UGC NET Results: NTA ਨੇ ਜਾਰੀ ਕੀਤਾ ਨਤੀਜਾ, 4,000 ਤੋਂ ਵੱਧ ਉਮੀਦਵਾਰ JRF ਲਈ ਯੋਗ
ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਸ਼ਨਿਚਰਵਾਰ ਤੜਕੇ 84 ਵਿਸ਼ਿਆਂ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੈਸ਼ਨਲ ਐਲੀਜੀਬਿਲਟੀ ਟੈਸਟ (UGC-NET) ਦੇ ਨਤੀਜੇ ਐਲਾਨ ਦਿੱਤੇ। ਜਾਰੀ ਨਤੀਜਿਆਂ ਮੁਤਾਬਕ 4,000 ਤੋਂ ਵੱਧ ਉਮੀਦਵਾਰਾਂ ਨੇ ਜੂਨੀਅਰ ਰਿਸਰਚ ਫੈਲੋਸ਼ਿਪ (JRF) ਲਈ ਯੋਗਤਾ ਹਾਸਲ ਕੀਤੀ ਹੈ। ਇੱਕ ਸੀਨੀਅਰ ਅਧਿਕਾਰੀ ਮੁਤਾਬਕ 84 ਵਿਸ਼ਿਆਂ ਵਿੱਚ ਪ੍ਰੀਖਿਆ ਦੇਣ ਵਾਲੇ 6.07 ਲੱਖ ਉਮੀਦਵਾਰਾਂ ਵਿੱਚੋਂ 97,000 ਤੋਂ ਵੱਧ ਉਮੀਦਵਾਰਾਂ ਨੇ ਪੀਐਚਡੀ ਦਾਖ਼ਲਿਆਂ ਲਈ ਯੋਗਤਾ ਪ੍ਰਾਪਤ ਕੀਤੀ ਹੈ। ਇਸ ਦੇ...