News: ਪੰਜਾਬ

ਸਿੱਖਿਆ ਦੇ ਸੰਬੰਧ ਵਿੱਚ ਮੋਦੀ ਸਰਕਾਰ ਦਾ ਬਹੁਤ ਮਹੱਤਵਪੂਰਨ ਫੈਸਲਾ - ਪਦਮ

Friday, July 31 2020 06:41 AM
ਮੰਡੀ ਗੋਬਿੰਦਗੜ (): 1986 ਤੋਂ ਚੱਲ ਰਹੀ ਸਿੱਖਿਆ ਨੀਤੀ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਵੱਡਾ ਬਦਲਾਅ ਕੀਤਾ ਹੈ ਅਤੇ ਮੌਜੂਦਾ 10 + 2 ਪ੍ਰਣਾਲੀ ਨੂੰ ਬਦਲ ਦਿੱਤਾ ਹੈ ਅਤੇ 5 + 3 + 3 + 4 ਪ੍ਰਣਾਲੀ ਨੂੰ ਲਾਗੂ ਕੀਤਾ ਹੈ। ਇਸ ਨਵੀਂ ਸਿਖਿਆ ਨੀਤੀ ਦਾ ਸਵਾਗਤ ਕਰਦਿਆਂ ਸਿੱਖਿਆ ਮਾਹਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ ਨੇ ਕਿਹਾ ਕਿ ਇਸ ਤਬਦੀਲੀ ਨਾਲ ਭਾਰਤ ਗਿਆਨ ਦੀ ਇੱਕ ਮਹਾਨ ਸ਼ਕਤੀ ਵਜੋਂ ਉੱਭਰੇਗਾ। 3 ਦਹਾਕਿਆਂ ਬਾਅਦ ਸਿੱਖਿਆ ਨੀਤੀ ਵਿਚ ਬਦਲਾਅ ਦੇ ਮੁੱਖ ਨੁਕਤੇ ਇਸ ਪ੍ਰਕਾਰ ਹਨ: - 1. 10 + 2 ਬੋਰਡ ਸੰਰਚਨਾ ਨੂੰ ਹਟਾ ਦਿੱਤਾ ਗਿਆ ਹੈ।...

ਮਿਸ਼ਨ ਫਤਿਹ ਤਹਿਤ ਸਿਵਲ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

Saturday, July 11 2020 07:02 AM
ਪਠਾਨਕੋਟ 11ਜੁਲਾਈ - ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਨੁਸਾਰ ਮਿਸ਼ਨ ਫਤਿਹ ਤਹਿਤ ਸਿਵਲ ਪਸੂ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਠਾਨਕੋਟ ਡਾ ਕੁਲਭੂਸ਼ਨ ਸ਼ਰਮਾ ਅਤੇ ਸੀਨੀਅਰ ਵੈਟਨਰੀ ਅਫਸਰ ਡਾ ਰਮੇਸ਼ ਕੁਮਾਰ ਐਸ.ਵੀ.ਓ ਪਠਾਨਕੋਟ ਨੇ ਇਸ ਮੁਹਿੰਮ ਦੌਰਾਨ ਮੋਕੇ ਤੇ ਆਏ ਪਸ਼ੂ ਪਾਲਕਾਂ ਨੂੰ ਕੋਵਿਡ -19 ਸਬੰਧੀ ਸ਼ੋਸਲ ਡਿਸਟੈਸਿੰਗ , ਮਾਸਕ ਪਾਉਣ ਅਤੇ ਹੱਥਾਂ ਨੂੰ ਬਾਰ ਬਾਰ ਸਨੇਟਾਈਜ਼ਰ ਅਤੇ ਸਾਬਨ ਨਾਲ ਧੋਣ ਬਾਰੇ ਦੱਸਿਆ ...

ਪਟਿਆਲਾ ਜ਼ਿਲ੍ਹੇ 'ਚ 32 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਗਿਣਤੀ ਪਹੁੰਚੀ 552

Saturday, July 11 2020 07:00 AM
ਪਟਿਆਲਾ,11 ਜੁਲਾਈ -ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਸਿਲਸਿਲੇ ਅੱਜ ਸਵੇਰੇ 32 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 552 ਤੱਕ ਪਹੁੰਚ ਗਈ ਹੈ । ਕੋਰੋਨਾ ਪੀੜਤਾਂ ਵਿਚੋਂ ਜਿਆਦਾਤਰ ਵਿਅਕਤੀ ਸਮਾਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।...

ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਇੱਕ ਵੱਡੇ ਡਕੈਤ ਗਰੋਹ ਨੂੰ ਕਾਬੂ ਕਰਨ ਦੇ ਚਰਚੇ

Friday, July 3 2020 06:17 AM
ਅਟਾਰੀ, 3 ਜੁਲਾਈ - ਅੰਮ੍ਰਿਤਸਰ ਦਿਹਾਤੀ ਪੁਲਸ ਦੇ ਥਾਣਾ ਘਰਿੰਡਾ ਵੱਲੋਂ ਅਟਾਰੀ ਡਕੈਤੀ ਮਾਮਲੇ ਨੂੰ ਦੋ ਦਿਨ ਦੇ ਵਿੱਚ ਵਿੱਚ ਸੁਲਝਾਉਂਦੇ ਹੋਏ ਅਤੇ ਹੋਰ ਲੁੱਟਾਂਖੋਹਾਂ ਕਰਨ ਵਾਲੇ ਇੱਕ ਵੱਡੇ ਗਿਰੋਹ ਨੂੰ ਕਾਬੂ ਕਰਨ ਦੇ ਚਰਚੇ ਹਨ ਭਰੋਸੇਯੋਗ ਸੁਤਰਾਂ ਅਨੁਸਾਰ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਇੱਕ ਵੱਡੇ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵੱਲੋਂ ਬੈਂਕ ਡਕੈਤੀਆਂ ਸਣੇ ਕਈ ਹੋਰ ਵੱਡੇ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ ਸੀ ਇਸ ਸਬੰਧੀ ਅਜੇ ਤੱਕ ਕਿਸੇ ਵੀ ਪੁਲਸ ਅਫਸਰ ਵੱਲੋਂ ਪੁਸ਼ਟੀ ਨਹੀਂ ਕੀਤੀ ਜਾ ਰਹੀ ਆਉਣ ਵਾਲੇ ਸਮੇਂ ਵਿੱਚ ...

27 ਸਾਲਾ ਨੌਜਵਾਨ ਨੂੰ ਕੋਰੋਨਾ ਹੋਣ ਕਾਰਨ ਮਚੀ ਦਹਿਸ਼ਤ

Friday, July 3 2020 06:15 AM
ਨਾਭਾ, 3 ਜੁਲਾਈ - ਸਮੁੱਚੇ ਦੇਸ਼ ਵਿੱਚ ਜਿੱਥੇ ਕਰੋਨਾ ਮਹਾਂਮਾਰੀ ਆਪਣੇ ਪੈਰ ਲਗਾਤਾਰ ਪਸਾਰ ਰਹੀ ਹੈ ਉੱਥੇ ਹੀ ਸੂਬੇ ਪੰਜਾਬ ਦੇ ਪਿੰਡਾਂ ਵਿਚ ਵੀ ਇਸ ਮਹਾਂਮਾਰੀ ਦਾ ਫੈਲਣਾ ਸ਼ੁਰੂ ਹੋ ਗਿਆ ਹੈ ਹਲਕਾ ਨਾਭਾ ਦੇ ਪਿੰਡ ਥੂਹੀ ਦੇ 27 ਸਾਲਾ ਵਸਨੀਕ ਦਾ ਕਰੋਨਾ ਪਾਜ਼ੀਟਿਵ ਆਉਣ ਉਪਰੰਤ ਪਿੰਡ ਥੂਹੀ ਅਤੇ ਸ਼ਹਿਰ ਨਾਭਾ ਵਿਚ ਹਲਚਲ ਮੱਚ ਗਈ ਹੈ। ਸ਼ਹਿਰ ਵਿਚ ਹਲਚਲ ਮਚਣ ਦਾ ਕਾਰਨ ਇਸ 27 ਸਾਲਾ ਨੌਜਵਾਨ ਦਾ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਬਤੌਰ ਕਲਾਸ ਫੋਰ ਮੁਲਾਜ਼ਮ ਹੋਣਾ ਹੈ ਕਿਉਂਕਿ ਇਹ ਮੁਲਾਜ਼ਮ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ ਸਮੇਤ ਮਰੀਜ਼ਾਂ ਦੇ ਸੰਪਰਕ ਵਿੱਚ ...

ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਲਈ ਅਹਿਮ ਖ਼ਬਰ, ਪੰਜਾਬ ਦੇ ਕੋਰੋਨਾ ਮੁਕਤ ਹੋਣ ਤਕ ਜਾਰੀ ਰਹਿਣਗੇ ਇਹ ਆਦੇਸ਼

Sunday, March 29 2020 06:19 AM
ਫਿਰੋਜ਼ਪੁਰ : ਕੋਵਿਡ-19 ਕਾਰਨ ਪੈਦਾ ਹੋਏ ਐਮਰਜੈਂਸੀ ਵਰਗੇ ਹਾਲਾਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਹਰ ਉਪਰਾਲਾ ਕਰ ਰਹੀ ਹੈ। ਜਨਤਾ ਨੂੰ ਕੋਈ ਮੁਸ਼ਕਲ ਦਰਪੇਸ਼ ਨਾ ਆਵੇ, ਇਸ ਦੇ ਲਈ ਸੂਬਾ ਸਰਕਾਰ ਪਹਿਲਾਂ ਹੀ ਸਾਰੇ ਡੀਸੀਜ਼ ਤੇ ਮੈਡੀਕਲ ਅਫ਼ਸਰਾਂ ਨੂੰ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰ ਚੁੱਕੀ ਹੈ। ਇਸੇ ਹੁਕਮ ਤਹਿਤ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਐੱਸਐੱਮਓ ਅਵਿਨਾਸ਼ ਜਿੰਦਲ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਜਿਹੜਾ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਲਈ ਕਾਫ਼ੀ ਅਹਿਮ ਹੈ। ਐੱਸਐੱਮਓ ਮੁਤਾਬਿਕ ਇਸ ਯੋਜਨਾ ਅਧੀਨ ਡਿਲੀਵਰੀ, ਹਾਈ-ਰਿਸਕ ...

ਬਰਨਾਲਾ 'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਉਪਰੰਤ ਹੋਈ ਮੌਤ

Sunday, March 29 2020 06:13 AM
ਬਰਨਾਲਾ, 29 ਮਾਰਚ)- ਬਰਨਾਲਾ ਵਿਖੇ ਬੀਤੀ ਰਾਤ ਕੋਰੋਨਾ ਵਾਇਰਸ ਦੇ ਇੱਕ ਸ਼ੱਕੀ ਮਰੀਜ਼ ਦੇ ਸੈਂਪਲ ਲੈਣ ਉਪਰੰਤ ਮੌਤ ਹੋਣ ਬਾਰੇ ਪਤਾ ਲੱਗਾ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ 60 ਸਾਲਾ ਔਰਤ ਜੋ ਰੇਲਵੇ ਸਟੇਸ਼ਨ ਵਿਖੇ ਰਹਿੰਦੀ ਸੀ ਸਿਵਲ ਹਸਪਤਾਲ ਬਰਨਾਲਾ ਵਿਖੇ ਖਾਂਸੀ ਅਤੇ ਬੁਖ਼ਾਰ ਦੀ ਦਵਾਈ ਲੈਣ ਆਈ ਸੀ। ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਸ਼ੱਕ ਦੇ ਆਧਾਰ 'ਤੇ ਔਰਤ ਦੇ ਨਮੂਨੇ ਲੈ ਕੇ ਰਿਪੋਰਟ ਲਈ ਭੇਜਣ ਉਪਰੰਤ ਉਸ ਦੀ ਮੌਤ ਹੋ ਗਈ। ਸਿਵਲ ਹਸਪਤਾਲ ਬਰਨਾਲਾ ਦੇ ਐੱਸ.ਐਮ.ਓ. ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਹੋਣ ਜ...

ਅਜਨਾਲਾ 'ਚ ਬਿਜਲੀ ਕਾਮਿਆਂ ਵੱਲੋਂ ਹੜਤਾਲ ਕਰਕੇ ਪਾਵਰਕਾਮ ਮੈਨੇਜਮੈਂਟ ਖਿਲਾਫ ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ

Thursday, March 19 2020 07:16 AM
ਅਜਨਾਲਾ, 19 ਮਾਰਚ -ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਿ: ਵਲੋਂ ਪਾਵਰਕਾਮ ਕਾਮਿਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨਾਲ ਮੰਨੇ ਜਾਣ ਦੇ ਰੋਸ ਵਜੋਂ ਅੱਜ ਜੁਆਇੰਟ ਫੋਰਮ ਦੇ ਸੱਦੇ ਤੇ ਪਾਵਰਕਾਮ ਕਾਰਪੋਰੇਸ਼ਨ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਹੜਤਾਲ ਕਰਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਮਨਿਸਟਰੀਅਲ ਸਰਵਿਸ ਯੂਨੀਅਨ ਦੇ ਸਰਕਲ ਸਬ-ਅਰਬਨ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਨਿੱਕੋਸਰਾਏ, ਐਮ.ਐਸ.ਯੂ ਦੇ ਮੰਡਲ ਪ੍ਰਧਾਨ ਪਰਦੀਪ ਸਿੰਘ ਭੁੱਲਰ ਅਤੇ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਮੰਡਲ ਪ੍ਰਧਾਨ ਪਤਰਸ ਮਸੀਹ ਨੇ ਕਿਹਾ ਕਿ ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ...

ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਬੱਤ ਦੇ ਭਲੇ ਲਈ ਅਰਦਾਸ

Thursday, March 19 2020 07:12 AM
ਸ੍ਰੀ ਮੁਕਤਸਰ ਸਾਹਿਬ, 19 ਮਾਰਚ -ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।...

ਸਾਬਕਾ ਪੰਚਾਇਤ ਮੈਂਬਰ ਦੇ ਲੜਕੇ ਨੂੰ ਫਾਹਾ ਦੇ ਕੇ ਕੀਤਾ ਕਤਲ

Tuesday, March 17 2020 07:16 AM
ਮਾਨਾਂਵਾਲਾ,17 ਮਾਰਚ - ਥਾਣਾ ਜੰਡਿਆਲਾ ਗੁਰੂ ਅਧੀਨ ਪਿੰਡ ਕਿੱਲਾ ਜੀਵਨ ਸਿੰਘ ਵਿਖੇ ਇਕ ਵਿਅਕਤੀ ਨੂੰ ਫਾਹਾ ਦੇ ਕੇ ਮਾਰ ਦੇਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਸਾਬਕਾ ਪੰਚਾਇਤ ਮੈਂਬਰ ਅਮਰੀਕ ਸਿੰਘ ਦਾ ਲੜਕਾ ਅਵਤਾਰ ਸਿੰਘ (40), ਜੋ ਮਿਹਨਤ ਮਜ਼ਦੂਰੀ ਕਰਦਾ ਸੀ, ਬੀਤੇ ਕੱਲ੍ਹ ਆਪਣੇ ਕੰਮ ਤੋਂ ਘਰ ਪਰਤਿਆ ਸੀ ਅਤੇ ਆਪਣੀ ਘਰਵਾਲੀ ਨੂੰ ਰੋਟੀ ਬਣਾਉਣ ਦਾ ਕਹਿ ਕੇ ਥੋੜੀ ਦੇਰ ਤੱਕ ਵਾਪਸ ਆਉਣ ਦਾ ਕਹਿੰਦਾ ਹੈ ਅਤੇ ਰਾਤ 7.20 ਵਜੇ ਘਰੋਂ ਚੱਲਿਆ ਜਾਂਦਾ ਹੈ ਪਰ ਸਾਰੀ ਰਾਤ ਘਰ ਨਹੀਂ ਆਇਆ, ਜਿਸ ਦੀ ਲਾਸ਼ ਅੱਜ ਸਵੇਰੇ ਪਿੰਡ ਨੇੜਿਉਂ ਲੰਘਦੀ ਡਰੇਨ ਦੇ ਕੰਢੇ ਤੋਂ ਮਿਲਣ ...

ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਕੀਤਾ ਗਿਆ ਸਨਮਾਨਿਤ

Tuesday, March 17 2020 07:13 AM
ਅੰਮ੍ਰਿਤਸਰ, 17 ਮਾਰਚ - ਅਮਰੀਕਾ ਵਿਚ ਆਪਣੀ ਡਿਊਟੀ ਦੌਰਾਨ ਸ਼ਹੀਦ ਹੋਏ ਸ. ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਣ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਜੋ ਅਖੰਡ ਪਾਠ ਸਾਹਿਬ ਦੇ ਪਾਠ ਆਰੰਭੇ ਗਏ ਸਨ ਉਨ੍ਹਾਂ ਦੇ ਭੋਗ ਅੱਜ ਪਾਏ ਗਏ ਸਨ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ਤੇ ਇਨਫਰਮੇਸ਼ਨ ਹਾਲ ਵਿਖੇ ਸਨਮਾਨਿਤ ਕੀਤਾ ਗਿਆ।...

ਪੰਜਾਬ ਬੋਰਡ ਦੇ ਪ੍ਰਬੰਧਕਾਂ ਦੀ ਗ਼ਲਤੀ ਕਾਰਨ 50-60 ਬੱਚੇ ਦਸਵੀਂ ਦਾ ਇਮਤਿਹਾਨ ਦੇਣ ਲਈ ਹੋਏ ਖੱਜਲ ਖੁਆਰ

Tuesday, March 17 2020 07:12 AM
ਭਿੱਖੀਵਿੰਡ, 17 ਮਾਰਚ - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦਾ ਪੇਪਰ ਦੇਣ ਲਈ ਸਰਕਾਰੀ ਸੀਨੀਅਰ ਸਕੈਂਡਰੀ (ਲੜਕੀਆਂ) ਭਿੱਖੀਵਿੰਡ ਦੇ ਸੁਪਰਡੈਂਟ ਨੇ ਕਰੀਬ 50-60 ਬੱਚਿਆਂ ਨੂੰ ਇਹ ਕਹਿ ਕੇ ਸੈਂਟਰ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਕਿ ਉਨ੍ਹਾਂ ਦਾ ਪੇਪਰ ਉਕਤ ਸੈਂਟਰ 'ਚ ਨਹੀਂ ਹੈ, ਜਦਕਿ ਬੱਚਿਆਂ ਦੇ ਹੱਥ 'ਚ ਫੜੇ ਰੋਲ ਨੰਬਰਾਂ ਤੇ ਸੈਂਟਰ ਦਾ ਨਾਮ ਭਿੱਖੀਵਿੰਡ 1 ਗੌਰਮਿੰਟ ਸੀਨੀਅਰ ਸੈਂਕਡਰੀ ਸਕੂਲ ਭਿੱਖੀਵਿੰਡ ਤਰਨ ਤਾਰਨ ਲਿਖਿਆ ਹੈ। ਬੱਚਿਆਂ ਨੇ ਦੋਸ਼ ਲਗਾਏ ਹਨ ਕਿ ਇਕ ਅਧਿਆਪਕ ਨੇ ਡੱਬ ਵਿਚ ਪਸਤੋਲ ਵੀ ਰੱਖੀ ਹੋਈ ਸੀ, ਜੋ ਬੱਚਿਆਂ ਨੂੰ ਧਮਕਾ ਰਿਹਾ ਸੀ...

ਕੋਰੋਨਾ ਵਾਇਰਸ ਕਰ ਕੇ ਸਰੋਵਰ ਦੀ ਸੇਵਾ ਮੁਲਤਵੀ

Monday, March 16 2020 07:36 AM
ਪਟਿਆਲਾ, 16 ਮਾਰਚ - ਗੁਰਦੁਆਰਾ ਸ਼੍ਰੀ ਦੂਖਨਿਵਾਰਨ ਸਾਹਿਬ ਵਿਖੇ 17 ਮਾਰਚ ਨੂੰ ਹੋਣ ਜਾ ਰਹੀ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੋਰੋਨਾ ਵਾਇਰਸ ਕਾਰਨ ਸੰਗਤ ਦੇ ਹਿਤਾਂ ਨੂੰ ਵੇਖਦੇ ਹੋਏ ਅਗਲੇ ਪ੍ਰੋਗਰਾਮ ਤੱਕ ਮੁਲਤਵੀ ਕਰ ਦਿਤੀ ਗਈ ਹੈ। ਜਾਣਕਾਰੀ ਦਿੰਦਿਆਂ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰ ਕੇ ਜਿੱਥੇ ਸਰਕਾਰ ਵੱਲੋਂ ਸਿਨੇਮਾ ਹਾਲ, ਸਕੂਲ, ਸ਼ਾਪਿੰਗ ਮਾਲ ਬੰਦ ਕਰ ਦਿਤੇ ਗਏ ਹਨ, ਓਥੇ ਹੀ ਬਾਬਾ ਅਮਰੀਕ ਸਿੰਘ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰੰਭ ਹੋ ਰਹੀ ਸੇਵਾ ਨੂੰ ਅਗਲੇ ਪ੍ਰੋਗਰਾਮ ਤੱਕ ਮੁਲਤਵੀ ਕਰ ...

ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ ਤੇ ਮਾਨ ਸਿੰਘ ਗਰਚਾ ਪਰਿਵਾਰ ਸਮੇਤ ਢੀਂਡਸਾ ਨਾਲ ਤੁਰੇ

Thursday, March 12 2020 07:42 AM
ਲੁਧਿਆਣਾ, 12 ਮਾਰਚ -ਰਾਜ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਲੁਧਿਆਣਾ ਵਿਖੇ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਸਿੰਘ ਗਰਚਾ,ਸੀਨੀਅਰ ਅਕਾਲੀ ਆਗੂ ਮਾਨ ਸਿੰਘ ਗਰਚਾ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਗਰਚਾ ਨੂੰ ਪਰਿਵਾਰ ਸਮੇਤ ਆਪਣੇ ਨਾਲ ਤੋਰਨ ਦਾ ਐਲਾਨ ਕਰਦਿਆਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਵਿਚ ਬੈਠੇ ਕਈ ਆਗੂ ਘੁਟਣ ਮਹਿਸੂਸ ਕਰ ਰਹੇ ਹਨ,ਜੋ ਛੇਤੀ ਹੀ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਬਾਦਲ ਪਰਿਵਾਰ ਨੂੰ ਅਲਵਿਦਾ ਆਖਣਗੇ। ਉਨਾਂ ਕਿਹਾ ਕਿ ਸੁਖਬੀਰ ਪੈਸੇ ਅਤੇ ਅਸੀਂ ਲੋਕਾਂ ਦੀ ਸ਼ਕਤੀ ਨਾਲ ਅੱਗੇ ਵੱਧ ਰਹੇ ਹਾਂ । ਇਸ ਮੌਕੇ ਪਰਮਿੰਦਰ ਸਿੰਘ...

ਹੋਲਾ-ਮਹੱਲਾ ਮਨਾ ਕੇ ਪਰਤ ਰਹੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਤਬਦੀਲ, ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਹੋਇਆ ਹਾਦਸਾ

Wednesday, March 11 2020 07:31 AM
ਜਲੰਧਰ : ਬੀਤੀ ਦੇਰ ਰਾਤ ਅਨੰਦਪੁਰ ਸਾਹਿਬ ਹੋਲੇ-ਮਹੱਲੇ ਦੀਆਂ ਖੁਸ਼ੀਆਂ ਮਨਾ ਕੇ ਵਾਪਸ ਆ ਰਹੇ ਇਕ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ 'ਚ ਬਦਲ ਗਈਆਂ ਜਦੋਂ ਛੋਟੇ ਹਾਥੀ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸਾ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਸਥਿਤ ਸੀਜੇਐੱਸ ਪਬਲਿਕ ਸਕੂਲ ਨੇੜੇ ਵਾਪਰਿਆ। ਇਸ ਦੌਰਾਨ ਛੋਟਾ ਹਾਥੀ ਪਲਟ ਗਿਆ ਤੇ ਇਕ ਔਰਤ ਦੀ ਮੌਤ ਹੋ ਗਈ ਤੇ ਬਾਕੀ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਨ ਗਵਾਉਣ ਵਾਲੀ ਔਰਤ ਦੀ ਪਛਾਣ ਅੰਮ੍ਰਿਤਸਰ ਨਿਵਾਸੀ ਸਰਬਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਜਦੋ...

E-Paper

Calendar

Videos