ਕਪੂਰਥਲਾ 'ਚ ਅਜੀਬੋ-ਗਰੀਬ ਮਾਮਲਾ: ਪਰਿਵਾਰ ਨੇ ਜਿਸ ਪੁੱਤ ਦਾ ਸਸਕਾਰ ਕਰ ਪਾਇਆ ਸੀ ਭੋਗ, ਉਹ ਜੇਲ੍ਹ ਵਿੱਚ ਮਿਲਿਆ ਜਿਉਂਦਾ
ਜ਼ਿਲ੍ਹਾ ਕਪੂਰਥਲਾ ਤੋਂ ਇੱਕ ਅਤਿਅੰਤ ਹੈਰਾਨਕੁੰਨ ਅਤੇ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਵੱਲੋਂ ਮ੍ਰਿਤਕ ਸਮਝ ਕੇ ਜਿਸ ਨੌਜਵਾਨ ਦਾ ਅੰਤਿਮ ਸਸਕਾਰ ਅਤੇ ਭੋਗ ਦੀਆਂ ਰਸਮਾਂ ਤੱਕ ਮੁਕੰਮਲ ਕਰ ਦਿੱਤੀਆਂ ਗਈਆਂ ਸਨ, ਉਹ ਨੌਜਵਾਨ ਕਪੂਰਥਲਾ ਕੇਂਦਰੀ ਜੇਲ੍ਹ ਵਿੱਚ ਜਿਉਂਦਾ ਮਿਲਿਆ ਹੈ। ਇਸ ਘਟਨਾ ਦੇ ਉਜਾਗਰ ਹੋਣ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰ ਦੰਗ ਰਹਿ ਗਏ ਹਨ, ਉੱਥੇ ਹੀ ਪੁਲਿਸ ਵੱਲੋਂ ਅਣਪਛਾਤੀਆਂ ਲਾਸ਼ਾਂ ਦੀ ਪਛਾਣ ਕਰਨ ਦੀ ਕਾਰਜਪ੍ਰਣਾਲੀ 'ਤੇ ਵੀ ਗੰਭੀਰ ਸਵਾਲ ਖੜ੍ਹੇ ਹੋ...