ਪ੍ਰਧਾਨਮੰਤਰੀ ਮੋਦੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਦਾ ਕਰਨਗੇ ਦੌਰਾ

24

March

2021

ਨਵੀਂ ਦਿੱਲੀ, 24 ਮਾਰਚ - ਪ੍ਰਧਾਨਮੰਤਰੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਦੇ ਪ੍ਰਧਾਨਮੰਤਰੀ ਸ਼ੇਖ ਹਸੀਨਾ ਦੇ ਸੱਦੇ 'ਤੇ ਬੰਗਲਾਦੇਸ਼ ਦਾ ਅਧਿਕਾਰਤ ਰਾਜ ਦੌਰਾ ਕਰਨਗੇ, ਇਸਦੀ ਜਾਣਕਾਰੀ ਭਾਰਤੀ ਵਿਦੇਸ਼ ਸਕੱਤਰ ਐਚ.ਵੀ. ਸ਼੍ਰੀਂਗਲਾ ਵਲੋਂ ਦਿੱਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਮੁਲਾਕਾਤ ਸਾਡੇ ਦੁਵੱਲੇ ਸੰਬੰਧਾਂ ਵਿਚ ਇਕ ਮਹੱਤਵਪੂਰਣ ਸਮੇਂ ਤੇ ਹੋ ਰਹੀ ਹੈ | ਬੰਗਲਾਦੇਸ਼ ਆਪਣੀ ਆਜ਼ਾਦੀ ਦੀ ਲੜਾਈ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ |