ਚੰਡੀਗੜ੍ਹ

226 published stories
ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨਾਕਾਮ; ਦੁਬਈ ਤੋਂ ਪਰਤੇ ਦੋ ਵਿਅਕਤੀ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ

ਟਾਰਗੇਟ ਕਿਲਿੰਗ ਦੀ ਵੱਡੀ ਕੋਸ਼ਿਸ਼ ਨਾਕਾਮ; ਦੁਬਈ ਤੋਂ ਪਰਤੇ ਦੋ ਵਿਅਕਤੀ ਦੋ ਪਿਸਤੌਲਾਂ ਸਣੇ ਗ੍ਰਿਫ਼ਤਾਰ

Sep 11, 2026 04:29 PM (Asia/Kolkata)

ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ ਅਧਾਰਤ ਹੈਂਡਲਰ ਦੇ ਨਿਰਦੇਸ਼ਾਂ 'ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਹਾਲ ਹੀ ਵਿੱਚ ਦੁਬਈ ਤੋਂ ਆਏ ਸਨ: ਡੀਜੀਪੀ ਗੌਰਵ ਯਾਦਵ ਮਾਮਲੇ ਦੀ ਅਗਲੇਰੀ ਜਾਂਚ ਜਾਰੀ: ਏਆਈਜੀ ਸੀਆਈ ਸੁਖਮਿੰਦਰ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਪਠਾਨਕੋਟ ਨੇ ਵਿਦੇਸ਼ ‘ਚ ਬੈਠੇ ਇੱਕ ਵਿਅਕਤੀ ਦੁਆਰਾ ਰਚੀ ਗਈ ਟਾਰਗੇਟ ਕਿਲਿੰਗ ਦੀ...

ਪੰਜਾਬ ਵਿਸ਼ੇਸ਼ ਗਹਿਰੀ ਸੁਧਾਈ 2026: 1 ਅਕਤੂਬਰ 2026 ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਆਪਣਾ ਨਾਮ ਵੋਟਰ ਵਜੋਂ ਕਰਵਾ ਸਕਦੇ  ਹਨ ਦਰਜ :ਸੀਈਓ ਪੰਜਾਬ ਅਨਿੰਦਿਤਾ ਮਿਤਰਾ

ਪੰਜਾਬ ਵਿਸ਼ੇਸ਼ ਗਹਿਰੀ ਸੁਧਾਈ 2026: 1 ਅਕਤੂਬਰ 2026 ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਆਪਣਾ ਨਾਮ ਵੋਟਰ ਵਜੋਂ ਕਰਵਾ ਸਕਦੇ ਹਨ ਦਰਜ :ਸੀਈਓ ਪੰਜਾਬ ਅਨਿੰਦਿਤਾ ਮਿਤਰਾ

Sep 09, 2026 05:30 PM (Asia/Kolkata)

ਨੌਜਾਵਨਾਂ ਦੀ ਸਰਗਰਮ ਭਾਗੀਦਾਰੀ ਜੀਵੰਤ ਤੇ ਮਜ਼ਬੂਤ ਜਮਹੂਰੀਅਤ ਦਾ ਆਧਾਰ : ਸੀਈਓ ਅਨਿੰਦਿਤਾ ਮਿਤਰਾ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐਸਆਈਆਰ)2026 ਤਹਿਤ 13 ਅਗਸਤ 2026 ਨੂੰ ਪ੍ਰਕਾਸ਼ਿਤ ਹੋਏ ਡਰਾਫਟ ਵੋਟਰ ਖਰੜੇ ਸਬੰਧੀ ਇਤਰਾਜ਼ ਅਤੇ ਦਾਅਵੇ ਪੇਸ਼ ਕਰਨ ਲਈ ਆਖ਼ਰੀ ਮਿਤੀ 12 ਸਤੰਬਰ 2026 ਹੈ। ਇਹ ਜਾਣਕਾਰੀ ਪੰਜਾਬ ਰਾਜ ਦੇ ਮੁੱਖ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਅੱਜ ਇੱਥੇ ਸਾਂਝੀ ਕੀਤੀ ਗਈ । ਸ੍ਰੀਮਤੀ ਮਿਤਰਾ ਨੇ ਅੱਗੇ...

ਗੁਰਪ੍ਰੀਤ ਕੌਰ ਮਾਨਹਾਨੀ ਮਾਮਲਾ: ਚੰਡੀਗੜ੍ਹ ਅਦਾਲਤ ਨੇ ਵਿਰੋਧੀ ਆਗੂਆਂ 'ਤੇ ਬੇਬੁਨਿਆਦ ਪੋਸਟਾਂ ਫੈਲਾਉਣ ਤੋਂ ਲਾਈ ਆਰਜ਼ੀ ਰੋਕ

ਗੁਰਪ੍ਰੀਤ ਕੌਰ ਮਾਨਹਾਨੀ ਮਾਮਲਾ: ਚੰਡੀਗੜ੍ਹ ਅਦਾਲਤ ਨੇ ਵਿਰੋਧੀ ਆਗੂਆਂ 'ਤੇ ਬੇਬੁਨਿਆਦ ਪੋਸਟਾਂ ਫੈਲਾਉਣ ਤੋਂ ਲਾਈ ਆਰਜ਼ੀ ਰੋਕ

Sep 09, 2026 04:30 PM (Asia/Kolkata)

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਖ਼ਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਨਾਲ ਜੁੜੀ ਕੋਈ ਵੀ ਬੇਬੁਨਿਆਦ ਅਤੇ ਬਦਨਾਮ ਕਰਨ ਵਾਲੀ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਪ੍ਰਕਾਸ਼ਤ ਕਰਨ, ਫੈਲਾਉਣ ਜਾਂ ਜਾਰੀ ਕਰਨ 'ਤੇ ਅਦਾਲਤ ਦੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਹ ਰੋਕ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ...

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਕੱਲ੍ਹ ਤੋਂ 36 ਦਿਨਾਂ ਦਾ ਬਲਾਕ: 12 ਟਰੇਨਾਂ ਰੱਦ, ਕਈ ਅੰਬਾਲਾ ਅਤੇ ਮੁਹਾਲੀ ਤੋਂ ਚੱਲਣਗੀਆਂ

ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਕੱਲ੍ਹ ਤੋਂ 36 ਦਿਨਾਂ ਦਾ ਬਲਾਕ: 12 ਟਰੇਨਾਂ ਰੱਦ, ਕਈ ਅੰਬਾਲਾ ਅਤੇ ਮੁਹਾਲੀ ਤੋਂ ਚੱਲਣਗੀਆਂ

Sep 09, 2026 08:13 AM (Asia/Kolkata)

ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਕਾਰਜਾਂ ਦੇ ਚੱਲਦਿਆਂ ਆਉਣ ਵਾਲੇ ਦਿਨਾਂ ਵਿੱਚ ਰੇਲ ਯਾਤਰੀਆਂ ਨੂੰ ਆਵਾਜਾਈ ਵਿੱਚ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੰਬਾਲਾ ਡਿਵੀਜ਼ਨ ਵੱਲੋਂ ਨਿਰਮਾਣ ਏਜੰਸੀ ਨੂੰ ਇੱਕ ਮਹੀਨੇ ਦੇ ਅੰਦਰ ਦੂਜੀ ਵਾਰ ਬਲਾਕ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਸਟੇਸ਼ਨ 'ਤੇ ਕੁੱਲ 36 ਦਿਨਾਂ ਦਾ ਬਲਾਕ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਸਟੇਸ਼ਨ ਦੇ ਪਿੱਲਰਾਂ ਨੂੰ ਮਜ਼ਬੂਤ ਕਰਨ ਅਤੇ ਫੁੱਟ ਓਵਰਬ੍ਰਿਜ ’ਤੇ ਛੱਤ ਪਾਉਣ ਵਰਗੇ ਅਹਿਮ ਨਿਰਮਾਣ ਕਾਰਜ ਪੂਰੇ...

ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

ਸਾਨੂੰ ਉਤਪਾਦਨ ਦੇ ਨਾਲ-ਨਾਲ ਆਪਣੇ ਉਤਪਾਦਾਂ ਦਾ ਬਿਹਤਰ ਮੰਡੀਕਰਨ ਕਰਨਾ ਵੀ ਆਉਣਾ ਚਾਹੀਦੈ: ਗੁਰਮੀਤ ਸਿੰਘ ਖੁੱਡੀਆਂ

Sep 08, 2026 08:51 PM (Asia/Kolkata)

ਪੰਜਾਬ ਸਰਕਾਰ ਨੇ ਸਵੈ-ਸਹਾਇਤਾ ਸਮੂਹਾਂ ਨੂੰ ਵੱਡਾ ਹੁਲਾਰਾ ਦਿੱਤਾ: ਤਰੁਨਪ੍ਰੀਤ ਸਿੰਘ ਸੌਂਦ ਪੰਜਾਬ ਰਾਜ ਖੁਰਾਕ ਕਮਿਸ਼ਨ, ਖੇਤੀਬਾੜੀ ਵਿਭਾਗ ਅਤੇ ਪੀ.ਟੀ.ਪੀ.ਸੀ. ਵੱਲੋਂ ਸੈਮੀਨਾਰ ਦਾ ਆਯੋਜਨ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਹੋਏ ਸੇਵਾਮੁਕਤ ਪੰਜਾਬ ਰਾਜ ਖੁਰਾਕ ਕਮਿਸ਼ਨ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ ਵੱਲੋਂ ਫੂਡ ਪ੍ਰੋਸੈਸਿੰਗ ਐਮ.ਐਸ.ਐਮ.ਈਜ਼, ਕਿਸਾਨ ਉਤਪਾਦਕ ਸੰਗਠਨਾਂ (ਐਫ.ਪੀ.ਓ.), ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.)...

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

ਭਗਵੰਤ ਮਾਨ ਸਰਕਾਰ ਨੇ ‘ਸਫਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ, 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ: ਹਰਜੋਤ ਸਿੰਘ ਬੈਂਸ

Sep 08, 2026 06:32 PM (Asia/Kolkata)

166 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਚਾਰ ਸ਼ਨੀਵਾਰ ਚਲਾਈਆਂ ਜਾਣਗੀਆਂ ਮੈਗਾ ਸਫਾਈ ਮੁਹਿੰਮਾਂ: ਹਰਜੋਤ ਸਿੰਘ ਬੈਂਸ ਕੂੜੇ ਦੇ ਵੱਡੇ ਢੇਰਾਂ ਤੋਂ ਨਿਜਾਤ ਪਾਉਣ ਲਈ ਸਾਰੇ ਸ਼ਹਿਰਾਂ ਵਿੱਚ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨਾ ਸ਼ੁਰੂ : ਹਰਜੋਤ ਸਿੰਘ ਬੈਂਸ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਲੋਕਾਂ ਨੂੰ ਕੁਲੈਕਸ਼ਨ ਵੈਨ ਆਉਣ ਤੱਕ ਕੂੜਾ ਸੰਭਾਲਣ ਦੀ ਕੀਤੀ ਅਪੀਲ ਲੋਕਾਂ ਦੇ ਭਰਵੇਂ ਹੁੰਗਾਰੇ ਅਤੇ 83 ਫੀਸਦੀ ਤੋਂ ਵੱਧ ਨਾਗਰਿਕ ਸ਼ਿਕਾਇਤਾਂ ਦੇ ਨਿਪਟਾਰੇ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਸਥਾਨਕ...

ਮੁੱਖ ਮੰਤਰੀ ਸਿਹਤ ਯੋਜਨਾ ਬਣੀ ਵਰਦਾਨ: 560 ਡਾਇਬਿਟਿਕ ਫੁੱਟ ਮਰੀਜ਼ਾਂ ਦੇ ਅੰਗ ਕੱਟਣ ਤੋਂ ਬਚਾਏ

ਮੁੱਖ ਮੰਤਰੀ ਸਿਹਤ ਯੋਜਨਾ ਬਣੀ ਵਰਦਾਨ: 560 ਡਾਇਬਿਟਿਕ ਫੁੱਟ ਮਰੀਜ਼ਾਂ ਦੇ ਅੰਗ ਕੱਟਣ ਤੋਂ ਬਚਾਏ

Sep 08, 2026 05:43 PM (Asia/Kolkata)

ਸ਼ੂਗਰ (ਡਾਇਬਟੀਜ਼) ਤੋਂ ਪੀੜਤ ਵਿਅਕਤੀ ਦੇ ਪੈਰ ’ਤੇ ਲੱਗੀ ਛੋਟੀ ਜਿਹੀ ਸੱਟ ਵੀ ਵਕਤ ਨਾਲ ਗੰਭੀਰ ਮੈਡੀਕਲ ਐਮਰਜੈਂਸੀ ਦਾ ਰੂਪ ਧਾਰ ਸਕਦੀ ਹੈ। ਨਾੜੀਆਂ ਦੇ ਨੁਕਸਾਨ ਕਾਰਨ ਦਰਦ ਮਹਿਸੂਸ ਕਰਨ ਦੀ ਸਮਰੱਥਾ ਘਟਣ ਅਤੇ ਖ਼ੂਨ ਦਾ ਸੰਚਾਰ ਪ੍ਰਭਾਵਿਤ ਹੋਣ ਨਾਲ ਜ਼ਖ਼ਮ ਭਰਨਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਇਨਫੈਕਸ਼ਨ ਡੂੰਘੀ ਫੈਲ ਕੇ ਅੰਗ ਕੱਟਣ ਤੱਕ ਦੀ ਨੌਬਤ ਆ ਜਾਂਦੀ ਹੈ। ਪੰਜਾਬ ਵਿੱਚ ਡਾਇਬਿਟਿਕ ਫੁੱਟ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸੈਂਕੜੇ ਮਰੀਜ਼ਾਂ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ (MMSY)...

ਭਗਵੰਤ ਮਾਨ ਸਰਕਾਰ ਦੀ ਟੈਕਸ ਚੋਰੀ ਵਿਰੁੱਧ ਕਾਰਵਾਈ: 22.53 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼, ਮੌਕੇ 'ਤੇ ਹੀ 9.50 ਕਰੋੜ ਰੁਪਏ ਨਕਦ ਬਰਾਮਦ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਦੀ ਟੈਕਸ ਚੋਰੀ ਵਿਰੁੱਧ ਕਾਰਵਾਈ: 22.53 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼, ਮੌਕੇ 'ਤੇ ਹੀ 9.50 ਕਰੋੜ ਰੁਪਏ ਨਕਦ ਬਰਾਮਦ: ਹਰਪਾਲ ਸਿੰਘ ਚੀਮਾ

Sep 08, 2026 05:17 PM (Asia/Kolkata)

ਭਗਵੰਤ ਮਾਨ ਸਰਕਾਰ ਵੱਲੋਂ ਤਕਨਾਲੋਜੀ ਆਧਾਰਿਤ ਟੈਕਸ ਲਾਗੂਕਰਨ ਤੇਜ਼ ਕੀਤੇ ਜਾਣ ਨਾਲ ਫ਼ਰਜ਼ੀ ਇਨਪੁਟ ਟੈਕਸ ਕ੍ਰੈਡਿਟ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ: ਹਰਪਾਲ ਸਿੰਘ ਚੀਮਾ ਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਹਰਪਾਲ ਸਿੰਘ ਚੀਮਾ ਟੈਕਸ ਚੋਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ 22 ਕਰੋੜ ਰੁਪਏ ਦੇ...

ਪੰਜਾਬ ਕਾਂਗਰਸ ਨੇ ਕੀਤਾ ਮੁੱਖ ਮੰਤਰੀ ਰਿਹਾਇਸ਼ ਘੇਰਨ ਦਾ ਯਤਨ, ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕਿਆ

ਪੰਜਾਬ ਕਾਂਗਰਸ ਨੇ ਕੀਤਾ ਮੁੱਖ ਮੰਤਰੀ ਰਿਹਾਇਸ਼ ਘੇਰਨ ਦਾ ਯਤਨ, ਪੁਲਿਸ ਨੇ ਬੈਰੀਕੇਡ ਲਗਾ ਕੇ ਰੋਕਿਆ

Sep 08, 2026 02:30 PM (Asia/Kolkata)

ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PCC) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਕਾਂਗਰਸ ਭਵਨ ਦੇ ਬਾਹਰ ਇਕੱਠੇ ਹੋਏ ਪਾਰਟੀ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਾਰਚ ਸ਼ੁਰੂ ਕੀਤਾ, ਪਰ ਭਾਰੀ ਪੁਲਿਸ ਬਲ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ...

ਬਿਜਲੀ ਸੰਕਟ ਨਾਲ ਜੂਝ ਰਿਹਾ ਪੰਜਾਬ: 1,850 ਮੈਗਾਵਾਟ ਦੀ ਕਮੀ ਕਾਰਨ ਲੱਗ ਰਹੇ ਅਣਐਲਾਨੇ ਕੱਟ

ਬਿਜਲੀ ਸੰਕਟ ਨਾਲ ਜੂਝ ਰਿਹਾ ਪੰਜਾਬ: 1,850 ਮੈਗਾਵਾਟ ਦੀ ਕਮੀ ਕਾਰਨ ਲੱਗ ਰਹੇ ਅਣਐਲਾਨੇ ਕੱਟ

Sep 07, 2026 10:40 AM (Asia/Kolkata)

ਦੇਸ਼ ਭਰ ਵਿੱਚ ਚੱਲ ਰਹੀ ਕੋਲੇ ਦੀ ਭਾਰੀ ਘਾਟ ਕਾਰਨ ਪੰਜਾਬ ਨੂੰ ਬਿਜਲੀ ਦੀ ਉਪਲਬਧਤਾ ਵਿੱਚ ਲਗਭਗ 1,850 ਮੈਗਾਵਾਟ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਕਟ ਕਾਰਨ ਕੇਂਦਰੀ ਖੇਤਰ ਦੇ ਥਰਮਲ ਪਾਵਰ ਸਟੇਸ਼ਨਾਂ ਤੋਂ ਮਿਲਣ ਵਾਲੇ ਸੂਬੇ ਦੇ ਹਿੱਸੇ ਅਤੇ ਰਾਜਪੁਰਾ ਸਥਿਤ ਥਰਮਲ ਪਲਾਂਟ ਦੇ ਉਤਪਾਦਨ ਉੱਤੇ ਗੰਭੀਰ ਅਸਰ ਪਿਆ ਹੈ। ਬਿਜਲੀ ਦੀ ਇਸ ਘਾਟ ਕਾਰਨ ਸੂਬੇ ਦੇ ਉਦਯੋਗਿਕ ਉਤਪਾਦਨ ਨੂੰ ਵੱਡਾ ਝਟਕਾ ਲੱਗਾ ਹੈ, ਜਿਸ ਨਾਲ ਉਦਯੋਗਪਤੀਆਂ ਵਿੱਚ ਭਾਰੀ ਰੋਸ ਹੈ। ਇਸ ਤੋਂ ਇਲਾਵਾ, ਅਣਐਲਾਨੇ...