Arash Info Corporation

ਮਿਸ਼ਨ ਫਤਿਹ ਤਹਿਤ ਸਿਵਲ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ

11

July

2020

ਪਠਾਨਕੋਟ 11ਜੁਲਾਈ - ਕੈਬਨਿਟ ਮੰਤਰੀ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਨੁਸਾਰ ਮਿਸ਼ਨ ਫਤਿਹ ਤਹਿਤ ਸਿਵਲ ਪਸੂ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਠਾਨਕੋਟ ਡਾ ਕੁਲਭੂਸ਼ਨ ਸ਼ਰਮਾ ਅਤੇ ਸੀਨੀਅਰ ਵੈਟਨਰੀ ਅਫਸਰ ਡਾ ਰਮੇਸ਼ ਕੁਮਾਰ ਐਸ.ਵੀ.ਓ ਪਠਾਨਕੋਟ ਨੇ ਇਸ ਮੁਹਿੰਮ ਦੌਰਾਨ ਮੋਕੇ ਤੇ ਆਏ ਪਸ਼ੂ ਪਾਲਕਾਂ ਨੂੰ ਕੋਵਿਡ -19 ਸਬੰਧੀ ਸ਼ੋਸਲ ਡਿਸਟੈਸਿੰਗ , ਮਾਸਕ ਪਾਉਣ ਅਤੇ ਹੱਥਾਂ ਨੂੰ ਬਾਰ ਬਾਰ ਸਨੇਟਾਈਜ਼ਰ ਅਤੇ ਸਾਬਨ ਨਾਲ ਧੋਣ ਬਾਰੇ ਦੱਸਿਆ ।ਇਸ ਮੋਕੇ ਤੇ ਡਾ ਸਮੇਸ਼ ਸਿੰਘ , ਕਿਸ਼ਨ ਚੰਦਰ ਮਹਾਜਨ ਵੀ.ਆਈ,ਵਿਪਨ ਕੁਮਾਰ ਡੀ.ਵੀ.ਆਈ , ਪ੍ਰਵੀਨ ਕੁਮਾਰ , ਰਾਜ ਕੁਮਾਰ , ਆਦਿ ਹਾਜ਼ਰ ਸਨ ।