News: ਰਾਜਨੀਤੀ

ਕੁਰਾਨ ਬੇਅਦਬੀ ਮਾਮਲੇ ਵਿਚ ਆਪ ਵਿਧਾਇਕ ਨਰੇਸ਼ ਯਾਦਵ ਬਰੀ

Tuesday, March 16 2021 07:26 AM
ਸੰਗਰੂਰ, 16 ਮਾਰਚ - ਪੰਜ ਸਾਲ ਪਹਿਲਾਂ ਮਲੇਰਕੋਟਲਾ ਵਿਚ ਕੁਰਾਨ ਸ਼ਰੀਫ਼ ਦੀ ਹੋਈ ਬੇਅਦਬੀ ਦੀ ਘਟਨਾ ਵਿਚ ਦਰਜ ਮਾਮਲੇ ਵਿਚ ਸੰਗਰੂਰ ਅਦਾਲਤ ਨੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਬਰੀ ਕੀਤਾ ਹੈ ।

ਐੱਲਆਈਸੀ ਦਾ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ ਤੇ ਬੈਂਕਾਂ ਬਾਰੇ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰੋ: ਜਾਵੜੇਕਰ

Tuesday, March 16 2021 07:20 AM
ਨਵੀਂ ਦਿੱਲੀ, 16 ਮਾਰਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਲੋਕ ਸਭਾ ਵਿਚ ਕਿਹਾ ਕਿ ਜੀਵਨ ਬੀਮਾ ਨਿਗਮ (ਐੱਲਆਈਸੀ) ਦਾ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ ਹੈ ਅਤੇ ਬੈਂਕਾਂ ਦੇ ਸਬੰਧੀ ਅਫਵਾਹਾਂ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸ੍ਰੀ ਜਾਵੜੇਕਰ ਨੇ ਇਹ ਗੱਲ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਦੇ ਸਵਾਲ ਦੇ ਜਵਾਬ ਵਿੱਚ ਕਹੀ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀਆਂ ਜਨਤਕ ਇਕਾਈਆਂ ਨੂੰ ਮੁੜ ਖੜ੍ਹਾ ਕੀਤਾ ਜਾ ਸਕਦਾ ਹੈ ਉਨ੍ਹਾਂ ਨੂੰ ਖੜ੍ਹਾ ਕੀਤਾ ਜਾਵੇ। ਮੰਤਰੀ ਨੇ ਕਿਹਾ, ‘‘ਐੱਲਆਈਸੀ ਦਾ ...

ਕੇਂਦਰੀ ਗ੍ਰਹਿ ਮੰਤਰੀ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਅਸਾਮ ਦੇ ਮੁੱਖ ਮੰਤਰੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਦੀ ਰਿਹਾਇਸ਼ ਪਹੁੰਚੇ

Saturday, March 13 2021 06:52 AM
ਦਿੱਲੀ,13 ਮਾਰਚ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਅਤੇ ਅਸਾਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਦੀ ਰਿਹਾਇਸ਼ ਪਹੁੰਚੇ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਰੋਨਾ

Friday, March 12 2021 11:30 AM
ਚੰਡੀਗੜ੍ਹ, 12 ਮਾਰਚ- ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਰੋਨਾ ਕਾਰਨ ਇਕਾਂਤਵਾਸ ਹੋ ਗਏ ਹਨ। ਮੰਤਰੀ ਨੇ ਅਪੀਲ ਕੀਤੀ ਜਿਹੜੇ ਵੀ ਬੀਤੇ ਦਿਨਾਂ ਦੌਰਾਨ ਉਨ੍ਹਾਂ ਦੇ ਸੰਪਰਕ ਵਿੱਚ ਰਹੇ ਹਨ ਉਹ ਆਪਣਾ ਟੈਸਟ ਕਰਵਾਉਣ ਤੇ ਕੋਵਿਡ-19 ਬਾਰੇ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ ਕਿ ਕਰੋਨਾ ਤੋਂ ਆਪ ਤੇ ਦੂਜਿਆਂ ਦਾ ਬਚਾਅ ਕੀਤਾ ਜਾਵੇ।...

ਵਿਧਾਨ ਸਭਾ 'ਚ ਉੱਠਿਆ ਪੰਜਾਬ 'ਚ ਬਿਲਡਰਾਂ ਵਲੋਂ ਕਾਲੋਨੀਆਂ ਕੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ

Wednesday, March 10 2021 06:41 AM
ਚੰਡੀਗੜ੍ਹ, 10 ਮਾਰਚ - ਵਿਧਾਇਕ ਕੰਵਰ ਸੰਧੂ ਵਲੋਂ ਚੁੱਕੇ ਇਕ ਕਾਲੋਨੀ ਦੇ ਮਾਮਲੇ 'ਚ ਪੰਜਾਬ 'ਚ ਬਿਲਡਰਾਂ ਵਲੋਂ ਕਾਲੋਨੀਆਂ ਕੱਟ ਕੇ ਫ਼ਰਾਰ ਹੋ ਜਾਣ ਦਾ ਮੁੱਦਾ ਉੱਠਿਆ, ਜਿਸ ਦੇ ਜਵਾਬ 'ਚ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਜਿਹੀਆਂ ਕਾਲੋਨੀਆਂ ਦੀ ਗੱਲ ਮੰਨਣ ਤੋਂ ਕੰਮ ਬਿਲਡਰਾਂ ਦਾ ਹੀ ਹੁੰਦਾ ਹੈ। ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਦੇਖਣ 'ਚ ਆਇਆ ਹੈ ਕਿ ਬਿਲਡਰ ਕਾਲੋਨੀਆਂ ਕੱਟ ਕੇ ਚਲੇ ਜਾਂਦੇ ਹਨ, ਮੁੜ ਕੇ ਪਰੇਸ਼ਾਨੀ ਸਰਕਾਰ ਲਈ ਖੜ੍ਹੀ ਹੋ ਜਾਂਦੀ ਹੈ ਅਤੇ ਲੋਕ ਪ੍ਰੇਸ਼ਾਨੀ 'ਚ ਘਿਰ ਜਾਂਦੇ ਹਨ, ਜਿਸ ਸੰਬੰਧੀ ਕੋਈ ਸਕੀਮ ਬਣ...

ਕਿਸੇ ਵੀ ਵਿਧਾਇਕ ਘਰ ਗਲਤ ਤਰੀਕੇ ਨਾਲ ਰੇਡ ਹੋਣ ਖਿਲਾਫ ਆਵਾਜ਼ ਉਠਾਈ ਜਾਵੇ - ਸ਼ਰਨਜੀਤ ਸਿੰਘ ਢਿੱਲੋਂ

Tuesday, March 9 2021 06:36 AM
ਚੰਡੀਗੜ੍ਹ, 9 ਮਾਰਚ - ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਸਦਨ ’ਚ ਬੋਲਦਿਆਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਵਿਧਾਇਕ ਹੋਵੇ ਜੇਕਰ ਉਸ ਦੇ ਘਰ ਗਲਤ ਤਰੀਕੇ ਨਾਲ ਰੇਡ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ’ਚ ਸੁਖਪਾਲ ਸਿੰਘ ਖਹਿਰਾ ਦੇ ਘਰ ਕੀਤੀ ਗਈ ਹੈ। ਉਹ ਗਲਤ ਹੈ ਸਾਨੂੰ ਉਸ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ ਅਤੇ ਕਾਰਵਾਈ ਕਰਨੀ ਚਾਹੀਦੀ ਹੈ।...

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਮਜੀਠੇ ਦਾ ਧਰਨਾ ਕਸਬਾ ਦੇ ਬੱਸ ਸਟੈਂਡ ਮਜੀਠਾ ਵਿਖੇ ਦਿੱਤਾ

Monday, March 8 2021 06:27 AM
ਮਜੀਠਾ, 8 ਮਾਰਚ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਹੁਕਮਾਂ ਤੇ ਪੰਜਾਬ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿਚ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵਾਅਦਾ ਖ਼ਿਲਾਫ਼ੀ ਕਰਨ ਦੇ ਵਿਰੋਧ ਵਿੱਚ ਦਿੱਤੇ ਜਾ ਰਹੇ ਸੌ ਧਰਨਿਆਂ ਦੀ ਲਡ਼ੀ ਤਹਿਤ ਹਲਕਾ ਮਜੀਠਾ ਦੇ ਕਸਬਾ ਮਜੀਠਾ ਦੇ ਬੱਸ ਸਟੈਂਡ ਵਿਖੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਓ ਐੱਸ ਡੀ ਮੇਜਰ ਸ਼ਿਵਚਰਨ ਸਿੰਘ ਬਾਗੜੀਆ ਦੀ ਅਗਵਾਈ ਵਿਚ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਜਿਸ ਵਿੱਚ ਹਲਕੇ ਦੇ ਅਕਾ...

26 ਜਨਵਰੀ ਹਿੰਸਾ : 6 ਹੋਰ ਕਿਸਾਨਾਂ ਨੂੰ ਮਿਲੀ ਜ਼ਮਾਨਤ

Thursday, March 4 2021 07:25 AM
ਨਵੀਂ ਦਿੱਲੀ, 4 ਮਾਰਚ- 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ 'ਚ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ 6 ਹੋਰ ਕਿਸਾਨਾਂ ਨੂੰ ਅੱਜ ਜ਼ਮਾਨਤ ਮਿਲ ਹੈ। ਇਸ ਸਬੰਧੀ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਿ ਇਨ੍ਹਾਂ ਨੂੰ ਨਾਂਗਲੋਈ ਦੀ ਐਫ. ਆਈ. ਆਰ. ਦੇ ਸਬੰਧ 'ਚ ਜ਼ਮਾਨਤ ਮਿਲੀ ਹੈ।...

ਰਾਤ ਨੂੰ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਜਾਨ ਤੋਂ ਮਾਰਨ ਦੀ ਧਮਕੀ, ਸਵੇਰੇ ਹਰਿਆਣਾ ਤੋਂ ਗਿ੍ਰਫ਼ਤਾਰ ਹੋਇਆ ਪੱਪੂ

Wednesday, March 3 2021 06:27 AM
ਨਵੀਂ ਦਿੱਲੀ - ਸ਼ਰਾਬ ਦੇ ਨਸ਼ੇ ’ਚ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀ ਝੂਠੀ ਕਾਲ ਕਰਨ ਵਾਲੇ ਦੋਸ਼ੀ ਪੱਪੂ ਨੂੰ ਸੰਸਦ ਮਾਰਗ ਥਾਣਾ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਸੋਮਵਾਰ ਦੇਰ ਰਾਤ 11 ਵਜੇ ਦੋਸ਼ੀ ਨੇ ਸੰਸਦ ਮਾਰਗ ਇਲਾਕੇ ਤੋਂ ਪੀਸੀਆਰ ਨੂੰ ਫੋਨ ਕਰ ਕੇ ਕਿਹਾ ਕਿ ਮੱੁਖ ਮੰਤਰੀ ਕੇਜਰੀਵਾਲ ਨੂੰ ਮਾਰਨ ਲਈ ਉਸ ਨੂੰ ਗੋਲਾ-ਬਾਰੂਦ ਤੇ ਹਥਿਆਰ ਮੁਹੱਈਆ ਕਰਵਾਇਆ ਗਿਆ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਫੜ ਲਿਆ ਗਿਆ। ਪੂਰੀ ਘਟਨਾ ਸਬੰਧੀ ਨਵੀਂ ਦਿੱਲੀ ਜ਼ਿਲ੍ਹੇ ਦੇ ਡੀਸੀਪੀ ਈਸ਼ ਸਿੰਗਲ ਅਨੁਸਾਰ ਫੋਨ ਮਿਲਦਿਆਂ ਹੀ ਸੰਸਦ ਮਾਰਗ ਥਾਣਾ ਪੁ...

ਪਤਨੀ ਕੋਈ ਗੁਲਾਮ ਜਾਂ ਜਾਇਦਾਦ ਨਹੀਂ, ਪਤੀ ਨਾਲ ਰਹਿਣ ਲਈ ਮਜ਼ਬੂਰ ਨਹੀਂ ਕਰ ਸਕਦੈ : ਸੁਪਰੀਮ ਕੋਰਟ

Wednesday, March 3 2021 06:27 AM
ਨਵੀਂ ਦਿੱਲੀ : ਇਕ ਔਰਤ ਕਿਸੇ ਦੀ ਜਾਇਦਾਦ ਜਾਂ ਗੁਲਾਮ ਨਹੀਂ ਹੈ, ਉਸ ਨੂੰ ਪਤੀ ਨਾਲ ਰਹਿਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਕ ਕੇਸ 'ਚ ਸੁਣਵਾਈ ਦੌਰਾਨ ਇਹ ਟਿੱਪਣੀ ਦਿੱਤੀ। ਇਕ ਵਿਅਕਤੀ ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਇਸ 'ਚ ਕਿਹਾ ਗਿਆ ਸੀ ਕਿ ਕੋਰਟ ਉਸ ਦੀ ਪਤਨੀ ਨੂੰ ਦੁਬਾਰਾ ਉਸ ਨਾਲ ਰਹਿਣ ਲਈ ਆਦੇਸ਼ ਦੇਵੇ। ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਹੇਮੰਤ ਗੁਪਤਾ ਦੀ ਬੈਂਚ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਹੈ? ਇਕ ਔਰਤ ਕੀ ਕੋਈ ਜਾਇਦਾਦ ਹੈ ਜਿਸ ਨੂੰ ਅਸੀਂ ਆਦੇਸ਼ ਦੇ ਸਕਦੇ ਹਨ, ਕ...

ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਵੀ ਕਿਸੇ ਦੀ ਪੈਨਸ਼ਨ ਰੁਕਣ ਨਹੀਂ ਦਿੱਤੀ - ਵੇਰਕਾ

Tuesday, March 2 2021 06:52 AM
ਚੰਡੀਗੜ੍ਹ, 2 ਮਾਰਚ - ਸਦਨ 'ਚ ਬੋਲਦਿਆਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ ਵੀ ਕਿਸੇ ਦੀ ਪੈਨਸ਼ਨ ਰੁਕਣ ਨਹੀਂ ਦਿੱਤੀ ਅਤੇ ਹਰ ਮਹੀਨੇ ਲਾਭਪਾਤਰੀਆਂ ਦੇ ਖਾਤੇ 'ਚ ਪੈਨਸ਼ਨ ਦੀ ਰਾਸ਼ੀ ਜਾਰੀ ਹੁੰਦੀ ਰਹੀ।

ਪ੍ਰਧਾਨ ਮੰਤਰੀ ਮੋਦੀ ਅੱਜ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਕਰਨਗੇ ਉਦਘਾਟਨ

Tuesday, March 2 2021 06:50 AM
ਨਵੀਂ ਦਿੱਲੀ, 2 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ‘ਮੈਰੀਟਾਈਮ ਇੰਡੀਆ ਸਮਿਟ 2021’ ਦਾ ਉਦਘਾਟਨ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਇੱਕ ਬਿਆਨ ਵਿਚ ਦਿੱਤੀ ਗਈ।

ਮੁੱਖ ਮੰਤਰੀ ਕੈਪਟਨ ਤੇ ਸੁਨੀਲ ਜਾਖੜ ਖਿਲਾਫ ਮਾਮਲਾ ਦਰਜ ਕੀਤਾ ਜਾਵੇ - ਮਜੀਠੀਆ

Tuesday, March 2 2021 06:48 AM
ਚੰਡੀਗੜ੍ਹ, 2 ਮਾਰਚ - ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਸਦਨ 'ਚ ਕਿਹਾ ਹੈ ਕਿ ਪਿਛਲੇ ਦਿਨੀਂ ਕਿਸਾਨ ਬਾਪ ਪੁੱਤ ਵਲੋਂ ਕਰਜ਼ੇ ਦੇ ਚੱਲਦਿਆਂ ਕੀਤੀ ਗਈ ਆਤਮ ਹੱਤਿਆ ਦੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖਿਲਾਫ ਮਾਮਲਾ ਦਰਜ ਕੀਤਾ ਜਾਵੇ।

ਦੇਸ਼ ’ਚ ਕਰੋਨਾ ਟੀਕਾਕਰਨ ਦਾ ਅਗਲਾ ਗੇੜ ਸ਼ੁਰੂ

Tuesday, March 2 2021 06:43 AM
ਨਵੀਂ ਦਿੱਲੀ, 2 ਮਾਰਚ- ਕੋਵਿਡ-19 ਖ਼ਿਲਾਫ਼ ਟੀਕਾਕਰਨ ਦਾ ਅਗਲਾ ਗੇੜ ਅੱਜ ਤੋਂ ਪੂਰੇ ਦੇਸ਼ ਵਿੱਚ ਸ਼ੁਰੂ ਹੋ ਗਿਆ। ਅੱਜ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਐੱਮ.ਵੈਂਕੱਈਆ ਨਾਇਡੂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉੜੀਸਾ ਦੇ ਉਨ੍ਹਾਂ ਦੇ ਹਮਰੁਤਬਾ ਨਵੀਨ ਪਟਨਾਇਕ, ਐੱਨਸੀਪੀ ਮੁਖੀ ਸ਼ਰਦ ਪਵਾਰ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਨੇ 60 ਸਾਲ ਤੋਂ ਵੱਧ ਉਮਰ ਦੇ ਵਰਗ ਵਿੱਚ ਟੀਕੇ ਲਗਵਾਏ। ਇਸ ਗੇੜ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 45 ਸਾਲ ਤੋਂ...

ਐੱਸਬੀਆਈ ਨੇ ਹੋਮ ਲੋਨ ਦੀ ਵਿਆਜ ਦਰ ਘਟਾਈ

Monday, March 1 2021 11:33 AM
ਮੁੰਬਈ, 1 ਮਾਰਚ- ਮੁਲਕ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਸੋਮਵਾਰ ਨੂੰ ਹੋਮ ਲੋਨ ਦੀ ਵਿਆਜ ਦਰ 10 ਬੇਸਿਸ ਪੁਆਇੰਟ ਘਟਾਉਂਦਿਆਂ 6.70 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਨਵੀਂ ਵਿਆਜ ਦਰ ਕਰਜ਼ੇ ਦੀ ਰਾਸ਼ੀ ਅਤੇ ਕਰਜ਼ਾ ਲੈਣ ਵਾਲੇ ਦੇ ਸਿੱਬਲ(ਸੀਆਈਬੀਆਈਐਲ) ’ਤੇ ਅਧਾਰਤ ਹੋਵੇਗੀ ਅਤੇ ਇਸ ਯੋਜਨਾ ਦਾ ਲਾਭ 31 ਮਾਰਚ 2021 ਤਕ ਉਪਲਬਧ ਰਹੇਗਾ। ਬੇੇੇੈਂਕ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਸਲੋਨੀ ਨਾਰਾਇਣ ਨੇ ਕਿਹਾ, ‘‘ਅਸੀਂ ਇਸ ਤਿਉਹਾਰੀ ਸੀਜ਼ਨ, ਖਾਸਕਰ ਹੋਲੀ ਦਾ ਲਾਭ ਉਠਾਉਣਾ ਚਾਹੁੰਦੇ ਹਾਂ। ’’ ਕਰਜ਼ੇ ’ਤੇ ਕੋਈ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਵੇ...

E-Paper

Calendar

Videos