਨੇ 1500 ਡਿਜੀਟਲ ਥਾਂਵਾਂ ਤੋਂ ਸ਼ਿਰਕਤ ਕੀਤੀ ਅਤੇ ਸੂਬਾ ਭਰ ਵਿੱਚ 48910 ਕਾਰਜਾਂ ਦੀ ਆਰੰਭਤਾ ਦਾ ਆਗ...

ਫਰੀਦਕੋਟ 'ਚ ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਖ਼ੁਦ ਨੂੰ ਕੀਤਾ ਅੱਗ ਹਵਾਲੇ, ਭੱਠੇ 'ਤੇ ਮੁਨਸ਼ੀ ਹੈ ਪਰਿਵਾਰ ਦਾ ਮੁਖੀ

Saturday, October 17 2020 11:07 AM
ਫਰੀਦਕੋਟ, ਰਾਜਸਥਾਨ ਨਿਵਾਸੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਸ਼ਨਿੱਚਰਵਾਰ ਸਵੇਰੇ ਫਰੀਦਕੋਟ ਦੇ ਪਿੰਡ ਕਲੇਰ 'ਚ ਖ਼ੁਦ ਨੂੰ ਅੱਗ ਹਵਾਲੇ ਕਰ ਦਿੱਤਾ। ਚਾਰੇ ਅੱਗ ਲੱਗਣ ਨਾਲ ਬੁਰੀ ਤਰ੍ਹਾਂ ਝੁਲਸ ਚੁੱਕੇ ਸੀ ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਲੈ ਜਾਇਆ ਜਾ ਰਿਹਾ ਹੈ। ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਨਿਵਾਸੀ ਜੋ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ ਸੀਮਾ (36), ਧੀ ਮੋਨਿਕਾ (15) ਅਤੇ ਪੁੱਤਰ ਹਤੀਸ਼ ਕੁਮਾਰ (10) ਨਾਲ ਪਿੰਡ ਕਲੇਰ ਵਿਖੇ ਰਹਿ ਰਿਹਾ ਸੀ। ...

ਅਸ਼ਵਨੀ ਸ਼ਰਮਾ ਦਾ ਵਿਰੋਧ ਕਰ ਰਹੇ ਕਾਂਗਰਸੀ ਵਰਕਰਾਂ ਅਤੇ ਵਿਚਾਲੇ ਹੋਈ ਧੱਕਾ-ਮੁੱਕੀ

Saturday, October 17 2020 10:37 AM
ਲੁਧਿਆਣਾ , 17 ਅਕਤੂਬਰ (ਜੱਗੀ)- ਲੁਧਿਆਣਾ ਦੇ ਆਰਤੀ ਚੌਕ ਨਜ਼ਦੀਕ ਲੁਧਿਆਣਾ ਭਾਜਪਾ ਵਲੋਂ ਕਰਵਾਏ ਜਾ ਰਹੇ ਸਮਾਗਮ 'ਚ ਹਿੱਸਾ ਲੈਣ ਪਹੁੰਚੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਨ ਪਹੁੰਚੇ ਯੂਥ ਕਾਂਗਰਸੀਆਂ ਅਤੇ ਪੁਲਿਸ ਵਿਚਕਾਰ ਧੱਕਾ-ਮੁੱਕੀ ਹੋਣ ਦੀ ਖ਼ਬਰ ਹੈ। ਯੂਥ ਕਾਂਗਰਸ ਦੇ ਵਰਕਰਾਂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਕਰਨ ਪਹੁੰਚੇ ਹਨ।...

E-Paper

Calendar

Videos