News: ਰਾਜਨੀਤੀ

ਜੈਸ਼ੰਕਰ ਵੱਲੋਂ ਰੂਸੀ ਵਿਦੇਸ਼ ਮੰਤਰੀ ਲੈਵਰੋਵ ਨਾਲ ਗੱਲਬਾਤ

Tuesday, April 6 2021 10:30 AM
ਨਵੀਂ ਦਿੱਲੀ, 6 ਅਪਰੈਲ- ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਇਥੇ ਰੂਸ ਦੇ ਆਪਣੇ ਹਮਰੁਤਬਾ ਸਰਗੇਈ ਲੈਵਰੋਵ ਨਾਲ ਦੁਵੱਲੇ ਰਿਸ਼ਤਿਆਂ ਦੇ ਵੱਖ ਵੱਖ ਪਹਿਲੂਆਂ ਤੇ ਸਾਲਾਨਾ ਭਾਰਤ-ਰੂਸ ਸਿਖਰ ਵਾਰਤਾਂ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਕੀਤੀ। ਲੈਵਰੋਵ 19 ਘੰਟੇ ਦੀ ਆਪਣੀ ਫੇਰੀ ਲਈ ਸੋਮਵਾਰ ਸ਼ਾਮ ਨੂੰ ਭਾਰਤ ਪੁੱਜੇ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਦੇ ਨਾਲ ਇਕ ਫੋਟੋ ਵੀ ਟੈਗ ਕੀਤੀ ਹੈ, ਜਿਸ ਵਿੱਚ ਦੋਵੇਂ ਮੰਤਰੀ ਨਜ਼ਰ ਆ ਰਹੇ ਹਨ। ਬੁਲਾਰੇ ਨੇ ਕਿਹਾ ਕਿ ਦੋਵਾਂ ਵਿਦੇਸ਼ ਮੰਤਰੀਆਂ ਨੇ ਪ੍ਰਮਾਣੂ, ਪੁਲਾੜ ਤੇ ਰੱਖਿਆ ਸੈਕਟਰਾਂ ਵਿੱਚ ਭਾਈਵਾਲੀ...

ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ

Monday, April 5 2021 06:56 AM
ਸ੍ਰੀ ਮੁਕਤਸਰ ਸਾਹਿਬ, 5 ਅਪ੍ਰੈਲ - ਸ਼੍ਰੋਮਣੀ ਅਕਾਲੀ ਦਲ ਹਲਕਾ ਸ੍ਰੀ ਮੁਕਤਸਰ ਸਾਹਿਬ ਵਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਝੂਠ ਦਾ ਭਾਂਡਾ ਭੰਨਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ 4 ਸਾਲਾਂ ਵਿਚ ਕੋਈ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਅਕਾਲੀ ਦਲ ਨੂੰ ਝੂਠ ਦਾ ਸਹਾਰਾ ਲੈ ਕੇ ਬਦਨਾਮ ਕੀਤਾ ਜਾ ਰਿਹਾ ਹੈ । ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਵੀ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹੈ। ਇਨ੍ਹਾਂ ਨੂੰ ਪੰਜਾਬ ਨਾਲ ...

ਕੈਪਟਨ ਅਮਰਿੰਦਰ ਸਿੰਘ ਤੇ ਕੇਜਰੀਵਾਲ ਨੇ ਝੂਠੀਆਂ ਸਹੁੰਆਂ ਖਾ ਕੇ ਜਨਤਾ ਨੂੰ ਕੀਤਾ ਗੁੰਮਰਾਹ - ਐਡਵੋਕੇਟ ਸਤਨਾਮ ਰਾਹੀਂ

Monday, April 5 2021 06:55 AM
ਤਪਾ ਮੰਡੀ, 05 ਅਪ੍ਰੈਲ ,-ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਗੂ ਜਨਤਾ ਨੂੰ ਗੁੰਮਰਾਹ ਕਰਨ ਲਈ ਝੂਠੀਆ ਸਹੁੰਆਂ ਖਾ ਕੇ ਜਨਤਾ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ , ਜਿਨ੍ਹਾਂ ਦਾ ਦੋਗਲਾ ਚੇਹਰਾ ਲੋਕਾਂ ਸਾਹਮਣੇ ਆਇਆ ਹੈ । ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਇੰਚਾਰਜ਼ ਐਡਵੋਕੇਟ ਸਤਨਾਮ ਸਿੰਘ ਰਾਹੀਂ ਨੇ ਅੰਦਰਲੀ ਅਨਾਜ਼ ਮੰਡੀ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆ ਰੋਸ ਰੈਲੀਆਂ 'ਪੰਜਾਬ ਮੰਗਦਾ ਹੈ ਕੈਪਟਨ ਤੋਂ ਜਵਾਵ' ਤਹਿਤ ਰੱਖੇ ਹਲਕੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2...

ਰਾਸ਼ਟਰਪਤੀ ਕੋਵਿੰਦ ਨੂੰ ਅੱਜ ਆਈ.ਸੀ.ਯੂ ਤੋਂ ਇਕ ਵਿਸ਼ੇਸ਼ ਕਮਰੇ 'ਚ ਕੀਤਾ ਤਬਦੀਲ

Saturday, April 3 2021 07:35 AM
ਨਵੀਂ ਦਿੱਲੀ,3 ਅਪ੍ਰੈਲ - ਰਾਸ਼ਟਰਪਤੀ ਕੋਵਿੰਦ ਨੂੰ ਅੱਜ ਆਈ.ਸੀ.ਯੂ ਤੋਂ ਏਮਜ਼ ਦੇ ਇਕ ਵਿਸ਼ੇਸ਼ ਕਮਰੇ ਵਿਚ ਤਬਦੀਲ ਕਰ ਦਿੱਤਾ ਗਿਆ। ਉਹਨਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਡਾਕਟਰ ਉਸਦੀ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ ਅਤੇ ਉਸਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਓਹਨਾ ਦੀ ਏਮਜ਼ ਵਿਖੇ ਬਾਈਪਾਸ ਸਰਜਰੀ ਹੋਈ ਹੈ।...

ਮਹਾਜੋਤ (ਮਹਾਂਗਠਜੋੜ) ਦੇ ਮਹਾਝੂਠ ਦਾ ਖ਼ੁਲਾਸਾ ਹੋਇਆ - ਮੋਦੀ

Saturday, April 3 2021 07:33 AM
ਬਕਸਾ (ਆਸਾਮ), 3 ਅਪ੍ਰੈਲ - ਪ੍ਰਧਾਨ ਮੰਤਰੀ ਮੋਦੀ ਬਕਸਾ ਜ਼ਿਲ੍ਹੇ ਦੇ ਤਮੂਲਪੁਰ ਵਿਖੇ ਪਹੁੰਚੇ ਹੋਏ ਹਨ, ਜਿੱਥੇ ਉਨ੍ਹਾਂ ਦੇ ਵਲੋਂ ਲੋਕਾਂ ਨੂੰ ਸੰਬੋਧਿਤ ਕੀਤਾ ਜਾ ਰਿਹਾ ਹੈ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਹਾਜੋਤ (ਮਹਾਂਗਠਜੋੜ) ਦੇ ਮਹਾਝੂਠ ਦਾ ਖ਼ੁਲਾਸਾ ਹੋਇਆ ਹੈ । ਮੇਰੇ ਰਾਜਨੀਤਿਕ ਤਜਰਬੇ, ਅਤੇ ਦਰਸ਼ਕਾਂ ਦੇ ਪਿਆਰ ਦੇ ਅਧਾਰ 'ਤੇ, ਮੈਂ ਇਹ ਕਹਿ ਸਕਦਾ ਹਾਂ ਕਿ ਲੋਕਾਂ ਨੇ ਆਸਾਮ ਵਿਚ ਐਨ.ਡੀ.ਏ. ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ ,ਹੁਣ ਉਹ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜੋ ਆਸਾਮ ਦੀ ਪਛਾਣ ਦਾ ਅਪਮਾਨ ਕਰਦੇ ਹਨ ਅਤੇ ਹਿੰਸਾ ਦਾ ਪ੍ਰਚਾਰ ਕਰ...

ਪੰਜਾਬ ਦੀ ਜੇਲ੍ਹ ’ਚੋਂ ਅੰਸਾਰੀ ਨੂੰ ਘੜੀਸ ਕੇ ਲੈ ਕੇ ਆਵਾਂਗੇ ਤੇ ਹੁਣ ਬੱਕਰੇ ਦੀ ਮਾਂ ਬਹੁਤੀ ਦੇਰ ਤੱਕ ਖ਼ੈਰ ਨਹੀਂ ਮਨਾ ਸਕਦੀ: ਯੂਪੀ ਸਰਕਾਰ ਦਾ ਮੰਤਰੀ

Thursday, April 1 2021 06:45 AM
ਬਾਲੀਆ (ਉੱਤਰ ਪ੍ਰਦੇਸ਼), 1 ਅਪਰੈਲ ਉੱਤਰ ਪ੍ਰਦੇਸ਼ ਦੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ ਬਸਪਾ ਦੇ ਵਿਧਾਇਕ ਤੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਜ਼ਿਕਰ ਕਰਦਿਆਂ ਕਾਂਗਰਸ ’ਤੇ ਇਸਲਾਮਿਕ ਅਤਿਵਾਦੀਆਂ ਦੇ ਨਾਲ ਖੜੇ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਅੰਸਾਰੀ ਨੂੰ ਪੰਜਾਬ ਜੇਲ੍ਹ ਤੋਂ ਘੜੀਸ ਕੇ ਲੈ ਕੇ ਆਵੇਗੀ। ਸ਼ੁਕਲਾ, ਜੋ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ, ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਸਾਰੀ ਤੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼...

ਪੰਜ ਰਾਜਾਂ ’ਚ ਚੋਣਾਂ ਤੇ ਸਰਕਾਰ ਗਲਤੀ ਕਰ ਬੈਠੀ: ਅਸੀਂ ਛੋਟੀਆਂ ਬੱਚਤਾਂ ’ਤੇ ਵਿਆਜ ’ਚ ਕੀਤੀ ਕਟੌਤੀ ਵਾਪਸ ਲੈਂਦੇ ਹਾਂ, ਇਹ ਫ਼ੈਸਲਾ ਗਲਤ ਕੀਤਾ ਗਿਆ: ਸੀਤਾਰਮਨ

Thursday, April 1 2021 06:44 AM
ਨਵੀਂ ਦਿੱਲੀ, 1 ਅਪਰੈਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਪੀਪੀਐੱਫ ਅਤੇ ਐੱਨਐੱਸਸੀ ਵਰਗੀਆਂ ਛੋਟੀਆਂ ਬੱਚਤ ਸਕੀਮਾਂ ਵਿੱਚ ਕੀਤੀ ਵੱਡੀ ਕਟੌਤੀ ਵਾਪਸ ਲੈ ਲਵੇਗੀ ਅਤੇ ਕਿਹਾ ਕਿ ਇਹ ਗਲਤੀ ਨਾਲ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੂੰ ਪੱਛਮੀ ਬੰਗਾਲ, ਅਸਾਮ ਅਤੇ ਤਿੰਨ ਹੋਰ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਤੋਂ ਬਚਾਉਣ ਲਈ ਛੋਟੀਆਂ ਬੱਚਤਾਂ ਦੀਆਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਦੇ ਫੈਸਲੇ ਨੂੰ ਵਾਪਸ ਲੈਣਾ ਪਿਆ ਹੈ। ਛੋਟੀਆਂ ਬੱਚਤ ਸਕੀਮਾਂ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਝਟਕਾ ਦਿੰਦਿਆਂ ਸਰਕਾ...

ਫ਼ਿਰੋਜ਼ਪੁਰ ਜੇਲ੍ਹ 'ਚੋਂ ਲਗਾਤਾਰ ਤੀਜੇ ਦਿਨ ਕੈਦੀ ਕੋਲੋਂ ਮੋਬਾਈਲ ਫ਼ੋਨ ਬਰਾਮਦ

Wednesday, March 31 2021 06:25 AM
ਫ਼ਿਰੋਜ਼ਪੁਰ, 31 ਮਾਰਚ - ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿਚੋਂ ਲਗਾਤਾਰ ਤੀਜੇ ਦਿਨ ਤਲਾਸ਼ੀ ਦੌਰਾਨ ਕੈਦੀ ਕੋਲੋਂ ਮੋਬਾਈਲ ਫ਼ੋਨ ਸਮੇਤ ਸਿੰਮ ਕਾਰਡ ਬਰਾਮਦ ਹੋਣ 'ਤੇ ਜੇਲ੍ਹ ਅਧਿਕਾਰੀਆਂ ਦੀ ਇਤਲਾਹ 'ਤੇ ਥਾਣਾ ਸਿਟੀ ਪੁਲਿਸ ਨੇ ਕੈਦੀ ਨੀਰਜ ਰਾਣਾ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਪ੍ਰਧਾਨਮੰਤਰੀ ਮੋਦੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਦਾ ਕਰਨਗੇ ਦੌਰਾ

Wednesday, March 24 2021 02:33 PM
ਨਵੀਂ ਦਿੱਲੀ, 24 ਮਾਰਚ - ਪ੍ਰਧਾਨਮੰਤਰੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਦੇ ਪ੍ਰਧਾਨਮੰਤਰੀ ਸ਼ੇਖ ਹਸੀਨਾ ਦੇ ਸੱਦੇ 'ਤੇ ਬੰਗਲਾਦੇਸ਼ ਦਾ ਅਧਿਕਾਰਤ ਰਾਜ ਦੌਰਾ ਕਰਨਗੇ, ਇਸਦੀ ਜਾਣਕਾਰੀ ਭਾਰਤੀ ਵਿਦੇਸ਼ ਸਕੱਤਰ ਐਚ.ਵੀ. ਸ਼੍ਰੀਂਗਲਾ ਵਲੋਂ ਦਿੱਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਮੁਲਾਕਾਤ ਸਾਡੇ ਦੁਵੱਲੇ ਸੰਬੰਧਾਂ ਵਿਚ ਇਕ ਮਹੱਤਵਪੂਰਣ ਸਮੇਂ ਤੇ ਹੋ ਰਹੀ ਹੈ | ਬੰਗਲਾਦੇਸ਼ ਆਪਣੀ ਆਜ਼ਾਦੀ ਦੀ ਲੜਾਈ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ |...

ਦਿੱਲੀ ਹਾਈ ਕੋਰਟ ਨੇ ‘ਆਪ’ ਵਿਧਾਇਕ ਸੋਮਨਾਥ ਭਾਰਤੀ ਨੂੰ ਜ਼ਮਾਨਤ ਦੇ ਦਿੱਤੀ

Wednesday, March 24 2021 02:32 PM
ਨਵੀਂ ਦਿੱਲੀ, 24 ਮਾਰਚ - ਦਿੱਲੀ ਹਾਈ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ, ਅਦਾਲਤ ਦੇ ਉਸ ਹੁਕਮ 'ਤੇ ਵੀ ਰੋਕ ਲਗਾ ਦਿੱਤੀ ਜਿਸ ਵਿਚ ਉਨ੍ਹਾਂ ਨੂੰ ਏਮਜ਼ ਸੁਰੱਖਿਆ ਸਟਾਫ 'ਤੇ ਹਮਲਾ ਕਰਨ ਅਤੇ ਜਨਤਕ ਜਾਇਦਾਦ ਨੂੰ ਤਬਾਹ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ।...

ਸਿਰਸਾ ਨੇ ਮਹਿੰਦਰ ਸਿੰਘ ਖਾਲਸਾ ਤੇ ਹੋਰਨਾਂ ਦਾ ਜੇਲ੍ਹ ਵਿਚੋਂ ਰਿਹਾਈ ਮੌਕੇ ਕੀਤਾ ਗਰਮਜੋਸ਼ੀ ਨਾਲ ਸਵਾਗਤ

Wednesday, March 24 2021 02:30 PM
ਨਵੀਂ ਦਿੱਲੀ, 24 ਮਾਰਚ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਸਾਥੀਆਂ ਵੱਲੋਂ ਕੱਲ ਦੇਰ ਸ਼ਾਮ ਤਿਹਾੜ ਜੇਲ੍ਹ ਵਿਚੋਂ ਰਿਹਾਈ ਮੌਕੇ ਜੰਮੂ ਵਾਲੇ ਬਾਬਾ ਮਹਿੰਦਰ ਸਿੰਘ ਖਾਲਸਾ, ਧਰਮਿੰਦਰ ਸਿੰਘ ਹਰਮਨ ਤੇ ਮਨਦੀਪ ਸਿੰਘ ਦੀ ਰਿਹਾਈ ਮੌਕੇ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਤਿੰਨਾਂ ਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਵਿਚ ਅੱਜ ਸਨਮਾਨ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਬਾਬਾ ਮਹਿੰਦਰ ਸਿੰਘ ਖਾਲਸਾ ਨੇ ਕਿਸਾਨ ਅੰਦੋਲਨ ਦੀ ਡੱਟ ਕੇ ਅਣਥੱਕ ਲੜਾਈ ਲੜੀ...

ਮਹਿਬੂਬਾ ਨੂੰ ਝਟਕਾ: ਦਿੱਲੀ ਹਾਈ ਕੋਰਟ ਨੇ ਈਡੀ ਵੱਲੋਂ ਜਾਰੀ ਸੰਮਨ ’ਤੇ ਰੋਕ ਲਾਉਣ ਤੋਂ ਨਾਂਹ ਕੀਤੀ

Friday, March 19 2021 07:34 AM
ਨਵੀਂ ਦਿੱਲੀ, 19 ਮਾਰਚ ਦਿੱਲੀ ਹਾਈ ਕੋਰਟ ਨੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਕਾਲਾ ਧਨ ਸਫੈਦ ਕਰਨ ਦੇ ਮਾਮਲੇ ਵਿੱਚ ਈਡੀ ਵੱਲੋਂ ਜਾਰੀ ਸੰਮਨ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਦੇਸ਼ ਵਾਸੀ ਕੋਵਿਡ ਟੀਕਿਆਂ ਬਾਰੇ ਕੋਈ ਭਰਮ ਨਾ ਰੱਖਣ, ਇਹ ਪੂਰੀ ਤਰ੍ਹਾਂ ਸੁਰੱਖਿਅਤ: ਹਰਸ਼ਵਰਧਨ

Friday, March 19 2021 07:33 AM
ਨਵੀਂ ਦਿੱਲੀ, 19 ਮਾਰਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਹਰਸ਼ਵਰਧਨ ਨੇ ਲੋਕ ਸਭਾ ਵਿੱਚ ਬਹੁਤ ਸਾਰੇ ਲੋਕਾਂ ਦੇ ਮਨਾਂ ਅੰਦਰ ਕੋਵਿਡ-19 ਟੀਕਿਆਂ ਬਾਰੇ ਖਦਸ਼ਾ ਨੂੰ ਖਾਰਜ ਕਰਦਿਆਂ ਕਿਹਾ ਕਿ ਟੀਕੇ ਦੁਨੀਆ ਭਰ ਵਿਚ ਵਿਗਿਆਨਕ ਵਿਸ਼ਲੇਸ਼ਣ ਤੋਂ ਬਾਅਦ ਪ੍ਰਵਾਨ ਕੀਤੇ ਗਏ ਹਨ ਅਤੇ ਸਾਨੂੰ ਇਸ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ। ਪ੍ਰਸ਼ਨਕਾਲ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਦੇ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਕਿਧਰੇ ਆਉਣ ਵਾਲੇ ਸਮੇਂ ਵਿੱਚ ਕਰੋਨਾ ਵਿਸ਼ਾਣੂ ਟੀਕਾ ਨੁਕਸਾਨ ਨਹੀਂ ਪਹੁੰਚਾਏਗਾ? ਉਨ੍ਹਾਂ ਕਿਹਾ ਕਿ ਭਾਰਤ ਨੇ ਜਿਨ੍ਹਾਂ ਦੋ ਟੀਕਿਆ...

ਪੁਲਿਸ ਪਾਰਟੀ ਜਾਂਚ ਲਈ ਪਹੁੰਚੀ ਪਿੰਡ ਸੇਖਾ ਖੁਰਦ , ਦੋ ਨੌਜਵਾਨ ਲੜਕੀਆਂ ਨੂੰ ਗੋਲੀਆਂ ਮਾਰਕੇ ਉਤਾਰੀਆਂ ਗਿਆ ਸੀ ਮੌਤ ਦੇ ਘਾਟ

Friday, March 19 2021 07:25 AM
ਠੱਠੀ ਭਾਈ (ਮੋਗਾ), 19 ਮਾਰਚ - ਬੀਤੇ ਕੱਲ੍ਹ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂਕੇ ਗਿੱਲ ਕੋਲ ਗੋਲੀਆਂ ਮਾਰਕੇ ਜਖ਼ਮੀ ਕਰਕੇ ਸੜਕ ਤੇ ਸੁੱਟੀਆਂ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਖੁਰਦ ਦੀਆਂ ਦੋ ਨੌਜਵਾਨ ਲੜਕੀਆਂ ਜਿੰਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ ਸੀ | ਹੁਣ ਮਾਮਲੇ ਦੀ ਜਾਂਚ ਕਰਨ ਲਈ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਅਤੇ ਜਾਂਚ ਅਧਿਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਪੀੜ੍ਹਤ ਪਰਿਵਾਰ ਦੇ ਘਰ ਸੇਖਾ ਖੁਰਦ ਪਹੁੰਚੇ। ਪੁਲਿਸ ਅਨੁਸਾਰ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਸੇਖਾ ਖੁਰਦ ਨੇ ਦੋ ਸਕੀਆਂ ਭੈਣ...

ਸ਼ਹਿਰੀ ਖੇਤਰਾਂ ਦੇ ਅੰਦਰ ‘ਨਾਜਾਇਜ਼’ ਟੌਲਾਂ ਨੂੰ ਸਾਲ ਦੇ ਅੰਦਰ ਹਟਾ ਦਿੱਤਾ ਜਾਵੇਗਾ: ਗਡਕਰੀ

Thursday, March 18 2021 07:01 AM
ਨਵੀਂ ਦਿੱਲੀ, 18 ਮਾਰਚ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸ਼ਹਿਰੀ ਖੇਤਰਾਂ ਦੇ ਅੰਦਰ ਕਈ ਥਾਵਾਂ ’ਤੇ ‘ਗਲਤ ਅਤੇ ਨਾਜਾਇਜ਼’ ਟੌਨਾਂ ਨੂੰ ਇਕ ਸਾਲ ਵਿਚ ਹਟਾ ਦਿੱਤਾ ਜਾਵੇਗਾ। ਸ੍ਰੀ ਗਡਕਰੀ ਨੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਗੁਰਜੀਤ ਔਜਲਾ, ਦੀਪਕ ਬੈਜ ਅਤੇ ਕੁੰਵਰ ਦਾਨਿਸ਼ ਅਲੀ ਦੇ ਪ੍ਰਸ਼ਨਾਂ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਅੰਦਰ ਬਣੇ ਪਹਿਲੇ ਟੌਲ ਸਾਲ ਵਿੱਚ ਹਟਾ ਦਿੱਤੇ ਜਾਣਗੇ। ਅਜਿਹੇ ਟੌਲਾਂ ਵਿੱਚ ਚੋਰੀਆਂ ਬਹੁਤ ਹੁੰਦੀਆਂ ਸਨ। ਹੁਣ ਗੱਡੀਆਂ...

E-Paper

Calendar

Videos