Arash Info Corporation

ਪੁਲਿਸ ਪਾਰਟੀ ਜਾਂਚ ਲਈ ਪਹੁੰਚੀ ਪਿੰਡ ਸੇਖਾ ਖੁਰਦ , ਦੋ ਨੌਜਵਾਨ ਲੜਕੀਆਂ ਨੂੰ ਗੋਲੀਆਂ ਮਾਰਕੇ ਉਤਾਰੀਆਂ ਗਿਆ ਸੀ ਮੌਤ ਦੇ ਘਾਟ

19

March

2021

ਠੱਠੀ ਭਾਈ (ਮੋਗਾ), 19 ਮਾਰਚ - ਬੀਤੇ ਕੱਲ੍ਹ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਂਦੇ ਪਿੰਡ ਮਾਣੂਕੇ ਗਿੱਲ ਕੋਲ ਗੋਲੀਆਂ ਮਾਰਕੇ ਜਖ਼ਮੀ ਕਰਕੇ ਸੜਕ ਤੇ ਸੁੱਟੀਆਂ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਖੁਰਦ ਦੀਆਂ ਦੋ ਨੌਜਵਾਨ ਲੜਕੀਆਂ ਜਿੰਨ੍ਹਾਂ ਦੀ ਬਾਅਦ ਵਿਚ ਮੌਤ ਹੋ ਗਈ ਸੀ | ਹੁਣ ਮਾਮਲੇ ਦੀ ਜਾਂਚ ਕਰਨ ਲਈ ਡੀ.ਐਸ.ਪੀ. ਨਿਹਾਲ ਸਿੰਘ ਵਾਲਾ ਅਤੇ ਜਾਂਚ ਅਧਿਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਪੀੜ੍ਹਤ ਪਰਿਵਾਰ ਦੇ ਘਰ ਸੇਖਾ ਖੁਰਦ ਪਹੁੰਚੇ। ਪੁਲਿਸ ਅਨੁਸਾਰ ਗੁਰਵੀਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਸੇਖਾ ਖੁਰਦ ਨੇ ਦੋ ਸਕੀਆਂ ਭੈਣਾਂ ਅਮਨਦੀਪ ਕੌਰ ਅਤੇ ਕਮਲਪ੍ਰੀਤ ਕੌਰ ਪੁੱਤਰੀਆਂ ਹਰਮੇਲ ਸਿੰਘ ਵਾਸੀ ਸੇਖਾ ਖੁਰਦ ਨੂੰ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਜਖ਼ਮੀ ਕਰਕੇ ਸੁੱਟਕੇ ਫਰਾਰ ਹੋ ਗਿਆ ਸੀ ਜਿਸਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।

E-Paper

Calendar

Videos