Tuesday, January 12 2021 11:33 AM
ਨਵੀਂ ਦਿੱਲੀ, 12 ਜਨਵਰੀ
ਵਿੱਤ ਮੰਤਰਾਲੇ ਨੇ ਰਿਟਰਨ ਭਰਨ ਲਈ ਆਖਰੀ ਤਰੀਕ ਨੂੰ ਹੋਰ ਵਧਾਉਣ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਹੈ, ਜਿਥੇ ਆਡਿਟ 15 ਫਰਵਰੀ ਤੋਂ ਬਾਅਦ ਜ਼ਰੂਰੀ ਹੈ।
ਪਿਛਲੇ ਮਹੀਨੇ ਸਰਕਾਰ ਨੇ ਅਜਿਹੇ ਲੋਕਾਂ ਲਈ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਖਲ ਕਰਨ ਦੀ ਆਖਰੀ ਤਰੀਕ 10 ਜਨਵਰੀ ਅਤੇ ਕੰਪਨੀਆਂ ਲਈ 15 ਫਰਵਰੀ ਤੱਕ ਵਧਾ ਦਿੱਤੀ ਸੀ।...
Tuesday, January 12 2021 11:30 AM
ਨਵੀਂ ਦਿੱਲੀ, 12 ਜਨਵਰੀ
ਭਾਰਤੀ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਹੈ ਕਿ ਦੇਸ਼ ਦੀਆਂ ਫ਼ੌਜਾਂ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ ਤੇ ਇਸ ਸਬੰਧੀ ਤਿਆਰੀਆਂ ਬਹੁਤ ਉੱਚ ਪੱਧਰੀ ਹਨ। ਉਨ੍ਹਾਂ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਤੇ ਚੀਨ ਖਤਰਾ ਬਣੇ ਹੋਏ ਹਨ।ਪਿਛਲੇ ਸਾਲ ਫੌਜ ਨੇ ਕਈ ਮੌਕਿਆਂ ’ਤੇ ਅਜਿਹੇ ਹਾਲਾਤ ਦਾ ਡਟ ਕੇ ਮੁਕਾਬਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ ਅਸਲ ਕੰਟਰੋਲ ਰੇਖਾ ’ਤੇ ਵਿਆਪਕ ਚੌਕਸੀ ਵਰਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤਿਵਾਦ ਨੂੰ ਅਪਣੇ ਮੁਲਕ ਦੀ ਨੀਤੀ ਵਜੋਂ ਵਰਤ ...
Tuesday, January 12 2021 11:24 AM
ਪੰਚਕੂਲਾ, 12 ਜਨਵਰੀ
ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ’ਤੇ ਰੋਕ ਲਗਾਉਣ ਦਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਵਾਗਤ ਕੀਤਾ ਹੈ। ਇਥੇ ਪੀਡਬਲਿਊਡੀ ਦੇ ਗੈਸਟ ਹਾਊਸ ਵਿੱਚ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਕਾਨੂੰਨ ਸਾਰੇ ਦੇਸ਼ ਲਈ ਹੈ ਪਰ ਕੁਝ ਕਿਸਾਨ ਵੀ ਇਸ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ, ‘ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਧਰਨਾ ਸ਼ਾਂਤਮਈ ਢੰਗ ਨਾਲ ਖਤਮ ਕਰਨ ਅਤੇ ਆਪੋ ਆਪਣੇ ਘਰਾਂ ਨੂੰ ਚਲੇ ਜਾਣ।’
ਹਰਿਆਣਾ ਖੇਡ ਵਿਕਾਸ ਅਤੇ ਕਲਿਆਣ ਸਮਿਤੀ ਦੇ ਪ੍ਰਧਾਨ ਅਰਜਨ ਅਵਾਰਡੀ ਭੀਮ ਸਿੰਘ ਨੇ ਅਰ...
Tuesday, January 12 2021 10:21 AM
ਚੰਡੀਗੜ੍ਹ, 12 ਜਨਵਰੀ - ਸੂਬੇ ਵਿਚ ਸੈਰ-ਸਪਾਟੇ ਨੂੰ ਹੋਰ ਵੱਧ ਪੋ੍ਰਤਸਾਹਨ ਦਿੰਦੇ ਹੋਏ ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਦੇ ਪਿਪਲੀ ਨੂੰ ਇਕ ਵਿਸ਼ਵ ਪੱਧਰੀ ਟੂਰਿਸਟ ਹੱਬ ਵਜੋ ਵਿਕਸਿਤ ਕਰਨ ਦਾ ਫੈਸਲਾ ਕੀਤਾ ਹੈ। ਪਿਪਲੀ ਵਿਚ ਸਰਸਵਤੀ ਸੇਤੂ 'ਤੇ ਵਿਕਸਿਤ ਕੀਤਾ ਜਾਣ ਵਾਲਾ ਟੂਰਿਸਟ ਹੱਬ ਦੇਸ਼-ਵਿਦੇਸ਼ ਦੇ ਸੈਨਾਨੀਆਂ ਦਾ ਦਿਲ ਖਿੱਚੇਗਾ ਅਤੇ ਹਰਿਆਣਾ ਨੂੰ ਕੌਮਾਂਤਰੀ ਸੈਰ-ਸਪਾਟੇ ਮਾਨਚਿੱਤਰ 'ਤੇ ਇਕ ਵੱਖ ਪਹਿਚਾਣ ਦੇਵੇਗਾ।
ਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਹਰਿਆਣਾ ਸਰਸਵਤੀ ਹੈਰੀਟੇਜ ਡਿਵੇਲਪਮੈਂਟ ਬੋਰਡ ਦੀ ਮੀਟਿੰਗ...
Wednesday, December 30 2020 11:27 AM
ਚੰਡੀਗੜ੍ਹ, 30 ਦਸੰਬਰ- ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਕਿਸਾਨਾਂ ਦੇ ਸਭ ਤੋਂ ਵੱਡੇ ਸ਼ਾਂਤਮਈ ਅੰਦੋਲਨ ਨੇ ਭਾਰਤ ਦਾ ਦਿਲ ਜਿੱਤ ਲਿਆ ਹੈ ਅਤੇ ਇਹ ਅੰਦੋਲਨ ਹੁਣ ਵਿਸ਼ਵ ਲਈ ਇਕ ਮਿਸਾਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਹੁਣ ਜਿੱਤ ਦੇ ਕੰਢੇ 'ਤੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਕੇਂਦਰ ਦੇ ਦੂਜੇ ਮੰਤਰੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਸਿੱਧਿਆਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਨਾਲ ਹੀ ਇਸ ਮੌਕੇ ਬੀਬਾ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਉਨ੍...
Wednesday, December 30 2020 11:19 AM
ਚੰਡੀਗੜ੍ਹ, 30 ਦਸੰਬਰ - ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਹੈ ਕਿ ਕਿਸਾਨੀ ਮੁੱਦੇ ਨੂੰ ਸੁਲਝਾਉਣ ਲਈ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੀ ਸ਼ਮੂਲੀਅਤ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵੈਸੇ ਨਹੀਂ ਤਾਂ ਜੋ ਗੱਲਬਾਤ ਹੈ ਉਹ ਵਿਅਰਥ ਹੈ।
Wednesday, December 30 2020 11:06 AM
ਨਵੀਂ ਦਿੱਲੀ/ਮਾਨਸਾ, 30 ਦਸੰਬਰ-
ਟਿਕਰੀ ਬਾਰਡਰ ਦੇ ਕਿਸਾਨ ਮੋਰਚੇ ’ਚ ਮਾਨਸਾ ਜ਼ਿਲ੍ਹੇ ਦੇ ਪਿੰਡ ਭਾਦੜਾ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ ਦੀ ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ਨਾਲ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਬੀਤੀ ਰਾਤ ਜਗਸੀਰ ਸਿੰਘ (31) ਪੁੱਤਰ ਜਰਨੈਲ ਸਿੰਘ ਵਾਸੀ ਭਾਦੜਾ ਟਿਕਰੀ ਬਾਰਡਰ ਤੋਂ 14 ਕਿਲੋਮੀਟਰ ਦੀ ਦੂਰੀ 'ਤੇ ਸਥਿਤ 158 ਨੰਬਰ ਪੋਲ ਦੇ ਨਜ਼ਦੀਕ ਪਕੌੜਾ ਚੌਕ ਵਿਖੇ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਤੇਜ਼ ਰਫਤਾਰ ਅਣਪਛਾਤੇ ਵਾਹਨ ਵੱਲੋਂ ਉਸ ਨੂੰ ਫੇਟ ਮਾਰ ...
Monday, December 14 2020 11:52 AM
ਨਵੀਂ ਦਿੱਲੀ, 14 ਨਵੰਬਰ (ਜੀ.ਐਨ.ਐਸ.ਏਜੰਸੀ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨ ਆਗੂਆਂ ਦੇ ਇਕ ਦਿਨਾਂ ਹੜਤਾਲ ਦੇ ਸਮਰਥਨ ਵਿੱਚ ਉਪਵਾਸ ਕਰ ਰਹੇ ਹਨ। ਉਨ੍ਹਾਂ ਨੇ 'ਆਪ' ਵਰਕਰਾਂ ਤੇ ਲੋਕਾਂ ਨੂੰ ਵੀ ਜਿਥੇ ਹਨ ਉਥੇ ਹੀ ਕਿਸਾਨਾਂ ਦੇ ਸਮਰਥਨ ਵਿੱਚ ਉਪਵਾਸ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਵੇਚ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕੀਤਾ, ''ਕਪਤਾਨ ਜੀ, ਮੈਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜਾ ਹਾਂ। ਦਿੱਲੀ ਦ...
Monday, December 14 2020 11:27 AM
ਨਵੀਂ ਦਿੱਲੀ, 14 ਦਸੰਬਰ (ਜੀ.ਐਨ.ਐਸ.ਏਜੰਸੀ)
ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ, ' ਖੇਤੀ ਸੈਕਟਰ ਲਈ ਗਲਤ ਕਦਮ ਚੁੱਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਉਨ੍ਹਾਂ ਕਿਹਾ, '' ਹਾਲ ਹੀ ਵਿੱਚ ਕੀਤੇ ਗਏ ਸੁਧਾਰ ਕਿਸਾਨਾਂ ਦੇ ਹਿੱਤਾਂ ਨੂੰ ਦੇਖਦਿਆਂ ਕੀਤੇ ਗਏ ਹਨ। ਹਾਲਾਂਕਿ, ਅਸੀਂ ਹਮੇਸ਼ਾ ਹੀ ਆਪਣੇ ਕਿਸਾਨ ਭਰਾਵਾਂ ਦੀ ਗੱਲ ਸੁਣਨ ਲਈ ਤਿਆਰ ਰਹਿੰਦੇ ਹਾਂ, ਉਨ੍ਹਾਂ ਦੇ ਭਲੇਖੇ ਦੂਰ ਕਰਦੇ ਹਾਂ।'' ਉਨ੍ਹਾਂ ਖੇਤੀ ਨੂੰ ਮਾਂ ਖੇਤਰ ਦੱਸਦਿਆਂ ਕਿਹਾ ਕਿ ਸਰਕਾਰ ਮਸਲਿਆਂ ਦੇ ਹੱਲ ਲਈ ਵਿਚਾਰ ਵਟਾਂਦਰੇ ਅਤੇ ਗੱਲਬਾਤ ਲਈ ਹਮੇਸ਼ਾ ਤਿਆਰ...
Friday, December 11 2020 02:05 PM
ਡੀਗੜ੍ਹ, 11 ਦਸੰਬਰ
ਅਦਾਕਾਰ ਧਰਮਿੰਦਰ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਉਹ 'ਆਪਣੇ ਕਿਸਾਨ ਭਰਾਵਾਂ ਦੇ ਦੁੱਖ ਨੂੰ ਵੇਖ ਕੇ ਬਹੁਤ ਦੁਖੀ ਹੈ। ਉਨ੍ਹਾਂ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਤੇਜ਼ੀ ਨਾਲ ਕੁੱਝ ਕਰਨ ਲਈ ਕਿਹਾ ਹੈ। 84 ਸਾਲਾ ਅਭਿਨੇਤਾ ਨੇ ਮਾਈਕ੍ਰੋ ਬਲੌਗਿੰਗ ਵੈਬਸਾਈਟ ’ਤੇ ਇਸ ਬਾਰੇ ਆਪਣੇ ਦਿਲ ਦੀ ਗੱਲ ਕਹੀ ਤੇ ਤਸਵੀਰ ਸ਼ੇਅਰ ਕੀਤੀ। ਵਰਨਣਯੋਗ ਹੈ ਇਸ ਅਦਾਕਾਰ ਦਾ ਪੁੱਤ ਸੰਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦਾ ਵਿਧਾਇਕ ਹੈ ਪਰ ਉਹ ਕਿਸਾਨਾਂ ਦੇ ਹੱਕ ਵਿੱਚ ਖੁੱਲ੍ਹ ਕੇ ਨਹੀਂ ਆਇਆ। ਉਹ ਦੁਚਿੱਤੀ ਵਿੱਚ ਕਹਿ ਰਿਹਾ ਹੈ ਕਿ ਪਾਰਟੀ ਤੇ ਕਿਸਾਨਾਂ ਦੇ ਨਾਲ...
Friday, December 11 2020 02:04 PM
ਜੰਮੂ, 11 ਦਸੰਬਰ
ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਕੋਲ ਰਾਤ ਭਾਰਤ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਪੰਜ ਪਾਕਿਸਤਾਨੀ ਫ਼ੌਜੀ ਮਾਰੇ ਗਏ ਤੇ ਤਿੰਨ ਜ਼ਖ਼ਮੀ ਹੋ ਗਏ। ਪਾਕਿਸਤਾਨ ਨੇ ਵੀਰਵਾਰ ਨੂੰ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਮਾਨਕੋੋਟ ਸੈਕਟਰ ਵਿੱਚ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਲਗਾਤਾਰ ਗੋਲਬਾਰੀ ਕੀਤੀ ਸੀ। ਭਾਰਤੀ ਫੌਜ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਜਿਸ ਵਿੱਚ ਪੰਜ ਪਾਕਿਸਤਾਨੀ ਫ਼ੌਜੀ ਮਾਰੇ ਗਏ ਅਤੇ ਤਿੰਨ ਜ਼ਖਮੀ ਹੋਏ। ਉਨ੍ਹਾਂ ਦੇ ਕਈ ਬੰਕਰ ਵੀ ਤਬਾਹ ਹੋ ਗਏ।...
Friday, December 11 2020 02:02 PM
ਮੁੰਬਈ, 11 ਦਸੰਬਰ
ਫਿਲਮ ਨਿਰਮਾਤਾ-ਕੋਰੀਓਗ੍ਰਾਫਰ ਰੇਮੋ ਡੀ’ਸੂਜ਼ਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼ੁੱਕਰਵਾਰ ਨੂੰ ਇਥੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪਰਿਵਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ 46 ਸਾਲਾ ਨਿਰਦੇਸ਼ਕ ਨੂੰ ਕੋਕੀਲਾਬੇਨ ਹਸਪਤਾਲ ਦੇ ਆਈਸੀਯੂ ਵਿਚ ਰੱਖਿਆ ਗਿਆ ਹੈ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਡਾਕਟਰਾਂ ਨੇ ਐਂਜੀਓਗ੍ਰਾਫੀ ਕੀਤੀ ਹੈ ਅਤੇ ਉਹ ਇਸ ਸਮੇਂ ਆਈਸੀਯੂ ਵਿੱਚ ਹੈ।...
Thursday, December 10 2020 07:42 AM
ਮਾਨਸਾ/ਝੁਨੀਰ, 10 ਦਸੰਬਰ
ਦਿੱਲੀ ਤੋਂ ਰਾਤ ਵੇਲੇ ਮਾਨਸਾ ਦੇ ਰਸਤੇ ਲਾਲਗੜ੍ਹ ਜਾ ਰਹੀ ਅਵਧ-ਅਸਾਮ ਐਕਸਪ੍ਰੈਸ (ਗੁਹਾਟੀ ਐਕਸਪ੍ਰੈੱਸ) ਨੂੰ ਰੈਲਵੇ ਲਾਈਨ ਟੁੱਟੀ ਹੋਣ ਕਰਕੇ ਪਿੰਡ ਨਰਿੰਦਰਪੁਰਾ ਲਾਗੇ ਰੋਕ ਲਿਆ ਗਿਆ। ਇਸ ਤਰ੍ਹਾਂ ਨੁਕਸਾਨ ਹੋਣ ਤੋਂ ਬੱਚਤ ਰਹਿ ਗਈ ਪਰ ਸਵਾਰੀਆਂ ਨੂੰ ਜ਼ਰੂਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਗੱਡੀ ਦੇਰ ਰਾਤ ਤੱਕ ਸਟੇਸ਼ਨ ਉਪਰ ਖੜ੍ਹੀ ਰਹੀ। ਕਈ ਸਵਾਰੀਆਂ ਨੂੰ ਹੋਰ ਸਾਧਨਾਂ ਰਾਹੀਂ ਘਰਾਂ ਨੂੰ ਜਾਣਾ ਪਿਆ। ਅਨੇਕਾਂ ਸਵਾਰੀਆਂ ਉਥੇ ਹੀ ਫਸ ਕੇ ਰਹਿ ਗਈਆ।ਰੇਲਵੇ ਪੁਲੀਸ ਚੌਕੀ ਮਾਨਸਾ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕ...
Thursday, December 10 2020 07:41 AM
ਨਵੀਂ ਦਿੱਲੀ, 10 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪੇਸ਼ ਤਜਵੀਜ਼ਾਂ ਕਿਸਾਨਾਂ ਵੱਲੋਂ ਰੱਦ ਕਰਨ ਤੋਂ ਬਾਅਦ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦੀ ਰਣਨੀਤੀ ਤਿਆਰ ਕਰ ਲਈ ਹੈ। ਮਹਿਲਾ ਕਿਸਾਨ ਅਧਿਕਾਰ ਮੰਚ ਦੀ ਕਵਿਤਾ ਕੁਰੂਗੰਤੀ ਅਨੁਸਾਰ 14 ਦਸੰਬਰ ਨੂੰ ਉੱਤਰੀ ਭਾਰਤੀ ਦੇ ਸਾਰੇ ਕਿਸਾਨਾਂ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਹ ਉਹ 40 ਜਥੇਬੰਦੀਆਂ ਵਿੱਚੋਂ ਇਕ ਹੈ ਜਿਨ੍ਹਾਂ ਨੇ ਬੀਤੇ ਦਿਨਾਂ ਦੌਰਾਨ ਕੇਂਦਰੀ ਮੰਤਰੀਆਂ ਨਰਿੰਦਰ ਸਿੰਘ ਤੋਮਰ, ਪੀਯੂਸ਼ ਗੋਇਲ ਅਤੇ ਸੋਮ ਪ੍ਰਕ...
Tuesday, November 24 2020 09:45 AM
ਚੰਡੀਗੜ੍ਹ, 24 ਨਵੰਬਰ (ਥਿੰਦ ਪੰਜਾਬੀ)-
ਦੋ ਮਹੀਨੇ ਤੋਂਦਿਲੀ ਹਕੂਮਤ ਵਲੋਂ ਪਾਸ ਕੀਤੇ ਗਏ ਕਾਨੂੰਨਾ ਦੇ ਵਿਰੋਧ ਵਿਚ ਕਿਸਾਨੀ ਦੇ ਚਲ ਰਹੇ ਦੇਸ ਦੇ ਕਿਸਾਨਾ ਵਿਚ ਜਬਰਦਸਤ ਰੋਸ ਹੈ ਤੇ ਉਹ 50 ਦਿਨਾ ਤੋਂ ਰੇਲ ਟ੍ਰੈਕ, ਸੜਕਾਂ ਟੌਲ ਪਲਾਜਾ ਰੋਕੀ ਬੈਠੇ ਹਨ ਪਰ ਦਿਲੀ ਦੀ ਭਾਜਪਾ ਹਕੂਮਤ ਇਸ ਗਲ ਤੇ ਅੜੀ ਹੋਈ ਹੈ ਉਸਨੇ ਕਿਸਾਨਾ ਨੂੰ 3 ਦਸੰਬਰ ਨੂੰ ਦਿਲੀ ਗਲਬਾਤ ਲਈ ਬੁਲਾਇਆ ਹੈ ਤੇ ਕਿਸਾਨਾ ਇਸਨੂੰ ਹੱਕੀ ਘੋਲ ਨੂੰ ਡਕਣ ਦੀ ਸ਼ਾਜਿਸ਼ ਕਰਾਰ ਦਿੰਦਿਆ ਕਿਹਾ ਕਿ ਕੇਦਰ ਲੋਕਾਂ ਦੀਆਂ ਭਾਵਨਾਵਾ ਨਾਲ ਨਾ ਖੇਡੇ। ਐਧਰ ਹਰਿਆਣਾ ਦੇ ਭਾਜਪਾਈ ਮੁਖ ਮੰਤਰੀ ਖੱਟਰ ਨੇ ਕਿਸਾਨਾ ਨੂੰ ਕ...