ਪੰਜਾਬ ਦੀ ਜੇਲ੍ਹ ’ਚੋਂ ਅੰਸਾਰੀ ਨੂੰ ਘੜੀਸ ਕੇ ਲੈ ਕੇ ਆਵਾਂਗੇ ਤੇ ਹੁਣ ਬੱਕਰੇ ਦੀ ਮਾਂ ਬਹੁਤੀ ਦੇਰ ਤੱਕ ਖ਼ੈਰ ਨਹੀਂ ਮਨਾ ਸਕਦੀ: ਯੂਪੀ ਸਰਕਾਰ ਦਾ ਮੰਤਰੀ

01

April

2021

ਬਾਲੀਆ (ਉੱਤਰ ਪ੍ਰਦੇਸ਼), 1 ਅਪਰੈਲ ਉੱਤਰ ਪ੍ਰਦੇਸ਼ ਦੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਆਨੰਦ ਸਵਰੂਪ ਸ਼ੁਕਲਾ ਨੇ ਬਸਪਾ ਦੇ ਵਿਧਾਇਕ ਤੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਜ਼ਿਕਰ ਕਰਦਿਆਂ ਕਾਂਗਰਸ ’ਤੇ ਇਸਲਾਮਿਕ ਅਤਿਵਾਦੀਆਂ ਦੇ ਨਾਲ ਖੜੇ ਹੋਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਅੰਸਾਰੀ ਨੂੰ ਪੰਜਾਬ ਜੇਲ੍ਹ ਤੋਂ ਘੜੀਸ ਕੇ ਲੈ ਕੇ ਆਵੇਗੀ। ਸ਼ੁਕਲਾ, ਜੋ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ, ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਸਾਰੀ ਤੇ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੋਸ਼ ਲਾਇਆ, "ਕਾਂਗਰਸ ਦਾ ਡੀਐੱਨਏ ਸਮਾਜ ਵਿਰੋਧੀ ਅਨਸਰਾਂ ਖ਼ਾਸਕਰ ਇਸਲਾਮਿਕ ਅਤਿਵਾਦੀਆਂ ਨਾਲ ਖੜੇ ਹੋਣ ਦਾ ਹੈ। ਕਾਂਗਰਸ ਆਪਣੇ ਚਰਿੱਤਰ ਮੁਤਾਬਕ ਮੁਖਤਾਰ ਅੰਸਾਰੀ ਨਾਲ ਖੜੀ ਹੈ।" ਸ਼ੁਕਲਾ ਨੇ ਕਿਹਾ, “ਯੋਗੀ ਦੀ ਅਗਵਾਈ ਵਾਲੀ ਸਰਕਾਰ ਮੁਖਤਾਰ ਅੰਸਾਰੀ ਨੂੰ ਪੰਜਾਬ ਜੇਲ੍ਹ ਤੋਂ ਘੜੀਸ ਕੇ ਲੈ ਕੇ ਆਵੇਗੀ। ਪੰਜਾਬ ਦੀ ਜੇਲ੍ਹ ਵਿੱਚ ਜਿਹੜਾ ਬੱਕਰਾ ਬੰਦ ਹੈ, ਉਸ ਦੀ ਅੰਮੀ ਬਹੁਤੇ ਦਿਨਾਂ ਤੱਕ ਖ਼ੈਰ ਨਹੀਂ ਮਨਾ ਸਕੇਗੀ।