ਜ਼ਿੰਬਾਬਵੇ ’ਚ ਭਿਆਨਕ ਸੜਕ ਹਾਦਸਾ: ਮਿੰਨੀ ਬੱਸ ਤੇ ਟਰੱਕ ਦੀ ਟੱਕਰ, 27 ਮੌਤਾਂ
ਜ਼ਿੰਬਾਬਵੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ 27 ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਰਚ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਦੀ ਇੱਕ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਪੁਲੀਸ ਦੇ ਬੁਲਾਰੇ ਪਾਲ ਨਿਆਥੀ ਮੁਤਾਬਕ, ਮਿੰਨੀ ਬੱਸ ਵਿੱਚ ਸਵਾਰ ਇਸਾਈ ਧਰਮ ਦੇ ਸ਼ਰਧਾਲੂ ਇੱਕ ਧਾਰਮਿਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਹਾਦਸਾ ਰਾਜਧਾਨੀ ਹਰਾਰੇ ਤੋਂ ਲਗਭਗ 132 ਕਿਲੋਮੀਟਰ ਦੱਖਣ ਵੱਲ ਚਿਵਹ ਕਸਬੇ ਨੇੜੇ ਇੱਕ ਮੁੱਖ ਹਾਈਵੇਅ ’ਤੇ ਵਾਪਰਿਆ। ਪੁਲੀਸ...