ਲੌਂਗੋਵਾਲ ਬਰਸੀ ਸਮਾਗਮ ਤੋਂ ਨਾਇਬ ਸੈਣੀ ਨੇ ਵੱਟਿਆ ਪਾਸਾ, ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ’ਚ ਨਹੀਂ ਹੋਣਗੇ ਸ਼ਾਮਲ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮੌਕੇ ਅਕਾਲੀ ਦਲ (ਪੁਨਰ ਸੁਰਜੀਤ) ਦੀ ਰੈਲੀ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਆਖ਼ਰੀ ਮੌਕੇ ’ਤੇ ਰੱਦ ਹੋ ਗਿਆ ਹੈ। ਮੁੱਖ ਮੰਤਰੀ ਸੈਣੀ ਨੇ ਅੱਜ ਲੌਂਗੋਵਾਲ ਵਿੱਚ ਹੋਣ ਵਾਲੇ ਬਰਸੀ ਸਮਾਗਮਾਂ ਦੌਰਾਨ ਰੈਲੀ ਦੀ ਸਟੇਜ ਸਾਂਝੀ ਕਰਨੀ ਸੀ। ਅਹਿਮ ਸੂਤਰਾਂ ਮੁਤਾਬਕ, ਇਸ ਮਾਮਲੇ ਨੂੰ ਲੈ ਕੇ ਬੀਤੇ ਦਿਨ ਭਾਰਤੀ ਜਨਤਾ ਪਾਰਟੀ ਦੀ ਇੱਕ ਮੀਟਿੰਗ ਵਿੱਚ ਵੀ ਚਰਚਾ ਹੋਈ ਸੀ। ਸਿਆਸੀ ਤੌਰ ’ਤੇ ਕਿਸੇ ਨਵੀਂ ਚਰਚਾ ਦੇ...