ਮੰਡਾਲਾ ਪਿੰਡ ਦੇ ਬੱਚਿਆਂ ਦੀਆਂ ਅੱਖਾਂ ਭਰ ਆਈਆਂ: ਮਾਸਟਰ ਸੋਹਣ ਲਾਲ ਦੀ ਬਦਲੀ
“ਰਵਾਨਾ ਹੋਣ ਤੋਂ ਪਹਿਲਾਂ ਤੁਹਾਡੇ ਸਭ ਨੂੰ ਇੱਕ ਵਾਰ ਮਿਲਣ ਦੀ ਦਿਲੀ ਇੱਛਾ ਹੈ,” ਸਰਕਾਰੀ ਪ੍ਰਾਇਮਰੀ ਸਕੂਲ ਮੰਡਾਲਾ ਦੇ ਅਧਿਆਪਕ ਸੋਹਣ ਲਾਲ ਦਾ ਇਹ ਸੁਨੇਹਾ ਪਿੰਡ ਵਾਸੀਆਂ ਲਈ ਸਿਰਫ਼ ਵਿਦਾਈ ਨਹੀਂ, ਸਗੋਂ ਵਿਛੋੜੇ ਦਾ ਭਾਵੁਕ ਪਲ ਬਣ ਗਿਆ। ਬੱਚਿਆਂ, ਮਾਪਿਆਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਮਾਸੂਮ ਬੱਚੇ ਉਨ੍ਹਾਂ ਨੂੰ ਨਾ ਜਾਣ ਦੀਆਂ ਅਰਜ਼ੋਈਆਂ ਕਰਦੇ ਰਹੇ, ਜਦਕਿ ਮਾਪੇ ਵੀ ਆਪਣੇ ਜਜ਼ਬਾਤਾਂ ’ਤੇ ਕਾਬੂ ਨਹੀਂ ਕਰ ਸਕੇ। ਸੋਹਣ ਲਾਲ ਨੇ 2022 ਵਿੱਚ ਚੰਡੀਗੜ੍ਹ ਤੋਂ ਆਪਣੀ...